Ad-Time-For-Vacation.png

ਟੋਰਾਂਟੋ ‘ਚ ਸ਼ੱਕੀ ਹਾਲਾਤਾਂ ‘ਚ 28 ਸਾਲਾ ਔਰਤ ਦੀ ਹੋਈ ਮੌਤ

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਵੈੱਸਟ ਕੁਈਨ ਵੈੱਸਟ ਦੀ ਇਕ ਇਮਾਰਤ ‘ਚ ਇਕ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਜੋ ਤਿੰਨ ਹਫਤੇ ਪਹਿਲਾਂ ਹੀ ਇੱਥੇ ਰਹਿਣ ਲਈ ਆਈ ਸੀ। ਪੁਲਸ ਨੇ ਜਾਣਕਾਰੀ ਦਿੱਤੀ ਕਿ 28 ਸਾਲਾ ਸੈਲਬੀ ਰੀਡਮੈਨ ਨਾਂ ਦੀ ਔਰਤ ਮੰਗਲਵਾਰ ਨੂੰ ਨਿਆਗਰਾ ਸਟਰੀਟ ਨੇੜਲੀ ਇਕ ਇਮਾਰਤ ‘ਚ ਮ੍ਰਿਤਕ ਪਾਈ ਗਈ। ਉਹ ਇਸ ਇਮਾਰਤ ਦੀ ਚੌਥੀ ਮੰਜ਼ਲ ‘ਤੇ ਰਹਿੰਦੀ ਸੀ। ਐਤਵਾਰ ਨੂੰ ਪੁਲਸ ਨੇ ਇਸ ਸੰਬੰਧੀ ਜਾਂਚ ਕਰਨ ਮਗਰੋਂ 41 ਸਾਲਾ ਇਕ ਵਿਅਕਤੀ ਨੂੰ ਸ਼ੱਕ ਵਜੋਂ ਹਿਰਾਸਤ ‘ਚ ਲਿਆ ਹੈ।

ਪੁਲਸ ਬੁਲਾਰੇ ਨੇ ਦੱਸਿਆ ਕਿ ਸੈਲਬੀ ਵੱਲੋਂ ਭੇਜੇ ਗਏ ਮੈਸਜਾਂ ਤੋਂ ਪਤਾ ਲੱਗਾ ਹੈ ਕਿ ਉਹ ਸ਼ੱਕੀ ਵਿਅਕਤੀ ਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਸੀ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ ਅਜੇ ਕਹਿ ਨਹੀਂ ਸਕਦੇ ਕਿ ਦੋਵਾਂ ‘ਚ ਕੋਈ ਪਿਆਰ ਵਾਲਾ ਸੰਬੰਧ ਸੀ, ਸ਼ਾਇਦ ਉਹ ਕਮਰਾ ਕਿਰਾਏ ‘ਤੇ ਲੈਣ ਦੌਰਾਨ ਇਸ ਵਿਅਕਤੀ ਦੇ ਸੰਪਰਕ ‘ਚ ਆਈ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਾਇਦ ਇਨ੍ਹਾਂ ਦੋਹਾਂ ਵਿਚਕਾਰ ਰੂਮ ਮੇਟ ਵਾਲਾ ਰਿਸ਼ਤਾ ਹੀ ਹੋਵੇਗਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਥੋੜੇ ਸਮੇਂ ‘ਚ ਉਸ ਦੀ ਮੌਤ ਕਿਵੇਂ ਹੋ ਗਈ।
ਪੁਲਸ ਨੇ ਦੱਸਿਆ ਕਿ ਜਿਸ ਦੋਸ਼ੀ ਨੂੰ ਹਿਰਾਸਤ ‘ਚ ਲਿਆ ਗਿਆ ਹੈ, ਉਹ ਦੁਰਹਮ ਰੀਜਨ ‘ਚ ਕਈ ਘਰੇਲੂ ਹਿੰਸਕ ਵਾਰਦਾਤਾਂ ‘ਚ ਸ਼ਾਮਲ ਰਿਹਾ ਹੈ। ਉਸ ਦੀ ਪਛਾਣ 41 ਸਾਲਾ ਰਿਚਰਡ ਦੇ ਤੌਰ ‘ਤੇ ਕੀਤੀ ਗਈ ਹੈ। ਸ਼ੱਕੀ ਵਿਅਕਤੀ ਨੂੰ ਐਤਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਪੁਲਸ ਨੇ ਕਿਹਾ ਸੋਸ਼ਲ ਮੀਡੀਆ ਰਾਹੀਂ ਕਈ ਹੋਰ ਔਰਤਾਂ ਵੀ ਇਸ ਵਿਅਕਤੀ ਦੇ ਸੰਪਰਕ ‘ਚ ਆਈਆਂ ਹੋਣਗੀਆਂ ਅਤੇ ਉਹ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਉਹ ਪੁਲਸ ਦੀ ਮਦਦ ਕਰਨ ਲਈ ਅੱਗੇ ਆਉਣ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.