22 ਸਾਲ ਬਾਅਦ ਫਿਰ ਸ਼ੁਰੂ ਹੋਵੇਗੀ ਲਾਹੌਰ-ਵਾਘਾ ਟਰੇਨ

 

ਪਾਕਿਸਤਾਨੀ ਰੇਲਵੇ ਸਟੇਸ਼ਨ ਦੇ ਮੁੱਖ ਆਵਾਜਾਈ ਨਿਗਰਾਨ ਆਮਿਰ ਬਲੋਚ ਨੇ ਦੱਸਿਆ ਕਿ ਰੇਲ ਗੱਡੀ ਨੂੰ ਦੁਬਾਰਾ ਸ਼ੁਰੂ ਕਰਨ ਲਈ ਸਾਰੀਆਂ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ। ਦੋ ਕੋਚਾਂ ਵਾਲੀ ਇਸ ਰੇਲ ਗੱਡੀ ਦੀ ਮੁਰੰਮਤ ਦਾ ਕੰਮ ਪੂਰਾ ਹੋ ਚੁੱਕਾ ਹੈ। ਇਹ ਰੇਲ ਗੱਡੀ ਦਿਨ ਭਰ ‘ਚ 4 ਗੇੜੇ ਲਗਾਵੇਗੀ, ਜਿਸ ਦਾ ਕਿਰਾਇਆ 30 ਰੁਪਏ ਹੋਵੇਗਾ। 1997 ਤੱਕ ਲਾਹੌਰ ਅਤੇ ਵਾਘਾ ਸਟੇਸ਼ਨ ਵਿਚਕਾਰ ਇਸ ਰੇਲ ਗੱਡੀ ਦਾ ਸੰਚਾਲਨ ਹੁੰਦਾ ਸੀ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਵੱਧ ਗਿਆ ਹੈ। ਇਸ ਤੋਂ ਨਾਰਾਜ਼ ਹੋ ਕੇ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧ ਤੋੜ ਲਏ ਹਨ। ਇਸ ਤੋਂ ਇਲਾਵਾ ਰੇਲ ਆਵਾਜਾਈ ‘ਤੇ ਵੀ ਰੋਕ ਲਗਾਈ ਹੋਈ ਹੈ, ਜਿਸ ਕਾਰਨ ਥਾਰ ਲਿੰਕ ਐਕਸਪ੍ਰੈਸ ਤੇ ਸਮਝੌਤਾ ਐਕਸਪ੍ਰੈਸ ‘ਤੇ ਫਿਲਹਾਲ ਬਰੇਕ ਲੱਗ ਗਈ ਹੈ।

Be the first to comment

Leave a Reply