14 ਸਾਲਾਂ ਧੀ ਨੂੰ ਦੂਜੀ ਵਾਰ ਵੇਚਣ ਦੇ ਫਿਰਾਕ ‘ਚ ਸਨ ਇਹ ਮਾਂ ਪਿਓ

ਵਾਸ਼ਿੰਗਟਨ :ਅਮਰੀਕਾ ‘ਚ ਸੈਕਸ ਸਲੇਵ ਲਈ ਇਕ ਪਿਓ ਵੱਲੋਂ ਆਪਣੀ ਹੀ ਧੀ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਿਗ ਨੇ ਕਿਸੇ ਤਰ੍ਹਾਂ ਇਸ ਬਾਰੇ ਜਾਣਕਾਰੀ ਪੁਲਸ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਇਸ ਦਾ ਪਰਦਾਫਾਸ਼ ਹੋਇਆ। ਪੁਲਸ ਨੇ ਟੈਕਸਾਸ ਨਿਵਾਸੀ ਸਟੀਵ ਮਾਰਕਸ ਖਿਲਾਫ ਬੱਚੇ ਨੂੰ ਸੈਕਸ ਲਈ ਖਰੀਦਣ-ਵੇਚਣ ਦੇ ਦੋਸ਼ ‘ਚ ਕੇਸ ਦਰਜ ਕੀਤਾ ਹੈ। ਇਸ ਧੰਦੇ ‘ਚ ਸ਼ਾਮਲ ਹੋਣ ਨੂੰ ਲੈ ਕੇ ਸਟੀਵ ਦੀ ਪਤਨੀ (ਨਾਬਾਲਿਗ ਦੀ ਮਾਂ) ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ ਮਾਰਕਸ ਨੇ ਆਪਣੀ ਧੀ ਨੂੰ ਏਲਗਿਨ ਦੇ ਪਰਿਵਾਰ ਨੂੰ ਵੇਚ ਦਿੱਤਾ ਸੀ। ਉਥੇ ਉਸ ਦਾ ਵਿਆਹ ਇਕ 17 ਸਾਲਾਂ ਨਾਬਾਲਿਗ ਨਾਲ ਕਰਾਉਣ ਦਾ ਪਲਾਨ ਸੀ, ਪਰ ਵਾਅਦੇ ਮੁਤਾਬਕ ਏਲਗਿਨ ਦੇ ਪਰਿਵਾਰ ਵੱਲੋਂ 17,500 ਡਾਲਰ (1,120,962 ਰੁਪਏ) ਨਾ ਦੇਣ ‘ਤੇ ਮਾਰਕਸ ਨੇ ਆਪਣੀ ਧੀ ਨੂੰ ਫਲੋਰਿਡਾ ਦੇ ਇਕ ਦੂਜੇ ਪਰਿਵਾਰ ਨੂੰ ਵੇਚਣ ਦੀ ਸਾਜ਼ਿਸ਼ ਰਚੀ ਸੀ। ਮਾਰਕਸ ਦੇ 7 ਬੱਚੇ ਹਨ, ਜਿਨ੍ਹਾਂ ‘ਚੋਂ ਉਸ ਕੁੜੀ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ। ਮਾਰਕਸ ਨੇ ਪੁੱਛਗਿਛ ‘ਚ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਸਤੰਬਰ 2017 ‘ਚ ਟੈਕਸਾਸ ਦੇ ਡਿਪਾਰਟਮੈਂਟ ਆਫ ਪ੍ਰੋਟੇਕਟਿਵ ਸਰਵਿਸਜ਼ (ਡੀ. ਪੀ. ਐੱਸ.) ਨੇ ਨਾਬਾਲਿਗ ਦੇ ਲਾਪਤਾ ਹੋਣ ਦੀ ਜਾਂਚ ਸ਼ੁਰੂ ਕੀਤੀ ਸੀ। ਅਧਿਕਾਰੀਆਂ ਨੂੰ ਜਨਵਰੀ ‘ਚ ਪਤਾ ਲੱਗਾ ਕਿ ਮਾਰਕਸ ਆਪਣੀ ਧੀ ਨੂੰ ਫਲੋਰੀਡਾ ‘ਚ ਵੇਚਣ ਦੀ ਫਿਰਾਕ ‘ਚ ਹੈ। ਪੁਲਸ ਨੇ ਮਾਰਕਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਮਾਤਾ-ਪਿਤਾ ਡੇਵੀ ਅਤੇ ਡੋਰੋਥੀ ਮਾਰਕਸ ਤੋਂ ਪੁੱਛਗਿਛ ਕੀਤੀ ਸੀ। ਡੋਰੋਥੀ ਨੇ ਸਖਤ ਤੌਰ ‘ਤੇ ਨਾਬਾਲਿਗ ਨੂੰ ਲੁਕਾਉਣ ਵਾਲੇ 5 ਵਿਅਕਤੀਆਂ ਨੂੰ ਪੁਲਸ ਦੇ ਆਉਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ 5ਵਾਂ ਦੋਸ਼ੀ ਨਾਬਾਲਿਗ ਨੂੰ ਲੈ ਕੇ ਦੂਜੀ ਥਾਂ ‘ਤੇ ਜਾ ਰਿਹਾ ਸੀ। ਇਸ ਵਿਚਾਲੇ ਨਾਬਾਲਿਗ ਉਨ੍ਹਾਂ ਤੋਂ ਕਿਸੇ ਤਰ੍ਹਾਂ ਬੱਚ ਕੇ ਮੈਕਡੋਨਾਲਡ ਦੇ ਇਕ ਰੈਸਤਰਾਂ ਤੋਂ ਪੁਲਸ ਨਾਲ ਸੰਪਰਕ ਕਰਨ ‘ਚ ਕਾਮਯਾਬ ਰਹੀ ਸੀ। ਮਾਰਕਸ ਦੇ ਨਸ਼ੇ ‘ਚ ਧੁੱਤ ਹੋਣ ਕਾਰਨ ਉਸ ਦੇ ਬੱਚਿਆਂ ਨੂੰ ਬਾਲ ਸੁਰੱਖਿਆ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਾਰਕਸ ਅਤੇ ਉਸ ਦੀ ਪਤਨੀ ਕੋ ਰਾਕਵੇਲ ਕਾਉਂਟੀ ਨੂੰ ਜੇਲ ‘ਚ ਰੱਖਿਆ ਗਿਆ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਰਕਸ ਨੇ ਕਿਹਾ ਕਿ ਬੱਚਿਆਂ ਨੂੰ ਸੈਕਸ ਲਈ ਵੇਚਣ ਵਾਲਿਆਂ ਨੂੰ ਜ਼ਿੰਦਗੀ ਭਰ ਇਕੱਲੇ ਰੱਖਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਆਪਣੀ ਹੀ ਬੱਚਿਆਂ ਨੂੰ ਵੇਚਣ ਲਈ ਉਸ ਦੇ ਕੋਲ ਕੋਈ ਕਾਰਨ ਨਹੀਂ ਹੈ। 1 ਮਿਲੀਅਨ ਡਾਲਰ (6.41 ਕਰੋੜ ਰੁਪਏ) ਦਾ ਜ਼ੁਰਮਾਨਾ ਭਰਨ ਤੋਂ ਬਾਅਦ ਹੀ ਮਾਕਰਸ ਨੂੰ ਜ਼ਮਾਨਤ ਮਿਲੇਗੀ। ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਬਾਲ ਤੱਸਕਰੀ ਲਈ ਸਖਤ ਕਾਨੂੰਨ ਹਨ। ਅਜਿਹੇ ‘ਚ ਦੋਸ਼ੀ ਪਾਏ ਜਾਣ ‘ਤੇ ਮਾਕਰਸ ਖਿਲਾਫ ਸਖਤ ਕਾਰਵਾਈ ਹੋ ਸਕਦੀ ਹੈ।

Be the first to comment

Leave a Reply