Ad-Time-For-Vacation.png

ਦਰਬਾਰ ਸਾਹਿਬ ਤੇ ਫ਼ੌਜੀ ਹਮਲੇ ‘ਚ ਇੰਗਲੈਂਡ ਦਾ ਕੀ ਸੀ ਭੂਮਿਕਾ? ਸੰਬੰਧੀ ਫ਼ਾਈਲਾਂ ਜਨਤਕ ਕਰਨ ਦੀ ਮੰਗ ਫ਼ਿਰ ਉ੍ਨਠੀ

ਲੰਡਨ- ਬ੍ਰਿਟੇਨ ‘ਚ 1984 ਦੇ ਸਾਕਾ ਦਰਬਾਰ ਸਾਹਿਬ ਵਿੱਚ ਸਰਕਾਰ ਦੀ ਭੂਮਿਕਾ ਬਾਰੇ ਚਰਚਾ ਫੇਰ ਗਰਮ ਹੋ ਗਈ ਹੈ। ਹੁਣ ਫੇਰ ਮਾਰਗ੍ਰੇਟ ਥੈਚਰ ਸਰਕਾਰ ਦੇ ਸਾਕਾ ਦਰਬਾਰ ਸਾਹਿਬ ‘ਚ ਰੋਲ ਸਬੰਧੀ ਫਾਈਲਾਂ ਨੂੰ ਜਨਤਕ ਕਰਨ ਦੀ ਗੱਲ ਕਹੀ ਗਈ ਹੈ। ਪੱਤਰਕਾਰ ਫਿਲ ਮਿੱਲਰ ਵੱਲੋਂ ਕੇ.ਆਰ.ਡਬਲਿਊ. ਲਾਅ ਨੇ ਬ੍ਰਿਟਿਸ਼ ਟ੍ਰਿਬਿਊਨਲ ਸਾਹਮਣੇ ਇਹ ਮੰਗ ਰੱਖੀ ਹੈ। ਫਰੀਡਮ ਆਫ ਇਨਫਾਰਮੇਸ਼ਨ ਦੀ ਬੇਨਤੀ ‘ਤੇ ਯੂਕੇ ਦੀ ਕੈਬਨਿਟ ਦੀਆਂ ਉਸ ਸਮੇਂ ਦੀਆਂ ਫਾਈਲਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਹੁਣ ਤਾਂ ਇਸ ਗੱਲ ਕੋਈ ਡਿਪਲੋਮੇਸੀ ‘ਤੇ ਵੀ ਅਸਰ ਨਹੀਂ ਪਵੇਗਾ ਕਿਉਂਕਿ ਇਹ ਕਹਾਣੀ ਬਹੁਤ ਪੁਰਾਣੀ ਹੋ ਚੁੱਕੀ ਹੈ।ਮਿੱਲਰ ਨੇ ਕਿਹਾ ਹੈ ਕਿ ਇਹ ਗੱਲ ਜਲਦ ਤੋਂ ਜਲਦ ਜਨਤਕ ਹੋਣੀ ਚਾਹੀਦੀ ਹੈ ਕਿਉਂਕਿ ਫਰੀਡਮ ਆਫ ਇਨਫਾਰਮੇਸ਼ਨ ਜ਼ਰੀਏ ਇਹ ਮੰਗ ਉੱਠ ਰਹੀ ਹੈ। ਭਾਰਤ ਤੇ ਬਰਤਾਨੀਆਂ ਦੇ ਕਈ ਸਿਆਸਤਦਾਨ ਵੀ ਇਸ ਪੱਖ ‘ਚ ਹਨ। 2014 ‘ਚ ਯੂਕੇ ਸਰਕਾਰ ਨੇ ਇਸ ਸਬੰਧੀ ਆਪਣੇ ਕੁਝ ਦਸਤਾਵੇਜ਼ ਜਨਤਕ ਕੀਤੇ ਸਨ ਜਿਨਾਂ ‘ਚ ਸਾਹਮਣੇ ਆਇਆ ਸੀ ਕਿ ਬ੍ਰਿਟਿਸ਼ ਮਿਲਟਰੀ ਨੇ ਇਸ ਸਬੰਧੀ ਭਾਰਤੀ ਸੈਨਾ ਨੂੰ ਸਲਾਹ ਦਿੱਤੀ ਸੀ। ਖ਼ਾਸ ਕਰ ਸਪੈਸ਼ਲ ਏਅਰ ਸਰਵਿਸ ਸਬੰਧੀ ਇਹ ਸਲਾਹ ਦਿੱਤੀ ਗਈ ਸੀ। ਉਸ ਤੋਂ ਬਾਅਦ ਬਾਕੀ ਦੇ ਦਸਤਾਵਜ਼ੇ ਰਿਲੀਜ਼ ਨਹੀਂ ਹੋਏ ਸਨ। ਪੱਤਰਕਾਰ ਫਿਲ ਮਿੱਲਰ ਨੇ ਕਿਹਾ ਹੈ ਕਿ ਪੂਰੀ ਪਾਰਦਰਸ਼ਤਾ ਨਾਲ ਇਹ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਬਰਤਾਨੀਆਂ ਦਾ ਕੀ ਰੋਲ ਸੀ।ਉਸ ਨੇ ਕਿਹਾ ਕਿ ਉਦੋਂ ਥੈਚਰ ਸਰਕਾਰ ਨੇ ਭਾਰਤ ਨੂੰ ਮਿਲਟਰੀ ਸਲਾਹਾਂ ਦੇਣ ਬਦਲੇ ਬਰਤਾਨੀਆਂ ਨੂੰ ਵਪਾਰ ਤੇ ਹਥਿਆਰ ਵੇਚਣ ਦੀਆਂ ਵੱਡੀਆਂ ਡੀਲਾਂ ਮਿਲੀਆਂ ਸਨ। ਯੂਕੇ ਕੈਬਨਿਟ ਲਗਾਤਾਰ ਇਹ ਕਹਿ ਫਾਈਲਾਂ ਜਨਤਕ ਕਰਨ ਦੀ ਗੱਲ ਨੂੰ ਰੱਦ ਕਰਦੀ ਆਈ ਹੈ ਕਿਉਂਕਿ ਇਸ ਨਾਲ ਭਾਰਤ ਤੇ ਬਰਤਾਨੀਆਂ ਦੇ ਕੌਮਾਂਤਰੀ ਸਬੰਧਾਂ ‘ਤੇ ਵੱਡਾ ਅਸਰ ਪਵੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.