ਰੋਮਾਂਚ ਨਾਲ ਭਰਪੂਰ ਹੋਵੇਗੀ ‘ਓ ਕੇ ਜਾਨੂ’

ਸਾਲ 2009 ਵਿੱਚ ਆਈ ‘ਲੰਡਨ ਡ੍ਰੀਮਸ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਦਿੱਤਯ ਦੀ ਇਹ ਫਿਲਮ ਬਾਕਸ ਆਫਿਸ ‘ਤੇ ਬਹੁਤ ਬੁਰੀ ਤਰ੍ਹਾਂ ਫਲਾਪ ਸਾਬਤ ਹੋਈ। ਇਸ ਦੇ ਬਾਅਦ 2010 ਵਿੱਚ ‘ਐਕਸ਼ਨ ਰੀਪਲੇਅ’ ਅਤੇ ‘ਗੁਜਾਰਿਸ਼’ ਵਿੱਚ ਉਸ ਨੇ ਸਾਈਡ ਹੀਰੋ ਦਾ ਰੋਲ ਕੀਤਾ, ਜਿਸ ਤੋਂ ਉਸ ਨੂੰ ਕੋਈ ਪਛਾਣ ਨਹੀਂ ਮਿਲ ਸਕੀ ਤੇ ਨਾ ਉਸ ਦੀ ਐਕਟਿੰਗ ਨੂੰ ਪਸੰਦ ਕੀਤਾ ਗਿਆ। ਫਿਰ ਉਹ ਲਗਭਗ ਦੋ ਸਾਲ ਤੱਕ ਬਾਲੀਵੁੱਡ ਵਿੱਚ ਦਿਖਾਈ ਨਹੀਂ ਦਿੱਤਾ ਅਤੇ ਜਦ 2013 ਵਿੱਚ ਉਹ ਸ਼ਰਧਾ ਕਪੂਰ ਦੇ ਨਾਲ ‘ਫਿਲਮ ‘ਆਸ਼ਿਕੀ-2’ ਵਿੱਚ ਨਜ਼ਰ ਆਇਆ ਤਾਂ ਦਰਸ਼ਕਾਂ ਦੀਆਂ ਅੱਖਾਂ ਦਾ ਤਾਰਾ ਬਣ ਗਿਆ। ਉਸ ਦੀ ਇਸ ਫਿਲਮ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਦਰਸ਼ਕਾਂ ਨੂੰ ਲੱਗਾ ਕਿ ਉਹ ਹੁਣ ਬਾਲੀਵੁੱਡ ਦਾ ਜਲਦੀ ਹੀ ਸੁਪਰ ਸਟਾਰ ਬਣ ਜਾਏਗਾ, ਪ੍ਰੰਤੂ ਇਸ ਦੇ ਬਾਅਦ ਕੇਵਲ ‘ਯੇ ਜਵਾਨੀ ਹੈ ਦੀਵਾਨੀ’ ਹੀ ਸਫਲਤਾ ਪ੍ਰਾਪਤ ਕਰ ਸਕੀ। ਸਾਲ 2014 ਵਿੱਚ ਆਈ ਫਿਲਮ ‘ਦਾਅਵਤ-ਏ-ਇਸ਼ਕ’ ਦੇ ਫਲਾਪ ਹੋਣ ਦੇ ਬਾਅਦ ਆਦਿੱਤਯ ਰਾਏ ਕਪੂਰ ਲਗਾਤਾਰ ਨਾਕਾਮੀ ਦਾ ਮੂੰਹ ਹੀ ਦੇਖਦੇ ਆਏ ਹਨ। ਇਸ ਸਾਲ ਆਈ ਫਿਲਮ ‘ਫਿਤੂਰ’ ਬੁਰੀ ਤਰ੍ਹਾਂ ਮੂਧੇ ਮੂੰਹ ਡਿੱਗੀ। ਸ਼ਰਧਾ ਕਪੂਰ ਦੇ ਨਾਲ ‘ਆਸ਼ਿਕੀ-2’ ਦੇ ਬਾਅਦ ਉਹ ਫਿਰ ‘ਓ ਕੇ ਜਾਨੂ’ ਵਿੱਚ ਦਿਖਾਈ ਦੇਵੇਗਾ। ਸ਼ਾਦ ਅਲੀ ਦੇ ਨਿਰਦੇਸ਼ਨ ਅਤੇ ਕਰਣ ਜੌਹਰ ਦੇ ਨਿਰਮਾਣ ਵਾਲੀ ਇਹ ਫਿਲਮ ਮਣੀਰਤਨਮ ਦੀ ਤਮਿਲ ਫਿਲਮ ‘ਓ ਕੇ ਕਣਮਣੀ’ ਦਾ ਹਿੰਦੀ ਰੀਮੇਕ ਹੈ। ਇਹ ਫਿਲਮ 2017 ਵਿੱਚ ਰਿਲੀਜ਼ ਹੋਵੇਗੀ। ਆਦਿੱਤਯ ਨੂੰ ਆਪਣੀ ਇਸ ਫਿਲਮ ਤੋਂ ਕਾਫੀ ਆਸਾਂ ਹਨ। ਹੁਣ ਦੇਖਣਾ ਹੈ ਕਿ ਉਨ੍ਹਾਂ ਦੀਆਂ ਉਮੀਦਾਂ ਹੁਣ ਇਸ ਫਿਲਮ ਦੇ ਜ਼ਰੀਏ ਪੂਰੀਆਂ ਹੁੰਦੀਆਂ ਹਨ ਜਾਂ ਨਹੀ

 

Be the first to comment

Leave a Reply