‘ਉੜਤਾ ਪੰਜਾਬ’ ਲਈ ਖੁਦ ਨੂੰ ਕਿਵੇਂ ਬਣਾਇਆ ‘ਨਸ਼ੇੜੀ’ ?

ਮੁੰਬਈ: ਸ਼ਾਹਿਦ ਕਪੂਰ ਫਿਲਮ ‘ਉੜਤਾ ਪੰਜਾਬ’ ਵਿੱਚ ਇੱਕ ਨਸ਼ੇੜੀ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਸ਼ਾਹਿਦ ਮੁਤਾਬਕ ਇਹ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਔਖਾ ਕਿਰਦਾਰ ਰਿਹਾ ਹੈ। ਸ਼ਾਹਿਦ ਨੇ ਦੱਸਿਆ ਕਿ ਕਿਵੇਂ ਇਸ ਕਿਰਦਾਰ ਨੂੰ ਨਿਭਾਉਣ ਲਈ ਉਨ੍ਹਾਂ ਨੂੰ ਸਰੂਰ ‘ਚ ਰਹਿਣਾ ਪੈਂਦਾ ਸੀ।

ਉਨ੍ਹਾਂ ਦੱਸਿਆ, “ਟੌਮੀ ਸਿੰਘ ਇੱਕ ਨਸ਼ੇੜੀ ਹੈ ਤੇ ਮੈਂ ਅਸਲ ਜ਼ਿੰਦਗੀ ਵਿੱਚ ਕਦੇ ਨਸ਼ੇ ਨੂੰ ਛੂਹਿਆ ਤੱਕ ਨਹੀਂ। ਮੇਰੇ ਲਈ ਹਰ ਸਮਾਂ ਇੰਨੀ ਐਨਰਜੀ ਤੇ ਸਰੂਰ ‘ਚ ਰਹਿਣਾ ਬਹੁਤ ਔਖਾ ਸੀ ਪਰ ਇਸ ਦੇ ਲਈ ਮੈਂ ਹਰ ਸ਼ੌਟ ਤੋਂ ਪਹਿਲਾਂ ਘੱਟੋ-ਘੱਟ 8-9 ਕੱਪ ਕਾਫੀ ਦੇ ਪੀਂਦਾ ਸੀ। ਉਸ ਨਾਲ ਮੇਰਾ ਸ਼ੌਟ ਕਾਫੀ ਚੰਗਾ ਜਾਂਦਾ ਸੀ।”ਸੋ ਸ਼ਾਹਿਦ ਨੇ ਇਸ ਤਰ੍ਹਾਂ ਟੌਮੀ ਸਿੰਘ ਨੂੰ ਫਿਲਮ ਵਿੱਚ ਨਿਭਾਇਆ ਹੈ। ਫਿਲਮ 17 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

Be the first to comment

Leave a Reply