Ad-Time-For-Vacation.png

ਰਾਜੋਆਣਾ ਨੇ ਰੈਫਰੈਂਡਮ 2020 ਦਾ ਕੀਤਾ ਵਿਰੋਧ

ਪਟਿਆਲਾ, – ਰੈਫਰੈਂਡਮ 2020 ‘ਤੇ ਬਲਵੰਤ ਸਿੰਘ ਰਾਜੋਆਣਾ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਚਿੱਠੀ ਰਾਹੀਂ ਆਪਣੇ ਵਿਚਾਰ ਪ੍ਰਗਟ ਕੀਤੇ। ਰਾਜੋਆਣਾ ਨੇ ਰੈਫਰੈਂਡਮ 2020 ਦਾ ਵਿਰੋਧ ਕਰਦਿਆਂ ਕਿਹਾ ਕਿ ਖਾਲਸਿਤਾਨੀਆਂ ਦਾ ਮਖੌਟਾ ਪਾ ਕੇ ਕੁਝ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਖਾਲਿਸਤਾਨੀ ਨੇ ਉਨ੍ਹਾਂ ਨਾਲ ਜੇਲ੍ਹ ਵਿਚ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਰਾਜੋਆਣਾ ਨੇ ਕਿਹਾ ਕਿ ਇਹ ਪਾਰਟੀ ਅਖੌਤੀ ਖਾਲਿਸਤਾਨੀਆਂ ਦੀ ਪਾਰਟੀ ਹੈ ਅਤੇ 2017 ਦੀਆਂ ਚੋਣਾਂ ਵਿਚ ਖਾਲਿਸਤਾਨੀਆਂ ਦਾ ਮਖੌਟਾ ਪਾਈ ਬੈਠੇ ਇੰਨ੍ਹਾਂ ਲੋਕਾਂ ਨੇ ਹੀ ਸਾਰੀ ਫੰਡਿੰਗ ਕੀਤੀ ਸੀ। ਰਾਜੋਆਣਾ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਵੀ ਕਾਂਗਰਸ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਉਦੋਂ ਹੀ ਖਾਲਿਸਤਾਨ ਦੀ ਮੰਗ ਉੱਠਦੀ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਖੌਤੀ ਖਾਲਿਸਤਾਨੀਆਂ ਅਤੇ ਅਜਿਹੀਆਂ ਗਲਤ ਤਾਕਤਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।ਕੇਂਦਰੀ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਭੁਗਤ ਰਹੇ ਬੇਅੰਤ ਸਿੰਘ ਹੱਤਿਆ ਕਾਂਡ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੇ ਖੁੱਲ੍ਹੀ ਚਿੱਠੀ ਲਿਖ ਕੇ ਕਿਹਾ ਹੈ ਕਿ ਖ਼ਾਲਿਸਤਾਨ ਦਾ ਸੰਗਰਸ਼ ਹਵਾ ਵਿੱਚ ਹੀ ਲੜਿਆ ਜਾ ਰਿਹਾ ਹੈ ਤੇ ਜ਼ਮੀਨੀ ਪੱਧਰ Ḝਰਸਤੋੁਤੇ ਇਸ ਦੀ ਕੋਈ ਹਕੀਕਤ ਨਹੀਂ ਹੈ।ਉਨ੍ਹਾਂ ਕਿਹਾ ਕਿ ਖ਼ਾਲਿਸਤਾਨੀ ਸੰਘਰਸ਼ ਪਿੱਛੇ ਦਾ ਮਕਸਦ ਕੌਮ ਦੀ ਆਜ਼ਾਦੀ ਨਹੀਂ, ਬਲਕਿ ਖਾਲਸਾ ਪੰਥ ਦੀ ਵੋਟ ਸ਼ਕਤੀ ਵੰਡਣਾ ਤੇ ਪੰਜਾਬ ਦੇ ਆਰਥਕ ਸ਼ਕਤੀ ਲੁੱਟ ਕੇ ਸਿੱਖਾਂ ਤੇ ਪੰਜਾਬ ਦੀਆਂ ਨੀਹਾਂ ਕਮਜ਼ੋਰ ਕਰਨਾ ਹੈ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਦੇ ਨਾਂ ਹੇਠ ਪਿਛਲੇ 34 ਸਾਲਾਂ ਤੋਂ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਹਜ਼ਾਰਾਂ ਸਿੱਖ ਨੌਜਵਾਨ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਏ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਰੈਫਰੰਡਮ 2020 ਦਾ ਰੌਲ਼ਾ ਪਾਉਣ ਵਾਲੇ ਆਮ ਆਦਮੀ ਪਾਰਟੀ ਦੇ ਸਮਰਥਕ ਹਨ ਜਿਨ੍ਹਾਂ ਦੇ ਦਿੱਲੀ ਦੇ ਮੁੱਖ ਮੰਤਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਖ਼ਾਲਿਸਤਾਨ ਦਾ ਮਖੌਟਾ ਪਾ ਕੇ ਸਿੱਖਾਂ ਨੂੰ ਗੁੰਮਰਾਹ ਕਰਨ ਵਾਲੇ ਕੌਮੀ ਗੱਦਾਰਾਂ ਤੋਂ ਸੁਚੇਤ ਰਹਿਣ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.