ਏੇ -4ਦੋਰਾਹਾ ਵੈਲਫੇਅਰ ਸੁਸਇਟੀ ਵੱਲੋਂ ਪ੍ਰੀਵਾਰ ਦੀ ਮੱਦਦ

ਪਿੰਡ ਬੀਜਾ ਦੇ 19 ਸਾਲਾ ਵਿਦਿਆਰਥੀ ਦੀ ਕੈਨੇਡਾ ‘ਚ ਅੱਗ ਲੱਗਣ ਨਾਲ ਹੋਈ ਸੀ ਮੌਤ

ਸਰੀ: ਕੈਨੇਡਾ ਵਿੱਚ ਤਿੰਨ ਮਹੀਨੇ ਪਹਿਲਾ ਪੜ੍ਹਾਈ ਕਰਨ ਗਏ ਕਸਬਾ ਬੀਜਾ ਦੇ ਜੰਮਪਲ 19 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਬੀਜਾ ਦਾ19 ਸਾਲਾ ਨੌਜਵਾਨ ਗਗਨਦੀਪ ਸਿੰਘ ਕੁਲਾਰ ਪੁੱਤਰ ਗੁਰਦੀਪ ਸਿੰਘ ਕੁਲਾਰ 24 ਅਗਸਤ 2017 ਨੂੰ ਪੜ੍ਹਾਈ ਕਰਨ ਲਈ ਕੈਨੇਡਾ ਦੇ ਸ਼ਹਿਰ ਕਲੋਨਾ ਵਿਖੇ ਗਿਆ ਸੀ ਜਿੱਥੇ ਉਹ ਆਪਣੀ ਭੂਆ ਦੇ ਲੜਕੇ ਮਨਪ੍ਰੀਤ ਸਿੰਘ ਅਤੇ ਭੂਆ ਦੀ ਲੜਕੀ ਤਨਵੀਰ ਕੌਰ ਵਾਸੀ ਈਸੜੂ ਕੋਲ ਰਹਿ ਰਿਹਾ ਸੀ
20 ਨਵੰਬਰ ਦੀ ਰਾਤ ਕਰੀਬ 9 ਵਜੇ ਮਿ੍ਤਕ ਗਗਨਦੀਪ ਸਿੰਘ ਡਿਊਟੀ ਤੋਂ ਆ ਕੇ ਆਪਣੇ ਕਮਰੇ ਵਿਚ ਸੁੱਤਾ ਪਿਆ ਸੀ ਤਾ ਇਸੇ ਦੌਰਾਨ ਉਸ ਦੀ ਭੂਆ ਦਾ ਲੜਕਾ ਬਿਮਾਰ ਹੋ ਗਿਆ ਤੇ ਉਸ ਨੂੰ ਦਵਾਈ ਦਿਵਾਉਣ ਲਈ ਉਸ ਦੀ ਭੈਣ ਤਨਵੀਰ ਕੌਰ ਲੈ ਗਈ ਜਦ ਕਿ ਗਗਨਦੀਪ ਸਿੰਘ ਉੱਥੇ ਹੀ ਸੁੱਤਾ ਰਿਹਾ
ਹਸਪਤਾਲ ਤੋ ਦਵਾਈ ਲੈਣ ਉਪਰੰਤ ਜਦੋਂ ਉਹ ਵਾਪਸ ਘਰ ਆਏ ਤਾ ਵੇਖਿਆ ਕਿ ਜਿਸ ਕਮਰੇ ਵਿਚ ਗਗਨਦੀਪ ਸਿੰਘ ਬੀਜਾ ਸੁੱਤਾ ਪਿਆ ਸੀ ਉਸ ਨੂੰ ਅੱਗ ਲੱਗੀ ਹੋਈ ਸੀ ਤੇ ਫਾਇਰ ਬ੍ਰਿਗੇਡ ਦੀਆਾ ਗੱਡੀਆਾ ਅੱਗ ਬੁਝਾਉਣ ਲੱਗੀਆਂ ਹੋਈਆ ਸਨ। ਗਗਨਦੀਪ ਸਿੰਘ ਦੇ ਪਿਤਾ ਗੁਰਦੀਪ ਸਿੰਘ ਅਤੇ ਮਾਤਾ ਜੀ ਅਮਨਦੀਪ ਕੌਰ ਕੁਲਾਰ ਆਪਣੇਂ ਬੇਟੇ ਦਾ ਮ੍ਰਿਤਕ ਸਰੀਰ ਲੈਣ ਆਏ ਸਨ ਪਰ ਗਗਨਦੀਪ ਸਿੰਘ ਦੀ ਬਾਡੀ ਲੈ ਜਾਣ ਦੇ ਕਾਬਲ ਨਹੀਂ ਸੀ।ਇਲਾਕੇ ਦੇ ਲੋਕਾਂ ਅਤੇ ਸੱਜਣਾ ਮਿਤਰਾ ਨੇ ਪ੍ਰੀਵਾਰ ਨੂੰ ਬਹੁਤ ਸਹਾਰਾ ਦਿੱਤਾ ਗਗਨਦੀਪ ਸਿੰਘ ਦਾ ਸਸਕਾਰ ਵੀ ਇਥੇ ਹੀ ਕਰ ਦਿੱਤਾ ਗਿਆ। ਕੈਨੇਡਾ ਵਿੱਚ ਦੋਰਾਹਾ ਵੈਲਫੇਅਰ ਸੁਸਾਇਟੀ ਨੇ ਵੀ ਇਸ ਪ੍ਰੀਵਾਰ ਦਾ ਹੱਥ ਫੜਿਆ ਅਤੇ ਮਾਇਕ ਤੌਰ ਤੇ ਸਹਾਇਤਾ ਕਤਿੀ।

Be the first to comment

Leave a Reply