ਡੇਮਚੋਕ: ਭਾਰਤ ਤੇ ਚੀਨ ਦਰਮਿਆਨ 4000 ਕਿਲੋਮੀਟਰ ਦੀ ਲਾਈਨ ਆਫ ਐਕਚੂਅਲ ਕੰਟ੍ਰੋਲ (ਐਲਏਸੀ) ‘ਤੇ ਕਰੀਬ 23 ਵਿਵਾਦਤ ਤੇ ਸੰਵੇਦਨਸ਼ੀਲ ਇਲਾਕੇ ਹਨ। ਡੇਮਚੋਕ ਇਨ੍ਹਾਂ ਵਿੱਚੋਂ ਹੀ ਇੱਕ ਹੈ। ਇੱਥੇ ਸਰਹੱਦ ਦੀ ਸਥਿਤੀ ਸਾਫ ਨਾ ਹੋਣ ਕਾਰਨ ਚੀਨ ਕਈ ਵਾਰ ਘੁਸਪੈਠ ਕਰ ਚੁੱਕਾ ਹੈ। ਹਾਲੇ ਪਿਛਲੇ ਮਹੀਨੇ ਹੀ ਇਸ ਇਲਾਕੇ ਵਿੱਚ ਚੀਨੀ ਫ਼ੌਜੀਆਂ ਨੇ ਭਾਰਤੀ ਖੇਤਰ ਵਿੱਚ 400 ਮੀਟਰ ਅੰਦਰ ਤਕ ਘੁਸਪੈਠ ਕਰ ਲਈ ਸੀ।ਲੱਦਾਖ ਵਿੱਚ ਤਰਿੱਗ ਹਾਈਟਸ, ਦੁਮਸ਼ੇਲੇ, ਚੁਮਾਰ, ਸਪਾਂਗੁਰ ਦੱਰਾ ਤੇ ਪਾਂਗੋਂਗ ਸੋ ਵਰਗੇ ਕਈ ਵਿਵਾਦਤ ਇਲਾਕੇ ਹਨ। ਚੀਨੀ ਫ਼ੌਜ ਨੇ ਚੇਰਡੋਂਗ-ਨਰਲੋਂਗ ਨਲਾਨ ਖੇਤਰ ਵਿੱਚ ਪੰਜ ਤੰਬੂ ਵੀ ਲਾ ਲਏ ਸਨ। ਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਚੀਨੀ ਫ਼ੌਜ ਨੇ ਪੰਜਾਂ ਵਿੱਚੋਂ ਤਿੰਨ ਤੰਬੂਆਂ ਨੂੰ ਹਟਾ ਲਿਆ ਗਿਆ ਹੈ।ਸੂਤਰਾਂ ਮੁਤਾਬਕ, ਹਾਲੇ ਤਕ ਦੋ ਤੰਬੂ ਲੱਗੇ ਹੋਏ ਹਨ ਤੇ ਚੀਨੀ ਫ਼ੌਜੀ ਇੱਥੇ ਮੁਸਤੈਦ ਹਨ। ਇਸ ਬਾਰੇ ਚੀਨੀ ਫ਼ੌਜ ਦੇ ਅਧਿਕਾਰੀਆਂ ਨੇ ਚੁੱਪੀ ਸਾਧੀ ਹੋਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਚੀਨ ਨੇ ਵਿਵਾਦਤ ਡੋਕਲਾਮ ਖੇਤਰ ਵਿੱਚ ਮੁੜ ਤੋਂ ਸਰਗਰਮੀ ਆਰੰਭ ਦਿੱਤੀ ਹੈ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ