ਲੰਡਨ ‘ਚ ਡਿੰਪਲ ਤੇ ਸੰਨੀ ਕੈਮਰੇ ‘ਚ ਕੈਦ, ਵੀਡੀਓ ਵਾਈਰਲ

ਨਵੀਂ ਦਿੱਲੀ: ਅਦਾਕਾਰਾ ਡਿੰਪਲ ਕਪਾਡੀਆ ਤੇ ਸੰਨੀ ਦਿਓਲ ਦੀ ਵੀਡੀਓ ਇਨ੍ਹੀਂ ਦਿਨੀਂ ਲੰਦਨ ਵਿੱਚ ਵਾਇਰਲ ਹੋ ਰਹੀ ਹੈ। ਇਸ ਵਿੱਚ ਦੋਵੇਂ ਕਲਾਕਾਰ ਲੰਦਨ ਦੀ ਕਿਸੇ ਸੜਕ ਕਿਨਾਰੇ ਲੱਗੇ ਬੈਂਚ ‘ਤੇ ਬੈਠੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਇੱਕ ਹੱਥ ‘ਚ ਸਿਗਰਟ ਤੇ ਦੂਜੇ ਨਾਲ ਸੰਨੀ ਦਾ ਹੱਥ ਫੜੀ ਡਿੰਪਲ ਨੂੰ ਵੇਖ ਕੇ ਇਹ ਲੱਗਦਾ ਹੈ ਕਿ ਉਹ ਲੰਦਨ ਦੇ ਬੱਸ ਸਟਾਪ ‘ਤੇ ਬੱਸ ਦਾ ਇੰਤਜ਼ਾਰ ਕਰ ਰਹੀ ਹੈ। ਇਨ੍ਹਾਂ ਦੋਵਾਂ ਦਾ ਸਾਥ ਕਾਫੀ ਪੁਰਾਣਾ ਹੈ। ਵੀਡੀਓ ਨੂੰ ਵੇਖ ਕੇ ਇੰਝ ਲਗਦਾ ਹੈ ਕਿ ਦੋਵਾਂ ਕਲਾਕਾਰਾਂ ਦਾ ਨੱਬੇਵਿਆਂ ਤੋਂ ਜਾਰੀ ਸਾਥ ਅੱਜ ਵੀ ਕਾਇਮ ਹੈ।ਸੰਨੀ-ਡਿੰਪਲ ਦੇ ਅਫੇਅਰ ਦੀ ਚਰਚਾ ਸੁਰਖੀਆਂ ਵਿੱਚ ਰਹੀ ਹੈ। ਇਨ੍ਹਾਂ ਨੇ ਇਕੱਠਿਆਂ 5 ਫ਼ਿਲਮਾਂ ਕੀਤੀਆਂ ਹਨ। ਉਸੇ ਸਮੇਂ ਦੋਵਾਂ ਦੀਆਂ ਨਜ਼ਦੀਕੀਆਂ ਵਧਣ ਲੱਗੀਆਂ ਸਨ। ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਦੋਵਾਂ ਨੇ ਲੁਕ-ਛਿਪ ਕੇ ਵਿਆਹ ਵੀ ਕਰਵਾ ਲਿਆ ਸੀ।ਦੱਸਿਆ ਜਾਂਦਾ ਹੈ ਕਿ ਇਹ ਤਸਵੀਰਾਂ ਉਸ ਸਮੇਂ ਦੀਆਂ ਹਨ, ਜਦੋਂ ਸੰਨੀ ਤੇ ਡਿੰਪਲ ਇਕੱਠੇ ਲੰਦਨ ਵਿੱਚ ਛੁੱਟੀਆਂ ਮਨਾ ਰਹੇ ਸਨ। ਕਿਸੇ ਪ੍ਰਸ਼ੰਸਕ ਨੇ ਲੰਦਨ ਦੇ ਬੱਸ ਸਟੌਪ ‘ਤੇ ਚੋਰੀ ਚੋਰੀ ਇਨ੍ਹਾਂ ਨੂੰ ਕੈਮਰੇ ‘ਚ ਕੈਦ ਕਰ ਲਿਆ ਸੀ।

ਦੱਸ ਦੇਈਏ ਕਿ ਡਿੰਪਲ ਤੇ ਸੰਨੀ ਨੇ ਇਕੱਠਿਆਂ 1984 ਵਿੱਚ ਸਭ ਤੋਂ ਪਹਿਲੀ ਫ਼ਿਲਮ ‘ਮੰਜ਼ਿਲ-ਮੰਜ਼ਿਲ’ ਕੀਤੀ ਸੀ ਤੇ ਇਕੱਠਿਆਂ ਦੀ ਹੀ ਆਖ਼ਰੀ ਫ਼ਿਲਮ ‘ਚੈਂਪੀਅਨ’ ਕੀਤੀ ਸੀ। ਹਾਲ ਹੀ ਵਿੱਚ ਸੰਨੀ ਦਿਓਲ ਦੀ ਫ਼ਿਲਮ ‘ਪੋਸਟਰ ਬੁਆਏਜ਼’ ਰਿਲੀਜ਼ ਹੋਈ ਹੈ।

Be the first to comment

Leave a Reply