ਕੈਨੇਡਾ ਦੀ ਸਰਕਾਰ 1984 ਦੰਗਿਆਂ ਨੂੰ ਐਲਾਨੇ ਨਸਲਕੁਸ਼ੀ : ਜਗਮੀਤ ਸਿੰਘ

ਟੋਰਾਂਟੋ (ਏਜੰਸੀਆਂ) ਕੈਨੇਡਾ ‘ਚ ਵਿਰੋਧੀ ਧਿਰ ਨਿਊ ਡੈਮੋਕ੍ਰੋਟਿਕ ਪਾਰਟੀ ਦੇ ਨਵੇਂ ਚੁਣੇ ਗਏ ਲੀਡਰ ਜਗਮੀਤ ਸਿੰਘ ਨੇ ਕੈਨੇਡਾ ਦੀ ਸਰਕਾਰ ਨੂੰ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭਾਰਤ ‘ਚ ਫੈਲੀ 1984 ਦੀ ਹਿੰਸਾ ਨੂੰ ‘ਨਸਲਕੁਸ਼ੀ’ ਐਲਾਨਣ ਦੀ ਅਪੀਲ ਕੀਤੀ ਹੈ। ਦਿੱਲੀ ਤੇ ਭਾਰਤ ਦੇ ਹੋਰ ਹਿੱਸਿਆਂ ‘ਚ ਹਿੰਸਾ ਫੈਲਾਉਣ ਦੀ 33 ਵੀਂ ਬਰਸੀ ਮਨਾਉਣ ਲਈ ਹਾਊਸ ਆਫ ਕਾਮਰਸ ‘ਚ ਇਕ ਬਿਆਨ ਜਾਰੀ ਕਰਦੇ ਹੋਏ ਐੱਨ.ਡੀ.ਪੀ. ਦੇ ਨਵੇਂ ਚੁਣੇ ਆਗੂ ਜਗਮੀਤ ਸਿੰਘ ਨੇ ਕਿਹਾ, ”ਓਨਟਾਰੀਓ ਵਿਧਾਨ ਸਭਾ ਨੇ ਇਨਾਂ ਅਤਿਆਚਾਰਾਂ ਨੂੰ ਨਸਲਕੁਸ਼ੀ ਵਲੋਂ ਮਾਨਤਾ ਦਿੱਤੀ ਹੈ ਤੇ ਮੈਂ ਇਸ ਸਥਾਨ ਤੇ ਆਸ ਕਰਦਾ ਹਾਂ ਕਿ ਛੇਤੀ ਹੀ ਇਕ ਦਿਨ ਹਾਊਸ ਆਫ ਕਾਮਰਸ ਤੇ ਕੈਨੇਡਾ ਦੀ ਸਰਕਾਰ ਵੀ ਅਜਿਹਾ ਹੀ ਕਰੇਗੀ।”

ਜ਼ਿਕਰਯੋਗ ਹੈ ਕਿ ਐੱਨਡੀਪੀ ਆਗੂ ਦਾ ਬਿਆਨ ਅਜਿਹੇ ਵੇਲੇ ‘ਚ ਸਾਹਮਣੇ ਆਇਆ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਤੇ ਜਗਮੀਤ ਸਿੰਘ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਦੋਸ਼ ਲਾਏ ਸਨ।

Be the first to comment

Leave a Reply