ਰੋਮਾਂਟਿਕ ਕਾਮੇਡੀ ਫਿਲਮ ਅਤੇ ਹਰ ਮੁਹੱਲੇ ਦੀ ਕਹਾਣੀ ਹੈ ‘ਬਹਿਨ ਹੋਗੀ ਤੇਰੀ’

ਮੁੰਬਈ— ‘ਟ੍ਰੈਪਡ’ ਅਤੇ ‘ਅਲੀਗੜ੍ਹ’ ਵਰਗੀਆਂ ਫਿਲਮਾਂ ਵਿਚ ਜਾਨਦਾਰ ਐਕਟਿੰਗ ਕਰਨ ਤੋਂ ਬਾਅਦ ਹੁਣ ਨੈਸ਼ਨਲ ਐਵਾਰਡ ਜੇਤੂ ਅਭਿਨੇਤਾ ਰਾਜਕੁਮਾਰ ਰਾਵ ਦਰਸ਼ਕਾਂ ਨੂੰ ਹਸਾਉਣ ਲਈ ਇਕ ਰੋਮਾਂਟਿਕ ਕਾਮੇਡੀ ਫਿਲਮ ‘ਬਹਿਨ ਹੋਗੀ ਤੇਰੀ’ ਲੈ ਕੇ ਆ ਰਹੇ ਹਨ। ਇਸ ਫਿਲਮ ਦੀ ਲੀਡ ਐਕਟ੍ਰੈੱਸ ਕਮਲ ਹਾਸਨ ਦੀ ਬੇਟੀ ਸ਼ਰੁਤੀ ਹਾਸਨ ਹੈ। ਇਸ ਫਿਲਮ ਦੀ ਸ਼ੂਟਿੰਗ ਲਖਨਊ ਵਿਚ ਹੋਈ ਹੈ। ਅਜੇ ਦੇ ਪੰਨਾਲਾਲ ਦੇ ਡਾਇਰੈਕਸ਼ਨ ਵਿਚ ਬਣੀ ਇਹ ਫਿਲਮ 9 ਜੂਨ ਨੂੰ ਰਿਲੀਜ਼ ਹੋਵੇਗੀ। ਫਿਲਮ ‘ਚ ‘ਬਿੱਗ ਬੌਸ 8’ ਜੇਤੂ ਗੌਤਮ ਗੁਲਾਟੀ ਦਾ ਵੀ ਅਹਿਮ ਰੋਲ ਹੈ। ਹਾਲ ਹੀ ਵਿਚ ਫਿਲਮ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਦਿੱਲੀ ਪਹੁੰਚੇ ਪ੍ਰੋਡਿਊਸਰ ਅਮੂਲ ਵਿਕਾਸ ਮੋਹਨ, ਰਾਜਕੁਮਾਰ ਰਾਵ ਅਤੇ ਸ਼ਰੁਤੀ ਹਾਸਨ ਨੇ ਨਵੋਦਿਆ ਟਾਈਮਜ਼/ਪੰਜਾਬ ਕੇਸਰੀ ਗਰੁੱਪ ਨਾਲ ਖਾਸ ਗੱਲਬਾਤ ਕੀਤੀ। ਇਹ ਮੁਹੱਲੇ ਦੀ ਲਵ ਸਟੋਰੀ ਹੈ, ਜਿੱਥੇ ਗੁਆਂਢ ਦੀ ਲੜਕੀ ਨੂੰ ਸਮਾਜ ਭੈਣ ਬਣਾ ਦਿੰਦਾ ਹੈ। ਰਾਜ ਕੁਮਾਰ (ਗੱਟੂ) ਆਪਣੇ ਗੁਆਂਢ ਵਿਚ ਰਹਿਣ ਵਾਲੀ ਲੜਕੀ ਸ਼ਰੁਤੀ ਹਾਸਨ (ਬਿੰਨੀ) ਨਾਲ ਬਚਪਨ ਤੋਂ ਪਿਆਰ ਕਰਦਾ ਹੈ ਪਰ ਮੁਹੱਲੇ ਵਿਚ ਰਹਿਣ ਵਾਲੇ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਗੁਆਂਢ ਵਿਚ ਰਹਿਣ ਵਾਲੀ ਹਰੇਕ ਲੜਕੀ ਤੁਹਾਡੀ ਭੈਣ ਹੁੰਦੀ ਹੈ, ਅਜਿਹਾ ਹੀ ਇਸ ਫਿਲਮ ਵਿਚ ਵੀ ਹੈ। ਗੱਟੂ ਇਸ ਗੱਲ ਤੋਂ ਕਾਫੀ ਪ੍ਰੇਸ਼ਾਨ ਹੈ ਪਰ ਆਖਿਰ ਵਿਚ ਬਿੰਨੀ ਵੀ ਉਸ ਨਾਲ ਪਿਆਰ ਕਰਨ ਲੱਗਦੀ ਹੈ।

Be the first to comment

Leave a Reply