ਹੁਣ ਆਸਰਾ ਭਗਤੀ ਦਾ:-ਸੋਨਾਕਸ਼ੀ

ਦਮਦਾਰ ਅਭਿਨੈ ਦੇ ਬਾਵਜੂਦ ਵੀ ਸੋਨਾਕਸ਼ੀ ਸਿਨਹਾ ‘ਨੂਰ’ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੀ। ਗੁੱਸੇ ਦੀ ਮਾਰੀ ਉਹ ਕਦੇ ਕਿਸੇ ਨਾਲ ਲੜ ਪੈਂਦੀ ਹੈ ਤੇ ਕਦੇ ਕਿਸੇ ਨਾਲ ਝਗੜਾ ਕਰ ਬਹਿੰਦੀ ਹੈ। ਜਸਟਿਨ ਬੀਬਰ ਦੇ ਸ਼ੋਅ ‘ਚ ਵੀ ਜੋ ਉਹ ਚਾਹੁੰਦੀ ਸੀ, ਉਹ ਨਹੀਂ ਹੋ ਸਕਿਆ। ਕਦੇ ਟਵਿੱਟਰ ‘ਤੇ ਕੈਲਾਸ਼ ਖੇਰ ਨਾਲ ਤੇ ਕਦੇ ਸੋਨਾ ਮਹਾਪਾਤਰਾ ਨਾਲ ਕਦੇ ਅਮਾਲ ਮਲਿਕ ਨਾਲ ਉਸ ਦਾ ਝਗੜਾ ਹੋ ਜਾਂਦਾ ਹੈ। ਹਾਂ, ਸੋਨਾ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਉਸ ਦੇ ਨਾਂਅ ਦੇ ਮੁੰਬਈ ਦੇ ਇਕ ਰੈਸਟੋਰੈਂਟ ‘ਚ ‘ਕੇਕ’ ਬਣਿਆ ਹੈ ਤੇ ਇਸ ‘ਮਿਲਕ ਕੇਕ’ ਦੀ ਵਿੱਕਰੀ ਵੀ ਬਹੁਤ ਹੈ। ਕੀ ਹੁਣ ਸੋਨਾਕਸ਼ੀ ਸਿਨਹਾ ‘ਮਿਲਕ ਕੇਕ’ ਜਾਂ ਖਾਣ-ਪੀਣ ਦੀਆਂ ਵਸਤੂਆਂ ਦੀ ਹੀਰੋਇਨ ਬਣਨ ਦੇ ਕਾਬਲ ਰਹਿ ਗਈ ਹੈ। ‘ਇੰਡੀਅਨ ਆਈਡਲ’, ‘ਨੱਚ ਬੱਲੀਏ’ ਤੋਂ ਬਾਅਦ ਸੋਨਾਕਸ਼ੀ ਸਿਨਹਾ ਫਿਰ ਟੀ.ਵੀ. ‘ਤੇ ਆਉਣ ਦੀ ਤਿਆਰੀ ਕਰ ਰਹੀ ਹੈ। ਹੁਣ ਸੋਨਾ ਕਰ ਰਹੀ ਹੈ ਬਾਬਾ ਰਾਮਦੇਵ ਨਾਲ ਇਕ ਟੀ.ਵੀ. ਸ਼ੋਅ ਤੇ ‘ਓਮ ਸ਼ਾਂਤੀ ਓਮ’ ਨਾਂਅ ਦਾ ਇਹ ਸ਼ੋਅ ਸੋਨਾ ਦੀ ਸਹਿਮਤੀ ਨਾਲ ਹੀ ਬਾਬਾ ਰਾਮਦੇਵ ਨੇ ਤਿਆਰ ਕੀਤਾ ਹੈ। ਬਾਬਾ ਰਾਮਦੇਵ ਉਹੀ ਹੀ ਹਨ ਜਿਨ੍ਹਾਂ ਨੂੰ ਸੋਨਾ ਦਾ ਨਾਂਅ ਤੱਕ ਵੀ ਨਹੀਂ ਆਉਂਦਾ, ਉਹ ਉਸ ਨੂੰ ‘ਮੀਨਾਕਸ਼ੀ’ ਤੱਕ ਬੋਲ ਜਾਂਦੇ ਹਨ। ‘ਭਜਨ’ ‘ਤੇ ਆਧਾਰਿਤ ਇਸ ਸ਼ੋਅ ਨਾਲ ਸੋਨਾ ਹੁਣ ਨੌਜਵਾਨਾਂ ਨੂੰ ਆਸਥਾ ਤੇ ਭਗਤੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਫਲਾਪ ਫ਼ਿਲਮਾਂ ਤੋਂ ਬਾਅਦ ਭਜਨ ਬੰਦਗੀ ਤੇ ਆਸਥਾ ਹੀ ਹੁਣ ਸੋਨਾ ਦੀ ਬੇੜੀ ਪਾਰ ਲਾਏਗੀ। ਸੋਨਾਕਸ਼ੀ ਸਿਨਹਾ ਨੇ ‘ਓਮ ਸ਼ਾਂਤੀ ਓਮ’ ਲਈ ਕਣਿਕਾ ਕਪੂਰ ਨੂੰ ਮਨਾ ਲਿਆ ਹੈ। ਸੋਨਾਕਸ਼ੀ ਸਿਨਹਾ ਦੀ ਸਾਰੀ ਊਰਜਾ ਹੁਣ ਬਾਬਾ ਰਾਮਦੇਵ ਦੇ ਇਸ ਸ਼ੋਅ ਵੱਲ ਹੈ। ਸਭ ਕੁਝ ਭੁੱਲ ਕੇ ਬਾਬਾ ਰਾਮਦੇਵ ਨਾਲ ਟੀਮ ਬਣਾ ਕੇ ਪ੍ਰਭੂ-ਈਸ਼ਵਰ ਦੇ ਨਾਂਅ ਨਾਲ ਹੁਣ ਸੋਨਾਕਸ਼ੀ ਆਪਣਾ ਵੀ ਭਲਾ ਕਰੇਗੀ ਤੇ ਨੌਜਵਾਨਾਂ ਨੂੰ ਵੀ ਚੰਗੇ ਰਾਹ ਵੱਲ ਤੋਰਨ ਵਾਲੀ ਹੈ।

Be the first to comment

Leave a Reply