ਪੰਜਾਬੀ ਫਿਲਮੀ ਅਦਾਕਾਰ ਜੱਸੀ ਜਸਰਾਜ ‘ਤੇ ਜਾਨਲੇਵਾ ਹਮਲਾ

ਖਰੜ (ਅਮਰਦੀਪ) – ਪੰਜਾਬੀ ਫਿਲਮਾਂ ਤੇ ਗਾਇਕੀ ‘ਚ ਨਾਮਣਾ ਖੱਟਣ ਵਾਲੇ ਜੱਸੀ ਜਸਰਾਜ ਨੇ ਖਰੜ ਦੇ ਇਕ ਕਾਂਗਰਸ ਦੇ ਕੌਂਸਲਰ, ਬਿਲਡਰ ਤੇ ਉਸਦੇ ਸਾਥੀਆਂ ਵਲੋਂ ਉਸ ‘ਤੇ ਜਾਨਲੇਵਾ ਹਮਲਾ ਕਰਨ ਸਬੰਧੀ ਥਾਣਾ ਸਿਟੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।

ਜੱਸੀ ਜਸਰਾਜ ਨੇ ਦੱਸਿਆ ਕਿ ਉਹ ਬੀਤੀ ਰਾਤ 10:30 ਵਜੇ ਅਮਨ ਸਿਟੀ ਖਰੜ ਆਪਣੇ ਦੋਸਤ ਨੂੰ ਛੱਡ ਕੇ ਜਦੋਂ ਆਪਣੇ ਘਰ ਸੰਨੀ ਇਨਕਲੇਵ ਨੂੰ ਆ ਰਿਹਾ ਸੀ ਤਾਂ ਇਨਕਲੇਵ ਦੀ ਅੰਦਰਲੀ ਮਾਰਕੀਟ ਨੇੜੇ ਦੋ-ਤਿੰਨ ਲੋਕਾਂ ਨੇ ਉਸਦੀ ਕਾਰ ‘ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ। ਉਸਨੇ ਦੱਸਿਆ ਕਿ ਹਮਲਾਵਰ ਡੰਡਿਆਂ ਤੇ ਹਥਿਆਰਾਂ ਨਾਲ ਲੈਸ ਸਨ ਤੇ ਉਸ ਨੇ ਆਪਣੀ ਜਾਨ ਬਚਾਉਣ ਲਈ ਘਟਨਾ ਸਥਾਨ ਤੋਂ ਕਾਰ ਭਜਾ ਲਈ।

ਜਸਰਾਜ ਨੇ ਆਖਿਆ ਕਿ ਉਸ ਨੇ ਖਰੜ ਦੇ ਇਕ ਕਾਂਗਰਸ ਕੌਂਸਲਰ ਤੇ ਬਿਲਡਰ ਅਤੇ ਉਸਦੇ ਦੋ ਸਾਥੀਆਂ ਖਿਲਾਫ ਪਿੰਡ ਦੇਸੂ ਮਾਜਰਾ ਦੀ ਸ਼ਾਮਲਾਟ ਦੀ ਗਲਤ ਢੰਗ ਨਾਲ ਰਜਿਸਟਰੀ ਕਰਵਾਉਣ ਸਬੰਧੀ ਥਾਣਾ ਸਦਰ ‘ਚ ਮਾਮਲਾ ਦਰਜ ਕਰਵਾਇਆ ਸੀ ਤੇ ਉਸ ਨੂੰ ਸ਼ੱਕ ਹੈ ਕਿ ਉਕਤ ਵਿਅਕਤੀਆਂ ਨੇ ਹੀ ਉਸ ‘ਤੇ ਜਾਨਲੇਵਾ ਹਮਲਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ।

Be the first to comment

Leave a Reply