10 ਲੱਖ ਪੰਜਾਬੀਆ ਦੀਆ ਲਾਸ਼ਾ ਨਾਲ ਰੰਗਿਆ 15 ਅਗਸਤ

ਸਾਰੀ ਦੁਨੀਆਂ ਵਿੱਚ ਸਿਰਫ ਪੰਜਾਬੀ ਅਤੇ ਬੰਗਾਲੀ ਹੀ ਅਜਿਹੇ ਲੋਕ ਹਨ ਜੋ ਆਪਣੇ ਬਾਪ-ਦਾਦਿਆਂ ਦੇ ਕਤਲ, ਧੀਆਂ-ਭੈਣਾਂ ਦੇ ਬਲਾਤਕਾਰ ਅਤੇ ਘਰਾਂ ਦੇ ਉਜਾੜੇ ਦੀ ਵਰੇਗੰਢ ਹਰ ਸਾਲ 15 ਅਗਸਤ ਨੂੰ ਖੂਬ ਨੱਚ-ਟੱਪ ਅਤੇ ਖੁਸ਼ੀਆਂ ਵਾਲੇ ਗੀਤ ਗਾ ਕੇ ਮਨਾਉਂਦੇ ਹਨ!!!!
ਕਦੇ ਆਪਣੇ ਦਾਦੇ-ਪੜਦਾਦੇ ਨਾਲ ਆਜਾਦੀ ਦੀ ਗੱਲ ਕਰ ਕੇ ਦੇਖਿਓ ਤਾਂ ਉਹਦੀਆਂ ਅੱਖਾਂ ਨਾਲ ਦੀ ਨਾਲ ਹੀ ਸਿੱਲ੍ਹੀਆਂ ਹੋ ਜਾਣਗੀਆਂ, ਇਸ ਤੋਂ ਇਲਾਵਾ ਅੱਜ ਵੀ ਸਾਡੇ ਬਜ਼ੁਰਗ 1947 ਨੂੰ ਹੱਲਿਆ ਵਾਲਾ ਸਾਲ ਹੀ ਕਹਿੰਦੇ ਹਨ…..!
ਭੁੱਖ ਨਾਲ ਵਿਲਕਦੇ ਬੱਚੇ, ਚਾਰ ਚੁਫੇਰੇ ਖਿਲਰੀਆਂ ਲਾਸ਼ਾਂ, ਆਪਣੇ ਘਰਾਂ ਚੋਂ ਹਮੇਸ਼ਾਂ ਲਈ ਉੱਜੜ ਕੇ ਜਾ ਰਹੇ ਲੋਕ, ਸ਼ਰਨਾਰਥੀ ਕੈਂਪ.. ਇਹ ਸਭ ਵੀ ਸਾਡੇ ਸਾਂਝੇ ਪੰਜਾਬ ਨੇ ਉਜੜਨ ਲੱਗਿਆਂ ਵੇਖਣਾ ਸੀ..! ਇਸ ਗੱਲ ਕਹਿਣ ਚ ਕੋੲੀ ਹਰਜ਼ ਨਹੀ ਕੇ ਅਜ਼ਾਦ ਤਾਂ ਭਾਰਤ ਜਾਂ ਪਾਕਿਸਤਾਨ ੲੀ ਹੋਇਆ ਸੀ , ਪੰਜਾਬ ਤਾਂ ਬਸ ੳੁਜੜ੍ਹਿਆ ੲੀ ਸੀ , ਇਸ ਚੰਦਰੀ ਆਜ਼ਾਦੀ ਦਾ ਸੇਕ ਪੰਜਾਬ ਦੇ ਵਸ਼ਿੰਦੇ ਅੱਜ ਤੱਕ ਝੱਲਦੇ ਆ ਰਹੇ ਨੇ !-ਵਟਸਐਪ-ਅਗਿਆਤ,

Be the first to comment

Leave a Reply