ਅਮਿਤਾਭ ਬੱਚਨ ਸੜਕ ਹਾਦਸੇ ਵਿੱਚ ਵਾਲ ਵਾਲ ਬਚੇ

ਕੋਲਕਾਤਾ:-ਉੱਘੇ ਫਿਲਮ ਅਦਾਕਾਰ ਬੀਤੇ ਹਫ਼ਤੇ ਸੜਕ ਹਾਦਸੇ ਵਿੱਚ ਵਾਲ ਵਾਲ ਬਚ ਗਏ। ਉਹ ਰਾਜ ਸਰਕਾਰ ਦੇ ਇਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਬਾਅਦ ਹਵਾਈ ਅੱਡਾ ਜਾ ਰਹੇ ਸੀ ਕਿ ਉਨ੍ਹਾਂ ਦੀ ਮਰਸਡੀਜ਼ ਕਾਰ ਦਾ ਪਿਛਲਾ ਪਹੀਆ ਨਿਕਲ ਗਿਆ। ਸਰਕਾਰ ਨੇ ਇਹ ਕਾਰ ਟਰੈਵਲ ਏਜੰਸੀ ਤੋਂ ਕਿਰਾਏ ‘ਤੇ ਲਈ ਸੀ। ਹਾਦਸੇ ਬਾਅਦ ਕੰਪਨੀ ਤੋਂ ਘਟਨਾ ਬਾਰੇ ਜਵਾਬ ਮੰਗਿਆ ਗਿਆ ਹੈ। ਸਕੱਤਰੇਤ ਦੇ ਇਕ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਟਰੈਵਲ ਏਜੰਸੀ ਨੂੰ ਸੁਪਰਸਟਾਰ ਨੂੰ ਲਾਉਣ ਲਿਜਾਣ ਲਈ ਵੱਡੀ ਰਕਮ ਅਦਾ ਕੀਤੀ ਗਈ ਸੀ। ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਜਿਸ ਗੱਡੀ ਵਿੱਚ ਸੁਪਰਸਟਾਰ ਸਫਰ ਕਰ ਰਹੇ ਸੀ ਉਸ ਦਾ ਫਿਟਨੈੱਸ ਸਰਟੀਫਿਕੇਟ ਕਾਫ਼ੀ ਸਮਾਂ ਪਹਿਲਾਂ ਖਤਮ ਹੋ ਗਿਆ ਸੀ। –

Be the first to comment

Leave a Reply