ਕੈਨੇਡਾ ‘ਚ ਮੇਲੇ ਦੌਰਾਨ ਪਾਰਕ ਕੀਤੀਆਂ 34 ਕਾਰਾਂ ਸੜੀਆਂ

ਟੋਰਾਂਟੋ, (ਸਤਪਾਲ ਸਿੰਘ ਜੌਹਲ)-ਕੈਨੇਡਾ ‘ਚ ਨਿਆਗਰਾ ਫਾਲਜ਼ ਨੇੜੇ ਝੀਲ ਕੰਢੇ ਬਣੇ ਨਿਆਗਰਾ ਪਿੰਡ ਨੇੜੇ ਮੇਲੇ ਦੌਰਾਨ ਅੱਗ ਲੱਗਣ ਕਾਰਨ ਪਾਰਕ ਕੀਤੀਆਂ 34 ਕਾਰਾਂ ਸੜ ਗਈਆਂ। ਨਿਆਗਰਾ ਲਵੈਂਡਰ ਫੈਸਟੀਵਲ ਵਾਸਤੇ ਜਿਸ ਖੇਤ ਵਿਚ ਆਰਜ਼ੀ ਪਾਰਕਿੰਗ ਸੀ, ਉਥੇ ਸੁੱਕੇ ਘਾਹ ਨੂੰ ਅੱਗ ਲੱਗੀ ਜੋ ਤੇਜ਼ੀ ਨਾਲ ਫੈਲ ਗਈ। ਇਸ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ ਪਰ 15 ਲੱਖ ਡਾਲਰ ਦੇ ਕਰੀਬ ਮੁੱਲ ਦੀਆਂ ਗੱਡੀਆਂ ਦਾ ਨੁਕਸਾਨ ਹੋਇਆ। ਅੱਗ ਬੁਝਾਉਣ ਵਾਲ਼ੇ ਅਧਿਕਾਰੀਆਂ ਨੇ ਦੱਸਿਆ ਅੱਗ ਲੱਗਣ ਦੇ ਕਾਰਨ ਦੀ ਜਾਂਚ ਅਜੇ ਜਾਰੀ ਹੈ ਪਰ ਇਹ ਕਿਸੇ ਵਲੋਂ ਬੇਧਿਆਨੀ ਨਾਲ ਸੁੱਟੀ ਗਈ ਬਲ਼ਦੀ ਸਿਗਰਟ ਨਾਲ ਜਾਂ ਸਟਾਰਟ ਕੀਤੇ ਜਾਣ ਸਮੇਂ ਕਿਸੇ ਵਾਹਨ ਦੇ ਸਲੰਸਰ ‘ਚੋਂ ਨਿਕਲ਼ੀ ਚੰਗਿਆੜੀ ਨਾਲ਼ ਸ਼ੁਰੂ ਹੋਈ ਹੋ ਸਕਦੀ ਹੈ। ਮੇਲੇ ‘ਚ ਪੁੱਜੇ ਲੋਕ ਅੱਗ ਦੀਆਂ ਲਪਟਾਂ ਅਤੇ ਧੂੰਏਾ ਦਾ ਗੁਬਾਰ ਦੇਖ ਕੇ ਘਬਰਾ ਗਏ ਤੇ ਤੇਜ਼ੀ ਨਾਲ ਆਪਣੀਆਂ ਗੱਡੀਆਂ ਬਾਹਰ ਕੱਢਦੇ ਦੇਖੇ ਗਏ। ਅੱਗ ਬੁਝਾਉਣ ਵਾਲ਼ੀਆਂ ਗੱਡੀਆਂ ਪੁੱਜਣ ਨੂੰ ਦੇਰ ਨਾ ਲੱਗੀ ਜਿਸ ਕਾਰਨ ਹੋਰ ਨੁਕਸਾਨ ਹੋਣ ਤੋਂ ਬਚਾਅ ਰਿਹਾ।
888

Be the first to comment

Leave a Reply