ਜੇਲ੍ਹ ‘ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’ ਲੈ ਕੇ ਆ ਰਿਹਾ ਹੈ। ਸੰਜੇ ਦੱਤ ਨੇ ‘ਭੂਮੀ’ ਦੇ ਟ੍ਰੇਲਰ ਨੂੰ ਲਾਂਚ ਕੀਤਾ ਹੈ। ਇਸ ਫਿਲਮ ਨੂੰ ਯੂ ਟਿਊਬ ‘ਤੇ ਤਕਰੀਬਨ ਦੋ ਲੱਖ ਲੋਕ ਦੇਖ ਚੁੱਕੇ ਹਨ। ਇਸ ਦੇ ਲਾਂਚ ‘ਤੇ ਸੰਜੇ ਦੱਤ ਦੀ ਬਾਇਓਪਿਕ ਦੇ ਚਰਿੱਤਰ ਅਭਿਨੇਤਾ ਰਣਬੀਰ ਕਪੂਰ ਵੀ ਮੌਜੂਦ ਸਨ।ਫਿਲਮ ‘ਭੂਮੀ’ ਇੱਕ ਬਦਲੇ ਦਾ ਡਰਾਮਾ ਹੈ, ਜੋ ਇੱਕ ਪਿਤਾ ਤੇ ਧੀ ਦੇ ਜੀਵਨ ਦੇ ਆਲੇ-ਦੁਆਲੇ ਘੁੰਮਦੀ ਹੈ। ਦੱਤ ਇੱਕ ਪਿਤਾ ਤੇ ਅਦਿੱਤੀ ਰਾਓ ਉਸ ਦੀ ਧੀ ਦਾ ਕਿਰਦਾਰ ਨਿਭਾਅ ਰਹੀ ਹੈ। ਸ਼ੇਖਰ ਸੁਮਨ ਲੰਮੇ ਸਮੇਂ ਬਾਅਦ ਇਸ ਫਿਲਮ ‘ਚ ਵਾਪਸੀ ਕਰ ਰਹੇ ਹਨ।

ਫਿਲਮ ਵਿੱਚ ਸ਼ੇਖਰ, ਸੰਜੇ ਦੱਤ ਦੇ ਦੋਸਤ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਟੀਵੀ ਅਦਾਕਾਰ ਸ਼ਰਦ ਕੇਲਕਰ ਤੇ ਸਿਧਾਰਥ ਗੁਪਤਾ ਵੀ ਫਿਲਮ ਵਿੱਚ ਨਜ਼ਰ ਆਉਣਗੇ।

Be the first to comment

Leave a Reply