(ਏ ਚਾਰ) ਸ਼ਕਾਮਿਸ਼ ਨੇੜੇ ਵੱਡਾ ਹਾਦਸਾ ਦੋ ਪੰਜਾਬੀਆਂ ਦੀ ਮੌਤ:ਇੱਕ ਦੀ ਹਾਲਤ ਗੰਭੀਰ: ਚਾਰ ਹੋਰ ਸਖਤ ਫੱਟੜ

ਸ਼ਕਾਮਿਸ਼ :- ਬੀ.ਸੀ ਦੇ ਸ਼ਹਿਰ ਵਿਸਲਰ ਤੋਂ ਕੰਮ ਕਰਕੇ ਵਾਪਸ ਆ ਰਹੇ ਪੰਜਾਬੀ ਕਾਮਿਆਂ ਦੀ ਵੈਨ ਦੀ ਸਾਹਮਣੇਂ ਤੋਂ ਆ ਰਹੇ ਪਿਕਅੱਪ ਨਾਲ ਸਿੱਧੀ ਟੱਕਰ ਵਿੱਚ ਦੋ ਵਿਆਕਤੀ ਥਾਂ ਤੇ ਹੀ ਦਮ ਤੋੜ ਗਏ।ਇੱਕ ਵਿਆਕਤੀ ਨੂੰ ਹੈਲੀਕੈਪਟਰ ਰਾਹੀਂ ਵੈਨਕੂਵਰ ਭੇਜਿਆ ਗਿਆ ਹੈ ਅਤੇ ਚਾਰ ਸਖਤ ਫੱਟੜ ਹੋ ਗਏ ਹਨ।ਪਿਕਅੱਪ ਦਾ ਡਰਾਈਵਰ ਗੋਰਾ ਵੀ ਗੰਭੀਰ ਜਖਮੀ ਹੈ।

ਇਹ ਹਾਦਸਾ ਰਾਤ ਨੂੰ 9 ਵਜ਼ੇ ਵਾਪਰਿਆ।ਵੈਨ ਵਿੱਚ 7 ਜਣੇਂ ਸਵਾਰ ਸਨ ਇਨਾ ਵਿੱਚ 5 ਵਿਦਿਆਰਥੀ ਸਨ ਜੋ ਪੰਜਾਬ ਤੋਂ ਪੜ੍ਹਾਈ ਦੇ ਤੌਰ ਕੈਨੇਡਾ ਆਏ ਸਨ ਅਤੇ ਵਿਸਲਰ ਕੰਮ ਕਰਦੇ ਸਨ।

ਵੈਨ ਦੇ ਡਰਾਈਵਰ ਅਤੇ ਨਾਲ ਬੈਠੇ ਵਿਆਕਤੀ ਦੀ ਥਾਂ ਤੇ ਹੀ ਮੌਤ ਹੋ ਗਈ ਦੱਸੀ ਜਾਂਦੀ ਹੈ।ਖਬਰ ਅਨੁਸਾਰ ਦੋ ਵਿਦਿਆਰਥੀ ਕਾਮਿਆਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ।ਦੋ ਹੋਰ ਦੀ ਹਾਲਤ ਸਥਿਰ ਹੈ ਅਤੇ ਕੁਝ ਦਿਨਾ ਵਿੱਚ ਛੁੱਟੀ ਮਿਲ ਜਾਵੇਗੀ। ਜਿਹੜੇ ਵਿਦਿਆਰਥੀ ਨੂੰ ਹੈਲੀਕੈਪਟਰ ਰਾਹੀਂ ਲੈ ਕੇ ਗਏ ਸਨ ਉਸਦੀ ਹਾਲਤ ਬਹੁਤ ਗੰਭੀਰ ਹੈ ਡਾਕਟਰਾਂ ਅਨੁਸਾਰ ਅਪ੍ਰਸ਼ੇਨ ਕਰਨਾ ਪਵੇਗਾ। ਜੇਕਰ 24 ਘੰਟੇ ਬੱਚ ਗਿਆ ਤਾਂ ਉਸਦੀ ਜਾਨ ਬੱਚ ਸਕਦੀ ਹੈ। ਪੈਕਅੱਪ ਦਾ ਡਰਾਈਵਰ ਵੀ ਗੰਭੀਰ ਦੱਸਿਆ ਜਾਂਦਾ ਹੈ।ਇਹ ਵਿਦਿਆਰਥੀ 20 ਤੋਂ 23 ਦੀ ਉਮਰ ਦੇ ਵਿਚਕਾਰ ਦੱਸੇ ਜਾਂਦੇ ਹਨ।

ਇਸ ਹਦਸੇ ਦਾ ਕਾਰਣ ਬਲੈਕ ਆਈਸ ਦੱਸਿਆ ਜਾਂਦਾ ਹੈ। ਬ੍ਰਿਜ ਉਪਰ ਪਿਕਅੱਪ ਤਿਲਕ ਕੇ ਦੂਸਰੀ ਲਾਈਨ ਵਿੱਚ ਚਲਿਆ ਗਿਆ ਅਤੇ ਸਾਹਮਣੇਂ ਆਉਂਦੀ ਇਸ ਮੰਦਭਾਗੀ ਵੈਨ ਨਾਲ ਜਾ ਟਕਰਾਇਆ।ਖਬਰ ਸੁਣਦਿਆ ਹੀ ਸਾਰੇ ਸਕਾਮਿਸ਼ ਵਿੱਚ ਸੋਗ ਦੀ ਲਹਿਰ ਦੌੜ ਗਈ।ਲੱਗਭਗ ਸਾਰੀ ਰਾਤ ਹੀ 99 ਹਾਈ ਬੰਦ ਰਿਹਾ।

Be the first to comment

Leave a Reply