‘ਫਾਈਨਲ ਅਸਾਲਟ’ ਡਾਕੂਮੈਂਟਰੀ ਦੇਖਣ ਲਈ ਸੂਝਵਾਨ ਪੰਜਾਬੀਆਂ ਦੀ ਗਿਣਤੀ ਹੈਰਾਨੀਯੋਗ

ਸਰੀ(ਖਹਿਰਾ): ਇੰਜ. ਸੁਖਦੀਪ ਸਿੰਘ ਵੱਲੋਂ ਬੜੀ ਮਿਹਨਤ ਅਤੇ ਹਿੰਮਤ ਨਾਲ ਬਣਾਈ ਗਈ ‘ਫਾਈਨਲ ਅਸਾਲਟ’ ਡਾਕੂਮੈਂਟਰੀ ਦੇਖਣ ਲਈ ਸਰੀ ਦੇ ਬੈ੍ਨਲ ਸੈਂਟਰ ਵਿੱਚ ਸੂਝਵਾਨ ਪੰਜਾਬੀਆਂ ਦੀ ਗਿਣਤੀ ਹੈਰਾਨੀਯੋਗ ਸੀ, ਜਦ ਬਹੁਤ ਸਾਰੇ ਪਰਿਵਾਰ ਟਿਕਟ ਨਾ ਮਿਲਣ ਕਰਕੇ ਵਾਪਸ ਚਲੇ ਗਏ।ਹੁਣ ਅਗਲਾ ਸ਼ੋਅ 29 ਮਈ ਨੂੰ ਐਬਟਸਫੋਰਡ ਵਿਖੇ ਸ਼ਾਮ 4 ਵਜੇ 32315 South Fraserway Matsqui Centemil Aditoriam ਵਿਚ ਹੋਣ ਜਾ ਰਿਹਾ ਹੈ।ਪੰਜਾਬੀਆਂ ਲਈ ਸੁਖਦੀਪ ਸਿੰਘ ਨੇ ਡਾਕੂਮੈਂਟਰੀ ਰਾਹੀਂ ਵਧੀਆ ਸੁਨੇਹਾ ਦਿੱਤਾ ਹੈ।ਜੋ ਕਿ ਤੱਥਾਂ ਤੇ ਅਧਾਰਤ ਹੈ।ਹੁਣ ਤੱਕ ਸੁਣਦੇ ਆਏ ਸੀ ਕਿ ਗੰਗਾ, ਯਮੁਨਾ ਅਤੇ ਅਲੋਪ ਹੋ ਚੁੱਕੀ (ਮਿਥਿਹਾਸਕ ਸਰਸਵਤੀ) ਦਾ ਸੰਗਮ ਅਲਾਹਾਬਾਦ ਵਿਚ ਸੀ ਪਰ ਗੁਜਰਾਤ ਅਤੇ ਅਲਾਹਾਬਾਦ ਦੀ 2272 ਕਿ.ਮੀ ਆਪਸ ਵਿਚ ਦੂਰੀ ਅਤੇ ਅਲਾਹਾਬਾਦ 340ਫੁੱਟ ਸਮੁੰਦਰ ਤਲ ਤੋਂ ਉਪਰ ਹੈ ਅਤੇ ਕੁਰੂਕਸ਼ੇਤਰ 750 ਫੁੱਟ ਸਮੁੰਦਰ ਤਲ ਤੋਂ ਉਪਰ ਹੈ ਅਤੇ ਅਹਿਮਦਾਬਾਦ ਸਮੁੰਦਰੀ ਤਲ ਤੋਂ ਔਸਤ 170 ਫੁੱਟ ਹੈ।ਇਸ ਡਾਕੂਮੈਂਟਰੀ ਵਿਚ ਗੁਜਰਾਤ ਦੇ ਕੁਝ ਇੰਜਨੀਅਰ ਪੁਰਾਣੀ ਅਲਾਈਨਮੈਂਟ ਦਿਖਾ ਰਹੇ ਹਨ ਇਸ ਕਰ ਕੇ ਇਹ ਫਰਜੀ ਅਲਾਈਨਮੈਂਟ ਟੈਕਨੀਕਲ ਤੌਰ ਤੇ ਸੰਭਵ ਹੀ ਨਹੀਂ ਹੈ।ਪੰਜਾਬ ਦਾ ਰਹਿੰਦਾ ਪਾਣੀ ਵੀ ਧਾਰਮਿਕ ਮੁੱਦਾ ਬਣਾ ਕੇ ਲੁੱਟਣ ਦੀ ਤਿਆਰੀ ਤਾਂ ਨਹੀਂ?ਤਾਂ ਕਿ ਪੰਜਾਬ ਸਦਾ ਲਈ ਉ੍ਨਜੜ ਜਾਵੇ।ਇਹ ਅਲਾਈਨਮੈਂਟ ਕੋਚੀ ਤੋਂ ਕਰੂਕਸ਼ੇਤਰ ਤੱਕ ਹੈ ਅਤੇ ਕੁਝ ਹਿੰਦੂ ਸਾਧ ਹਵਨ ਕਰ ਰਹੇ ਹਨ।ਪਿਛਲੇ ਸਾਰੇ ਤੱਥਾਂ ਨੂੰ ਵਾਚਣ ਤੋਂ ਬਾਦ ਇੰਝ ਮਹਿਸੂਸ ਹੋ ਰਿਹਾ ਹੈ ਕਿ ਐਸ ਵਾਈ ਐਲ ਜਿਸਨੇ 10000 ਕਿਊਸਿਕ ਪਾਣੀ ਹਰਿਆਣੇ ਨੂੰ ਲੈ ਕੇ ਜਾਣਾ ਸੀ ਪਰ ਹੁਣੇ ਇਹ ਧਾਰਮਿਕ ਮਸਲਾ ਬਣਾ ਕੇ ਪੰਜਾਬ ਦਾ ਬਚਦਾ 24% ਪਾਣੀ ਨਵੀਂ ‘ਸਰਸਵਤੀ (ਪੰਜਾਬ ਵਿੱਚੋਂ ਪਰਗਟ ਕਰਕੇ)’ ਰਾਹੀਂ ਹਰਿਆਣਾ ਅਤੇ ਗੁਜਰਾਤ ਨੂੰ ਇਕ ਵੱਡੀ ਨਹਿਰ ਰਾਹੀਂ ਅੰਦਰ ਖਾਤੇ ਥਿੰਕ ਟੈਂਕਸ ਰਾਹੀਂ ਯੋਜਨਾ ਤਾਂ ਨਹੀਂ ਬਣ ਰਹੀ ਅਤੇ 2017 ਦੀ ਅਸੈਂਬਲੀ ਅਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਉਜਾੜੇ ਦਾ ਸੰਕੇਤ ਤਾਂ ਨਹੀਂ?ਸੋਚਣ ਦੀ ਗੱਲ ਹੈ?

FINAL-ASSAULT-MOVIE-W

 

ਇਕ ਪੁਰਾਣੀ ਕਹਾਣੀ ਯਾਦ ਆ ਗਈ ਕਿ ਇਕ ਲੇਲਾ ਨਦੀ ਦੇ ਕੰਢੇ ਪਾਣੀ ਪੀ ਰਿਹਾ ਸੀ ਅਤੇ ਉਸਦੇ ਉਪਰ ਇਕ ਸ਼ੇਰ ਪਾਣੀ ਪੀ ਰਿਹਾ ਹੈ।ਸ਼ੇਰ ਕਹਿੰਦਾ ਓ ਲੇਲੇ ਤੂੰ ਪਾਣੀ ਗੰਦਾ ਕਰ ਰਿਹਾ ਹੈ।ਲੇਲਾ ਕਹਿੰਦਾ ਜਨਾਬ ਮੇਂੈ ਤਾਂ ਪਾਣੀ ਨੀਚੇ ਪੀ ਰਿਹਾ ਹੈ ਅਤੇ ਪਾਣੀ ਤੁਹਾਡੇ ਵੱਲੋਂ ਆ ਰਿਹਾ ਹੈ।ਇਹ ਕਿਵੇਂ ਗੰਦਾ ਹੋ ਸਕਦਾ ਹੈ? ਸ਼ੇਰ ਲੇਲੇ ਨੂੰ ਕਹਿੰਦਾ ਤੂੰ ਬਰਾਬਰ ਬੋਲਦਾ ਹੈ ਅਤੇ ਝਪਟ ਕੇ ਲੇਲੇ ਨੂੰ ਖਾ ਗਿਆ।ਕਿਤੇ ਹੁਣ ਪੰਜਾਬ ਦੀ ਬਲੀ ਦਾ ਟਾਈਮ ਤਾਂ ਨਹੀਂ ਆ ਗਿਆ?

ਇਸ ਫਿਲਮ ਬਾਰੇ ਸ. ਕੇਸਰ ਸਿੰਘ ਕੂਨਰ ਨੇ ਕਿਹਾ ਇਸ ਵਿਚ ਪੰਜਾਬ ਦੀ ਸ਼ਾਹ ਰਗ ਪਾਣੀ ਨੂੰ ਲੁੱਟਣ ਦੀ ਕੀਤੀ ਜਾ ਰਹੀ ਤਿਆਰੀ ਬਾਰੇ ਚਾਨਣਾ ਪਾਉਂਦੀ ਹੈ।ਪੰਜਾਬ ਦਾ ਰਹਿਦਾ ਖੂੰਹਦਾ ਪਾਣੀ ਇਸ ਅਖੌਤੀ ਨਦੀ ਜੋ ਕਦੇ ਪੰਜਾਬ ਵਿਚ ਹੈ ਹੀ ਨਹੀਂ ਸੀ, ਨੂੰ ਧਾਰਮਿਕ ਮੁੱਦਾ ਬਣਾ ਕੇ ਪੰਜਾਬੀਆਂ ਨੂੰ ਸਦਾ ਲਈ ਖਤਮ ਕਰਨ ਜਾਂ ਟੱਪਰੀ ਵਾਸ ਬਣਾਉਣ ਦੀ ਸਾਜਿਸ਼ ਹੈ।ਮੈਂ ਬੇਨਤੀ ਕਰਦਾ ਹਾਂ ਕਿ ਸਾਰੇ ਪੰਜਾਬੀਆਂ ਨੂੰ ਧਰਮ ਤੋਂ ਉਪਰ ਉਠਕੇ ਆਪਣੀ ਹੋਂਦ ਬਚਾਉਣ ਲਈ ਯਤਨ ਕਰਨੇ ਚਾਹੀਦੇ ਹਨ।

ਪਿਛਲੇ ਦਿਨੀਂ ਹਰਿਆਣਾ ਸਰਕਾਰ ਨੇ ਯਮੁਨਾਨਗਰ ਦੀ ਮੁਸਤਫਾਬਾਦ ਤਹਿਸੀਲ ਦਾ ਨਾਮ ਬਦਲ ਕੇ ਸਰਸਵਤੀ ਨਗਰ ਕਰ ਦਿੱਤਾ।ਇਸਦਾ ਨਾਮਕਰਨ ਪ੍ਰਸਿੱਧ ਨਦੀ ਸਰਸਵਤੀ ਦੇ ਪ੍ਰਾਚੀਨ ਉਦਗਮ ਸਥਾਨ ਵਜੋਂ ਕੀਤਾ ਗਿਆ।ਇਸ ਪ੍ਰਾਚੀਨ ਨਦੀ ਦੇ ਧਰਤੀ ਹੇਠਲੇ ਅਵਸ਼ੇਸ਼ ਅਤੇ ਇਸ ਤੇ ਇਕ ਪੈਲਾਉ ਚੱਕਰ ਦੀ ਉਸਾਰੀ ਆਦਿ ਕੰਮਾਂ ਲਈ 500 ਮਿਲੀਅਨ ਦੀ ਰਕਮ ਵੀ ਮਨਜੂਰ ਕੀਤੀ।ਕੇਂਦਰ ਸਰਕਾਰ ਵੱਲੋਂ ਵੀ ਹਰਿਆਣਾ ਸਰਕਾਰ ਦੇ ਸਰਸਵਤੀ ਨਦੀ ਦੇ ਪੁਨਰ ਲੱਭਣ ਸਥਾਨ ਆਦਿ ਦੀ ਘੋਸ਼ਣਾ ਕਰਨ ਲਈ ਪ੍ਰੋ ਕੇ ਐਸ ਵੇੈਦਿਆ ਦੀ ਸਰਪ੍ਰਸਤੀ ਹੇਠ ਇਕ ਵਿਸ਼ੇਸ਼ ਕਮੇਟੀ ਬਣਾਉਣ ਦਾ ਅੇੈਲਾਨ ਕੀਤਾ ਗਿਆ।ਜ਼ਿਕਰਯੋਗ ਹੈ ਯਮੁਨਾਨਗਰ ਵਿਚ ਇਸੇ ਸਥਾਨ ਤੇ ਧਰਤੀ ਹੇਠਲੇ ਪਾਣੀ ਦੇ ਭੰਡਾਰ ਤੇ ਵਹਾਅ ਲੱਭੇ ਹਨ ਜਿਹਨਾਂ ਨੂੰ ਸਰਕਾਰ ਵੱਲੋਂ ਸਰਸਵਤੀ ਨਦੀ ਵਜੋਂ ਨਾਮਕਰਨ ਦਿੱਤਾ ਗਿਆ।ਕੇਂਦਰ ਵੱਲੋਂ ਇਤਿਹਾਸਕਾਰਾਂ ਧਰਮ ਖੋਜੀਆਂ ਅਤੇ ਨਦੀਆਂ ਦੇ ਮਾਹਰਾਂ ਦੀ ਇਕਵਿਸ਼ੇਸ਼ ਟੀਮ ਵੀ ਇਸ ਤੱਥ ਦਾ ਨਿਰੀਖਣ ਕਰਨ ਲਈ ਬਣਾਈ ਗਈ ਹੈ ਕਿ ਵਾਕਿਆਈ ਸਰਸਵਤੀ ਨਦੀ ਹੀ ਹੈ ਅਤੇ ਇਸ ਤੋਂ ਰਿਪੋਰਟ ਤੋਂ ਬਾਦ ਹੀ ਇਸ ਵਾਸਤੇ ਅੱਗੇ ਪ੍ਰੋਗਰਾਮ ਉਲੀਕੇ ਜਾਣਗੇ।

ਐਬਟਸਫੋਰਡ ਵਿੱਚ ਸ਼ੋਅ ਦੀ ਜਾਣਕਾਰੀ ਲਈ ਸੰਪਰਕ ਕਰੋ 778-552-1410

Be the first to comment

Leave a Reply