3 ਹੋਰ ਮਾਸੂਮ ਬੱਚੀਆਂ ਚੜ੍ਹੀਆਂ ਹਵਸ ਦੀ ਬਲੀ, ਇੱਕ ਬੱਚੀ ਅੰਮ੍ਰਿਤਸਰ ਦੀ

ਅੰਮ੍ਰਿਤਸਰ: ਮਾਸੂਮ ਬੱਚੀਆਂ ਨਾਲ ਬਲਾਤਕਾਰ ਦੇ ਮਾਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਠੁਆ, ਸੂਰਤ ਤੇ ਰੋਹਤਕ ਤੋਂ ਬਾਅਦ ਹੁਣ ਹੈਵਾਨੀਅਤ ਦਾ ਅੰਤ ਤਾਂ ਉਦੋਂ ਹੋਇਆ ਜਦੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਵੀ ਇੱਕ ਕਿਰਾਏਦਾਰ ਨੇ ਉਸ ਦੇ ਘਰ ਰਹਿੰਦੀ 12 ਸਾਲ ਦੀ ਬੱਚੀ ਨੂੰ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾਇਆ। ਪੀੜਤ ਬੱਚੀ ਦੇ ਮਾਪੇ ਗੁਜ਼ਰ ਚੁੱਕੇ ਹਨ ਤੇ ਉਹ ਆਪਣੀ ਦਾਦੀ ਨਾਲ ਅੰਮ੍ਰਿਤਸਰ ਦੇ ਹੁਸੈਨਪੁਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਜਿੱਥੇ ਉਸ ਨਾਲ ਇਹ ਘਟਨਾ ਵਾਪਰ ਗਈ। ਘਟਨਾ ਦੌਰਾਨ ਬੱਚੀ ਦੀ ਦਾਦੀ ਸਤਸੰਗ ਸੁਣਨ ਗਈ ਹੋਈ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕਾ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸੇ ਤਰ੍ਹਾਂ ਯੂਪੀ ਦੇ ਐਟਾ ਵਿੱਚ ਵੀ 8 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਕਰਕੇ ਉਸ ਨੂੰ ਜਾਨੋਂ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਇਹ ਬੱਚੀ ਇੱਕ ਵਿਆਹ ਸਮਾਗਮ ਵਿੱਚ ਆਈ ਹੋਈ ਸੀ। ਸੋਨੂ ਨਾਮ ਦਾ ਲੜਕਾ ਬੱਚੀ ਨੂੰ ਉਸਾਰੀ ਅਧੀਨ ਮਕਾਨ ਅੰਦਰ ਲੈ ਗਿਆ ਤੇ ਉੱਥੇ ਘਟਨਾ ਨੂੰ ਅੰਜਾਮ ਦਿੱਤਾ।

ਜਾਣਕਾਰੀ ਮੁਤਾਬਕ  ਘਟਨਾ ਰਾਤ ਦੇ ਕਰੀਬ 1.30 ਵਜੇ ਦੀ ਹੈ। ਇਸ ਦੌਰਾਨ ਸੰਗੀਤ ਚੱਲ ਰਿਹਾ ਸੀ ਤੇ ਵਿਆਹ ’ਚ ਸ਼ਾਮਲ ਸਾਰੇ ਮਹਿਮਾਨ ਰਸਮਾਂ ਵਿੱਚ ਰੁੱਝੇ ਹੋਏ ਸੀ। ਪੁਲਿਸ ਨੇ ਦੋਸ਼ੀ ਸੋਨੂੰ ਨੂੰ ਧਾਰਾ 376 ਤੇ 302 ਪੋਕਸੋ ਐਕਟ ਤਹਿਤ ਮੁਕਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਉਮਰ 18 ਤੋਂ 20 ਤਕ ਦੱਸੀ ਜਾਂਦੀ ਹੈ।

ਅਜਿਹੀ ਇੱਕ ਹੋਰ ਘਟਨਾ ਸ਼ਿਮਲੇ ਵਿੱਚ ਵੀ ਵਾਪਰੀ ਹੈ। ਸ਼ਿਮਲਾ ਦੇ ਛੋਟਾ ਸ਼ਿਮਲਾ ਥਾਣੇ ਵਿੱਚ ਵੀ 11 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਧਾਰਾ 376, 342, 506 ਤੇ 511 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹ ਘਟਨਾ ਸਰਵੈਂਟ ਕਲੋਨੀ ਵਿੱਚ ਵਾਪਰੀ।

Be the first to comment

Leave a Reply