Ad-Time-For-Vacation.png

News in Short – 20 May 2016

ਨਿਊਜ਼ੀਲੈਂਡ ‘ਚ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਦੌੜੇ 2 ਸਿੱਖ ਨੌਜਵਾਨ

ਲੜਕਿਆਂ ਨੇ ਵਿਸ਼ੇਸ਼ ਟੀ ਸ਼ਰਟਾਂ ਪਾ ਕੇ 21 ਕਿਲੋਮੀਟਰ ਦੌੜ ਵਿਚ ਲਿਆ ਭਾਗ:ਸ਼ਰਟਾਂ ‘ਤੇ ਲਿਖਿਆ ਸੀ, ‘ਸਿੱਖ ਕਤਲੇਆਮ ਪਰ ਨਿਆਂ ਅਜੇ ਤੱਕ ਨਹੀਂ’

ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੇ ਨੇਪੀਅਰ ਵਿਚ ਲੰਘੇ ਦਿਨੀਂ ਏਅਰ ਨਿਊਜ਼ੀਲੈਂਡ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਇਸ ਮੈਰਾਥਨ ਵਿਚ ਭਾਗ ਲਿਆ, ਉੱਥੇ ਦੋ ਪੰਜਾਬੀ ਮੂਲ ਦੇ ਮੁੰਡਿਆਂ ਪੁਨੀਤ ਸਿੰਘ ਖੈਰਾ ਅਤੇ ਹਰਜਿੰਦਰ ਸਿੰਘ ਚੰਦੇੜ ਨੇ ਵੀ ਹਾਫ ਮੈਰਾਥਨ ਦੌੜ ਪੂਰੀ ਕਰਕੇ ਪੂਰੇ ਭਾਰਤੀ ਭਾਈਚਾਰੇ ਦੀ ਹਾਜ਼ਰੀ ਲਗਵਾਈ। ਇਹ ਮੈਰਾਥਨ 42.19 ਕਿਲੋਮੀਟਰ ਤੱਕ ਰੱਖੀ ਗਈ ਸੀ। ਇਨਾਂ ਦੋਵਾਂ ਨੌਜਵਾਨਾਂ ਨੇ ਇਸ ਦੌੜ ਵਿਚ ਭਾਗ ਲੈਣ ਵੇਲੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਪੀਲੇ ਰੰਗ ਦੀਆਂ ਟੀ ਸ਼ਰਟਾਂ ਪਾਈਆਂ ਹੋਈਆਂ ਸਨ ਜਿਨ•ਾਂ ਉਤੇ 1984 ਸਿੱਖ ਨਸਲਕੁਸ਼ੀ ਪਰ ਨਿਆਂ ਅਜੇ ਤੱਕ ਨਹੀਂ ਲਿਖਿਆ ਹੋਇਆ ਸੀ। ਸਿੱਖਾਂ ਦੇ ਨਾਲ ਵਧੀਕੀਆਂ ਅਤੇ ਭਾਰਤੀ ਨਿਆਂ ਪ੍ਰਣਾਲੀ ਦੇ ਅੱਗੇ ਸਵਾਲ ਰੱਖਦੇ ਇਨਾਂ ਥੋੜੇ ਜਿਹੇ ਸ਼ਬਦਾਂ ਨੇ ਹੀ ਬਹੁਤ ਕੁਝ ਕਹਿ ਦਿੱਤਾ। ਬਹੁਤ ਸਾਰੇ ਲੋਕਾਂ ਨੇ ਇਸਦਾ ਮਤਲਬ ਵੀ ਸਮਝਿਆ। ਖੈਰ ਜੋ ਵੀ ਹੈ ਇਨਾਂ ਨੌਜਵਾਨਾਂ ਦੇ ਸਿੱਖ ਜ਼ਜਬੇ ਨੂੰ ਸਲਾਮ ਹੈ।

ਫਿਜ਼ੀ ਮੁਲਕ ਨੇ ਨੋਟਾਂ ਤੇ ਛਾਪੀ ਸਿੱਖ ਦੀ ਤਸਵੀਰ

ਫਿਜ਼ੀ:- ਜਿੱਥੇ ਜਾਣ ਪੰਜਾਬੀ… ਨਵਾਂ ਪੰਜਾਬ ਵਸਾਉਂਦੇ ਨੇ। ਫਿਜ਼ੀ ਵਿਚ ਵੀ ਸਿੱਖਾਂ ਨੇ ਇਹੀ ਗੱਲ ਸਹੀ ਸਾਬਤ ਕਰ ਦਿਖਾਈ ਹੈ। ਦੇਸ਼ ਦੇ ਵਿਕਾਸ ਵਿਚ ਉਨ•ਾਂ ਦੇ ਅਹਿਮ ਯੋਗਦਾਨ ਦੇ ਮੱਦੇਨਜ਼ਰ ਫਿਜ਼ੀ ਦੇ ਰਿਜ਼ਰਵ ਬੈਂਕ ਨੇ ਸਪੈਸ਼ਲ ਕਰੰਸੀ ਨੋਟ ‘ਤੇ ਸਿੱਖ ਵਰਗ ਨੂੰ ਤਵੱਜੋ ਦਿੱਤੀ ਹੈ। ਦੋ ਡਾਲਰ ਦੇ ਨੋਟ ‘ਤੇ ਦਸਤਾਰ ਸਜਾਏ ਹੋਏ ਸਿੱਖ ਨੂੰ ਦਰਸਾਇਆ ਗਿਆ ਹੈ। ਫੇਸਬੁੱਕ ‘ਤੇ ਇਸ ਨੋਟ ਨੂੰ ਹੁਣ ਤੱਕ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ।ਪੰਜਾਬੀਆਂ ਨੇ ਫਿਜ਼ੀ ਦੇ ਸਿਆਸੀ, ਸਮਾਜਕ ਅਤੇ ਆਰਥਿਕ ਵਿਕਾਸ ਨੂੰ ਹਮੇਸ਼ਾ ਗਤੀ ਦਿੱਤੀ ਹੈ। ਫਿਜ਼ੀ ਸਰਕਾਰ ਨੇ ਮਿਲੇਨੀਅਮ ਈਅਰ 2000 ਨੂੰ ਫਿਜ਼ੀ ਡਾਲਰ ਬਿਊਟੀਫੁੱਲ ਨੋਟ ਯੂਐਨਸੀ ਵਾਈਟੂਕੇ ਦੇ ਸਪੈਸ਼ਲ ਈਸ਼ੂ ਦੇ ਤਹਿਤ ਦੋ ਡਾਲਰ ਦਾ ਨੋਟ ਜਾਰੀ ਕੀਤਾ । ਇਸ ਵਿਚ ਖੇਤਰੀ ਲੋਕਾਂ ਦੇ ਨਾਲ ਨਾਲ ਉਥੇ ਵਸਣ ਵਾਲੇ ਪੰਜਾਬੀ ਭਾਈਚਾਰੇ ਨੂੰ ਤਵੱਜੋ ਦਿੰਦੇ ਹੋਏ ਇਕ ਸਿੱਖ ਦਸਤਾਰਧਾਰੀ ਦੀ ਵੀ ਤਸਵੀਰ ਪ੍ਰਕਾਸ਼ਤ ਕੀਤੀ ਗਈ ਹੈ। ਇਹ ਨੋਟ ਸਪੈਸ਼ਲ ਈਸ਼ੂ ਹੈ ਅਤੇ ਇਸ ਦੀ ਖ਼ਾਸ ਗੱਲ ਇਹ ਹੈ ਕਿ ਫਿਜ਼ੀ ਸਰਕਾਰ ਨੇ ਇਸ ਵਿਚ ਹਰ ਵਰਗ ਨੂੰ ਖ਼ਾਸ ਤਵੱਜੋ ਦੇ ਕੇ ਬਰਾਬਰਤਾ ਦਾ ਅਹਿਸਾਸ ਕਰਾਇਆ ਹੈ। ਇਹ ਨੋਟ ਸੋਸ਼ਲ ਨੈਟਵਰਕਿੰਗ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਫੇਸਬੁੱਕ ‘ਤੇ ਨੋਟ ਸ਼ੇਅਰ ਕਰਨ ਵਾਲੇ ਕਪੂਰਥਲਾ ਨਿਵਾਸੀ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਵਿਦੇਸ਼ੀ ਕਰੰਸੀ ‘ਤੇ ਪੰਜਾਬੀਆਂ ਦੀ ਸ਼ਮੂਲੀਅਤ ਵਿਚ ਪੰਜਾਬ ਦਾ ਮਾਣ ਵਧਾਇਆ ਹੈ। ਇਸ ਨਾਲ ਜ਼ਾਹਰ ਹੁੰਦਾ ਹੈ ਕਿ ਪੰਜਾਬੀ ਜਿੱਥੇ ਵੀ ਗਏ, ਉਥੇ ਪੰਜਾਬੀਅਤ ਵੀ ਖੁਸ਼ਬੂ ਬਿਖੇਰੀ। ਗੌਰਤਲਬ ਹੈ ਕਿ ਦੁਨੀਆ ਭਰ ਵਿਚ ਪੰਜਾਬੀ ਵਸੇ ਹੋਏ ਹਨ। ਕੈਨੇਡਾ ਦੀ ਸਰਕਾਰ ਵਿਚ ਇਸ ਸਮੇਂ ਜਿੱਥੇ ਸਭ ਤੋਂ ਜ਼ਿਆਦਾ ਸਾਂਸਦ ਹਨ, ਉਥੇ ਹੀ ਉਦਯੋਗਿਕ ਖੇਤਰ ਵਿਚ ਪੰਜਾਬੀਆਂ ਦਾ ਕੋਈ ਸਾਨੀ ਨਹੀਂ ਹੈ, ਲੇਕਿਨ ਵਿਦੇਸ਼ੀ ਕਰੰਸੀ ਵਿਚ ਪੰਜਾਬੀਆਂ ਨੂੰ ਮਾਣ ਦੇਣ ਦੀ ਪਹਿਲ ਫਿਜ਼ੀ ਸਰਕਾਰ ਨੇ ਕੀਤੀ ਹੈ।

ਰਾਜੋਆਣਾ ਦੀ ਆਰ ਟੀ ਆਈ ਅਰਜ਼ੀ ਦਾ ਰਾਸ਼ਟਰਪਤੀ ਭਵਨ ਨੇ ਜਵਾਬ ਭੇਜਿਆ

ਪਟਿਆਲਾ:- ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜੋਆਣਾ ਵੱਲੋਂ ਆਪਣੀ ਫਾਂਸੀ Ḕਤੇ ਲੱਗੀ ਰੋਕ ਬਾਰੇ ਪਾਈ ਗਈ ਆਰ ਟੀ ਆਈ ਅਰਜ਼ੀ ਦਾ ਜਵਾਬ ਆ ਗਿਆ ਹੈ। ਮੰਤਰਾਲੇ ਨੇ ਫਾਂਸੀ Ḕਤੇ ਲੱਗੀ ਰੋਕ ਦਾ ਕੇਸ ਵਿਚਾਰ ਅਧੀਨ ਹੋਣ ਤੇ ਇਸ ਦੇ ਵੱਖ-ਵੱਖ ਪੱਧਰ Ḕਤੇ ਵਿਚਾਰ ਜਾਰੀ ਹੋਣ ਦੀ ਗੱਲ ਕਹੀ ਹੈ। ਬਲਵੰਤ ਸਿੰਘ ਰਾਜੋਆਣਾ ਨੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ।

ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਰਾਸ਼ਟਰਪਤੀ ਭਵਨ ਦੇ ਮੁੱਖ ਸੂਚਨਾ ਅਫਸਰ ਨੂੰ ਪੰਜ ਸਵਾਲ ਕਰ ਕੇ ਆਪਣੀ ਫਾਂਸੀ ਉੱਤੇ ਲੱਗੀ ਰੋਕ ਦੀ ਜਾਣਕਾਰੀ ਮੰਗੀ ਸੀ। ਜੁਡੀਸ਼ਲ ਡਵੀਜ਼ਨ ਵਿੰਗ ਵੱਲੋਂ ਦਿੱਤੇ ਗਏ ਇਸ ਜਵਾਬ ਉੱਤੇ ਸੰਤੁਸ਼ਟ ਨਾ ਹੋਏ ਰਾਜੋਆਣਾ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਜਾਇੰਟ ਸੈਕਟਰੀ ਜੁਡੀਸ਼ਲ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੁਡੀਸ਼ਲ ਵਿੰਗ ਸੈਕਿੰਡ ਵੱਲੋਂ ਦਿੱਤਾ ਜਵਾਬ ਸਿਰਫ ਖਾਨਾ ਪੂਰਤੀ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਦੇ ਜਾਇੰਟ ਸੈਕਟਰੀ ਨੂੰ ਲਿਖੇ ਪੱਤਰ ਵਿੱਚ ਰਾਜੋਆਣਾ ਨੇ ਆਪਣੇ ਸਵਾਲਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਸਪੱਸ਼ਟ ਕੀਤਾ ਕਿ ਉਸ ਦੀ ਫਾਂਸੀ ਦੀ ਸਜ਼ਾ ਉੱਤੇ ਰੋਕ ਕਿਸੇ ਅਦਾਲਤ ਨੇ ਨਹੀਂ ਲਾਈ, ਸਗੋਂ ਇਹ ਰੋਕ ਰਾਜਸੀ ਲੋਕਾਂ ਦੇ ਕਹਿਣ ਉੱਤੇ ਲੱਗੀ ਹੈ ਤੇ ਇਸ ਦਾ ਫੈਸਲਾ ਵੀ ਰਾਜਸੀ ਲੋਕਾਂ ਦੀ ਇੱਛਾ ‘ਤੇ ਨਿਰਭਰ ਹੈ। ਉਸ ਨੇ ਕਿਹਾ ਕਿ ਬਿਨਾਂ ਕੇਸ ਲੜੇ, ਬਿਨਾਂ ਕਿਸੇ ਅਪੀਲ ਕੀਤੇ ਆਪਣੇ ਆਖਰੀ ਫੈਸਲੇ ਦਾ ਇੰਤਜ਼ਾਰ ਕਰਦੇ 21 ਸਾਲ ਹੋ ਗਏ ਹਨ, ਪਰ ਇਸ ਲਈ ਹੋਰ ਕਿੰਨਾ ਸਮਾਂ ਇੰਤਜ਼ਾਰ ਕਰਨਾ ਪਵੇਗਾ।

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲੀਡਰ ਤੋਗੜੀਆ ਦੇ ਭਤੀਜੇ ਦਾ ਕਤਲ

ਸੂਰਤ: ਵਰਾਛਾ ਇਲਾਕੇ ਦੀ ਏਕੇ ਰੋਡ ‘ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲੀਡਰ ਪਰਵੀਨ ਤੋਗੜੀਆ ਦੇ ਭਤੀਜੇ ਸਣੇ ਤਿੰਨ ਜਣਿਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆ ਦਾ ਸੀਸੀਟੀਵੀ ਫੁਟੇਜ਼ ਸਾਹਮਣੇ ਆਇਆ ਹੈ। ਇਸ ਮੁਤਾਬਕ ਲੰਘੇ ਸ਼ਨੀਵਾਰ ਰਾਤ 9 ਵਜੇ ਕਥਿਤ ਹਤਿਆਰੇ ਦਫਤਰ ਵਿੱਚ ਦਾਖਲ ਹੁੰਦੇ ਹਨ। ਕੁਝ ਮਿੰਟ ਦੇ ਵਿਵਾਦ ਤੋਂ ਬਾਅਦ ਸਿਰਫ 33 ਸੈਕੰਡ ਵਿੱਚ ਹੀ ਮੁਲਜ਼ਮ ਤਿੰਨਾਂ ‘ਤੇ ਚਾਕੂ ਨਾਲ ਤਾਬੜਤੋੜ ਵਾਰ ਕਰਕੇ ਫਰਾਰ ਹੋ ਜਾਂਦੇ ਹਨ।ਪਤਾ ਲੱਗਾ ਹੈ ਕਿ ਕਤਲ ਪਿੱਛੇ ਵਿਵਾਦਤ ਜ਼ਮੀਨ ਦੇ ਲੈਣ-ਦੇਣ ਦਾ ਹੈ। ਸਾਜ਼ਿਸ਼ ਵਿੱਚ ਕਾਮਰੇਜ ਤਹਿਸੀਲ ਵਿੱਚ ਰਹਿਣ ਵਾਲੀ ਕੋਮਲ ਨਾਂ ਦੀ ਮਹਿਲਾ ਦਾ ਹੱਥ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ਼ ਦੇ ਆਧਾਰ ‘ਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿੱਚ ਮਹਿਲਾ ਵੀ ਸ਼ਾਮਲ ਹੈ। ਹੋਰ ਮੁਲਜ਼ਮਾਂ ਦੀ ਤਲਾਸ਼ ਲਈ ਪੁਲਿਸ ਨੇ ਕਈ ਟੀਮਾਂ ਬਣਾਈਆਂ ਹਨ।ਪੁਲਿਸ ਮੁਤਾਬਕ ਮੁਲਜ਼ਮ ਕਤਲ ਤੋਂ ਬਾਅਦ ਕਾਰ ‘ਤੇ ਕਾਮਰੇਜ ਪਹੁੰਚੇ ਸਨ। ਉੱਥੋਂ ਤੋਂ ਉਨ੍ਹਾਂ ਨੇ ਕੋਮਲ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਫਸ ਗਏ ਹਨ। ਉਹ ਭੱਜਣਾ ਚਾਹੁੰਦੇ ਹਨ ਤੇ ਉਹ ਰੁਪਏ ਲੈ ਕੇ ਆ ਜਾਵੇ। ਇਸ ਤੋਂ ਬਾਅਦ ਕੋਮਲ ਉੱਥੋ ਪਹੁੰਚ ਗਈ ਤੇ ਉਸ ਨੇ ਮੁਲਜ਼ਮਾਂ ਵਿੱਚੋਂ ਇੱਕ ਗੌਤਮ ਨਾਂ ਦੇ ਸ਼ਖ਼ਸ ਨੂੰ 30 ਹਜ਼ਾਰ ਰੁਪਏ ਦਿੱਤੇ। ਇਸ ਤੋਂ ਬਾਅਦ ਉਹ ਫਰਾਰ ਹੋ ਗਏ।

ਕਸ਼ਮੀਰ ਦੇ ਨਕਸ਼ੇ ਕਾਰਨ ਭਾਰਤ ਅਤੇ ਪਾਕਿਸਤਾਨ ‘ਚ ਤਲਖ਼ੀ ਵਧੀ

ਨਵੀਂ ਦਿੱਲੀ/ਇਸਲਾਮਾਬਾਦ,:-: ਭਾਰਤ ਅਤੇ ਪਾਕਿਸਤਾਨ ਵਿਚਕਾਰ ਕਸ਼ਮੀਰ ਦੇ ਨਕਸ਼ੇ ਦੇ ਮੁੱਦੇ ‘ਤੇ ਤਲਖ਼ੀ ਪੈਦਾ ਹੋ ਗਈ ਹੈ। ਇਸ ਮੁੱਦੇ ‘ਤੇ ਪਹਿਲਾਂ ਤੋਂ ਜਾਰੀ ਤਲਖ਼ੀ ਨੂੰ ਵਧਾਉਾਦਿਆਂ ਪਾਕਿਸਤਾਨ ਨੇ ਕਸ਼ਮੀਰ ਦੇ ਨਕਸ਼ੇ ਬਾਰੇ ਭਾਰਤੀ ਸੰਸਦ ਦੇ ਖਰੜਾ ਬਿਲ ‘ਤੇ ਸੰਯੁਕਤ ਰਾਸ਼ਟਰ ਵਿਚ ‘ਡੂੰਘੀ ਚਿੰਤਾ’ ਪ੍ਰਗਟਾਈ ਅਤੇ ਕੌਮਾਂਤਰੀ ਸੰਸਥਾ ਨੂੰ ਕਿਹਾ ਕਿ ਉਹ ਅਪਣੇ ਪ੍ਰਸਤਾਵ ਬਰਕਰਾਰ ਰੱਖੇ ਤੇ ਭਾਰਤ ਨੂੰ ‘ਕੌਮਾਂਤਰੀ ਕਾਨੂੰਨ ਦੀ ਉਲੰਘਣਾ’ ਕਰਨ ਵਾਲੇ ਇਨਾਂ ਕੰਮਾਂ ਨੂੰ ਬੰਦ ਕਰਨ ਲਈ ਕਹੇ।

ਉਧਰ, ਭਾਰਤ ਨੇ ਇਸ ਬਾਰੇ ਸਖ਼ਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਕਾਨੂੰਨਾਂ ਨਾਲ ਸਬੰਧਤ ਮਾਮਲਾ ਹੈ ਅਤੇ ਪਾਕਿਸਤਾਨ ਜਾਂ ਕਿਸੇ ਵੀ ਹੋਰ ਧਿਰ ਨੂੰ ਇਸ ‘ਚ ਦਖ਼ਲਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਲੋਂ ਦੁਵੱਲੇ ਮਾਮਲਿਆਂ ਨੂੰ ਕੌਮਾਂਤਰੀ ਪੱਧਰ ‘ਤੇ ਚੁੱਕਣ ਦੀ ਕਰੜੀ ਨਿਖੇਧੀ ਕਰਦਾ ਹੈ ਜਦਕਿ ਇਨ੍ਹਾਂ ਮਾਮਲਿਆਂ ‘ਤੇ ਭਾਰਤ ਹਮੇਸ਼ਾ ਪਾਕਿਸਤਾਨ ਨਾਲ ਗੱਲਬਾਤ ਲਈ ਤਿਆਰ ਹੈ। ‘ਜਿਓਸਪੈਸ਼ਲ ਇਨਫ਼ਰਮੇਸ਼ਨ ਰੈਗੂਲੇਸ਼ਨ ਬਿਲ 2016’ ਦੇ ਖਰੜੇ ਅਨੁਸਾਰ, ਭਾਰਤ ਦੇ ਨਕਸ਼ੇ ਨੂੰ ਗ਼ਲਤ ਪੇਸ਼ ਕਰਨ ਵਾਲਿਆਂ ਨੂੰ ਸੱਤ ਸਾਲ ਤਕ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਨਾਲ ਹੀ ਉਲੰਘਣਾ ਕਰਨ ਵਾਲੇ ਨੂੰ 100 ਕਰੋੜ ਰੁਪਏ ਤਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ।

ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਭਾਰਤੀ ਸੰਸਦ ਵਿਚ ਵਿਵਾਦਤ ‘ਜਿਓਸਪੈਸ਼ਲ ਇਨਫ਼ਰਮੈਸ਼ਨ ਰੈਗੂਲੇਸ਼ਨ ਬਿਲ 2016’ ਲਿਆਉਣ ਦੀ ਕੋਸ਼ਿਸ਼ ਸੰਯੁਕਤ ਰਾਸ਼ਟਰ ਸੁਰੱਖਿਆ ਕਾਸਲ ਦੇ ਪ੍ਰਸਤਾਵਾਂ ਦੀ ਉਲੰਘਣਾ ਹੈ। ਉੁਨ੍ਹਾਂ ਕਿਹਾ ਕਿ ਭਾਰਤ ਦੇ ਅਧਿਕਾਰਤ ਨਕਸ਼ੇ ਵਿਚ ਜੰਮੂ-ਕਸ਼ਮੀਰ ਦੇ ਵਿਵਾਦਤ ਖੇਤਰ ਨੂੰ ਭਾਰਤ ਦੇ ਹਿੱਸੇ ਦੇ ਰੂਪ ਵਿਚ ਵਿਖਾਇਆ ਗਿਆ ਹੈ ਜੋ ਤੱਥਾਂ ਪੱਖੋਂ ਗ਼ਲਤ ਹੈ ਅਤੇ ਕਾਨੂੰਨੀ ਤੌਰ ‘ਤੇ ਅਧਿਕਾਰ ਤੋਂ ਪਰ੍ਹੇ ਹੈ।

ਪਾਕਿਸਤਾਨ ਨੇ ਇਕ ਚਿੱਠੀ ਰਾਹੀਂ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਕਾਸਲ ਦੇ ਮਤਿਆਂ ਨੂੰ ਕਾਇਮ ਰੱਖੇ ਅਤੇ ਭਾਰਤ ਨੂੰ ਕਹੇ ਕਿ ਉਹ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਜਿਹੇ ਕੰਮਾਂ ਨੂੰ ਬੰਦ ਕਰੇ।ਭਾਰਤ ਦਾ ਕਹਿਣਾ ਹੈ ਕਿ ਇਹ ਬਿਲ ਭਾਰਤ ਦਾ ਅੰਦਰੂਨੀ ਮਾਮਲਾ ਹੈ ਕਿਉਾਕਿ ਸਾਰਾ ਜੰਮੂ-ਕਸ਼ਮੀਰ ਸੂਬਾ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ ਤੇ ਪਾਕਿਸਤਾਨ ਜਾਂ ਹੋਰ ਕਿਸੇ ਧਿਰ ਦੀ ਇਸ ‘ਚ ਕੋਈ ਦਖ਼ਲਅੰਦਾਜ਼ੀ ਨਹੀਂ ਹੈ।

ਯੋਗ ਦਿਵਸ ‘ਤੇ ਓਮ ਮੰਤਰ ਦਾ ਜਾਪ ਜ਼ਰੂਰੀ; ਆਯੁਸ਼ ਮੰਤਰਾਲੇ ਦਾ ਫਰਮਾਨ

ਨਵੀਂ ਦਿੱਲੀ :-ਯੋਗ ਦਿਵਸ ਨੂੰ ਲੈ ਕੇ ਆਯੁਸ਼ ਮੰਤਰਾਲੇ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ, ਜਿਸ ਨਾਲ ਵਿਵਾਦ ਵਧ ਸਕਦਾ ਹੈ। ਮੰਤਰਾਲੇ ਨੇ ਹੁਕਮ ਦਿੱਤਾ ਹੈ ਕਿ 21 ਜੂਨ ਨੂੰ ਯੋਗ ਦੌਰਾਨ ਉਮ ਮੰਤਰ ਦਾ ਜਾਪ ਜ਼ਰੂਰੀ ਹੋਵੇਗਾ। ਸੂਤਰਾਂ ਅਨੁਸਾਰ ਮੰਤਰਾਲੇ ਨੇ ਇਸ ਸੰਬੰਧ ‘ਚ ਪੂਰੀ ਤਿਆਰੀ ਕਰ ਲਈ ਹੈ।

ਨਿਰੰਕਾਰੀ ਮਿਸਨ ਸਿੱਖ ਬਾਬਾ ਦਿਆਾਲ ਸਿੰਘ ਨੇ ਸੁਰੂ ਕੀਤਾ ਸੀ

ਨਿਰੰਕਾਰੀ ਭਾਈਚਾਰੇ ਦੀ ਉਤਪਤੀ ਪੰਜਾਬ ਦੇ ਉੱਤਰ-ਪੱਛਮ ਰਾਵਲਪਿੰਡੀ ‘ਚ ਹੋਈ ਸੀ, ਜੋ ਕਿ ਹੁਣ ਪਾਕਿਸਤਾਨ ਦਾ ਹਿੱਸਾ ਹੈ। ਇਸ ਭਾਈਚਾਰੇ ਦੀ ਸਥਾਪਨਾ ਸਹਿਜਧਾਰੀ ਸਿੱਖ ਬਾਬਾ ਦਿਆਲ ਸਿੰਘ ਅਤੇ ਇੱਕ ਸੁਨਿਆਰੇ ਨੇ ਕੀਤੀ ਸੀ। ਬਾਅਦ ‘ਚ 1929 ‘ਚ ਨਿਰੰਕਾਰੀ ਮਿਸ਼ਨ ਦੀ ਸਥਾਪਨਾ ਕੀਤੀ ਹੋਈ ਜੋ ਸਿੱਖੀ ਅਸੂਲਾਂ ਤੇ ਚਲਦਾ ਸੀ।ਪਰ ਬਾਅਦ ਵਿੱਚ ਡੇਰਿਆਂ ਦੀ ਜਾਇਦਾਦ ਕਾਰਣ ਇਹ ਸਿੱਖੀ ਮਿਸ਼ਨ ਤੋਂ ਪਰੇ ਹੋ ਗਏ ਅਤੇ ਇਕੱਲਾ ਨਿਰੰਕਾਰੀ ਮਿਸ਼ਨ ਹੀ ਰਹਿ ਗਿਆ।

ਸਵਾਮੀ ਵੱਲੋਂ ਫਿਰ ਖੁਰਾਫਾਤ, ਕਿਹਾ; ਮੁਸਲਮਾਨਾਂ ਦੇ ਪੁਰਖੇ ਹਿੰਦੂ ਸਨ

ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਇੱਕ ਵਾਰ ਫਿਰ ਵਿਵਾਦਗ੍ਰਸਤ ਬਿਆਨ ਦਿੱਤਾ ਹੈ। ਮੁਜ਼ੱਫਰਨਗਰ ‘ਚ ਇੱਕ ਨਿੱਜੀ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਪੁੱਜੇ ਸਵਾਮੀ ਨੇ ਮੰਚ ਤੋਂ ਬੋਲਦਿਆਂ ਕਿਹਾ ਕਿ ਮੁਸਲਮਾਨਾਂ ਦੇ ਪੁਰਖੇ ਹਿੰਦੂ ਸਨ ਅਤੇ ਮੁਸਲਮਾਨਾਂ ਦਾ ਡੀ ਐੱਨ ਏ ਸਾਡੇ ਹਿੰਦੂਆਂ ਵਾਲਾ ਹੀ ਹੈ, ਨਾਲ ਹੀ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਕੀਤੇ ਗਏ ਸਵਾਲ ‘ਤੇ ਸਵਾਮੀ ਨੇ ਸਪੱਸ਼ਟ ਕੀਤਾ ਕਿ 2016 ਵਿੱਚ ਰਾਮ ਮੰਦਰ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ। ਸੁਬਰਾਮਨੀਅਮ ਸਵਾਮੀ ਨੇ ਮੰਚ ਤੋਂ ਬੋਲਦਿਆ ਕਿਹਾ ਕਿ ਜਦੋਂ ਮੰਦਰ ਦਾ ਕੇਸ ਸੁਪਰੀਮ ਕੋਰਟ ‘ਚ ਚਲਿਆ ਤਾਂ ਸਰਕਾਰ ਨੇ ਸੁਪਰੀਮ ਕੋਰਟ ‘ਚ ਇੱਕ ਹਲਫ਼ੀਆ ਬਿਆਨ ਦਿੱਤਾ ਸੀ ਕਿ ਜੇਕਰ ਇਹ ਸਿੱਧ ਹੋ ਜਾਂਦਾ ਹੈ ਕਿ ਪਹਿਲਾਂ ਇਹ ਇੱਕ ਮੰਦਰ ਸੀ ਅਤੇ ਉਸ ਨੂੰ ਤੋੜ ਕੇ ਇਹ ਮਸਜਿਦ ਬਣੀ ਹੈ ਤਾਂ ਭਾਰਤ ਸਰਕਾਰ ਇਸ ਜ਼ਮੀਨ ਨੂੰ ਹਿੰਦੂਆਂ ਦੇ ਹਵਾਲੇ ਕਰ ਦੇਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਵਾਮੀ ਨੇ ਮਸਜਿਦ ਨੂੰ ਲੈ ਕੇ ਵਿਵਾਦਗ੍ਰਸਤ ਬਿਆਨ ਦਿੱਤਾ ਸੀ ਕਿ ਮਸਜਿਦ ਧਾਰਮਕ ਸਥਾਨ ਨਹੀਂ ਹੁੰਦਾ, ਉਸ ਨੂੰ ਕਦੇ ਵੀ ਡੇਗਿਆ ਜਾ ਸਕਦਾ ਹੈ। ਉਨ੍ਹਾ ਦੇ ਇਸ ਬਿਆਨ ‘ਤੇ ਵੀ ਬਹੁਤ ਹੰਗਾਮਾ ਹੋਇਆ ਸੀ ਅਤੇ ਇੱਕ ਵਾਰ ਫਿਰ ਸਵਾਮੀ ਨੇ ਮੁਸਲਮਾਨਾਂ ਬਾਰੇ ਇਸੇ ਤਰ੍ਹਾਂ ਦਾ ਵਿਵਾਦਗ੍ਰਸਤ ਬਿਆਨ ਦੇ ਦਿੱਤਾ ਹੈ।

ਸਿੱਖ ਮਿਸਨਰੀ ਕਾਲਜ਼ਾ ਦੇ ਨਾਲ ਨਾਲ ਦਮਦਮੀ ਟਕਸਾਲ ਅਤੇ ਡੇਰਿਆਂ ਨੂੰ ਵੀ ਇਕ ਸਿਲੇਬਸ ਦੇ ਘੇਰੇ ਵਿੱਚ ਲਿਆਂਦਾ ਜਾਵੇ: ਸਰਨਾ

ਨਵੀਂ ਦਿੱਲੀ, :- ਅਕਾਲ ਤਖਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸਿੱਖ ਗੁਰਮਤਿ ਤੇ ਸਿੱਖ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇੱਕ ਕੀਤੇ ਜਾਣ ਦੇ ਦਿੱਤੇ ਗਏ ਆਦੇਸ਼ ‘ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਿਲੇਬਸ ਬਣਾਉਣ ਵਾਲੀ ਕਮੇਟੀ ਵਿੱਚ ਹੋਰ ਬੁੱਧੀਜੀਵੀਆਂ ਤੋਂ ਇਲਾਵਾ ਮਿਸ਼ਨਰੀ ਤੇ ਗੁਰਮਤਿ ਕਾਲਜਾਂ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ। ਜਿਹੜਾ ਵੀ ਸਿਲੇਬਸ ਬਣਾਇਆ ਜਾਵੇ, ਉਸ ਨੂੰ ਸਾਰੇ ਡੇਰਿਆਂ ਤੇ ਦਮਦਮੀ ਟਕਸਾਲਾਂ ਦੇ ਹੈਡਕੁਆਟਰਾਂ ਵਿੱਚ ਵੀ ਲਾਗੂ ਕੀਤਾ ਜਾਵੇ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਮਹਿਤਾ ਨੂੰ ਕਿਸੇ ਵੇਲੇ ਸਿੱਖਾਂ ਦੀ ਧਾਰਮਿਕ ਯੂਨੀਵਰਸਿਟੀ ਹੋਣ ਦਾ ਮਾਣ ਹਾਸਲ ਸੀ ਪਰ ਅੱਜ ਇਹ ਅਕਾਲੀ ਦਲ ਬਾਦਲ ਦਾ ਵਿੰਗ ਬਣ ਕੇ ਰਹਿ ਗਈ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਮਹਿਤਾ, ਦਮਦਮੀ ਟਕਸਾਲ ਅਜਨਾਲਾ ਤੇ ਦਮਦਮੀ ਟਕਸਾਲ ਸੰਗਰਾਵਾਂ ( ਬਟਾਲਾ) ਨੂੰ ਵੀ ਸਿਲੇਬਸ ਦੇ ਘੇਰੇ ਵਿੱਚ ਲਿਆਦਾ ਜਾਵੇ। ਸ੍ਰੀ ਸਰਨਾ ਨੇ ਕਿਹਾ ਕਿ ਕਿਸੇ ਇਕ ਵਿਅਕਤੀ ਜਾਂ ਇਕ ਜਥੇਬੰਦੀ ਦੇ ਕਹਿਣ ਤੋਂ ਸਿਲੇਬਸ ਇੱਕ ਕਰਨ ਦਾ ਫ਼ੈਸਲਾ ਕਰਨ ਤੋ ਪਹਿਲਾਂ ਗੁਰਮਤਿ ਕਾਲਜਾਂ ਤੇ ਮਿਸ਼ਨਰੀ ਕਾਲਜਾਂ ਦੇ ਪ੍ਰਬੰਧਕਾਂ ਨੂੰ ਭਰੋਸੇ ਵਿੱਚ ਲਿਆ ਜਾਣਾ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਕੌਮੀ ਮਸਲਾ ਹੈ ਤੇ ਜਲਦਬਾਜ਼ੀ ਵਿੱਚ ਕੁਝ ਵੀ ਨਹੀਂ ਕੀਤਾ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਹਾਕਮ ਧਿਰ ਦੀਆਂ ਨੀਤੀਆਂ ਕਾਰਨ ਪਹਿਲਾਂ ਹੀ ਸਿੱਖੀ ਨੇਸਤੋਨਬੂਦ ਹੋ ਗਈ ਹੈ ਅਤੇ ਇਸ ਲਈ ਸਿੱਖੀ ਦੇ ਪ੍ਰਚਾਰਕਾਂ ਨੂੰ ਕਟਿਹਰੇ ਵਿੱਚ ਖੜਾ ਕਰਨ ਤੋਂ ਪਹਿਲਾਂ ਉਹਨਾਂ ਦੀ ਰਾਇ ਲਈ ਜਾਣੀ ਬਹੁਤ ਜ਼ਰੂਰੀ ਸੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਡੇਰਾਵਾਦ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਤੇ ਸਿੱਖੀ ਪਰੰਪਰਾ ਤੇ ਸਿਧਾਂਤਾਂ ਨੂੰ ਅਮਰਵੇਲ ਬਣ ਕੇ ਖ਼ਤਮ ਕਰ ਰਿਹਾ ਹੈ ਪਰ ਜੱਥੇਦਾਰਾਂ ਦੀ ਗਾਜ਼ ਸਿਰਫ਼ ਮਿਸ਼ਨਰੀ ਤੇ ਗੁਰਮਤਿ ਕਾਲਜਾਂ ‘ਤੇ ਹੀ ਡਿੱਗਣੀ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੀ ਹੈ।

ਅਮਰੀਕਾ ਦੀ ਸੰਗਤ ਵਲੋ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹਮਲੇ ਦੀ ਨਿੰਦਾ

ਕੈਲੀਫੋਰਨੀਆ, (ਹੁਸਨ ਲੜੋਆ ਬੰਗਾ): ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ‘ਚ ਵਸੇ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ ਸ਼ਰਧਾਲੂਆ ਨੇ ਸੰਤ ਬਾਬਾ ਰਣਜੀਤ ਸਿੰਘ ਜੀ ‘ਤੇ ਹੋਏ ਜਾਨਲੇਵਾ ਹਮਲੇ ਦੀ ਨਿੰਦਾ ਅਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਯੂਬਾ ਸਿਟੀ ਤੋ ਸਰਬਜੀਤ ਥਿਆਡ਼ਾ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ ਸੰਤ ਰਣਜੀਤ ਸਿੰਘ ‘ਤੇ ਹੋਇਆ ਹਮਲਾ ਨਿੰਦਣਯੋਗ ਹੈ ਉਨਾਂ ਮੁਖ ਮੰਤਰੀ ਤੋਂ ਮੰਗ ਕੀਤੀ ਕਿ ਇਸ ਹਮਲੇ ਦੀ ਉੱਚ-ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਇਸ ਹਮਲੇ ਦੀ ਥਨੰ ਦਾ ਹੋਰਨਾਂ ਤੋ ਇਲਾਵਾ ਥਦਲਥਜੰਦਰ ਅਟਵਾਲ, ਸਰਬਜੀਤ ਸਾਬਹੀ, ਮਹਾਂ ਥਸੰਘ ਥਿਲੋਂ, ਥਦਲਵੀਰ ਥਸੰਘ ਥਸੰਘ ਥਗਿੱਲ, ਥਦਲਬਾਗ ਬੈਂਸ ਤੇਮਥਹੰਦਰ ਥਸੰਘ ਥਿਆਡ਼ਾ ਨੇ ਦੋਸ਼ੀ ਜਲਦੀ ਫਡ਼ੇ ਜਾਣ ਮੰਗ ਕੀਤੀ । ਜਿਕਰਯੋਗ ਹੈ ਕਿ ਕੱਲ ਰਾਤ 2 ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਵੱਲੋਂ ਕੀਤੇ ਹਮਲੇ ਵਿਚ ਸਿੱਖ ਪ੍ਰਚਾਰਕ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਜ਼ਦੀਕੀ ਸਾਥੀ ਦੀ ਮੌਤ ਹੋ ਗਈ, ਜਦਕਿ ਸੰਤ ਢੱਡਰੀਆਂ ਵਾਲੇ ਵਾਲ-ਵਾਲ ਬਚ ਗਏ ਸਨ।

ਰਿਸ਼ੀ ਕਪੂਰ ਵੱਲੋਂ ਗਾਂਧੀ ਪਰਿਵਾਰ ‘ਤੇ ਵੱਡਾ ਸਵਾਲ !

ਮੁੰਬਈ: ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਅਚਾਨਕ ਗਾਂਧੀ ਪਰਿਵਾਰ ‘ਤੇ ਭੜਕ ਉੱਠੇ। ਉਹ ਦੇਸ਼ ‘ਚ ਕਈ ਥਾਵਾਂ ਦਾ ਨਾਮ ਗਾਂਧੀ ਪਰਿਵਾਰ ਨਾਲ ਸਬੰਧਤ ਲੀਡਰਾਂ ਦੇ ਨਾ ‘ਤੇ ਰੱਖੇ ਜਾਣ ਤੋਂ ਨਾਰਾਜ ਹਨ। ਉਨ੍ਹਾਂ ਟਵੀਟ ਕਰ ਗਾਂਧੀ ਪਰਿਵਾਰ ‘ਤੇ ਨਿਸ਼ਾਨਾ ਸਾਧਿਆ ਹੈ। ਗੁੱਸੇ ‘ਚ ਆਏ ਰਿਸ਼ੀ ਇੱਥੋਂ ਤੱਕ ਕਹਿ ਗਏ, “ਬਾਪ ਦਾ ਮਾਲ ਸਮਝ ਰੱਖਿਆ ਸੀ।”

ਰਿਸ਼ੀ ਕਪੂਰ ਦੀ ਇਹ ਨਾਰਾਜਗੀ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਨਾ ‘ਤੇ ਕਈ ਥਾਵਾਂ ਦਾ ਨਾ ਰੱਖਣ ਕਾਰਨ ਜ਼ਿਆਦਾ ਹੈ। ਉਨ੍ਹਾਂ ਇੱਕ ਟਵੀਟ ‘ਚ ਲਿਖਿਆ, “ਕਾਂਗਰਸ ਨੇ ਐਸੇਟ੍ਰਸ ਦਾ ਨਾਮ ਗਾਂਧੀ ਫੈਮਿਲੀ ‘ਤੇ ਰੱਖਿਆ ਹੈ, ਇਸ ਨੂੰ ਬਦਲ ਦੇਣਾ ਚਾਹੀਦਾ ਹੈ। ਬਾਂਦਰਾ/ਵਰਲੀ ਸੀ-ਲਿੰਕ ਦਾ ਨਾਮ ਲਤਾ ਮੰਗੇਸ਼ਕਰ ਜਾਂ ਜੇ.ਆਰ.ਡੀ. ਟਾਟਾ ਲਿੰਕ ਰੋਡ ਕੀਤਾ ਜਾਣਾ ਚਾਹੀਦਾ ਹੈ। ਪਿਓ ਦਾ ਮਾਲ ਸਮਝ ਰੱਖਿਆ ਸੀ।”

ਉਨ੍ਹਾਂ ਇੱਕ ਹੋਰ ਟਵੀਟ ‘ਚ ਲਿਖਿਆ, “ਦਿੱਲੀ ‘ਚ ਸੜਕਾਂ ਦੇ ਨਾਮ ਬਦਲ ਸਕਦੇ ਹਨ ਤਾਂ ਕਾਂਗਰਸ ਦੇ ਐਸੇਟ੍ਰਸ ਤੇ ਪ੍ਰਾਪਰਟੀ ਦੇ ਨਾਮ ਕਿਉਂ ਨਹੀਂ? ਚੰਡੀਗੜ੍ਹ ‘ਚ ਵੀ ਰਾਜੀਵ ਗਾਂਧੀ ਦੇ ਨਾਮ ‘ਤੇ ਐਸੇਟ੍ਰਸ? ਸੋਚੋ? ਕਿਉਂ? ਸਾਨੂੰ ਦੇਸ਼ ਦੀਆਂ ਪ੍ਰਮੁੱਖ ਥਾਵਾਂ ਦੇ ਨਾਮ ਉਨ੍ਹਾਂ ਦੇ ਨਾਮ ‘ਤੇ ਰੱਖਣੇ ਚਾਹੀਦੇ ਹਨ, ਜਿਨ੍ਹਾਂ ਨੇ ਸਮਾਜ ਨੂੰ ਕੁਝ ਦਿੱਤਾ ਹੈ। ਹਰ ਚੀਜ ਗਾਂਧੀ ਦੇ ਨਾਮ ਹੀ ਕਿਉਂ? ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਲੋਕਾਂ ਨੂੰ ਸੋਚਣਾ ਚਾਹੀਦਾ ਹੈ।”

ਪੰਜਾਬਣ ਮੰਤਰੀ ਨੂੰ ”ਵੁਮੈਨ ਆਫ਼ ਦੀ ਈਅਰ” ਪੁਰਸਕਾਰ

ਟੋਰਾਂਟੋ : ਕੈਨੇਡਾ ਵਿੱਚ ਸਭ ਤੋਂ ਛੋਟੀ ਉਮਰ ਦੀ ਪੰਜਾਬੀ ਐੱਮ. ਪੀ. ਅਤੇ ਲਘੂ ਉਦਯੋਗ ਤੇ ਸੈਰ-ਸਪਾਟੇ ਬਾਰੇ ਮੰਤਰੀ ਬਰਦੀਸ਼ ਚੱਗਰ ਨੂੰ ”ਵੁਮੈਨ ਆਫ਼ ਦੀ ਈਅਰ” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਬਰਦੀਸ਼ ਚੱਗਰ ਨੂੰ ‘ਪਿੰਕ ਐਟੀਚਿਊਡ’ ਸੰਸਥਾ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਦਿੱਤਾ ਗਿਆ।

ਪਿੰਕ ਐਟੀਚਿਊਡ ਇੱਕ ਮੁਹਿੰਮ ਹੈ, ਜਿਸ ਰਾਹੀਂ ਹਰ ਸਾਲ ਦੱਖਣੀ ਭਾਰਤੀ ਮੂਲ ਦੀਆਂ ਮਹਿਲਾਵਾਂ ਦੇ ਹੁਨਰ ਦੀ ਪਛਾਣ ਕੀਤੀ ਜਾਂਦੀ ਹੈ। ਸੰਸਥਾ ਵੱਲੋਂ ਸਮਾਜ, ਰਾਜਨੀਤੀ ਅਤੇ ਅਰਥਵਿਵਸਥਾ ਦੇ ਖੇਤਰ ਵਿਚ ਖ਼ਾਸ ਉਪਲਬਧੀਆਂ ਹਾਸਲ ਕਰਨ ਵਾਲੀਆਂ ਮਹਿਲਾਵਾਂ ਨੂੰ ਐਵਾਰਡ ਦਿੱਤੇ ਜਾਂਦੇ ਹਨ।

ਚੱਗਰ ਨੇ ਨਵੰਬਰ, 2015 ਵਿਚ ਕੈਨੇਡਾ ਵਿਚ ਹੋਈਆਂ ਸੰਘੀ ਚੋਣਾਂ ਵਿਚ ਵਾਟਰਲੂ ਇਲਾਕੇ ਵਿੱਚ ਚੋਣ ਜਿੱਤੀ ਸੀ। ਸਰਕਾਰ ਬਣਨ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਨੂੰ ਲਘੂ ਉਦਯੋਗ ਅਤੇ ਸੈਰ-ਸਪਾਟਾ ਮੰਤਰਾਲਾ ਸੌਂਪਿਆ ਸੀ।

ਪੰਜਾਬ ਵਿੱਚ ਵਿੱਚ ਵੱਧ ਰਹੀ ਹੈ ਕਤਲਾਂ ਦੀ ਗਿਣਤੀ

ਪੰਜਾਬ ਵਿੱਚ ਢੱਡਰੀਆ ਵਾਲੇ ਸੰਤ ਦੇ ਸਾਥੀ ਦਾ ਕਤਲ ਹੋ ਗਿਆ ਪਰ ਸੰਤ ਦਾ ਬਚਾਅ ਹੋ ਗਿਆ ੈ। ਲੁਧਿਆਣੇ ਦੀ ਫਿਰਨੀ ਉੱਤੇ ਇੱਕ ਥਾਂ ਕਾਤਲਾਂ ਨੇ ਸਾਰਾ ਦਿਨ ਘਾਤ ਲਾਈ ਰੱਖੀ ਅਤੇ ਸ਼ਾਮ ਨੂੰ ਵਾਰਦਾਤ ਕਰ ਕੇ ਤੁਰਦੇ ਬਣੇ, ਪਰ ਸਰਕਾਰ ਅਜੇ ਵੀ ਕਹਿੰਦੀ ਹੈ ਕਿ ਸਥਿਤੀ ਕੰਟਰੋਲ ਵਿੱਚ ਹੈ। ਇਸ ਨਾਲ ਸਨਸਨੀ ਫੈਲ ਗਈ ਹੈ। ਜਿਸ ਦਾ ਕਤਲ ਹੋਇਆ, ਉਹ ਇੱਕ ਧਾਰਮਿਕ ਸੰਸਥਾ ਨਾਲ ਜੁੜਿਆ ਵਿਅਕਤੀ ਸੀ ਤੇ ਜਿਸ ਦਾ ਕਤਲ ਹੋਣ ਤੋਂ ਬਚਾਅ ਹੋ ਗਿਆ, ਉਹ ਸਿੱਖਾਂ ਵਿੱਚ ਵੱਡੀ ਧਾਰਮਿਕ ਹਸਤੀ ਗਿਣਿਆ ਜਾਂਦਾ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਹੈ। ਕਤਲ ਦੀ ਖ਼ਬਰ ਆਖਦੀ ਹੈ ਕਿ ਕਾਤਲਾਂ ਨੇ ਜਿਸ ਬੰਦੇ ਨੂੰ ਮਾਰਿਆ ਹੈ, ਅਸਲ ਵਿੱਚ ਉਸ ਨੂੰ ਸੰਤ ਢੱਡਰੀਆਂ ਵਾਲੇ ਸਮਝ ਕੇ ਗੋਲੀ ਮਾਰੀ ਸੀ, ਪਰ ਬਾਅਦ ਵਿੱਚ ਜਦੋਂ ਪਤਾ ਲੱਗਾ ਕਿ ਸੰਤ ਢੱਡਰੀਆਂ ਵਾਲਾ ਇਸ ਦੀ ਬਜਾਏ ਦੂਸਰੀ ਗੱਡੀ ਵਿੱਚ ਹੈ ਤਾਂ ਉਸ ਦੇ ਮਗਰ ਵੀ ਗੋਲੀਆਂ ਚਲਾਈਆਂ ਤੇ ਕਈ ਕਿਲੋਮੀਟਰ ਪਿੱਛਾ ਕੀਤਾ ਸੀ।

ਇਹ ਵਾਰਦਾਤ ਬਹੁਤ ਗਹਿਰੀ-ਗੁੰਦਵੀਂ ਸਾਜ਼ਿਸ਼ ਰਚ ਕੇ ਕੀਤੀ ਗਈ ਹੈ। ਕਈ ਘੰਟੇ ਪਹਿਲਾਂ ਛਬੀਲ ਦੇ ਬਹਾਨੇ ਨਾਲ ਇੱਕ ਥਾਂ ਤੰਬੂ ਲਾ ਕੇ ਲੋਕਾਂ ਨੂੰ ਪਾਣੀ ਪਿਆਉਂਦੇ ਰਹੇ ਤੇ ਜਦੋਂ ਸੰਤ ਢੱਡਰੀਆਂ ਵਾਲੇ ਦੇ ਕਾਫਲੇ ਨੂੰ ਆਉਂਦੇ ਵੇਖਿਆ ਤਾਂ ਅੱਗੇ ਹੋ ਕੇ ਛਬੀਲ ਦਾ ਜਲ ਛਕਣ ਬਹਾਨੇ ਉਸ ਨੰ ਰੋਕ ਲਿਆ। ਸਾਰਾ ਦਿਨ ਜਦੋਂ ਉਨ੍ਹਾਂ ਨੇ ਉਸ ਥਾਂ ਏਡੀ ਘਾਤ ਲਾਈ ਰੱਖੀ ਸੀ, ਕਿਸੇ ਸੁਰੱਖਿਆ ਵਾਲੇ ਨੂੰ ਕੋਈ ਸ਼ੱਕ ਹੀ ਨਹੀਂ ਸੀ ਪਿਆ। ਸਰਕਾਰੀ ਅੱਤਵਾਦ ਵੇਲੇ ਅਸੀਂ ਇਸ ਤਰ੍ਹਾਂ ਦੀਆਂ ਸਾਜ਼ਿਸ਼ੀ ਘਾਤ ਲਾ ਕੇ ਕੀਤੀਆਂ ਵਾਰਦਾਤਾਂ ਬਾਰੇ ਪੜ੍ਹਿਆ ਅਤੇ ਸੁਣਿਆ ਕਰਦੇ ਸਾਂ ਤੇ ਕਈ ਸਾਲਾਂ ਬਾਅਦ ਫਿਰ ਉਹੋ ਜਿਹੀ ਘਾਤ ਲਾਏ ਜਾਣ ਦੀ ਕਹਾਣੀ ਸੁਣ ਲਈ ਹੈ। ਵੇਲਾ ਸੋਚਣ ਦਾ ਹੈ।

ਸੋਚਣ ਦਾ ਵੇਲਾ ਇਸ ਕਾਰਨ ਵੀ ਹੈ ਕਿ ਇਹ ਪਹਿਲਾ ਕਤਲ ਨਹੀਂ, ਬਹੁਤ ਸਾਰੇ ਹੋਰ ਵੀ ਕੀਤੇ ਜਾ ਰਹੇ ਹਨ ਅਤੇ ਆਪੋ ਵਿੱਚ ਵੇਖਣ ਨੂੰ ਭਾਵੇਂ ਕੋਈ ਕੜੀ ਨਹੀਂ ਜੁੜਦੀ, ਪਰ ਕਤਲਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੇ ਪੱਖੋਂ ਇਹ ਸਾਰੇ ਗਿਣੇ ਜਾਣੇ ਹਨ। ਪਿਛਲੇਰੇ ਹਫਤੇ ਪੰਜਾਬ ਦੇ ਇੱਕ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਨੂੰ ਜਦੋਂ ਹਿਮਾਚਲ ਪ੍ਰਦੇਸ਼ ਵਿੱਚ ਮਾਰਿਆ ਗਿਆ ਤਾਂ ਪੰਜਾਬ ਸਰਕਾਰ ਨੇ ਇਹ ਕਹਿ ਕੇ ਗੱਲ ਟਾਲਣ ਦਾ ਯਤਨ ਕੀਤਾ ਸੀ ਕਿ ਵਾਰਦਾਤ ਦੂਸਰੇ ਰਾਜ ਵਿੱਚ ਕੀਤੀ ਗਈ ਹੈ, ਹਾਲਾਂਕਿ ਮ੍ਰਿਤਕ ਸਾਡੇ ਪੰਜਾਬ ਦਾ ਗੈਂਗਸਟਰ ਦੇ ਨਾਲ ਰਾਜਸੀ ਆਗੂ ਵਜੋਂ ਵੀ ਜਾਣਿਆ-ਪਛਾਣਿਆ ਨਾਂਅ ਸੀ। ਉਸ ਤੋਂ ਕੁਝ ਦਿਨ ਬਾਅਦ ਫਰੀਦਕੋਟ ਸ਼ਹਿਰ ਵਿੱਚ ਜਦੋਂ ਚਿੱਟੇ ਦਿਨ ਇੱਕ ਹੋਰ ਗੈਂਗਸਟਰ ਦੇਵਾ ਦਾ ਕਤਲ ਹੋਇਆ ਤਾਂ ਉਸ ਨੇ ਲੋਕਾਂ ਨੂੰ ਸੋਚੀਂ ਪਾ ਦਿੱਤਾ ਸੀ। ਦੇਵਾ ਨੂੰ ਕਤਲ ਉਸ ਦਿਨ ਕੀਤਾ ਗਿਆ, ਜਿਸ ਦਿਨ ਸੂਰਜ ਚੜ੍ਹਨੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਮੁੱਖ ਜੇਲ੍ਹਾਂ ਅੰਦਰ ਤਲਾਸ਼ੀ ਲਈ ਗਈ ਸੀ। ਹਾਲੇ ਪੁਲਸ ਅਫ਼ਸਰ ਉਸ ਤਲਾਸ਼ੀ ਦੇ ਕੰਮ ਤੋਂ ਵਿਹਲੇ ਹੀ ਹੋਏ ਸਨ ਕਿ ਫਰੀਦਕੋਟ ਤੋਂ ਇਸ ਕਤਲ ਦੀ ਖ਼ਬਰ ਦੇ ਨਾਲ ਇਹ ਖ਼ਬਰ ਵੀ ਆ ਗਈ ਕਿ ਕਤਲ ਜੇਲ੍ਹ ਦੇ ਅੰਦਰ ਬੈਠੇ ਗੈਂਗਸਟਰਾਂ ਨੇ ਕਰਵਾਇਆ ਹੋ ਸਕਦਾ ਹੈ। ਬਾਅਦ ਵਿੱਚ ਪੁਲਸ ਦੀ ਜਾਂਚ ਵੀ ਇਸੇ ਨਤੀਜੇ ਉੱਤੇ ਪਹੁੰਚੀ ਸੀ।ਥੋੜ੍ਹਾ ਪਹਿਲਾਂ ਨਾਮਧਾਰੀ ਦਰਬਾਰ ਦੇ ਗੁਰੂ ਮਾਤਾ ਚੰਦ ਕੌਰ ਜੀ ਦਾ ਕਤਲ ਹੋਇਆ ਸੀ ਅਤੇ ਕਤਲ ਵੀ ਉਹ ਨਾਮਧਾਰੀ ਦਰਬਾਰ ਭੈਣੀ ਸਾਹਿਬ ਦੇ ਆਪਣੇ ਕੰਪਲੈਕਸ ਦੇ ਅੰਦਰ ਕੀਤਾ ਗਿਆ ਸੀ। ਮਾਤਾ ਜੀ ਤੋਂ ਪਹਿਲਾਂ ਓਸੇ ਨਾਮਧਾਰੀ ਦਰਬਾਰ ਦੇ ਨਾਲ ਸੰਬੰਧ ਰੱਖਦੇ ਇੱਕ ਅਵਤਾਰ ਸਿੰਘ ਨਾਂਅ ਦੇ ਪ੍ਰਮੁੱਖ ਵਿਅਕਤੀ ਦਾ ਕਤਲ ਹੋਇਆ ਸੀ ਤੇ ਉਸ ਦੀ ਜਾਂਚ ਵੀ ਹਾਲੇ ਤੱਕ ਕਿਸੇ ਪਾਸੇ ਨਹੀਂ ਲੱਗ ਸਕੀ। ਹੁਣ ਸੰਤ ਢੱਡਰੀਆਂ ਵਾਲੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਬਾਦਲ ਦੀ ਸਰਕਾਰ ਨੂੰ ਲੋਕਾਂ ਨੂੰ ਜਾਨ ਤੇ ਮਾਲ ਦੀ ਗਾਰੰਟੀ ਯਕੀਨੀ ਬਣਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ।

ਪੰਜਾਬ ਨੈਸ਼ਨਲ ਬੈਂਕ ਨੂੰ ਇਤਿਹਾਸ ‘ਚ ਸਭ ਤੋਂ ਵੱਡਾ ਘਾਟਾ, 5,367 ਕਰੋੜ ਦਾ ਨੁਕਸਾਨ

ਨਵੀਂ ਦਿੱਲੀ, : ਦੇਸ਼ ਦੇ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨੂੰ ਜਨਵਰੀ-ਮਾਰਚ ਤਿਮਾਹੀ ਵਿਚ 5,367 ਕਰੋੜ ਰੁਪਏ ਦਾ ਕੁੱਲ ਘਾਟਾ ਪਿਆ ਹੈ। ਭਾਰਤ ਦੇ ਬੈਂਕਿੰਗ ਇਤਿਹਾਸ ਵਿਚ ਕਿਸੇ ਬੈਂਕ ਨੂੰ ਪਹਿਲੀ ਵਾਰ ਐਨਾ ਭਾਰੀ ਨੁਕਸਾਨ ਉਠਾਉਣਾ ਪਿਆ ਹੈ। ਸਮੀਖਿਅਕਾਂ ਨੇ ਬੈਂਕ ਨੂੰ ਇਸ ਤਿਮਾਹੀ ਵਿਚ 81 ਕਰੋੜ ਰੁਪਏ ਦੇ ਲਾਭ ਦਾ ਅੰਦਾਜਾ ਜਤਾਇਆ ਸੀ। ਬੈਂਕ ਨੂੰ ਐਨ ਪੀ ਏ ਲਈ ਪੂੰਜੀ ਤਜਵੀਜ਼ ਵਿਚ ਵਾਧਾ ਕਰਨ ਦੇ ਚੱਲਦਿਆਂ ਇਹ ਨੁਕਸਾਨ ਝੱਲਣਾ ਪਿਆ ਹੈ। ਇਸ ਸਾਲ ਸਰਕਾਰੀ ਬੈਂਕਾਂ ਨੂੰ ਹੁਣ ਤੱਕ 14,000 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।

ਕੈਨੇਡਾ ਦੀ ਤਰਜ ‘ਤੇ ਸਿੱਖ ਕਤਲੇਆਮ ਲਈ ਭਾਰਤੀ ਪ੍ਰਧਾਨ ਮੰਤਰੀ ਨੂੰ ਸੰਸਦ ‘ਚ ਮੁਆਫੀ ਮੰਗਣ ਕਿਹਾ

ਨਵੀਂ ਦਿੱਲੀ, 18 ਮਈ (ਹਮਦਰਦ ਨਿਊਜ਼ ਸਰਵਿਸ) : ਕਾਮਾਗਾਟਾ ਮਾਰੂ ਕਾਂਡ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੰਸਦ ਵਿਚ ਮੁਆਫੀ ਮੰਗਣ ਦੀ ਤਰਜ ਉੱਤੇ ਸਿੱਖ ਕਤਲੇਆਮ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ ਵਿਚ ਮੁਆਫੀ ਮੰਗਣ ਲਈ ਆਵਾਜ਼ ਬੁਲੰਦ ਹੋਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਮਾਗਾਟਾਮਾਰੂ ਕਾਂਡ ਉੱਤੇ ਕੈਨੇਡਾ ਦੀ ਸੰਸਦ ਵਿਚ ਮੁਆਫ਼ੀ ਮੰਗਣ ਦਾ ਹਵਾਲਾ ਦਿੰਦੇ ਹੋਏ ਸਿੱਖਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1984 ਸਿੱਖ ਕਤਲੇਆਮ ਉੱਤੇ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਦੀ ਸਲਾਹ ਦਿੱਤੀ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ 102 ਸਾਲ ਪੁਰਾਣੀ ਇਸ ਘਟਨਾ ਦਾ ਵੇਰਵਾ ਦਿੰਦੇ ਹੋਏ ਦੱਸਿਆ ਹੈ ਕਿ ਕਾਮਾਗਾਟਾਮਾਰੂ ਜਹਾਜ਼ ਵਿਚ ਸਵਾਰ ਏਸ਼ੀਆ ਦੇ ਦੋ ਦੇਸ਼ਾਂ ਤੋਂ ਮਈ 1914 ਵਿਚ ਕੈਨੇਡਾ ਜਾਣ ਵਾਲੇ 376 ਲੋਕਾਂ ਨੂੰ ਨਸਲਵਾਦੀ ਇਮੀਗ੍ਰੇਸ਼ਨ ਕਾਨੂੰਨ ਤਹਿਤ ਦੋ ਮਹੀਨੇ ਤੱਕ ਵੈਨਕੂਵਰ ਸਮੁੰਦਰੀ ਤੱਟ ‘ਤੇ ਕੈਨੇਡਾ ਦੀ ਸਮੁੰਦਰੀ ਸੀਮਾ ਵਿਚ ਜੁਲਾਈ 1914 ਤੱਕ ਦਾਖ਼ਿਲ ਨਹੀਂ ਹੋਣ ਦਿੱਤਾ ਗਿਆ ਸੀ। ਇਸ ਕਾਰਨ ਭਾਰਤ ਪਰਤੇ ਉਸ ਜਹਾਜ਼ ਉੱਤੇ ਸਵਾਰ ਮੁਸਾਫਰਾਂ ਤੇ 27 ਸਤੰਬਰ 1914 ਨੂੰ ਕੋਲਕਾਤਾ ਨੇੜੇ ਬਜਬਜ ਘਾਟ ਉੱਤੇ ਅੰਗਰੇਜ਼ੀ ਫੌਜੀਆਂ ਨੇ ਗੋਲੀ ਚਲਾਉਂਦੇ ਹੋਏ 19 ਬੇਕਸੂਰ ਸਿੱਖਾਂ ਨੂੰ ਮਾਰ ਦਿੱਤਾ ਸੀ। ਜੀ.ਕੇ. ਨੇ ਕਿਹਾ ਕਿ ਨਸਲਵਾਦੀ ਵਿੱਤਕਰੇ ਕਰਕੇ 102 ਸਾਲ ਪਹਿਲੇ ਮਾਰੇ ਗਏ 19 ਬੇਕਸੂਰ ਸਿੱਖਾਂ ਦੀ ਮੌਤ ਦੀ ਕੈਨੇਡਾ ਸਰਕਾਰ ਆਪਣੇ ਆਪ ਨੂੰ ਜਿੰਮੇਵਾਰ ਦੱਸਕੇ ਕਾਮਾਗਾਟਾਮਾਰੂ ਕਾਂਡ ਦੀ ਜੋ ਮੁਆਫੀ ਮੰਗ ਰਹੀ ਹੈ ਉਹ ਸਲਾਘਾਯੋਗ ਕਦਮ ਹੈ। ਜੀ.ਕੇ. ਨੇ ਪ੍ਰਧਾਨ ਮੰਤਰੀ ਨੂੰ ਸਾਲ 2000 ਵਿਖੇ ਜਰਮਨ ਦੇ ਰਾਸ਼ਟਰਪਤੀ ਵੱਲੋਂ ਦੂਜੇ ਵਿਸ਼ਵ ਯੁੱਧ ਦੌਰਾਨ 60 ਲੱਖ ਯਹੂਦੀਆਂ ਨੂੰ ਨਾਜੀਆਂ ਵੱਲੋਂ ਮਾਰਨ ਦੇ ਪ੍ਰਤੀਕ ਹੋਲੋਕਾਸਟ ਕਤਲੇਆਮ ਦੀ ਮੁਆਫੀ ਮੰਗਣ ਦਾ ਵੀ ਚੇਤਾ ਕਰਾਇਆ ਹੈ। ਜੀ.ਕੇ. ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ 5 ਅਗਸਤ 2012 ਨੂੰ ਮਿਲਵਾੱਕੀ ਦੇ ਗੁਰਦੁਆਰਾ ਸਾਹਿਬ ਉੱਤੇ ਹੋਏ ਹਮਲੇ ਦੌਰਾਨ ਮਾਰੇ ਗਏ 6 ਸਿੱਖਾਂ ਦੀ ਮੌਤ ਉੱਤੇ ਮੁਆਫੀ ਮੰਗਦੇ ਹੋਏ ਫੈਡਰਲ ਬਿਲਡਿੰਗ ‘ਤੇ ਲੱਗੇ ਕੌਮੀ ਝੰਡੇ ਨੂੰ 10 ਅਗਸਤ 2012 ਤੱਕ ਮਾਰੇ ਗਏ ਲੋਕਾਂ ਦੇ ਦੁੱਖ ਵਿਚ ਝੁਕਾਉਣ ਦੇ ਲਏ ਗਏ ਫੈਸਲੇ ਦੀ ਵੀ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਹੈ। ਜੀ.ਕੇ. ਨੇ ਸਾਫ਼ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਸਿੱਖ ਕੌਮ ਤੋਂ ਮੁਆਫੀ ਮੰਗਣ ਨਾਲ ਇਸ ਕਤਲੇਆਮ ਨੂੰ ਆਪਣੇ ਪਿੰਡੇ ਤੇ ਝੱਲਣ ਵਾਲੇ ਨਿਰਦੋਸ਼ ਲੋਕਾਂ ਨੂੰ ਜੋ ਕਿ ਇਨਸਾਫ ਦੀ ਲੰਬੀ ਲੜਾਈ ਲੜ ਰਹੇ ਹਨ ਨੂੰ ਕੋਈ ਜਿਆਦਾ ਫਰਕ ਬੇਸ਼ਕ ਨਹੀਂ ਪਵੇਗਾ ਪਰ ਸਰਕਾਰ ਦੇ ਇਸ ਸਹੀ ਕਦਮ ਨਾਲ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਦੀ ਕਾਰਜਪ੍ਰਣਾਲੀ ਪ੍ਰਤੀ ਇੱਕ ਉਸਾਰੂ ਸੁਨੇਹਾ ਸਿੱਖਾਂ ਵਿਚ ਜਾਵੇਗਾ ਕਿ ਸਰਕਾਰ ਉਨ•ਾਂ ਦੀ ਯੋਗ ਨੁਮਾਇੰਦਗੀ ਕਰਦੀ ਹੋਈ ਉਨ•ਾਂ ਦੀ ਭਲਾਈ ਲਈ ਕਾਰਜ ਕਰ ਰਹੀ ਹੈ। ਬੀਤੇ 32 ਸਾਲ ਦੌਰਾਨ ਜ਼ਿਆਦਾਤਰ ਸਮੇਂ ਇਸ ਕਤਲੇਆਮ ਨੂੰ ਅੰਜਾਮ ਦੇਣ ਵਾਲੀ ਕਾਂਗਰਸ ਸਰਕਾਰ ਦਾ ਰਾਜ ਰਹਿਣ ਦੇ ਬਾਵਜੂਦ ਜੀ.ਕੇ. ਨੇ ਮੌਜੂਦਾ ਸਰਕਾਰ ਤੋਂ ਇਨਸਾਫ ਨੂੰ ਲੈ ਕੇ ਵੱਡੀਆਂ ਉਮੀਦਾ ਹੋਣ ਦੀ ਵੀ ਗੱਲ ਕਹੀ। ਜੀ.ਕੇ. ਨੇ ਕਿਹਾ ਕਿ ਸਿੱਖਾਂ ਦੇ ਫੱਟ ਅੱਜ ਵੀ ਹਰੇ ਹਨ ਤੇ ਦੇਸ਼-ਵਿਦੇਸ਼ ਵਿਚ ਵਸਦੇ 2.7 ਕਰੋੜ ਸਿੱਖ ਭਾਰਤ ਸਰਕਾਰ ਦੀਆਂ ਪੀੜਿਤ ਪਰਿਵਾਰਾਂ ਨੂੰ ਇਨਸਾਫ ਦੇਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਸਖ਼ਤ ਨਿਗਾਹ ਰੱਖ ਰਹੇ ਹਨ।

ਜਦੋਂ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ, ਗੁਰੂ ਦਾ ਪੱਲਾ ਫੜਕੇ ਸੱਚ ਦੀ ਆਵਾਜ਼ ਦੇ ਪਹਿਰੇਦਾਰ ਬਣ ਨਿਕਲੇ ਹਨ, ਤਾਂ ਪਾਪੀਆਂ ਦੇ ਅੰਦਰ ਕੂੜ ਦਾ ਭਾਂਬੜ ਕਿਉਂ ਬਲ ਪਿਆ ?:

ਪ੍ਰੋ. ਦਰਸ਼ਨ ਸਿੰਘ ਖਾਲਸਾ

ਪਾਪੁ ਬੁਰਾ ਪਾਪੀ ਕਉ ਪਿਆਰਾ ਙਙ ਪਾਪਿ ਲਦੇ ਪਾਪੇ ਪਾਸਾਰਾ ਙਙ ਅਚਾਨਕ ਜ਼ਾਲਮ ਅਤੇ ਪਾਪ ਬਿਰਤੀ ਵਾਲਿਆਂ ਵਲੋਂ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ‘ਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ।ਮੈਂ ਹੈਰਾਨ ਹਾਂ ਕਿ ਜਦੋਂ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ, ਗੁਰੂ ਦਾ ਪੱਲਾ ਫੜਕੇ ਸੱਚ ਦੀ ਆਵਾਜ਼ ਦੇ ਪਹਿਰੇਦਾਰ ਬਣ ਨਿਕਲੇ ਹਨ, ਤਾਂ “ਜੇ ਕੋਈ ਬੋਲੈ ਸਚ ਕੂੜਾ ਜਲ ਜਾਵਈ” ਅਨੁਸਾਰ ਪਾਪੀਆਂ ਦੇ ਅੰਦਰ ਕੂੜ ਦਾ ਭਾਂਬੜ ਕਿਉਂ ਬਲ ਪਿਆ?ਓ ਕੂੜ ਦੇ ਵਪਾਰੀਓ !!! ਯਾਦ ਰੱਖੋ ਸੱਚ ਦਬਾਇਆਂ ਨਹੀਂ ਦੱਬਦਾ, ਸੱਚ ਮਾਰਿਆਂ ਨਹੀਂ ਮਰਦਾ, ਜੇਕਰ ਕੋਈ ਸੱਚ ਬੋਲਣ ਵਾਲਾ ਸਰੀਰ ਕਰਕੇ ਵਿਛੜ ਭੀ ਜਾਵੇ, ਤਾਂ ਇਉਂ ਸੱਚ ਨਹੀਂ ਮਰਦਾ, ਸੱਚ ਤਾਂ ਪਹਿਲੇ ਨਾਲੋਂ ਭੀ ਤੇਜ਼ੀ ਨਾਲ ਅੱਗੇ ਤੁਰ ਪੈਂਦਾ ਹੈ।ਇਸੇ ਲਈ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਵਾਲਿਆਂ ਨੂੰ ਗੁਰੂ ਨੇ ਆਖਿਆ ਹੈ:“ਨਰ ਅਚੇਤ ਪਾਪ ਤੇ ਡਰੁ ਰੇ ਙਙ” ਮੂਰਖਾ ਰੱਬ ਤੋਂ ਡਰ, ਐਸਾ ਪਾਪ ਕਰਨਾ ਛੱਡ ਦੇ, ਨਹੀਂ ਤਾਂ ਯਾਦ ਰੱਖ ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ਙਙ

ਇਸ ਸੰਸਦ ਮੈਂਬਰ ਨੂੰ ਲੱਭ ਲਿਆਓ ਤੇ ਇਕ ਘੜਾ ਪਾਣੀ ਇਨਾਮ ਪਾਓ

ਕਾਨਪੁਰ— ਕਾਨਪੁਰ ਵਿਚ ਪਾਣੀ ਦੀ ਕਿੱਲਤ ਨੂੰ ਲੈ ਕੇ ਸ਼ਹਿਰ ਕਾਂਗਰਸ ਕਮੇਟੀ ਨੇ ਭਾਜਪਾ ਸੰਸਦ ਮੈਂਬਰ ਮੁਰਲੀ ਮਨੋਹਰ ਜੋਸ਼ੀ ਵਿਰੁੱਧ ਇਸ਼ਤਿਹਾਰਬਾਜ਼ੀ ਬੋਰਡ ਮੁਹਿੰਮ ਚਲਾਈ ਹੈ। ਇਸ ਇਸ਼ਤਿਹਾਰਬਾਜ਼ੀ ਬੋਰਡ ‘ਚ ਲਿਖਿਆ ਹੈ ਕਿ ਸ਼ਹਿਰ ‘ਚ ਪਾਣੀ ਦੀ ਕਮੀ ਹੈ ਅਤੇ ਸੰਸਦ ਮੈਂਬਰ ਜੋਸ਼ੀ ਗਾਇਬ ਹਨ। ਜੋ ਵੀ ਸੰਸਦ ਮੈਂਬਰ ਜੋਸ਼ੀ ਨੂੰ ਲੱਭ ਕੇ ਲਿਆਵੇਗਾ, ਉਸ ਨੂੰ ਇਕ ਘੜਾ ਪਾਣੀ ਇਨਾਮ ਵਜੋਂ ਦਿੱਤਾ ਜਾਵੇਗਾ। ਸ਼ਹਿਰ ਦੇ ਮੁੱਖ ਚੌਰਾਹੇ ‘ਤੇ ਲੱਗਾ ਇਹ ਇਸ਼ਤਿਹਾਰਬਾਜ਼ੀ ਬੋਰਡ ਅੱਜ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਸ਼ਹਿਰ ਕਾਂਗਰਸ ਕਮੇਟੀ ਵਲੋਂ ਲਾਏ ਗਏ ਇਸ ਬੋਰਡ ਵਿਚ ਸੰਸਦ ਮੈਂਬਰ ਮੁਰਲੀ ਮਨੋਹਰ ਜੋਸ਼ੀ ਦੀਆਂ 3 ਤਸਵੀਰਾਂ ਬਣਾਈਆਂ ਗਈਆਂ ਹਨ। ਇਕ ਤਸਵੀਰ ਨਾਲ ਲਿਖਿਆ ਹੈ, ਕੀ ਤੁਸੀਂ ਇਨ੍ਹਾਂ ਨੂੰ ਜਾਣਦੇ ਹੋ? ਦੂਜੀ ਤਸਵੀਰ ਨਾਲ ਲਿਖਿਆ ਹੈ ਕਿ ਤੁਸੀਂ ਇਨ੍ਹਾਂ ਨੂੰ ਕਿਤੇ ਦੇਖਿਆ ਹੈ? ਤੀਜੀ ਤਸਵੀਰ ਨਾਲ ਲਿਖਿਆ ਹੈ ਕਿ ਪਾਣੀ ਵਾਂਗ ਇਹ ਵੀ ਕਾਨਪੁਰ ਕਦੇ-ਕਦੇ ਹੀ ਆਉਂਦੇ ਹਨ। ਇਸ ਦੇ ਨਾਲ ਹੀ ਬੋਰਡ ‘ਤੇ ਲਿਖਿਆ ਹੈ ਕਿ ਸੰਸਦ ਮੈਂਬਰ ਜੋਸ਼ੀ ਨੂੰ ਲੱਭ ਕੇ ਲਿਆਉਣ ਵਾਲੇ ਨੂੰ ਕਾਂਗਰਸ ਕਮੇਟੀ ਵਲੋਂ ਇਕ ਘੜਾ ਪਾਣੀ ਇਨਾਮ ‘ਚ ਦਿੱਤਾ ਜਾਵੇਗਾ। ਇਸ ਬਾਰੇ ਕਾਂਗਰਸ ਦੇ ਸ਼ਹਿਰ ਪ੍ਰਧਾਨ ਹਰਪ੍ਰਕਾਸ਼ ਅਗਨੀਹੋਤਰੀ ਨੇ ਦੱਸਿਆ ਕਿ ਸ਼ਹਿਰ ਦੀ ਜਨਤਾ ਪਾਣੀ ਦੀ ਕਿੱਲਤ ਨਾਲ ਜੂਝ ਰਹੀ ਹੈ।

ਬਿਹਾਰ ਦੇ ਇਕ ਬੈਂਕ ”ਚ ਡਾਕਾ, 21 ਲੱਖ ਤੋਂ ਵੱਧ ਲੁੱਟੇ

ਮੁਜ਼ੱਫਰਪੁਰ— ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ਦੇ ਭਾਰਤੀ ਸਟੇਟ ਬੈਂਕ ਦੀ ਗੋਬਰਸਹੀ ਬ੍ਰਾਂਚ ‘ਚੋਂ ਲੁਟੇਰੇ ਅੱਜ 21 ਲੱਖ 71 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਉਪਰੋਕਤ ਬ੍ਰਾਂਚ ਦੇ ਖੁੱਲ੍ਹਣ ਦੇ ਕੁੱਝ ਹੀ ਦੇਰ ਬਾਅਦ 6 ਹਥਿਆਰਬੰਦ ਲੁਟੇਰੇ ਬੈਂਕ ‘ਚ ਦਾਖਲ ਹੋ ਗਏ। ਇਸਦੇ ਮਗਰੋਂ ਉਨ੍ਹਾਂ ਨੇ ਹਥਿਆਰਾਂ ਦੇ ਜ਼ੋਰ ‘ਤੇ ਬੈਂਕ ਮੁਲਾਜ਼ਮਾਂ ਨੂੰ ਕਬਜ਼ੇ ‘ਚ ਲੈ ਲਿਆ ਅਤੇ ਲਾਕਰ ‘ਚ ਰੱਖੀ ਉਪਰੋਕਤ ਰਕਮ ਲੁੱਟ ਕੇ ਫਰਾਰ ਹੋ ਗਏ

Share:

Facebook
Twitter
Pinterest
LinkedIn
matrimonail-ads
On Key

Related Posts

                    ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ ਬੇਚੈਨੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਜਿਸ ਇੰਡੀਆ ਗੱਠਜੋੜ ਦੇ ਦਮ ’ਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਪਾਸੇ ਕਰਨ ਦਾ ਦਮ ਭਰ ਰਹੀ ਸੀ, ਦੇ ਮੁੱਖ ਸੂਤਰਧਾਰ ਨਿਤਿਸ਼ ਕੁਮਾਰ ਦੇ ਵੱਖ ਹੋਣ ’ਤੇ ਕਾਂਗਰਸ ਸਮੇਤ ਸਮੁੱਚੀ ਵਿਰੋਧੀ ਧਿਰ ਬੈਕਫੁੱਟ ’ਤੇ ਨਜ਼ਰ ਆ ਰਹੀ ਸੀ। National3 hours ago

                    ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ

                    ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਸਾਹਮਣੇ: ਬਿਲਡਰ, ਪਤਨੀ ਤੇ ਪੁੱਤਰ ਨੇ ਲਿਆ ਫਾਹਾ, ਲਾਸ਼ਾਂ ਬਰਾਮਦ ਇੱਥੋਂ ਦੇ ਹੁਰਾਵਲੀ ਇਲਾਕੇ ਵਿਚ ਐਤਵਾਰ ਨੂੰ ਬਿਲਡਰ ਜਤਿੰਦਰ ਝਾਅ ਜੀਤੂ, ਉਸ ਦੀ ਪਤਨੀ ਪਿ੍ਰੰਸੀਪਲ ਤ੍ਰਿਵੇਣੀ ਤੇ ਪੁੱਤਰ ਅਚਲ ਦੀ ਦਿਲ ਦਹਿਲਾ ਦੇਣ ਵਾਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਵਿੱਚੋਂ ਇਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ ਤੇ ਤਿੰਨਾਂ ਨੇ ਫਾਹਾ ਲਿਆ ਹੋਇਆ ਸੀ। National3 hours ago

                    ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਸਾਹਮਣੇ: ਬਿਲਡਰ, ਪਤਨੀ ਤੇ ਪੁੱਤਰ ਨੇ ਲਿਆ ਫਾਹਾ, ਲਾਸ਼ਾਂ

                    Land For Job Scam Case: ਕੱਲ੍ਹ ਸੱਤਾ ਤੋਂ ਹੋਏ ਬਾਹਰ, ਅੱਜ ਈਡੀ ਅੱਗੇ ਪੇਸ਼ੀ; ਲਾਲੂ ਯਾਦਵ ਤੋਂ ਪੁੱਛਗਿੱਛ 'ਤੇ ਟਿਕੀਆਂ ਸਾਰਿਆਂ ਦੀਆਂ ਨਜ਼ਰਾਂ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਤੋਂ ਨੌਕਰੀ ਘੁਟਾਲੇ ਦੇ ਮਾਮਲੇ ਵਿਚ ਪੁੱਛਗਿੱਛ ਕਰ ਸਕਦੀ ਹੈ। ਜਾਂਚ ਏਜੰਸੀ ਨੇ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਨੂੰ … National3 hours ago

                    Land For Job Scam Case: ਕੱਲ੍ਹ ਸੱਤਾ ਤੋਂ ਹੋਏ ਬਾਹਰ, ਅੱਜ ਈਡੀ ਅੱਗੇ ਪੇਸ਼ੀ; ਲਾਲੂ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.