ਬੀ. ਸੀ. ਟਾਈਗਰਜ਼ ਹਰੀਕੇਨ ਪ੍ਰੀਮੀਅਰ ਟੀਮ ਨੇੇ ਬੀ. ਸੀ. ਚੈਂਪੀਅਨਸ਼ੀਪ ਜਿੱਤੀ ਹੁਣ ਅਕਤੂਬਰ ‘ਚ ਖੇਡੇਗੀ ਕੈਨੇਡਾ ਨੈਸ਼ਨਲ ਚੈਂਪੀਅਨਸ਼ਿਪ ਲਈ

ਸਰੀ:-ਬੀ. ਸੀ. ਟਾਈਗਰਜ਼ ਪੰਜਾਬੀਆਂ ਦੀ ਸਭ ਤੋਂ ਵੱਡੀ ਸੌਕਰ ਕਲੱਬ ਹੈ।ਬੀ. ਸੀ. ਟਾਈਗਰ ਦੀ ਹਰੀਕੇਨ ਦੀ ਪ੍ਰੀਮੀਅਰ ਟੀਮ ਨੇ ਬੀ. ਸੀ. ਚੈਂਪੀਅਨਸੀਪ ਜਿੱਤੀ ਹੈ।ਇਸ ਟੀਮ ਵਿਚ 90% ਤੋਂ ਜ਼ਿਆਦਾ ਆਪਣੇ ਪੰਜਾਬੀ ਮੁੰਡੇ ਖੇਡਦੇ ਹਨ।ਇਹਨਾਂ ਬੱਚਿਆਂ ਨੇ ਬੀ. ਸੀ. ਟਾਈਗਰ ਦੇ ਨਾਲ-ਨਾਲ ਸਾਡੀ ਕੌਮ ਦਾ ਵੀ ਸਿਰ ਉ੍ਨਚਾ ਕੀਤਾ ਹੈ। ਹੁਣ ਬੀ. ਸੀ. ਟਾਈਗਰ ਦੀ ਇਹ ਟੀਮ ਅਕਤੂਬਰ ਵਿਚ ਟੋਇਟਾ ਕਨੇਡਾ ਨੈਸ਼ਨਲ ਚੈਂਪੀਅਨਸ਼ੀਪ ਲਈ ਖੇਡੇਗੀ ਜੋ ਕਿ ਸੈਸਕਾਟੂਨ ਵਿਚ ਹੋਵੇਗਾ। ਬੀ. ਸੀ. ਟਾਈਗਰ ਨੇ ਇਸ ਕਾਮਯਾਬੀ ਲਈ ਖਿਡਾਰੀਆਂ, ਮਾਂਪਿਆ, ਕੋਚਾਂ ਤੋਂ ਇਲਾਵਾ ਕਮਿਉਨਟੀ ਦਾ ਵੀ ਧੰਨਵਾਦ ਕੀਤਾ ਕਿ ਜੋ ਹਮੇਸ਼ਾਂ ਹੀ ਬੀ. ਸੀ. ਟਾਈਗਰਜ਼ ਦਾ ਹਰ ਪੱਖੋਂ ਸਾਥ ਦਿੰਦੀ ਹੈ।ਵਰਨਣ ਯੋਗ ਹੈ ਕਿ ਬੀ ਸੀ ਟਾਈਗਰਜ਼ ਵੱਲੋਂ 4 ਸਾਲ ਦੇ ਛੋਟੇ ਬ੍ਨਚਿਆ ਤੋਂ ਲੈ ਕੇ ਵੱਡੀਆਂ ਟੀਮਾਂ ਨੂੰ ਕੋਚਿੰਗ ਦਿੰਦੀ ਹੈ ਹੁਣ 100 ਦੇ ਲੱਗ ਭਗ ਟੀਮਾ ਹਨ।ਇਨਾ ਕੋਲ ਕੋਚ ਵੀ ਉ੍ਚ ਪਾਏ ਦੇ ਹਨ।

Be the first to comment

Leave a Reply