Ad-Time-For-Vacation.png

ਢਾਡੀ ਕਲਾ ਦਾ ਸ਼ਾਹ ਅਸਵਾਰ ਗਿ.ਸੁਖਨਰੰਜਣ ਸਿੰਘ( ਸੁੰਮਣ )

ਸਿੱਖ ਧਰਮ ਦੇ ਪ੍ਰਚਾਰ ਦੀ ਗੱਲ ਉਨਾਂ ਚਿਰ ਅਧੂਰੀ ਰਹਿੰਦੀ ਹੈ ਜਿੰਨਾਂ ਚਿਰ ਢਾਡੀ ਕਲਾ ਦਾ ਜ਼ਿਕਰ ਨਾ ਹੋਵੇ ।ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਢਾਡੀ ਨੱਥ ਮੱਲ ਤੇ ਅਬਦੁਲ ਖ਼ੈਰ ਨੂੰ ਆਪਣੇ ਦਰਬਾਰ ਵਿੱਚ ਸੱਦ ਕੇ ਨਿਵਾਜਿਆ ।ਇਸ ਤਰੀਕੇ ਨਾਲ਼ ਇਹ ਢਾਡੀ ਕਲਾ ਸਿੱਖ ਧਰਮ ਦੇ ਪ੍ਰਚਾਰ ਦਾ ਅਹਿਮ ਹਿੱਸਾ ਬਣ ਗਈ। ਗਿ. ਸੋਹਣ ਸਿੰਘ ਸੀਤਲ,ਗਿ.ਪਾਲ ਸਿੰਘ ਪੰਛੀ,ਗਿ.ਗੁਰਚਰਨ ਸਿੰਘ ਗੋਹਲਵੜ, ਗਿ.ਮੂਲ਼ਾ ਸਿੰਘ ਪਾਖਰਪੁਰੀ,ਦਇਆ ਸਿੰਘ ਦਿਲਬਰ, ਗਿ.ਸੁਦਾਗਰ ਸਿੰਘ ਬੇਪਰਵਾਹ ਦੇ ਯੁੱਗ ਤੋਂ ਬਾਅਦ ਢਾਡੀ ਕਲਾ ਦੇ ਖੇਤਰ ਵਿੱਚ ਇੱਕ ਵਿਸ਼ੇਸ਼ ਨਾਮ ਉੱਭਰ ਕੇ ਸਾਹਮਣੇ ਆਇਆ ਹੈ ਢਾਡੀ ਕਲਾ ਦਾ ਸ਼ਾਹ ਅਸਵਾਰ ਗਿਆਨੀ ਸੁਖਨਰੰਜਣ ਸਿੰਘ (ਸੁੰਮਣ )
ਗਿਆਨੀ ਸੁਖਨਰੰਜਣ ਸਿੰਘ ਸੁੰਮਣ ਦਾ ਜਨਮ ਪਿਤਾ ਡਾ. ਲਛਮਣ ਸਿੰਘ( ਮਹੰਤ )ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ,ਪਿੰਡ ਛੀਨੀਵਾਲ ਕਲਾਂ ਜ਼ਿਲਾ ਸੰਗਰੂਰ ਵਿਖੇ 1 ਦਸੰਬਰ 1959 ਨੂੰ ਹੋਇਆ। ਗੁਰਬਾਣੀ ਦੀ ਸੰਥਿਆ,ਬਚਪਨ ਵਿੱਚ ਹੀ ਲੜੀਵਾਰ ਸਰੂਪ ਤੋਂ ਪਿਤਾ ਜੀ ਪਾਸੋਂ ਪਰਾਪਤ ਕੀਤੀ ।ਸੁਰ ਅਤੇ ਸੰਗੀਤ ਦੀ ਸੋਝੀ ਸਤਿਗੁਰੂ ਜੀ ਨੇ ਬਚਪਨ ਵਿੱਚ ਹੀ ਬਖ਼ਸ਼ਿਸ਼ ਕਰ ਦਿੱਤੀ ।ਗੁਰਬਾਣੀ ਕੀਰਤਨ ਦੀ ਸਿੱਖਿਆ ਪੰਥ ਪ੍ਰਸਿੱਧ ਰਾਗੀ ਭਾਈ ਬਲਕਾਰ ਸਿੰਘ ਮੁਲਤਾਨੀ ਜੀ ਕੋਲੋਂ ਪਰਾਪਤ ਕੀਤੀ ।ਢਾਡੀ ਖੇਤਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ,ਸੰਨ 1987 ਵਿੱਚ ਗੁਰਬਾਣੀ ਕੀਰਤਨ ਕਰਦਿਆਂ ਕਨੇਡਾ ਦਾ ਟੂਰ ਲਗਾਇਆ ।1988 ਵਿੱਚ ਢਾਡੀ ਕਲਾ ਦੇ ਰੁਸਤਮ ਬਲਦੇਵ ਸਿੰਘ ਬਿੱਲੂ ਨੂੰ ਉਸਤਾਦ ਧਾਰ ਕੇ ਢਾਡੀ ਖੇਤਰ ਵਿੱਚ ਸਥਾਪਤ ਹੋਏ।ਗਿਆਨੀ ਸੁਖਨਰੰਜਣ ਸਿੰਘ ਸੁੰਮਣ ਦੇ ਗਲ਼ੇ ਦੀ ਮਿਠਾਸ ਸੁਰ ਦੀ ਪਕੜ ਤੇ ਪਰਪੱਕਤਾ ਤੇ ਢੱਡ ਵਜਾਉਣ ਦੀ ਕਲਾ ਸਿੱਖ ਸੰਗਤਾਂ ਵਿੱਚ ਆਪਣਾ ਵਿਸ਼ੇਸ਼ ਪ੍ਰਭਾਵ ਪਾਉਂਦੀ ਰਹੀ ਹੈ ।
1990 ਵਿੱਚ ਸੰਸਾਰ ਪ੍ਰਸਿੱਧ ਢਾਡੀ ਗਿਆਨੀ ਸੁਦਾਗਰ ਸਿੰਘ ਬੇਪਰਵਾਹ ਦੇਤਵਾਲੀਏ ਦੇ ਜੱਥੇ ਵਿੱਚ ਸ਼ਾਮਲ ਹੋ ਕੇ ,ਗਿ ਸੁਖਨਰੰਜਣ ਸਿੰਘ ਸੁੰਮਣ ਨੇ ਢਾਡੀ ਕਲਾ ਦੇ ਖੇਤਰ ਵਿੱਚ ਜੋ ਪੈੜਾਂ ਪਾਈਆਂ ,ਉਹ ਢਾਡੀ ਕੈਸਿਟ (ਅਮਨ ਦਾ ਦੇਵਤਾ) ਜੀਵਨ ਭਾਈ ਜੁਗਰਾਜ ਸਿੰਘ ਤੂਫਾਨ ਵਿੱਚ ਅੱਜ ਵੀ ਅਮਿੱਟ ਹਨ।ਕੈਸਿਟ (ਸਿਦਕੀ ਸੂਰਾ)ਜੀਵਨ ਭਾਈ ਜਗਰੂਪ ਸਿੰਘ ਕਾਲ਼ਖ,ਸਰੋਤਿਆਂ ਵੱਲੋਂ ਸੁਲਾਹੀ ਗਈ ।ਸਮੇਂ ਸਮੇਂ ਗਿ ਕਰਤਾਰ ਸਿੰਘ ਕਿਰਤੀ, ਗਿ ਬੱਗਾ ਸਿੰਘ ਮਸਕੀਨ, ਦੇ ਜੱਥਿਆਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਈਆਂ ।1997 ਤੋਂ ਗਿਆਨੀ ਤਰਲੋਚਨ ਸਿੰਘ ਭਮੱਦੀ ਜੀ ਦੇ ਜੱਥੇ ਦਾ ਸ਼ਿੰਗਾਰ ਬਣੇ।ਲਗਾਤਾਰ 13ਸਾਲ, ਦਰਸ਼ਨ ਸਿੰਘ ਬੱਲ,ਤੇ ਚਮਕੌਰ ਸਿੰਘ ਜਲਾਲਾਬਾਦੀ ਦੇ ਸਾਥ ਨਾਲ ਦਰਜਣਾਂ ਕੈਸਿਟਾਂ ਰਿਕਾਰਡ ਕਾਰਵਾਈਆਂ ।ਢਾਡੀ ਕਲਾ ਦੀ ਪੁਰਾਤਨ ਤੇ ਵਰਤਮਾਨ ਸ਼ੈਲੀ ਪੇਸ਼ ਕਰਦਿਆਂ ਗਿ.ਸੁਖਨਰੰਜਣ ਸਿੰਘ ਸੁੰਮਣ ਢਾਡੀ ਖੇਤਰ ਨੂੰ ਸਮਰਪਿਤ ਹੋ ਨਿੱਬੜੇ।ਸੁੰਮਣ, ਬੱਲ ਤੇ ਜਲਾਲਾਬਾਦੀ ਦੇ ਗਾਏ ਜੋੜੇ ਦਾ ਪੂਰਨ,ਗੋਪੀ,ਜੋੜੇ ਦੀ ਕਲੀ ,ਅੰਗ ਦੀ ਬੈਂਤ ਅਤੇ ਮਾਹੀਆ ਲੰਮੇ ਸਮੇਂ ਤੱਕ ,ਨਵੇਂ ਢਾਡੀਆਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ।ਇਸ ਦੌਰਾਨ ਕਨੇਡਾ, ਅਮਰੀਕਾ ਤੇ ਇੰਗਲੈਂਡ ਦੇ ਦਰਜਣਾਂ ਟੂਰ ਲਗਾਏ ।
ਤਰੱਕੀ ਦੀ ਇੱਕ ਹੋਰ ਪੁਲਾਂਘ ਪੁੱਟਦਿਆਂ ਸੰਨ 2009 ਵਿੱਚ ਢਾਡੀ ਜੱਥੇ ਦੇ ਆਗੂ ਬਣਕੇ ਗਿ.ਸੁਖਨਰੰਜਣ ਸਿੰਘ ਸੁੰਮਣ ਨੇ ਇੱਕ ਨਿਵੇਕਲਾ ਇਤਿਹਾਸ ਸਿਰਜ ਦਿੱਤਾ। ਮੁੱਢਲੇ ਸਾਲ ਢਾਡੀ ਸੁਖਦੇਵ ਸਿੰਘ ਸਹੋਤਾ,ਬਲਵੀਰ ਸਿੰਘ ਨਿਹਾਲੂਵਾਲ ਤੇ ਰਾਜੀਵਨ ਸਿੰਘ ਬੀਹਲਾ ਸਮੇਤ ਕਨੇਡਾ ਵਿਚ ਨਾਮਣਾ ਖੱਟਿਆ।ਉਸ ਤੋਂ ਬਾਅਦ ਢਾਡੀ ਸ਼ਮਸ਼ੇਰ ਸਿੰਘ ਖੰਡੂਰ, ਕੁਲਦੀਪ ਸਿੰਘ ਨਿੱਝਰ ਤੇ ਸੁਰੰਗੀ ਮਾ ਮੱਖਣਦੀਪ ਸਿੰਘ ਤਿਹਾੜਾ ਨੂੰ ਆਪਣੇ ਜੱਥੇ ਵਿੱਚ ਸ਼ਾਮਲ ਕੀਤਾ ।ਅੱਜ ਕੱਲ੍ਹ ਗਿਆਨੀ ਸੁਖਨਰੰਜਣ ਸਿੰਘ ਸੁੰਮਣ ਦਾ ਜੱਥਾ ਕਨੇਡਾ ਦੇ ਸ਼ਹਿਰ ਸਰੀ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚ ਸੇਵਾ ਨਿਭਾ ਰਿਹਾ ਹੈ ।
ਉਹ ਕਿਹੜਾ ਸਨਮਾਨ ਹੈ ਜੋ ਸੁੰਮਣ ਜੀ ਨੂੰ ਨਹੀਂ ਮਿਲਿਆ । ਕੈਲਗਰੀ ਅਤੇ ਨਿਊਯਾਰਕ ਵਿੱਚ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ।ਪਿੰਡ ਬੋਦਲਵਾਲ ਗੋਲਡ ਮੈਡਲ ਨਾਲ ਅਤੇ ਸੰਨ 2009 ਚ ਪਿੰਡ ਸੋਢੀਵਾਲਾ (ਲੁਧਿਆਣਾ)ਵਿੱਚ ਗਿਆਨੀ ਸੋਹਣ ਸਿੰਘ ‘ਸੀਤਲ’ ਜੀ ਦੇ ਸੌ ਸਾਲਾ ਜਨਮ ਦਿਨ ਤੇ ਵਿਸ਼ੇਸ਼ ਤੌਰ ਤੇ ‘ਸੀਤਲ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।
ਸੰਗਤਾਂ ਦੇ ਅਥਾਹ ਪਿਆਰ ਸਦਕਾ ਕੈਨੇਡਾ, ਅਮਰੀਕਾ ਦੇ ਨਾਲ ਨਾਲ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਖੇ ਮਿਲੇ ਸਨਮਾਨਾਂ ਸਮੇਤ ਸੁੰਮਣ ਸਾਹਿਬ ਦੇ ਡਰਾਇੰਗ ਰੂਮ ਵਿੱਚ ਪਏ ਸਨਮਾਨ ਚਿੰਨ੍ਹ ਵੇਖਕੇ ਹਰ ਇੱਕ ਦੇ ਮੂੰਹੋਂ ‘ਵਾਹ’ਸ਼ਬਦ ਨਿੱਕਲਦਾ ਹੈ।ਢਾਡੀ ਜੱਥੇ ਦਾ ਆਗੂ ਗਵੱਈਆ ਸ਼ਮਸ਼ੇਰ ਸਿੰਘ (ਖੰਡੂਰ) ਪਿੰਡ ਖੰਡੂਰ (ਜਿਲਾ ਲੁਧਿਆਣਾ)ਦਾ ਜੰਮਪਲ ਹੈ ।ਬਲਦੇਵ ਸਿੰਘ ਬਿੱਲੂ ਜਾਂਗਪੁਰ ਦਾ ਸ਼ਗਿਰਦ ਸ਼ਮਸ਼ੇਰ ਸਿੰਘ ਬਹੁਤ ਸੁਰੀਲਾ ਤੇ ਸਮਰੱਥ ਢਾਡੀ ਹੈ ।ਇਹਨਾਂ ਦੇ ਪਿਤਾ ਸ੍ਰ ਤੇਜਾ ਸਿੰਘ ਬਹੁਤ ਸ਼ਾਨਦਾਰ ਸੁਰੰਗੀਆਂ ਬਣਾਉਂਦੇ ਸਨ।ਦੂਸਰੇ ਸਾਥੀ ਢਾਡੀ ਕੁਲਦੀਪ ਸਿੰਘ ਨਿੱਝਰ ਦੁਆਬੇ ਦੇ ਕਾਲਾ ਸੰਘਿਆਂ ਨਜ਼ਦੀਕ ਪਿੰਡ ਨਿੱਝਰਾਂ ਦਾ ਵਸਨੀਕ ਹੈ।ਸੁਹਿਰਦਤਾ ਤੇ ਸਮਰਪਣ ਦੀ ਭਾਵਨਾ ਨਾਲ ਲਬਰੇਜ਼, ਕੁਲਦੀਪ ਸਿੰਘ ਨਿੱਝਰ ਬਾ-ਕਮਾਲ ਢਾਡੀ, ਉੱਚੇ ਸੁੱਚੇ ਜੀਵਨ ਦਾ ਧਾਰਨੀ,ਸਾਧੂ ਸੁਭਾਅ ,ਉਚ ਕੋਟੀ ਦਾ ਸਮਾਜ ਸੇਵਕ ਹੈ। ਇਨਾ ਤੋਂ ਇਲਾਵਾ ਸੁਰੰਗੀ ਤੇ ਮਿੱਠੇ ਮਿੱਠੇ ਪੋਟੇ ਲਾ ਕੇ ਸਰੋਤਿਆਂ ਨੂੰ ਮੋਹ ਲੈਣ ਵਾਲਾ ਮੱਖਣਦੀਪ ਸਿੰਘ ਤਿਹਾੜਾ,ਅੱਜ ਦਾ ਸਟਾਰ ਸੁਰੰਗੀ ਵਾਦਕ ਹੈ।ਇਸ ਦਾ ਪਰਿਵਾਰ ਢਾਡੀ ਕਲਾ ਨੂੰ ਸਮਰਪਿਤ ਹੈ ।ਰਾਗ ਅਤੇ ਸੁਰ ਦੀ ਸੂਝ ਦੇ ਨਾਲ-ਨਾਲ ਮੱਖਣਦੀਪ ਸਿੰਘ ਗਾਉਂਦਾ ਵੀ ਬਾ-ਕਮਾਲ ਹੈ ।
‬ ਗਿ.ਸੁਖਨਰੰਜਣ ਸਿੰਘ ਸੁੰਮਣ ਵਿਸ਼ਵ ਪ੍ਰਸਿੱਧ ਢਾਡੀ ਹੋਣ ਦੇ ਨਾਲ ਸਮਾਜ ਨੂੰ ਸਮਝਣ ਦੀ ਸੂਖ਼ਮ ਕਲਾ ਵਿੱਚ ਵੀ ਨਿਪੁੰਨ ਹਨ।ਕੋਈ ਵੀ ਕੰਮ ਕਦੋਂ ਅਤੇ ਕਿਵੇਂ ਕਰਨਾਂ ਗਿਆਨੀ ਸੁੰਮਣ ਤੋਂ ਵਧਕੇ ਸ਼ਾਇਦ ਹੀ ਕੋਈ ਜਾਣਦਾ ਹੋਵੇ ।
ਖੁਬਸੂਰਤ ਪਰਿਵਾਰਕ ਮਹੌਲ ਵਿੱਚ ਸਰਦਾਰਨੀ ਰਾਜਿੰਦਰ ਕੌਰ ਸੂਝਵਾਨ ਅਤੇ ਹੁਨਰਮੰਦ ਸੁਆਣੀ ਹੈ।ਸੁੰਮਣ ਜੀ ਦੇ ਤਿੰਨ ਬੱਚੇ, ਬੇਟੀ ਸੁਖਦੀਪ ਕੌਰ, ਗੁਰਕੀਰਤ ਸਿੰਘ ਅਤੇ ਜਸਕੀਰਤ ਸਿੰਘ ਹਨ।ਬੇਟਾ ਗੁਰਕੀਰਤ ਸਿੰਘ ਆਪਣੀ ਲਿਆਕਤ ਅਤੇ ਗੁਰੂ ਕਿਰਪਾ ਸਦਕਾ ਕਨੇਡਾ ਵਿਚ ਪੜ੍ਹਾਈ ਕਰ ਰਿਹਾ ਗੁਰਸਿੱਖ ਨੌਜਵਾਨ ਹੈ।ਕਿਹਾ ਜਾ ਸਕਦਾ ਹੈ ਕਿ ਗਿ. ਸੁਖਨਰੰਜਣ ਸਿੰਘ ਸੁੰਮਣ ਜੀ ਨੂੰ ਸਤਿਗੁਰੂ ਨੇ ਹਰ ਖੁਸ਼ੀ ਬਖਸ਼ਿਸ਼ ਕੀਤੀ ਹੈ ।ਜੱਥੇ ਦਾ ਸੰਪਰਕ ਫੋਨ ਨੰਬਰ 604-366-0881 ਤੇ ਕੀਤਾ ਜਾ ਸਕਦਾ ਹੈ।ਸਤਿਗੁਰੂ ਰਹਿਮਤ ਕਰਨ ਗਿ.ਸੁਖਨਰੰਜਣ ਸਿੰਘ ਸੁੰਮਣ ਦੇ ਜੱਥੇ ਨੂੰ ਹੋਰ ਬੁਲੰਦੀਆਂ ਬਖਸ਼ਿਸ਼ ਕਰਨ।- ਹਰਕੀਰਤ ਸਿੰਘ

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.