ਅਮਿਸ਼ਾ ਪਟੇਲ ਨੇ ਪ੍ਰਸ਼ੰਸਕਾ ਦੀ ਉਤਸੁਕਤਾ ਵਧਾਈ

ਕਈ ਲੋਕਾਂ ਦੇ ਮਨ ਵਿੱਚ ਹੁਣ ਸ਼ਾਇਦ ਅਮਿਸ਼ਾ ਪਟੇਲ ਦੀਆਂ ਯਾਦਾਂ ਧੁੰਦਲੀਆਂ ਹੋਣ ਲੱਗੀਆਂ ਹੋਣ। ਕਾਰਨ ਇਹੀ ਹੈ ਕਿ ਜ਼ਿਆਦਾ ਦਰਸ਼ਕਾਂ ਨੂੰ ਯਾਦ ਨਹੀਂ ਕਿ ਉਨ੍ਹਾਂ ਪਿਛਲੀ ਵਾਰ ਕਦੋਂ ਉਸ ਨੂੰ ਵੱਡੇ ਪਰਦੇ ‘ਤੇ ਦੇਖਿਆ ਸੀ। ਖੂਬਸੂਰਤ ਅਮਿਸ਼ਾ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਹੈ, ਪਰ ਹੁਣ ਵਾਪਸੀ ਕਰਨ ਲਈ ਕਾਹਲੀ ਹੈ। ਸੂਤਰਾਂ ਮੁਤਾਬਕ ”ਅਮਿਸ਼ਾ ਨੂੰ ਲੈ ਕੇ ਉਤਸੁਕਤਾ ਪੈਦਾ ਹੋਣ ਦਾ ਇੱਕ ਵੱਡਾ ਕਾਰਨ ਹੈ ਕਿ ਆਪਣੀ ਪਹਿਲੀ ਫਿਲਮ ‘ਕਹੋ ਨਾ ਪਿਆਰ ਹੈ’ ਤੋਂ ਬਾਅਦ ਉਹ ਫਿਲਮ ਨਗਰੀ ਦੀ ਸਭ ਤੋਂ ਵੱਧ ਲੋਕਪ੍ਰਿਯ ਅਦਾਕਾਰਾ ਬਣ ਗਈ ਸੀ। ਹਾਲਾਂਕਿ ਇਸ ਤੋਂ ਬਾਅਦ ਉਹ ਜ਼ਿਆਦਾ ਫਿਲਮਾਂ ਵਿੱਚ ਆਪਣੀ ਡੂੰਘੀ ਛਾਪ ਛੱਡਣ ‘ਚ ਅਸਫਲ ਰਹੀ, ਪਰ ਇਸ ਦਾ ਕਾਰਨ ਉਸ ਵਿੱਚ ਟੇਲੈਂਟ ਦੀ ਕਮੀ ਨਹੀਂ, ਸਗੋਂ ਉਸ ਦਾ ਪੂਰੀ ਤਰ੍ਹਾਂ ਕੋਸ਼ਿਸ਼ ਨਾ ਕਰਨਾ ਹੈ।” ਜ਼ਿਕਰ ਯੋਗ ਹੈ ਕਿ ਇਸ ਸਮੇਂ ਅਮਿਸ਼ਾ ਕੋਲ ਦੋ ਫਿਲਮਾਂ ਹਨ। ਇੱਕ ਸੰਨੀ ਦਿਓਲ ਦੇ ਆਪੋਜ਼ਿਟ ‘ਭਈਆ ਜੀ ਸੁਪਰਹਿੱਟ’ ਅਤੇ ਦੂਸਰੀ ਜ਼ਾਇਦ ਖਾਨ ਦੇ ਆਪੋਜ਼ਿਟ ਉਸ ਦੇ ਆਪਣੇ ਪ੍ਰੋਡਕਸ਼ਨ ਹਾਊਸ ਦੀ ਫਿਲਮ ‘ਦੇਸੀ ਮੈਜਿਕ ਹੈ। ਉਸ ਦੀਆਂ ਇਨ੍ਹਾਂ ਫਿਲਮਾਂ ਦੇ ਐਲਾਨ ਨੂੰ ਵੀ ਕਾਫੀ ਸਮਾਂ ਬੀਤ ਚੁੱਕਾ ਹੈ, ਪਰ ਪਿਛਲੇ ਦਿਨੀਂ ਉਸ ਦੀ ਸੁੰਦਰਤਾ ਵਿੱਚ ਆਏ ਨਿਖਾਰ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿਚਿਆ ਹੈ।”ਇੱਕ ਸੂਤਰ ਅਨੁਸਾਰ ”ਉਸ ਵਿੱਚ ਖੂਬਸੂਰਤ ਚਿਹਰੇ ਅਤੇ ਹੌਟ ਬਾਡੀ ਦਾ ਚੰਗਾ ਮੇਲ ਹੈ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਅੱਜ ਵੀ ਉਸ ਦੇ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਾਫੀ ਹੈ। ਅਫਸੋਸ ਦੀ ਗੱਲ ਹੈ ਕਿ ਉਸ ਨੇ ਆਪਣੇ ਕਰੀਅਰ ਨੂੰ ਸਹੀ ਢੰਗ ਨਾਲ ਅੱਗੇ ਨਹੀਂ ਵਧਾਇਆ। ਉਸ ਕੋਲ ਇੱਕ ਹੋਰ ਮੌਕਾ ਹੈ ਕਿ ਉਹ ਆਪਣੇ ਕਰੀਅਰ ਨੂੰ ਕੁਝ ਹੋਰ ਸਮੇਂ ਲਈ ਜੀਵਤ ਰੱਖ ਸਕੇ। ਫਿਲਮ ‘ਗਦਰ’ ਵਿੱਚ ਉਸ ਦੀ ਤੇ ਸੰਨੀ ਦਿਓਲ ਦੀ ਜੋੜੀ ਖੂਬ ਪਸੰਦ ਕੀਤੀ ਗਈ ਸੀ ਤੇ ਹੁਣ ਉਹ ਦੋਵੇਂ ਇੰਨੇ ਸਾਲਾਂ ਬਾਅਦ ਮੁੜ ਇੱਕਠੇ ਫਿਲਮ ਕਰ ਰਹੇ ਹਨ, ਜਿਸ ਨਾਲ ਦੋਵਾਂ ਦੇ ਪ੍ਰਸ਼ੰਸਕਾਂ ਵਿੱਚ ਇਸ ਫਿਲਮ ਨੂੰ ਲੈ ਕੇ ਉਤਸੁਕਤਾ ਵਧ ਗਈ ਹੈ।

Be the first to comment

Leave a Reply