ਅਮਿਤਾਬ ਬੱਚਨ ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ

ਨਵੀਂ ਦਿੱਲੀ, (ਏਜੰਸੀ)-ਆਉਣ ਵਾਲੀ ਫ਼ਿਲਮ ‘ਠੱਗਸ ਆਫ਼ ਹਿੰਦੋਸਤਾਨ’ ਦੀ ਸ਼ੂਟਿੰਗ ਦੌਰਾਨ ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਜ਼ਖਮੀ ਹੋ ਗਏ ਹਨ। ਸੈੱਟ ‘ਤੇ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਣ ਮਗਰੋਂ ਦਰਦ ਦੇ ਬਾਵਜੂਦ ਅਮਿਤਾਬ ਨੇ ਪੂਰੀ ਟੀਮ ਨੂੰ ਇੰਤਜ਼ਾਰ ਨਹੀਂ ਕਰਵਾਇਆ ਅਤੇ ਲਗਾਤਾਰ ਸ਼ੂਟਿੰਗ ਕਰਨੀ ਜਾਰੀ ਰੱਖੀ। ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਸ਼ੂਟਿੰਗ ਦੇ ਦੌਰਾਨ ਅਮਿਤਾਬ ਦੇ ਪੈਰ ‘ਚ ਫ੍ਰੈਕਚਰ ਆ ਗਿਆ। ਖ਼ਬਰਾਂ ਅਨੁਸਾਰ ਸ਼ੂਟਿੰਗ ਦੌਰਾਨ ਲੱਗੀ ਸੱਟ ਕਾਰਨ ਅਮਿਤਾਬ ਦੀ ਪਿੱਠ ‘ਚ ਵੀ ਦਰਦ ਹੋਣ ਲੱਗ ਪਿਆ। ਪ੍ਰੰਤੂ ਫ਼ਿਲਮ ਦੇ ਰੁਝੇਵੇਂ ਭਰੇ ਕੰਮ ਦੇ ਚੱਲਦਿਆਂ ਉਨ੍ਹਾਂ ਇਸ ਵਿਚ ਕੋਈ ਵੀ ਤਬਦੀਲੀ ਕਰਨ ਤੋਂ ਮਨਾਂ ਕਰ ਦਿੱਤਾ। ਉਹ ਆਪਣੀ ਸੱਟ ਅਤੇ ਪਿੱਠ ਦਰਦ ਦੇ ਚੱਲਦਿਆਂ ਵੀ ਸ਼ੂਟਿੰਗ ਕਰਦੇ ਰਹੇ। ਫ਼ਿਲਮ ‘ਠੱਗਸ ਆਫ਼ ਹਿੰਦੋਸਤਾਨ’ ਭਾਰਤੀ ਲੁਟੇਰਿਆਂ ਦੀ ਜ਼ਿੰਦਗੀ ‘ਤੇ ਆਧਾਰਿਤ ਹੈ, ਜੋ ਕਿ 2018 ‘ਚ ਦੀਵਾਲੀ ਮੌਕੇ ਰਿਲੀਜ਼ ਹੋਵੇਗੀ।

Be the first to comment

Leave a Reply