ਬਚਪਨ ਵਿੱਚ ਇੱਕ ਹਾਲੀਵੁੱਡ ਅਦਾਕਾਰ ਨਾਲ ਪਿਆਰ ਕਰਦੀ ਸੀ ਦੀਪਿਕਾ

ਦੀਪਿਕਾ ਪਾਦੁਕੋਣ ਅੱਜਕੱਲ੍ਹ ਸੰਜੇ ਲੀਲਾ ਬੰਸਾਲੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਫਿਲਮ ‘ਪਦਮਾਵਤੀ’ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਉਹ ਸੋਸ਼ਲ ਮੀਡੀਆ ਉੱਤੇ ਆਪਣੇ ਪ੍ਰਸ਼ੰਸਕਾਂ ਲਈ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਉਸ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇੱਕ ਵੱਡਾ ਖੁਲਾਸਾ ਕੀਤਾ ਹੈ। ਇਸ ਖੁਲਾਸੇ ਨਾਲ ਹੋ ਸਕਦਾ ਹੈ ਕਿ ਰਣਵੀਰ ਸਿੰਘ ਨੂੰ ਝਟਕਾ ਲੱਗੇ। ਬਚਪਨ ਦਾ ਸੀਕਰੇਟ ਇੱਕ ਹਾਲੀਵੁੱਡ ਅਦਾਕਾਰ ਸੀ।

ਦੀਪਿਕਾ ਭਾਵੇਂ ਅੱਜਕੱਲ੍ਹ ਰਣਵੀਰ ਸਿੰਘ ਦੇ ਪਿਆਰ ਵਿੱਚ ‘ਦੀਵਾਨੀ ਮਸਤਾਨੀ’ ਹੋ ਰਹੀ ਹੋਵੇ, ਪਰ ਬਚਪਨ ਵਿੱਚ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਸੀ। ਦੀਪਿਕਾ ਦੇ ਕਮਰੇ ਵਿੱਚੋਂ ਲਈਆਂ ਗਈਆਂ ਫੋਟੋਆਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹਾਲੀਵੁੱਡ ਅਦਾਕਾਰ ਲਿਓਨਾਰਡ ਨੂੰ ਉਹ ਬਚਪਨ ਤੋਂ ਬਹੁਤ ਪਸੰਦ ਕਰਦੀ ਸੀ। ਲਿਓਨਾਰਡੋ ਦੀ ਸੁਪਰ ਹਿੱਟ ਫਿਲਮ ‘ਟਾਈਟੈਨਿਕ’ ਦੀਆਂ ਕਈ ਫੋਟੋਆਂ ਉਸ ਦੇ ਕਮਰੇ ਵਿੱਚ ਲੱਗੀਆਂ ਹੋਈਆਂ ਹਨ।

Be the first to comment

Leave a Reply