ਕੈਨੇਡਾ ‘ਚ ਪੰਜਾਬੀ ਵਿਦਿਆਰਥੀ ਨੇ ਕੀਤੀ ਆਤਮ ਹੱਤਿਆ

ਟੋਰਾਂਟੋ— ਵਿਦੇਸ਼ਾਂ ‘ਚ ਪੜ੍ਹਾਈ ਕਰਨ ਲਈ ਹਰੇਕ ਸਾਲ ਵੱਡੀ ਗਿਣਤੀ ‘ਚ ਨੌਜਵਾਨ ਭਾਰਤ ਤੋਂ ਆਉਂਦੇ ਹਨ। ਆਪਣੇ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਮਾਂ-ਬਾਪ ਕਈ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਆਪਣੇ ਬੱਚਿਆਂ ਨੂੰ ਵਿਦੇਸ਼ਾਂ ‘ਚ ਪੜ੍ਹਣ ਲਈ ਭੇਜਦੇ ਹਨ ਪਰ ਕਈ ਵਾਰ ਹਾਲਾਤਾਂ ਦੀ ਮਾਰ ਇਨ੍ਹਾਂ ਵਿਦਿਆਰਥੀਆਂ ਦੀ ਜਾਨ ‘ਤੇ ਵੀ ਭਾਰੀ ਪੈਂਦੀ ਜਾਂਦੀ ਹੈ। ਅਜਿਹੀ ਇਕ ਦੁਖਦ ਖਬਰ ਟੋਰਾਂਟੋ ਤੋਂ ਆਈ ਹੈ।
ਜਾਣਕਾਰੀ ਮੁਤਾਬਕ ਪੰਜਾਬ ਤੋਂ ਟੋਰਾਂਟੋ ਆਏ ਗੁਰਮਿੰਦਰਜੀਤ ਸਿੰਘ ਉਰਫ ਗੈਰੀ ਨੇ ਪ੍ਰੇਸ਼ਾਨੀ ਦੇ ਚੱਲਦਿਆਂ ਆਤਮ ਹੱਤਿਆਂ ਕਰ ਲਈ। ਸੂਤਰਾਂ ਤੋਂ ਮਿਲੀ ਜਾਣਕਾਰੀ ਗੁਰਮਿੰਦਰਜੀਤ ਸਿੰਘ ਸੰਗਰੂਰ ਜ਼ਿਲੇ ਦਾ ਰਹਿਣ ਵਾਲਾ ਹੈ। ਜੋ ਬਰੈਂਪਟਨ ਵਿਖੇ ਰਹਿ ਰਿਹਾ ਸੀ। ਕਰੀਬ 6 ਸਾਲ ਪਹਿਲਾਂ ਕਨਟੈਨੀਅਨ ਕਾਲਜ ਵਿਖੇ ਸਟੂਡੈਂਟ ਵੀਜ਼ਾ ‘ਤੇ ਪੜ੍ਹਣ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਗੁਰਮਿੰਦਰਜੀਤ ਸਿੰਘ ਦਾ ਵਰਕ ਪਰਮਿਟ ਵੀ ਖਤਮ ਹੋਣ ਵਾਲਾ ਸੀ ਤੇ ਉਹ ਵਕੀਲਾਂ ਨੂੰ ਵੱਡੀ ਰਕਮ ਅਦਾ ਕਰ ਚੁੱਕਿਆ ਸੀ ਪਰ ਦਾ ਕੈਨੇਡਾ ‘ਚ ਪੱਕੇ ਹੋਣ ਬਾਰੇ ਵੀ ਕੋਈ ਹੱਲ ਨਹੀਂ ਹੋਇਆ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਉਸ ਦੇ ਪਰਿਵਾਰ ਮੈਂਬਰਾਂ ‘ਚ ਸਿਰਫ ਉਸ ਦੀ ਭੈਣ ਹੀ ਕੈਨੇਡਾ ‘ਚ ਰਹਿ ਰਹੀ ਹੈ। ਉਸ ਨੇ ਖੁਦਕੁਸ਼ੀ ਕਿਉਂ ‘ਤੇ ਕਿਵੇ ਕੀਤੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

Be the first to comment

Leave a Reply