Ad-Time-For-Vacation.png

ਰਕਬਰ ਨੂੰ ਕਿਹਾ ਸੀ ਕਿ ਅਲਵਰ ਨਾ ਜਾ, ਹਾਲਾਤ ਠੀਕ ਨਹੀਂ ਹਨ’ – ਗਰਾਊਂਡ ਰਿਪੋਰਟ

ਪੁਲਿਸ ਦਾ ਕਹਿਣਾ ਹੈ ਕਿ ਰਕਬਰ ਨੂੰ ਇਸੇ ਇਲਾਕੇ ਦੇ ਰਹਿਣ ਵਾਲੇ ਕੁਝ ਲੋਕਾਂ ਨੇ ਇੰਨਾ ਕੁੱਟਿਆ ਕਿ ਸਰਕਾਰੀ ਹਸਪਤਾਲ ਤੱਕ ਪਹੁੰਚਦਿਆਂ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਪੁਲਿਸ ਨੂੰ ਸੂਚਨਾ ਦੇਣ ਵਾਲੇ ਨਵਲ ਕਿਸ਼ੌਰ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ।ਘਟਨਾ ਵਾਲੀ ਥਾਂ ‘ਤੇ ਗ੍ਰਿਫ਼ਤਾਰ ਕੀਤੇ ਗਏ ਹੋਰ ਲੋਕਾਂ ਦਾ ਸੰਬੰਧ ਦੂਜੇ ਹਿੰਦੂ ਸੰਗਠਨਾਂ ਨਾਲ ਦੱਸਿਆ ਜਾ ਰਿਹਾ ਹੈ। ਇਸ ਗੱਲ ਦਾ ਪਤਾ ਲੱਗਣ ‘ਤੇ ਮਾਮਲਾ ਰਾਜਨੀਤਕ ਰੰਗ ਵਿੱਚ ਵੀ ਰੰਗਿਆ ਗਿਆ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਇਆ ਆਹੂਜਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਵਰਕਰਾਂ ਨੇ ਰਕਬਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।ਉੱਥੇ, ਮਾਮਲੇ ਵਿੱਚ ਦੂਜਾ ਮੋੜ ਉਦੋਂ ਆਇਆ ਜਦੋਂ ਪੁਲਿਸ ਨੂੰ ਖ਼ਬਰ ਦੇਣ ਵਾਲੇ ਨਵਲ ਕਿਸ਼ੋਰ ਨੇ ਇੱਕ ਵੱਡੇ ਹਿੰਦੀ ਅਖ਼ਬਾਰ ਨੂੰ ਬਿਆਨ ਦਿੱਤਾ ਕਿ ਉਹ ਵੀ ਪੁਲਿਸ ਦੇ ਨਾਲ ਘਟਨਾ ਵਾਲੀ ਥਾਂ ‘ਤੇ ਪੁਲਿਸ ਨਾਲ ਗਏ ਸੀ।ਉਨ੍ਹਾਂ ਦੇ ਹਵਾਲੇ ਨਾਲ ਅਖ਼ਬਾਰ ਨੇ ਲਿਖਿਆ ਹੈ ਕਿ ਕਰੀਬ ਇੱਕ ਵਜੇ ਰਾਤ ਨੂੰ ਪੁਲਿਸ ਨੇ ਰਕਬਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।
ਪਰ ਉਨ੍ਹਾਂ ਦਾ ਇਲਜ਼ਾਮ ਹੈ ਕਿ ਜਦੋਂ ਰਕਬਰ ਨੂੰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉਸ ਵੇਲੇ ਸਵੇਰ ਦੇ ਚਾਰ ਵਜ ਰਹੇ ਸਨ ਜਦਕਿ ਘਟਨਾ ਵਾਲੀ ਥਾਂ ਤੋਂ ਹਸਪਤਾਲ ਦੀ ਦੂਰੀ ਸਿਰਫ਼ 4-5 ਕਿਲੋਮੀਟਰ ਹੈ।ਕੁਝ ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਊਆਂ ਨੂੰ ਪਹਿਲਾਂ ਗਊਸ਼ਾਲਾ ਪਹੁੰਚਾਇਆ ਗਿਆ ਅਤੇ ਉਸ ਤੋਂ ਬਾਅਦ ਰਕਬਰ ਨੂੰ ਹਸਪਤਾਲ।ਹੁਣ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਪੂਰੇ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕਰ ਰਹੇ ਹਨ।

ਉੱਥੇ ਹੀ ਰਕਬਰ ਦੇ ਨਾਲ ਦੁਧਾਰੂ ਗਊਆਂ ਲੈ ਕੇ ਜਾਣ ਵਾਲੇ ਅਸਲਮ ਨੇ ਕਿਸੇ ਤਰ੍ਹਾਂ ਖ਼ੁਦ ਨੂੰ ਹਮਲਾਵਰਾਂ ਦੇ ਚੁੰਗਲ ‘ਚੋਂ ਛੁਡਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਅਤੇ ਉਹ ਰਾਤ ਦੇ ਹਨੇਰੇ ਵਿੱਚ ਖੇਤਾਂ ਅਤੇ ਜੰਗਲਾਂ ਵਿਚੋਂ ਭੱਜਦੇ ਹੋਏ ਆਪਣੀ ਜਾਨ ਬਚਾ ਸਕੇ।
ਹਿੰਦੂਆਂ ਨਾਲੋਂ ਜ਼ਿਆਦਾ ਮੇਵਾਤ ਦੇ ਮੁਸਲਮਾਨ ਗਊਆਂ ਪਾਲਣ ਕਰਦੇ ਹਨ ਅਤੇ ਗਊ ਧਨ ਦੀ ਸਾਂਭ-ਸੰਭਾਲ ਵੀ ਕਰਦੇ ਹਨ।ਰਕਬਰ ਕੋਲ ਤਿੰਨਾਂ ਗਊਆਂ ਪਹਿਲਾਂ ਹੀ ਸਨ ਅਤੇ ਉਹ ਆਪਣੇ ਕੰਮ ਨੂੰ ਵਧਾਉਣ ਲਈ ਦੋ ਹੋਰ ਦੁਧਾਰੂ ਗਊਆਂ ਖਰੀਦਣ ਗਏ ਸਨ।ਉਨ੍ਹਾਂ ਨੇ ਕਿਹਾ, *ਕੀ ਹੋਇਆ ਸੀ ਸਾਨੂੰ ਕੁਝ ਪਤਾ ਨਹੀਂ। ਸਾਨੂੰ ਤਾਂ ਸਿਰਫ਼ ਮੌਤ ਦੀ ਖ਼ਬਰ ਦਿੱਤੀ ਗਈ। ਕਿਸ ਨੇ ਮਾਰਿਆ, ਕਿਉਂ ਮਾਰਿਆ, ਕਿਵੇਂ ਮਾਰਿਆ, ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।*ਪੋਸਟ ਮਾਰਟਮ ਦੀ ਰਿਪੋਰਟਾਂ ਵਿੱਚ ਡੂੰਘੀਆਂ ਸੱਟਾਂ ਦੀ ਗੱਲ ਕਹੀ ਗਈ ਹੈ। ਉਸ ਦੀਆਂ ਪਸਲੀਆਂ ਟੁੱਟ ਗਈਆਂ ਸਨ, ਜਿਸ ਨਾਲ ਫੇਫੜਿਆਂ ਵਿੱਚ ਪਾਣੀ ਭਰ ਗਿਆ ਸੀ। ਇਸ ਤੋਂ ਪੂਰੇ ਸਰੀਰ ‘ਤੇ ਵੀ ਸੱਟਾਂ ਦੇ ਨਿਸ਼ਾਨ ਦੱਸੇ ਜਾ ਰਹੇ ਹਨ।ਕੋਲਗਾਓਂ ਵਿੱਚ ਇਸ ਤੋਂ ਪਹਿਲਾਂ ਇੰਨਾ ਮਾਤਮ ਵਾਲਾ ਮਾਹੌਲ ਪਹਿਲਾਂ ਕਦੇ ਨਹੀਂ ਦੇਖਿਆ ਸੀ। 500 ਘਰਾਂ ਦੇ ਇਸ ਇਲਾਕੇ ਵਿੱਚ ਸ਼ਾਇਦ ਹੀ ਕੋਈ ਘਰ ਹੋਵੇ ਜਿੱਥੇ ਐਤਵਾਰ ਨੂੰ ਰੋਟੀ ਪੱਕੀ ਹੋਵੇ।ਤੇਜ਼ ਬਾਰਿਸ਼ ਦੇ ਬਾਵਜੂਦ ਰਕਬਰ ਦੇ ਘਰ ਲੋਕਾਂ ਦਾ ਆਉਣਾ-ਜਾਣਾ ਲੱਗਿਆ ਹੋਇਆ ਹੈ। ਰਕਬਰ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ।ਰਕਬਰ ਦੀ ਪਤਨੀ ਗਰਭਵਤੀ ਹੈ। ਉਹ ਰੋ-ਰੋ ਕੇ ਵਾਰ-ਵਾਰ ਬੇਹੋਸ਼ ਹੋ ਜਾਂਦੀ ਹੈ। ਅਸਮੀਨਾ ਦੀ ਮਾਂ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਵਿੱਚ ਹੈ ਪਰ ਉਨ੍ਹਾਂ ਦਾ ਬੁਰਾ ਹਾਲ ਹੈ।ਰਕਬਰ ਦੇ ਪਿਤਾ ਸੁਲੇਮਾਨ ਕਹਿੰਦੇ ਹਨ ਕਿ ਉਨ੍ਹਾਂ ਦਾ ਦੁੱਧ ਵੇਚਣ ਦਾ ਕੰਮ ਹੈ।
ਸੁਲੇਮਾਨ ਨੇ ਕਿਹਾ, *ਅਸੀਂ ਬਹੁਤ ਮਨ੍ਹਾਂ ਕੀਤਾ ਕਿ ਹਾਲਾਤ ਠੀਕ ਨਹੀਂ ਹਨ। ਅਲਵਰ ਨਾ ਜਾ ਪਰ ਉਹ ਕਹਿੰਦਾ ਰਿਹਾ ਕਿ ਕੁਝ ਨਹੀਂ ਹੋਵੇਗੀ। ਕਾਸ਼ ਉਹ ਮੇਰੀ ਗੱਲ ਮੰਨ ਲੈਂਦਾ।*ਉਥੇ ਹੀ ਅਸਲਮ ਨੇ ਦੱਸਿਆ ਕਿ ਉਹ ਗਊਆਂ ਨੂੰ ਪਿਕਅਪ ਗੱਡੀ ਰਾਹੀਂ ਲੈ ਕੇ ਆਉਣਾ ਚਾਹੁੰਦੇ ਸਨ। ਪਰ ਉਹ ਘਬਰਾ ਰਹੇ ਸਨ ਇਸ ਲਈ ਉਹ ਪੈਦਲ ਹੀ ਗਊਆਂ ਲੈ ਕੇ ਵਾਪਸ ਆ ਰਹੇ ਸਨ।ਉਨ੍ਹਾਂ ਦੇ ਪਿੰਡ ਤੋਂ ਰਾਮਗੜ੍ਹ ਦੀ ਦੂਰੀ ਜ਼ਿਆਦਾ ਨਹੀਂ ਹੈ, ਇਸ ਲਈ ਉਹ ਯਕੀਨੀ ਸਨ ਕਿ ਸਾਰੇ ਉਨ੍ਹਾਂ ਨੂੰ ਪਛਾਣਦੇ ਹਨ ਅਤੇ ਕੋਈ ਉਨ੍ਹਾਂ ‘ਤੇ ਹਮਲਾ ਨਹੀਂ ਕਰੇਗਾ।ਵਿਧਾਇਕ ਜ਼ਾਕਿਰ ਹੁਸੈਨ ਦੱਸਦੇ ਹਨ ਕਿ ਪੂਰੇ ਮੇਵਾਤ ਇਲਾਕੇ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਡੂੰਘਾ ਹੈ, ਇਸ ਲਈ ਸਦੀਆਂ ਤੋਂ ਇੱਥੋਂ ਦੇ ਲੋਕਾਂ ਦਾ ਰੋਜ਼ੀ-ਰੋਟੀ ਕਮਾਉਣ ਦਾ ਇੱਕ ਹੀ ਸਹਾਰਾ ਹੈ-ਗਊਪਾਲਣ ਅਤੇ ਦੁੱਧ ਦਾ ਵਪਾਰ।ਉਹ ਦੱਸਦੇ ਹਨ ਕਿ ਹਿੰਦੂਆਂ ਨਾਲੋਂ ਜ਼ਿਆਦਾ ਮੇਵਾਤ ਦੇ ਮੁਸਲਮਾਨ ਗਊਆਂ ਪਾਲਣ ਦਾ ਕੰਮ ਕਰਦੇ ਹਨ ਅਤੇ ਗਊ ਧਨ ਦੀ ਸਾਂਭ-ਸੰਭਾਲ ਵੀ ਕਰਦੇ ਹਨ।ਉਹ ਕਹਿੰਦੇ ਹਨ ਕਿ ਮੇਵਾਤ ਦੇ ਇਲਾਕੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿਚਕਾਰ ਕਦੇ ਗਊ ਪਾਲਣ ਨੂੰ ਲੈ ਕੇ ਵਿਵਾਦ ਨਹੀਂ ਰਿਹਾ। ਗਊ ਰੱਖਿਆ ਦੇ ਨਾਮ ‘ਤੇ ਹੋ ਰਹੀਆਂ ਹਿੰਸਕ ਘਟਨਾਵਾਂ ਦਾ ਕੇਂਦਰ ਰਾਜਸਥਾਨ ਜ਼ਿਆਦਾ ਹੈ।
ਕੋਲਗਾਓਂ ਵਿੱਚ ਮੇਰੀ ਮੁਲਾਕਾਤ ਭਾਰਤੀ ਕਮਿਊਨਿਸਟ ਪਾਰਟੀ ਦੇ ਪ੍ਰਦੇਸ਼ ਸਕੱਤਰ ਸੁਰੇਂਦਰ ਸਿੰਘ ਦੇ ਨਾਲ ਹੋਈ। ਉਹ ਕਹਿੰਦੇ ਹਨ ਕਿ ਜੋ ਕੁਝ ਰਾਜਸਥਾਨ ਅਤੇ ਹਰਿਆਣਾ ਵਿੱਚ ਗਊ ਰੱਖਿਆ ਦੇ ਨਾਮ ‘ਤੇ ਹੋ ਰਿਹਾ ਹੈ ਉਹ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਨਹੀਂ ਹਨ। ਉਹ ਯੋਜਨਾਬੱਧ ਤਰੀਕਿਆਂ ਨਾਲ ਕੀਤੀਆਂ ਜਾ ਰਹੀਆਂ ਲੱਗ ਰਹੀਆਂ ਹਨ।ਉਹ ਕਹਿੰਦੇ ਹਨ, *ਮੇਵਾਤ ਦੇ ਲੋਕਾਂ ਨੂੰ ਆਪਣਾ ਦੇਸ ਭਗਤੀ ਸਰਟੀਫਿਕੇਟ ਦੇਣਾ ਪੈ ਰਿਹਾ ਹੈ ਜਿਨ੍ਹਾਂ ਦੇ ਪੁਰਖਿਆਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਲੜਾਈ ‘ਚ ਵੱਡੀ ਗਿਣਤੀ ਵਿੱਚ ਆਪਣੀਆਂ ਜਾਨਾਂ ਦਿੱਤੀਆਂ ਹਨ। ਇਹ ਕਦੇ ਬਾਬਰ ਦੀ ਫੌਜ ਨਾਲ ਲੜੇ ਤੇ ਕਦੇ ਅਕਬਰ ਦੀ ਅਤੇ ਅੱਜ ਇਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਇਹ ਬਦਕਿਸਮਤੀ ਵਾਲੀ ਗੱਲ ਹੈ।*
ਅਲਵਰ ਦੇ ਬਹਿਰੋਰ ਵਿੱਚ ਸਭ ਤੋਂ ਪਹਿਲਾਂ ਪਹਿਲੂ ਖ਼ਾਨ ਦੀ ਗਊ ਰੱਖਿਆ ਦਲਾਂ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਘਟਨਾ 13 ਅਪ੍ਰੈਲ 2017 ਨੂੰ ਵਾਪਰੀ ਸੀ।ਸਰਕਾਰੀ ਅੰਕੜਿਆਂ ਮੁਤਾਬਕ ਪਹਿਲੂ ਖ਼ਾਨ ਤੋਂ ਲੈ ਕੇ ਰਕਬਰ ਦੇ ਕਤਲ ਦੇ ਵਿਚਕਾਰ ਭੜਕੀ ਹੋਈ ਭੀੜ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਕੁੱਲ ਮਿਲਾ ਕੇ 44 ਲੋਕਾਂ ਦੀ ਹੱਤਿਆ ਕੀਤੀ ਹੈ।ਝਾਰਖੰਡ ਵਿੱਚ ਇਸ ਭੀੜ ਨੇ 13 ਲੋਕਾਂ ਨੂੰ ਮਾਰ ਦਿੱਤਾ ਹੈ, ਜਦਕਿ ਮਹਾਰਾਸ਼ਟਰ ਵਿੱਚ 8 ਲੋਕ ਮਾਰੇ ਗਏ ਹਨ।ਤਮਿਲਨਾਡੂ ਅਤੇ ਤ੍ਰਿਪੁਰਾ ਵਿੱਚ 5-5 ਲੋਕ ਮਾਰੇ ਗਏ ਹਨ। ਤੇਲੰਗਾਨਾ, ਉੱਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ, ਗੁਜਰਾਤ ਅਤੇ ਅਸਾਮ ਵੀ ਇਸ ਤੋਂ ਸੱਖਣਾ ਨਹੀਂ ਰਿਹਾ।ਹਾਲ ਹੀ ਵਿੱਚ ਵਿੱਚ ਮੰਤਰੀ ਜਯੰਤ ਸਿਨਹਾ ਉਦੋਂ ਵਿਵਾਦਾਂ ਵਿੱਚ ਘਿਰ ਗਏ ਜਦੋਂ ਉਨ੍ਹਾਂ ਨੇ ਗਊ ਰੱਖਿਆ ਦੇ ਨਾਮ ‘ਤੇ ਹੱਤਿਆ ਕਰਨ ਵਾਲੇ ਮੁਲਜ਼ਮਾਂ ਦੀ ਜੇਲ੍ਹ ਤੋਂ ਰਿਹਾਈ ਬਾਅਦ ਉਨ੍ਹਾਂ ਦਾ ਹਾਰ ਪੁਆ ਕੇ ਅਤੇ ਮਿਠਾਈ ਖੁਆ ਕੇ ਸੁਆਗਤ ਕੀਤਾ ਸੀ।ਹਾਲਾਂਕਿ ਅਲਵਰ ਵਿੱਚ ਸ਼ੁੱਕਰਵਾਰ ਦੇਰ ਰਾਤ ਵਾਪਰੀ ਘਟਨਾ ਥੋੜ੍ਹੀ ਵੱਖਰੀ ਸੀ। ਇਸ ਘਟਨਾ ਦੀ ਨਿੰਦਾ ਦੇ ਨਾਲ ਨਾਲ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੇ ਅਧਿਕਾਰੀਆਂ ਨੂੰ ਮੁਲਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.