ਜੇਐੱਨਐੱਨ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਅੱਜ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਦਰਬਾਰ ਸਾਹਿਬ ‘ਚ ਔਰਤਾਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਪੁੱਛਿਆ ਕਿ ਕੀ ਇਹ ਸਰਕਾਰੀ ਪ੍ਰਸਤਾਵ ਹੈ, ਜਿਸ ‘ਤੇ ਬਾਜਵਾ ਨੇ ਕਿਹਾ ਕਿ ਇਹ ਉਨ੍ਹਾਂ ਦਾ ਵਿਅਕਤੀਗਤ ਪ੍ਰਸਤਾਵ ਹੈ ਪਰ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਮਿਨਿਸਟਰ ਸਰਕਾਰ ਦਾ ਹਿੱਸਾ ਹੈ। ਸਰਕਾਰ ਦਾ ਪ੍ਰਸਤਾਵ ਹੈ। ਅਕਾਲੀ ਦਲ ਨੇ ਇਸ ਦਾ ਵਿਰੋਧ ਤਾਂ ਨਹੀਂ ਕੀਤਾ ਪਰ ਪੂਰੀ ਤਰ੍ਹਾਂ ਨਾਲ ਸਹਿਮਤੀ ਨਹੀਂ ਦਿਖੀ। ਜਦਕਿ ਆਪ ਦੇ ਕੁਲਤਾਰ ਸੰਧਵਾ, ਲੋਕ ਇਨਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਨੇ ਇਸ ਦਾ ਸਮਰਥਨ ਕੀਤਾ। ਬੈਂਸ ਨੇ ਕਿਹਾ ਕਿ ਰਾਜਨੀਤਕ ਜਮਾਤ ਨੂੰ ਇਸ ਨੂੰ ਲੈ ਕੇ ਜਾਗਰੂਕ ਹੋਈ ਹੈ। ਪ੍ਰਸਤਾਵ ਸਾਰਿਆਂ ਦੀ ਸਹਿਮਤੀ ਨਾਲ ਪਾਸ ਹੋਇਆ। ਸਦਨ ਅਕਾਲ ਤਖ਼ਤ ਨੂੰ ਵਿਨਤੀ ਕਰੇਗਾ ਕਿ ਦਰਬਾਰ ਸਾਹਿਬ ‘ਚ ਔਰਤਾਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ।