ਐਸ਼ ਦੇ ਜਾਮਣੀ ਬੁੱਲਾਂ ਬਾਰੇ ਕੀ ਬੋਲੇ ਅਭਿਸ਼ੇਕ ?

ਮੁੰਬਈ: ਹਾਲ ਹੀ ਵਿੱਚ ਕਾਨਸ ਫਿਲਮ ਫੈਸਟੀਵਲ ‘ਤੇ ਐਸ਼ ਨੇ ਆਪਣੀ ਪਰਪਲ ਲਿਪਸਟਿਕ ਕਰਕੇ ਸੁਰਖੀਆਂ ਬਟੋਰੀਆਂ। ਕਿਸੇ ਨੇ ਐਸ਼ ਦੀ ਨਿੰਦਾ ਕੀਤੀ ਤੇ ਕਿਸੇ ਨੇ ਪ੍ਰਸ਼ੰਸ਼ਾ ਪਰ ਐਸ਼ ਦੇ ਪਤੀ ਅਭਿਸ਼ੇਕ ਨੇ ਕਿਸ ਤਰ੍ਹਾਂ ਦਾ ਰਿਐਕਸ਼ਨ ਦਿੱਤਾ। ਅਭਿਸ਼ੇਕ ਨੇ ਉਮੀਦ ਦੇ ਹਿਸਾਬ ਨਾਲ ਹੀ ਜਵਾਬ ਦਿੱਤਾ। ਉਨ੍ਹਾਂ ਕਿਹਾ, “ਮੇਰੇ ਹਿਸਾਬ ਨਾਲ ਐਸ਼ ਜ਼ਬਰਦਸਤ ਲੱਗ ਰਹੀ ਸੀ, ਬੇਹੱਦ ਖੂਬਸੂਰਤ ਜੋ ਉਹ ਹਮੇਸ਼ਾ ਲੱਗਦੀ ਹੈ।”ਸੋ ਪਤੀ ਨੇ ਤਾਂ ਪਤਨੀ ਦਾ ਪੂਰਾ ਸਾਥ ਦਿੱਤਾ। ਐਸ਼ ਨੇ ਕਾਨਸ ਫਿਲਮ ਫੈਸਟੀਵਲ ਦੇ ਆਖਰੀ ਦਿਨ ਇਹ ਮੇਕ-ਅਪ ਕੀਤਾ ਸੀ। ਉਨ੍ਹਾਂ ਨੇ ਫਲੋਰਲ ਡਰੈਸ ਨਾਲ ਪਰਪਲ ਲਿਪਸਟਿਕ ਲਾਈ ਸੀ।

Be the first to comment

Leave a Reply