‘ਟਾਇਲੇਟ: ਏਕ ਪ੍ਰੇਮ ਕਥਾ’: ਅਕਸ਼ੇ-ਭੂਮੀ ਦੀ ਕੈਮਿਸਟਰੀ ਸਿਨੇਮਾਘਰਾਂ ‘ਚ ਲੈ ਕੇ ਜਾਣ ਲਈ ਤੁਹਾਨੂੰ ਕਰੇਗੀ ਮਜ਼ਬੂਰ

ਪਿਛਲੇ ਕੁਝ ਸਾਲਾਂ ਤੋਂ ਅਦਕਾਰ ਅਕਸ਼ੇ ਕੁਮਾਰ ਬਾਇਓਪਿਕ ਜਾਂ ਅਸਲ ਮੁੱਦਿਆਂ ‘ਤੇ ਆਧਾਰਿਤ ਫਿਲਮਾਂ ਦਾ ਹਿੱਸਾ ਬਣਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ‘ਏਅਰਲਿਫਟ’, ‘ਰੁਸਤਮ’, ‘ਬੇਬੀ’, ‘ਜੌਲੀ ਐੱਲ. ਐੱਲ. ਬੀ. 2’ ਵਰਗੀਆਂ ਫਿਲਮ ਨੇ ਦਰਸ਼ਕਾਂ ਨੂੰ ਸਿਨੇਮਾਘਰ ਤੱਕ ਜਾਣ ਦੀ ਆਦਤ ਪਾ ਦਿੱਤੀ ਹੈ ਅਤੇ ਹੁਣ ਇਸ ਵਾਰ ਪਿੰਡਾਂ ‘ਚ ਅਹਿਮ ਮੁੱਦੇ ‘ਟਾਇਲੇਟ’ ‘ਤੇ ਅਕਸ਼ੇ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਆਰਕਸ਼ਿਤ ਕਰਨ ਦੀ ਗੱਲ ਕਹੀ ਹੈ। ਫਿਲਮ ਨੂੰ ਐੱਮ. ਐੱਸ. ਧੋਨੀ.’, ‘ਸਪੈਸ਼ਲ ਛੱਬੀਸ’, ‘ਬੇਬੀ’ ਅਤੇ ‘ਅ ਵੈਡਨੈੱਸਡੇਅ’ ਵਰਗੀਆਂ ਫਿਲਮਾਂ ਨੂੰ ਐਡਿਟ ਕਰਨ ਵਾਲੇ ਸ਼੍ਰੀਨਾਰਾਇਣ ਸਿੰਘ ਨੇ ਡਾਇਰੈਕਟ ਕੀਤਾ ਹੈ, ਤਾਂ ਅਕਸ਼ੇ ਕੁਮਾਰ ਅਤੇ ਸ਼੍ਰੀ ਨਾਰਾਇਣ ਸਿੰਘ ਨੇ ਕਿਵੇਂ ਕੰਮ ਕੀਤਾ ਹੈ।

ਕਹਾਣੀ

ਇਹ ਕਹਾਣੀ ਮਥੁਰਾ ਸ਼ਹਿਰ ਦੇ ਕੋਲ ਦੇ ਇਕ ਪਿੰਡ ਦੇ ਰਹਿਣ ਵਾਲੇ ਕੇਸ਼ਵ (ਅਕਸ਼ੇ ਕੁਮਾਰ) ਦੀ ਹੈ, ਜੋ ਇਕ ਮੰਗਲੀਕ ਲੜਕਾ ਹੈ। ਸਿ ਕਾਰਨ 36 ਸਾਲ ਦੇ ਹੁੰਦੇ ਹੋਏ ਵੀ ਉਸ ਦਾ ਵਿਆਹ ਨਹੀਂ ਹੋ ਰਿਹਾ। ਪਹਿਲੇ ਉਸ ਦਾ ਵਿਆਹ ਇਕ ਮੱਝ ਨਾਲ ਕਰਾਇਆ ਜਾਂਦਾ ਹੈ। ਕੇਸ਼ਵ ਦੀ ਇਕ ਸਾਈਕਲ ਦੀ ਦੁਕਾਨ ਹੈ ਅਤੇ ਇਕ ਦਿਨ ਜਦੋਂ ਉਹ ਸਾਈਕਲ ਡਿਲੀਵਰੀ ਕਰਨ ਜਯਾ (ਭੂਮੀ ਪੇਡਨੇਕਰ) ਦੇ ਘਰ ਜਾਂਦਾ ਹੈ ਤਾਂ ਉਨ੍ਹਾਂ ਨੂੰ ਪਿਆਰ ਹੋ ਜਾਂਦਾ ਹੈ ਅਤੇ ਫਿਰ ਵਿਆਹ ਵੀ ਪਰ ਕਹਾਣੀ ਉਸ ਸਮੇਂ ਸ਼ੁਰੂ ਹੁੰਦੀ ਹੈ, ਜਦੋਂ ਵਿਆਹ ਤੋਂ ਬਾਅਦ ਜਯਾ ਸਹੁਰੇ ਆਉਂਦੀ ਹੈ ਅਤੇ ਪਤਾ ਲੱਗਦਾ ਹੈ ਕਿ ਘਰ ‘ਚ ਟਾਇਲਟ ਨਹੀਂ ਹੈ। ਉਹ ਅਜਿਹੇ ਘਰ ‘ਚ ਰਹਿਣ ਤੋਂ ਇਨਕਾਰ ਕਰ ਦਿੰਦੀ ਹੈ ਅਤੇ ਫਿਰ ਕਈ ਰੂੜੀਵਾਦੀ ਗੱਲਾਂ ਸਾਹਮਣੇ ਆਉਂਦੀਆਂ ਹਨ ਅਤੇ ਕਹਾਣੀ ‘ਚ ਵੱਖ-ਵੱਖ ਕਿਰਦਾਰ ਸਾਹਮਣੇ ਆਉਂਦੇ ਹਨ ਅਤੇ ਫਿਲਮ ਅੱਗੇ ਦੀ ਅੱਗੇ ਵੱਧਦੀ ਜਾਂਦੀ ਹੈ।

ਐਕਟਿੰਗ

ਅਕਸ਼ੇ ਵੀ ਆਪਣੀ ਹਰ ਭੂਮਿਕਾ ਨਾਲ ਨਿਆਂ ਕਰਦੇ ਹਨ। ਫਿਲਮ ‘ਚ ਉਨ੍ਹਾਂ ਦੀ ਐਕਟਿੰਗ ਹੋ ਜਾਂ ਫਿਰ ਲੁੱਕ ਦੋਹਾਂ ‘ਚ ਹੀ ਉਹ 36 ਸਾਲ ਦੇ 12ਵੀਂ ਪਾਸ ਨੌਜਵਾਨ ਦੀ ਭੂਮਿਕਾ ਨਿਆਂ ਕਰ ਲੈਂਦੇ ਹਨ। ਭੂਮੀ ਨਾਲ ਅਕਸ਼ੇ ਦੀ ਕੈਮਿਸਟਰੀ ਵੀ ਬਹੁਤ ਹੀ ਦਮਦਾਰ ਹੈ। ਦੂਜੇ ਪਾਸੇ ਭੂਮੀ ਪੇਡਨੇਕਰ ਨੇ ਇਸ ਫਿਲਮ ‘ਚ ਕਮਾਲ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਇਸ ਫਿਲਮ ਖੁਦ ਨੂੰ ਸਿੱਧ ਕਰ ਦਿੱਤਾ ਹੈ।

ਕਮੀਆਂ

ਉੱਥੇ ਦੂਜੇ ਪਾਸੇ ਫਿਲਮ ‘ਚ ਕਿਤੇ-ਕਿਤੇ ਕਮੀਆਂ ਅਤੇ ਦੋਹਰੇ ਭਾਵ ਨਜ਼ਰ ਆਉਂਦੇ ਹਨ, ਜਿਵੇਂ ਅਕਸ਼ੇ ਦਾ ਸੰਵਾਦ ਹੈ ਕਿ ‘ਔਰਤ ਧੋਤੀ ਹੈ ਕਿਆ’, ਜੋ ਮੈਂ ਉਸ ਨੂੰ ਸੰਭਾਲੂ, ਜਾਂ ਭਾਭੀ ਜਵਾਬੀ ਹੋ ਗਈ ਦੂਧ ਕੀ ਦੁਕਾਨ ਹੋ ਗਈ’ ਆਦਿ। ਇਹ ਜ਼ਬਰਦਸਤੀ ਦੇ ਡਾਇਲਾਗ ਲੱਗਦੇ ਹਨ। ਟਾਇਲੇਟ ‘ਤੇ ਸਕੈਮ ਅਤੇ ਨਾ ਬਣਵਾਉਣ ਦੇ ਕਾਰਨ ਵੀ ਦਰਸਾਏ ਗਏ ਹਨ ਪਰ ਕੋਈ ਵੀ ਅਜਿਹੀ ਗੱਲ ਨਹੀਂ ਹੈ ਕਿ ਜੋ ਸਿੱਧੇ ਦਿਲ ‘ਚ ਘਰ ਕਰ ਜਾਵੇ। ਉੱਥੇ ਫਿਲਮ ‘ਚ ਨਾ ਹੀ ਰੋਮਾਂਸ ਮੁਕੰਮਲ ਹੋ ਪਾਇਆ ਅਤੇ ਨਾ ਹੀ ਮੁੱਦੇ ‘ਤੇ ਗੱਲ।

Be the first to comment

Leave a Reply