ਮੈਰੀਕਾਮ ਤੋਂ ਬਾਅਦ ਹੁਣ ਪੀ.ਟੀ. ਊਸ਼ਾ ਬਣੇਗੀ ਪ੍ਰਿਅੰਕਾ ਚੋਪੜਾ

ਮੁੰਬਈ,: ਮਸ਼ਹੂਰ ਬਾਕਸਰ ਮੈਰੀ ਕਾਮ ਦੀ ਬਾਇਓਪਿਕ ਵਿਚ ਅਪਣੇ ਕਿਰਦਾਰ ਰਾਹੀਂ ਸਭ ਨੂੰ ਇੰਪਰੈਸ ਕਰ ਚੁੱਕੀ ਪ੍ਰਿਅੰਕਾ ਚੋਪੜਾ ਇਕ ਹੋਰ ਸਪੋਰਟਸ ਬਾਇਓਪਿਕ ਵਿਚ ਨਜ਼ਰ ਆਉਣ ਲਈ ਤਿਆਰ ਨਜ਼ਰ ਆ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਹੁਣ ਮਸ਼ਹੂਰ ਓਲੰਪਿਕ ਚੈਂਪੀਅਨ ਪੀ.ਟੀ. ਊਸ਼ਾ ਦੀ ਬਾਇਓਪਿਕ ਬਣਨ ਜਾ ਰਹੀ ਹੈ ਅਤੇ ਮੇਕਰਸ ਪ੍ਰਿਅੰਕਾ ਚੋਪੜਾ ਨੂੰ ਅਪਣੀ ਇਸ ਫ਼ਿਲਮ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ । ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ 100 ਕਰੋੜ ਦੇ ਬਜਟ ਵਿਚ ਤਿਆਰ ਹੋਵੇਗੀ। ਖ਼ਬਰ ਇਹ ਵੀ ਹੈ ਕਿ ਪ੍ਰਿਅੰਕਾ ਚੋਪੜਾ ਤੋਂ ਇਲਾਵਾ ਇਸ ਫ਼ਿਲਮ ਵਿਚ ਮਸ਼ਹੂਰ ਸੰਗੀਤਕਾਰ ਏਆਰ ਰਹਿਮਾਨ ਨੂੰ ਵੀ ਇਸ ਫ਼ਿਲਮ ਦੇ ਲਈ ਸੰਪਰਕ ਕੀਤਾ ਗਿਆ ਹੈ ਹਾਲਾਂਕਿ ਦੋਵੇਂ ਹਸਤੀਆਂ ਵਲੋਂ ਅਜੇ ਤੱਕ ਇਸ ਨੂੰ ਲੈ ਕੇ ਕੋਈ ਕਨਫਰਮੇਸ਼ਨ ਨਹੀਂ ਹੈ। ਇਸ ਬਾਇਓਪਿਕ ਦਾ ਨਿਰਦੇਸ਼ਨ ਕਰੇਗੀ ਰੇਵਤੀ ਐਸ. ਵਰਮਾ, ਜਿਨ੍ਹਾਂ ਨੇ ਤਮਿਲ ਅਤੇ ਮਲਯਾਲਮ ਫ਼ਿਲਮ ਇੰਡਸਟਰੀ ਨੂੰ ਕਈ ਹਿਟ ਫ਼ਿਲਮਾਂ ਦਿੱਤੀਆਂ ਹਨ। ਕਿਹਾ ਗਿਆ ਹੈ ਕਿ ਇਸ ਫ਼ਿਲਮ ਨੂੰ ਹਿੰਦੀ, ਇੰਗਲਿਸ਼, ਚਾਇਨੀਜ਼ ਅਤੇ ਰਸ਼ੀਅਨ ਕਈ ਭਾਸ਼ਾਵਾਂ ਵਿਚ ਰਿਲੀਜ਼ ਕੀਤਾ ਜਾਵੇਗਾ।

Be the first to comment

Leave a Reply