ਅਨੁਸ਼ਕਾ ਦੇ ਨਿਰਮਾਣ ਵਾਲੀ ਅਗਲੀ ਫਿਲਮ ਹੋਵੇਗੀ ਫਨੀ ਅਤੇ ਰੋਮਾਂਟਿਕ

ਪਿਛਲੇ ਸਾਲ ਅਨੁਸ਼ਕਾ ਸ਼ਰਮਾ ਨੇ ਆਪਣੇ ਬੈਨਰ ਹੇਠ ਪਹਿਲੀ ਫਿਲਮ ਨਵਦੀਪ ਸਿੰਘ ਦੇ ਨਿਰਦੇਸ਼ਨ ਵਾਲੀ ‘ਐਨ ਐਚ ੧੦’ ਰਿਲੀਜ਼ ਕੀਤੀ ਸੀ। ਇਹ ਇੱਕ ਡਾਰਕ ਥ੍ਰਿਲਰ ਸੀ। ਇਸ ਵਿੱਚ ਕਾਫੀ ਹਿੰਸਾ ਰਹੀ। ਹੁਣ ਉਹ ਦੂਸਰੀ ਫਿਲਮ ਬਣਾਉਣ ਵਾਲੀ ਹੈ। ਇਹ ਪੰਜਾਬ ਦੇ ਫਿਲੌਰ ਵਿੱਚ ਸਥਿਤ ਹੈ। ਇਸ ਵਿੱਚ ਉਸ ਦੇ ਇਲਾਵਾ ‘ਲਾਈਫ ਆਫ ਪਾਈ’ ਵਾਲੇ ਸੂਰਜ ਸ਼ਰਮਾ ਤੇ ਪੰਜਾਬੀ ਐਕਟਰ ਤੇ ਗਾਇਕ ਦਿਲਜੀਤ ਦੁਸਾਂਝ ਵੀ ਹੋਣਗੇ। ਇਹ ਫਿਲਮ ਹਾਰਰ ਜਾਂ ਡਾਰਕ ਐਕਸ਼ਨ ਥ੍ਰਿਲਰ ਦੀ ਸ਼ਰੇਣੀ ਦੀ ਨਹੀਂ, ਅਨੁਸ਼ਕਾ ਨੇ ਕਹਾਣੀ ਤਾਂ ਨਹੀਂ ਦੱਸੀ, ਪਰ ਏਨਾ ਕਿਹਾ ਹੈ ਕਿ ‘ਫਿਲੌਰੀ’ ਫਨੀ, ਰੋਮਾਂਟਿਕ ਅਤੇ ‘ਐਨ ਐਚ ੧੦’ ਤੋਂ ਬਿਲਕੁਲ ਅਲੱਗ ਕਹਾਣੀ ਹੈ। ਇਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।

‘ਐਨ ਐਚ ੧੦′ ਨਾਲ ਜਦ ਉਹ ਪ੍ਰੋਡਿਊਸਰ ਬਣੀ ਸੀ ਤਾਂ ਉਸ ਦੀ ਆਲੋਚਨਾ ਵੀ ਹੋਈ ਸੀ। ਅਨੁਸ਼ਕਾ ਦੱਸਦੀ ਹੈ, ‘ਲੋਕਾਂ ਨੇ ਪੁੱਛਿਆ ਕਿ ਆਪਣੇ ਕਰੀਅਰ ਦੇ ਸਿਖਰ ਉੱਤੇ ਮੈਂ ਇਹ ਨਿਰਮਾਣ ਕਿਉਂ ਕਰ ਰਹੀ ਹਾਂ? ਸਾਡੇ ਅਭਿਨੇਤਰੀਆਂ ਦੇ ਬਾਰੇ ਵਿੱਚ ਹੀ ਕਹਿੰਦੇ ਹਨ, ਕਿਉਂਕਿ ਅਸੀਂ ਮੰਨ ਲੈਂਦੇ ਹਾਂ ਕਿ ਕਰੀਅਰ ਦੇ ਅੰਤ ਵਿੱਚ ਉਨ੍ਹਾਂ ਨੂੰ ਕੰਮ ਮੰਗਣਾ ਪੈਂਦਾ ਹੈ। ਮੈਂ ਨਿਰਮਾਣ ਵਿੱਚ ਇਸ ਲਈ ਨਹੀਂ ਕਿ ਆਪਣੇ ਅਕਸ ਨੂੰ ਵਧੀਆ ਕਰਾਂ ਜਾਂ ਬਾਕਸ ਆਫਿਸ ‘ਤੇ ਹਿੱਟ ਹੋ ਚੁੱਕੀਆਂ ਫਿਲਮਾਂ ਨੂੰ ਦੁਹਰਾਉਂਦੀ ਰਹਾਂ। ਮੈਂ ਇਹ ਕਰ ਰਹੀ ਹਾਂ, ਕਿਉਂਕਿ ਮੈਂ ਚੰਗੀ ਕੁਆਲਿਟੀ ਦਾ ਸਿਨੇਮਾ ਰਚਣਾ ਚਾਹੁੰਦੀ ਹਾਂ।’

Be the first to comment

Leave a Reply