1984 ਸਿੱਖ ਨਸਲਕੁਸ਼ੀ ਦੇ ਦੁਖਾਂਤ ਨੂੰ ਸਮਰਪਿਤ ਸਰੀ ਵਿੱਚ ਰੈਲੀ

ਸਰੀ (ਡਾ.ਗੁਰਵਿੰਦਰ ਸਿੰਘ ਧਾਲੀਵਾਲ):-1984 ਸਿੱਖ ਨਸਲਕੁਸ਼ੀ ਦੇ ਦੁਖਾਂਤ ਨੂੰ ਸਮਰਪਿਤ ਆਈ.ਏ.ਪੀ.ਆਈ ((ੀਨਦੳਿਨ ਅਬਰੋੳਦ ਡੋਰ ਫਲੁਰੳਲਿਸਟ ੀਨਦੳਿ) ਵੱਲ਼ੋਂ ਸਰੀ ਦੇ ਹਾਲੈਂਡ ਪਾਰਕ ਵਿੱਚੋ ਇੱਕ ਰੈਲੀ ਕੀਤੀ ਗਈ, ਜਿੱਥੇ ਜਾਗਰੂਕ ਲੋਕਾਂ ਨੇ ਜ਼ਾਲਮ ਹਕੂਮਤਾਂ ਦੇ ਜ਼ੁਲਮ ਖਿਲਾਫ਼ ਆਵਾਜ਼ ਬੁਲੰਦ ਕੀਤੀ ਅਤੇ ਪੀੜਤ ਲੋਕਾਂ ਲਈ ਹਾਅ ਦਾ ਨਾਅਰਾ ਮਾਰਿਆ। ਸੱਚਮੁੱਚ ਨਵੰਬਰ ਦੇ ਪਹਿਲੇ ਹਫਤੇ ਦੁਨੀਆ ਭਰ ਦੇ ਇਨਸਾਫ -ਪਸੰਦ ਲੋਕ, ਇਨਸਾਨੀਅਤ ਦੇ ਹੋਏ ਕਤਲ ਖ਼ਿਲਾਫ਼ ਇੱਕ -ਮੁੱਠ ਹੁੰਦੇ ਹਨ, ਚਾਹੇ ਉਹ ਅਜਿਹੀ ਰੈਲੀ ਦੇ ਵਿੱਚ ਹੋਣ, ਚਾਹੇ ਸਿੱਖ ਕੌਮ ਵੱਲੋਂ ਨਸਲਕੁਸ਼ੀ ਖਿਲਾਫ ਮੁਹਿੰਮ ਦੌਰਾਨ ਲਗਾਏ ਜਾਂਦੇ ਖੂਨਦਾਨ ਕੈਂਪਾਂ ਵਿੱਚ ਸ਼ਾਮਿਲ ਹੋ ਰਹੇ ਹੋਣ। ਦੂਸਰੇ ਪਾਸੇ ਜਿਹੜੇ ਇਸ ਮੌਕੇ ਨਾਚਾਂ, ਜਸ਼ਨਾਂ ਅਤੇ ਮੌਜ- ਮਸਤੀਆਂ ਵਿੱਚ ਗੁਲਤਾਨ ਹੋ ਕੇ ਪੀੜਤਾਂ ਨੂੰ ਹੋਰ ਵੀ ਪੀੜਤ ਕਰਦੇ ਹਨ, ਉਹ ਇਤਿਹਾਸ ਵਿੱਚ ਗੁਨਾਹਗਾਰ ਸਾਬਤ ਹੋਣਗੇ। ਉਸਤਾਦ ਸ਼ਾਇਰ ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਦੀਆਂ ਇਹ ਸਤਰਾਂ ਬਹੁਤ ਭਾਵਪੂਰਤ ਹਨ:-
ਜਿਨ੍ਹਾਂ ਅੱਗਾਂ ਏਸ ਦਿਨ, ਸਿਵਿਆਂ ‘ਚ ਬਾਲੀਆਂ ।
ਉਨ੍ਹਾਂ ਅੱਗ ਲਾਉਣੀਆਂ ਨੇ, ਦੱਸੋ ਕੀ ਦੀਵਾਲੀਆਂ।

ਕੌਣ ਸੀ ਤੇ ਕਿੱਥੋਂ ਦੇ ਸੀ,ਜਾਣਕੇ ਵੀ ਦੱਸਿਆ ਨਾ ,
ਆਖ ਕੇ ਲਾਵਾਰਿਸ ਜੋ, ਲਾਸ਼ਾਂ ਗਈਆਂ ਜਾਲੀਆਂ ।

ਇੱਕੋ ਥਾਲੀ ਖਾਣ ਵਾਲੇ, ਬਣੇ ਹਮਸਾਏ ਵੈਰੀ ,
ਯਾਰਾਂ ਨਾਲ ਯਾਰਾਂ ਉਦੋਂ, ਯਾਰੀਆਂ ਨਾ ਪਾਲੀਆਂ ।

ਅੱਖਾਂ ਦੇ ਚਿਰਾਗ ਬੁਝ, ਜਾਣ ਜਦੋਂ ਅੱਖਾਂ ਸੌਂਹੇਂ ,
ਲੱਖਾਂ ਦੀਵੇ ਬਾਲ਼ੋ, ਰਾਤਾਂ ਹੋਣ ਨਾ ਉਜਾਲੀਆਂ ।

ਗਲ਼ਾਂ ਵਿਚ ਟਾਇਰ ਪਾਕੇ, ਸਾੜੇ ਨਿਰਦੋਸ਼ ਸਿੱਖ ,
ਉਦੋਂ ਵੀ ਜਨੂੰਨੀਆਂ ਨੇ, ਮਾਰੀਆਂ ਸੀ ਤਾਲੀਆਂ ।

Be the first to comment

Leave a Reply