ਅਨੁਸ਼ਕਾ ਕਿਉਂ ਬਣੀ ਭਲਵਾਨ ?

ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਫਿਲਮ ‘ਸੁਲਤਾਨ’ ਵਿੱਚ ਭਲਵਾਨ ਆਰਫਾ ਦੇ ਕਿਰਦਾਰ ਵਿੱਚ ਨਜ਼ਰ ਆਏਗੀ। ਇਸ ਕਿਰਦਾਰ ਨੂੰ ਨਿਭਾਉਣ ਤੋਂ ਪਹਿਲਾਂ ਅਨੁਸ਼ਕਾ ਕਾਫੀ ਡਰੀ ਹੋਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਭਲਵਾਨ ਵਾਂਗ ਲੱਗਣਾ ਉਨ੍ਹਾਂ ਦਾ ਸਭ ਤੋਂ ਵੱਡਾ ਚੈਲੰਜ ਸੀ। ਉਨ੍ਹਾਂ ਕਿਹਾ, “ਮੇਰਾ ਡਰ ਸਿਰਫ ਇਹੀ ਸੀ ਕਿ ਮੈਂ ਭਲਵਾਨ ਲੱਗਦੀ ਹੀ ਨਹੀਂ। ਮੈਂ ਆਦਿਤਿਆ ਨੂੰ ਕਈ ਵਾਰ ਇਹ ਗੱਲ ਕਹੀ ਸੀ ਪਰ ਫੇਰ ਮੈਂ ਰਿਸਰਚ ਕੀਤੀ ਤੇ ਮੈਨੂੰ ਪਤਾ ਲੱਗਿਆ ਕਿ ਵਿਦੇਸ਼ਾਂ ਵਿੱਚ ਮੇਰੇ ਵਰਗੇ ਭਲਵਾਨ ਵੀ ਹੁੰਦੇ ਹਨ। ਉਸ ਤੋਂ ਬਾਅਦ ਮੈਂ ਕਰੜੀ ਮਿਹਨਤ ਕੀਤੀ, ਭਲਵਾਨੀ ਵੀ ਸਿੱਖੀ ਤੇ ਕੋਈ ਵੀ ਬੌਡੀ ਡਬਲ ਦਾ ਇਸਤੇਮਾਲ ਨਹੀਂ ਕੀਤਾ।”

ਅਨੁਸ਼ਕਾ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਭਲਵਾਨੀ ਬਾਰੇ ਕਾਫੀ ਕੁਝ ਪਤਾ ਹੈ। ਉਹ ਖੁਦ ਨੂੰ ਖੁਸ਼ਨਸੀਬ ਸਮਝਦੀ ਹੈ ਕਿ ਇਹ ਕਿਰਦਾਰ ਉਨ੍ਹਾਂ ਦੀ ਝੋਲੀ ‘ਚ ਪਿਆ। ਫਿਲਮ ਈਦ ‘ਤੇ ਰਿਲੀਜ਼ ਹੋਵੇਗੀ।

Be the first to comment

Leave a Reply