‘ਦੰਗਲ’ ਨੇ ਨਹੀਂ ਕੀਤੀ 2000 ਕਰੋੜ ਦੀ ਕਮਾਈ

ਮੁੰਬਈ: ਆਮਿਰ ਖਾਨ ਦੀ ਫਿਲਮ ‘ਦੰਗਲ’ ਨੇ 2000 ਕਰੋੜ ਦਾ ਅੰਕੜਾ ਛੂਹ ਲਿਆ ਹੈ। ਇਹ ਖਬਰ ਹੋਰ ਕੁਝ ਨਹੀਂ ਬਲਕਿ ਇੱਕ ਅਫਵਾਹ ਹੈ। ਆਮਿਰ ਖਾਨ ਨੇ ਖੁਦ ਫਿਲਮ ਦੀ ਕਲੈਕਸ਼ਨ ਬਾਰੇ ਸਟੇਟਮੈਂਟ ਜਾਰੀ ਕੀਤਾ ਹੈ।

ਉਨ੍ਹਾਂ ਕਿਹਾ, “ਸਾਨੂੰ ‘ਦੰਗਲ’ ਦੀ ਕਲੈਕਸ਼ਨ ਬਾਰੇ ਬਹੁਤ ਅਫਵਾਹਾਂ ਸੁਣਨ ਨੂੰ ਮਿਲ ਰਹੀਆਂ ਹਨ। ਸੱਚ ਇਹ ਹੈ ਕਿ ਫਿਲਮ ਨੇ ਅਜੇ ਤਕ ਪੂਰੀ ਦੁਨੀਆ ਵਿੱਚ 1864 ਕਰੋੜ ਰੁਪਏ ਕਮਾਏ ਹਨ। ਕਾਫੀ ਸਮੇਂ ਤੋਂ ਖਬਰਾਂ ਉੱਡ ਰਹੀਆਂ ਸੀ ਕਿ ਆਮਿਰ ਦੀ ਫਿਲਮ ਵਰਲਡ ਵਾਈਡ 2000 ਕਰੋੜ ਰੁਪਏ ਤੋਂ ਵੱਧ ਕਮਾ ਚੁੱਕੀ ਹੈ।

ਆਮਿਰ ਦੀ ਫਿਲਮ ਨੂੰ ਚੀਨ ਵਿੱਚ ਬੇਹੱਦ ਪਸੰਦ ਕੀਤਾ ਗਿਆ। ਚੀਨ ਮੁੱਖ ਕਾਰਨ ਹੈ ਕਿ ਆਮਿਰ ਦੀ ਫਿਲਮ ਨੂੰ ਵਰਲਡ ਵਾਈਡ ਇੰਨਾ ਬੂਸਟ ਮਿਲਿਆ ਹੈ। ਇਹ ਇੱਕ ਹਰਿਆਣਵੀਂ ਭਲਵਾਨ ਤੇ ਉਸ ਦੀਆਂ ਧੀਆਂ ਦੇ ਸੰਘਰਸ਼ ਦੀ ਕਹਾਣੀ ਹੈ।

Be the first to comment

Leave a Reply