Ad-Time-For-Vacation.png

ਜੱਗੀ ਤੇ ਹੋਰਾਂ ਨੂੰ ਤਿਹਾੜ ਜੇਲ੍ਹ ਭੇਜਣ ਲਈ ਕੈਪਟਨ ਤੇ ਕੇਜਰੀਵਾਲ ਸਹਿਮਤ:ਐਨ. ਆਈ. ਏ.

ਮੋਹਾਲੀ:ਭਾਰਤੀ ਜਾਂਚ ਏਜੰਸੀ ਐਨ. ਆਈ. ਏ. ਨੇ ਮੋਹਾਲੀ ਅਦਾਲਤ ਕੋਲੋਂ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਤਿੰਨ ਹੋਰਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਤੋਂ ਦਿੱਲੀ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਮੰਗੀ ਹੈ।
ਐਨ. ਆਈ. ਏ. ਵੱਲੋਂ ਸਪੈਸ਼ਲ ਐਨ. ਆਈ. ਏ. ਜੱਜ ਮਿਸ ਅੰਸ਼ੂਲ ਬੈਰੀ ਦੀ ਅਦਾਲਤ ਵਿੱਚ ਇਕ ਅਰਜੀ ਲਾ ਕੇ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਸ ਬਾਰੇ ਵਿੱਚ ਇਕ ਫੁਰਮਾਨ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ ਕਿ ਜਗਤਾਰ ਸਿੰਘ ਜੱਗੀ, ਤਲਜੀਤ ਸਿੰਘ ਜਿੰਮੀ, ਰਮਨਦੀਪ ਸਿੰਘ ਬੱਗਾ ਤੇ ਹਰਦੀਪ ਸਿੰਘ ਸ਼ੇਰਾ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਬਦਲ ਕੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਭੇਜ ਦਿੱਤਾ ਜਾਵੇ।ਕੇਂਦਰ ਵੱਲੋਂ 11 ਫਰਵਰੀ ਨੂੰ ਜਾਰੀ ਕੀਤੇ ਗਏ ਇਸ ਨੋਟੀਫਿਕੇਸ਼ਨ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਵੀ ਸਹਿਮਤੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਚਾਰਾਂ ਉੱਤੇ ਕੋਈ ਵੀ ਮਾਮਲਾ ਅਜਿਹਾ ਨਹੀਂ ਹੈ ਜਿਸ ਦਾ ਸੰਬੰਧ ਦਿੱਲੀ ਜਾਂ ਪੰਜਾਬ ਤੋਂ ਬਾਹਰਲੇ ਕਿਸੇ ਹੋਰ ਸੂਬੇ ਨਾਲ ਹੋਵੇ ਪਰ ਫਿਰ ਵੀ ਕੇਂਦਰੀ ਜਾਂਚ ਏਜੰਸੀ ਚਾਰਾਂ ਨੂੰ ਪੰਜਾਬ ਵਿੱਚ ਨਹੀਂ ਰਹਿਣ ਦੇਣਾ ਚਾਹੁੰਦੀ।ਅਦਾਲਤ ਨੇ ਬਚਾਅ ਪੱਖ ਨੂੰ ਐਨ. ਆਈ. ਏ. ਦੀ ਇਸ ਅਰਜੀ ‘ਤੇ ਜਵਾਬ ਦਾਖਲ ਕਰਨ ਲਈ ਕਿਹਾ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ ਲਈ 15 ਫਰਵਰੀ ਦੀ ਤਰੀਕ ਮਿੱਥੀ ਹੈ।ਬਚਾਅ ਪੱਖ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇਸ ਮਾਮਲੇ ‘ਤੇ ਮੁੱਢਲੀ ਪ੍ਰਤੀਕਿਰਿਆ ਦੇਂਦਿਆਂ ਕਿਹਾ ਹੈ ਕਿ ਐਨ. ਆਈ. ਏ. ਵੱਲੋਂ ਅਜਿਹਾ ਗ੍ਰਿਫਤਾਰ ਕੀਤੇ ਨੌਜਵਾਨਾਂ ਤੇ ਉਨ੍ਹਾਂ ਦੇ ਪਰਵਾਰਾਂ ਨੂੰ ਪਰੇਸ਼ਾਨ ਕਰਨ ਲਈ ਕੀਤਾ ਜਾ ਰਿਹਾ ਹੈ।ਅੱਜ ਅਦਲਾਤ ਵਿੱਚ ਐਨ. ਆਈ. ਏ. ਵੱਲੋਂ ਗ੍ਰਿਫਤਾਰ ਕੀਤੇ ਇਨ੍ਹਾਂ ਨੌਜਵਾਨਾਂ ਵਿਰੁਧ ਚਲਾਣ ਪੇਸ਼ ਕਰਨ ਲਈ 90 ਦਿਨਾਂ ਦਾ ਹੋਰ ਸਮਾਂ ਦਿੱਤੇ ਜਾਣ ਲਈ ਲਾਈ ਗਈ ਅਰਜੀ ‘ਤੇ ਬਹਿਸ ਹੋਈ। ਬਚਾਅ ਪੱਖ ਨੇ ਐਨ. ਆਈ. ਈ. ਨੂੰ ਚਲਾਣ ਪੇਸ਼ ਕਰਨ ਲਈ ਹੋਰ ਸਮਾਂ ਦੇਣ ਦਾ ਸਖਤ ਵਿਰੋਧ ਕੀਤਾ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ ‘ਤੇ ਫੈਸਲਾ ਸੁਣਾਉਣ ਲਈ 14 ਫਰਵਰੀ, 2018 ਦੀ ਤਰੀਕ ਮਿੱਥੀ ਹੈ।ਸੁਣਵਾਈ ਦੌਰਾਨ ਬਚਾਅ ਪੱਖ ਵੱਲੋਂ ਐਡਵੋਕੇਟ ਬਲਜਿੰਦਰ ਸਿੰਘ ਸੋਢੀ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ। ਜਗਤਾਰ ਸਿੰਘ ਜੱਗੀ, ਤਲਜੀਤ ਸਿੰਘ ਜਿੰਮੀ, ਰਮਨਦੀਪ ਸਿੰਘ ਬੱਗਾ ਤੇ ਹਰਦੀਪ ਸਿੰਘ ਸ਼ੇਰਾ ਕਰੜੇ ਪੁਲਿਸ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

                    ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ ਬੇਚੈਨੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਜਿਸ ਇੰਡੀਆ ਗੱਠਜੋੜ ਦੇ ਦਮ ’ਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਪਾਸੇ ਕਰਨ ਦਾ ਦਮ ਭਰ ਰਹੀ ਸੀ, ਦੇ ਮੁੱਖ ਸੂਤਰਧਾਰ ਨਿਤਿਸ਼ ਕੁਮਾਰ ਦੇ ਵੱਖ ਹੋਣ ’ਤੇ ਕਾਂਗਰਸ ਸਮੇਤ ਸਮੁੱਚੀ ਵਿਰੋਧੀ ਧਿਰ ਬੈਕਫੁੱਟ ’ਤੇ ਨਜ਼ਰ ਆ ਰਹੀ ਸੀ। National3 hours ago

                    ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ

                    ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਸਾਹਮਣੇ: ਬਿਲਡਰ, ਪਤਨੀ ਤੇ ਪੁੱਤਰ ਨੇ ਲਿਆ ਫਾਹਾ, ਲਾਸ਼ਾਂ ਬਰਾਮਦ ਇੱਥੋਂ ਦੇ ਹੁਰਾਵਲੀ ਇਲਾਕੇ ਵਿਚ ਐਤਵਾਰ ਨੂੰ ਬਿਲਡਰ ਜਤਿੰਦਰ ਝਾਅ ਜੀਤੂ, ਉਸ ਦੀ ਪਤਨੀ ਪਿ੍ਰੰਸੀਪਲ ਤ੍ਰਿਵੇਣੀ ਤੇ ਪੁੱਤਰ ਅਚਲ ਦੀ ਦਿਲ ਦਹਿਲਾ ਦੇਣ ਵਾਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਵਿੱਚੋਂ ਇਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ ਤੇ ਤਿੰਨਾਂ ਨੇ ਫਾਹਾ ਲਿਆ ਹੋਇਆ ਸੀ। National3 hours ago

                    ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਸਾਹਮਣੇ: ਬਿਲਡਰ, ਪਤਨੀ ਤੇ ਪੁੱਤਰ ਨੇ ਲਿਆ ਫਾਹਾ, ਲਾਸ਼ਾਂ

                    Land For Job Scam Case: ਕੱਲ੍ਹ ਸੱਤਾ ਤੋਂ ਹੋਏ ਬਾਹਰ, ਅੱਜ ਈਡੀ ਅੱਗੇ ਪੇਸ਼ੀ; ਲਾਲੂ ਯਾਦਵ ਤੋਂ ਪੁੱਛਗਿੱਛ 'ਤੇ ਟਿਕੀਆਂ ਸਾਰਿਆਂ ਦੀਆਂ ਨਜ਼ਰਾਂ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਤੋਂ ਨੌਕਰੀ ਘੁਟਾਲੇ ਦੇ ਮਾਮਲੇ ਵਿਚ ਪੁੱਛਗਿੱਛ ਕਰ ਸਕਦੀ ਹੈ। ਜਾਂਚ ਏਜੰਸੀ ਨੇ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਨੂੰ … National3 hours ago

                    Land For Job Scam Case: ਕੱਲ੍ਹ ਸੱਤਾ ਤੋਂ ਹੋਏ ਬਾਹਰ, ਅੱਜ ਈਡੀ ਅੱਗੇ ਪੇਸ਼ੀ; ਲਾਲੂ

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.