ਗੀਤ ਚਰਚਾ

“ਰਾਂਝੇ ਦਾ ਟਰਾਲਾ” ਪਿੰਡ ਮਹਿਣਾ ਜਿਲ੍ਹਾ ਮੋਗਾ ਦਾ ਜਮ-ਪਲ 22 ਸਾਲਾ ਸੋਹਣਾ ਸੁਨੱਖਾ ਗੱਭਰੂ ਪ੍ਰੀਤ ਕਮਲ ਿਜਹੜਾ ਕਿ ਐਮ ਏ ਮਿਉਜ਼ਕ ਮੋਗਾ ਵਿੱਖੇ ਕਰ ਰਿਹਾ ਹੈ।ਗੱਭਰੂ ਨੂੰ ਬਚਪਨ ਤੋੰ ਹੀ ਗਾਉਣ ਦਾ ਸ਼ੌਕ ਹੈ ਅਤੇ ਅਖੀਰ ਨੂੰ ਜੋਤ ਇੰਟਰਟੇਨਮੈੰਟ ਯੂ ਐਸ ਏ ਅਤੇ ਬਿੰਦਰ ਬੁੱਟਰ ਦੇ ਬੈਨਰ ਹੇਠ ਟਰੱਕ ਡਰਾਈਵਰ ਵੀਰਾਂ ਲਈ ਸੋਲੋ ਗੀਤ “ਰਾਂਝੇ ਦਾ ਟਰਾਲਾ” ਲੈਕੇ ਮਾਰਕੀਟ ਵਿੱਚ ਆਇਆ ਹੈ। ਇਹ ਗੀਤ ਬਿੱਲੂ ਯੂ ਐਸ ਏ ਦਾ ਲਿਖਿਆ ਹੋਇਆ ਹੈ ਅਤੇ ਮਿਊਜ਼ਿਕ ਸੁਰਤਾਲ ਸਟੂਡੀਓ ਨੇ ਦਿੱਤਾ ਹੈ। ਟਰੱਕ ਡਰਾਈਵਰ ਵੀਰਾੰ ਜੀ ਜ਼ਿੰਦਗੀ ਤੇ ਕੇੰਦਰਤ ਇਸ ਗੀਤ ਦਾ ਫਿਲਮਾਕਣ ਈਐਸਐਸ ਟੀਮ ਵੱਲੋੰ ਬਖੂਬੀ ਕੀਤਾ ਗਿਆ ਹੈ। ਇਸ ਸਾਫ਼ ਸੁਥਰੇ ਗੀਤ ਨੂੰ ਆਪਣੀ ਮਧੁਰ ਅਵਾਜ਼ ਵਿੱਚ ਪ੍ਰੀਤ ਕਮਲ ਨੇ ਬਾਕਮਾਲ ਗਾਕੇ ਪੰਜਾਬੀ ਗਾਇਕੀ ਵਿੱਚ ਇੱਕ ਚੰਗਾ ਮੀਲ ਪੱਥਰ ਗੱਡਿਆ ਹੈ। ਉਮੀਦ ਕਰਦੇ ਹਾੰ ਕਿ ਸਰੋਤੇ ਇਸ ਸੁਰੀਲੇ ਗਾਇਕ ਨੂੰ ਮਾਣ ਬਖ਼ਸ਼ਣਗੇ।-ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”

Be the first to comment

Leave a Reply