Ad-Time-For-Vacation.png

ਗੁਰਮਤਿ ਅਨੰਦਕਾਰਜ਼

ਕੈਨੇਡੀਅਨ ਸਿੱਖ ਭਾਈਚਾਰਾ ਆਮ ਕਰਕੇ ਅਤੇ ਪੰਜਾਬੀਆਂ ਨੇ ਖਾਸ ਕਰਕੇ ਕੇਨੇਡਾ ਵਿਚ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ।ਸਾਡੇ ਪੂਰਵਜਾਂ ਨੇ ਇਸ ਦੇਸ਼ ਵਿਚ ਭਾਈਚਾਰੇ ਦੀਆਂ ਜੜ੍ਹਾਂ ਲਾਉਣ ਲਈ ਸਖਤ ਮਿਹਨਤ ਦੇ ਨਾਲ ਨਾਲ ਬਹੁਤ ਕਸ਼ਟ ਵੀ ਝੱਲੇ। ਅੱਜ ਜੋ
ਅਮਨ ਸੁਰੱਖਿਅਤਾ ਅਤੇ ਖੁਸ਼ਹਾਲੀ ਦਾ ਅਨੰਦ ਅਸੀਂ ਮਾਣ ਰਹੇ ਹਾਂ ਉਹ ਸਾਰੀ ਉਨ੍ਹਾਂ ਦੀ ਦੇਣ ਹੈ ਅਤੇ ਅਸੀਂ ਉਨ੍ਹਾਂ ਦੇ ਇਸ ਪਰਉਪਕਾਰ ਲਈ ਕਰਜ਼ਦਾਰ ਹਾਂ।ਅੱਜ ਸਾਡਾ ਭਾਈਚਾਰਾ ਹਰ ਪੱਖ ਤੋਂ ਮੋਹਰਲੀ ਕਤਾਰ ਵਿਚ ਨਜ਼ਰ ਆਉਦਾ ਹੈ, ਭਾਵੇਂ ਇਹ
ਕਾਰੋਬਾਰ ਹੋਵੇ ਜਾਂ ਸਿਆਸਤ, ਟੱਕਨੀਕ, ਮੀਡੀਆ, ਖੇਡਾਂ ਜਾਂ ਸਿਖਿਆ ਹੋਵੇ ਸਾਡਾ ਭਾਈਚਾਰਾ ਸਿਖਰਾਂ ਛੋਹ ਰਿਹਾ ਹੈ।ਇਹ ਕੋਈ ਅੱਤ ਕਥਨੀ ਨਹੀਂ ਹੋਵੇਗੀ ਜੇ ਇਹ ਕਹਿ ਦਿੱਤਾ ਜਾਵੇ ਕਿ ਇਹ ਪੰਜਾਬੀਆਂ ਦਾ ਸੁਨਿਹਰੀ ਯੁਗ ਹੈ।ਅਜੋਕੇ ਜਾਇਦਾਦਾਂ ਦੀਆਂ
ਕੀਮਤਾਂ ਵਿਚ ਉਛਾਲ ਨੇ ਪੰਜਾਬੀਆਂ ਨੂੰ ਅਮੀਰ ਤੇ ਕੁੱਝ ਇਕ ਨੂੰ ਬਹੁਤ ਅਮੀਰ ਬਣਾ ਦਿੱਤਾ ਹੈ।ਬਦਕਿਸਮਤੀ ਨਾਲ ਕੁੱਝ ਨਵੇਂ ਬਣੇ ਕਰੋੜਪਤੀ ਇਸ ਦੌਲਤ ਦਾ ਵਿਖਾਵਾ ਕਰਨ ਵਿਚ ਸ਼ਾਂਨ ਸਮਝਦੇ ਹਨ।ਇਹ ਵਿਖਾਵਾ ਕਈ ਪਾਸੇ ਹੋ ਰਿਹਾ ਹੈ, ਪਰੰਤੂ ਵਿਆਹ
ਸ਼ਾਦੀਆਂ ਤੇ ਫਜ਼ੂਲ ਖਰਚੀ ਆਮ ਹੋ ਗਈ ਹੈ।
ਬਹੁਤ ਵਾਰੀ ਅਸੀਂ ਆਪਣੀਆਂ ਮੁੱਖ ਪਰੰਪਰਾਵਾਂ ਅਤੇ ਕਦਰਾਂ ਜਿਹੜੀਆਂ ਕਿ ਬੜੀਆਂ ਸਾਦਾ ਅਤੇ ਘੱਟ ਖਰਚੀਲੀਆਂ ਹਨ ਦੇ ਨਾਲ ਨਾਲ ਦੂਜੇ ਧਰਮਾਂ ਦੀਆਂ ਖਰਚੀਲੀਆਂ ਰਸਮਾਂ ਵੀ ਜੋੜ ਲੈਂਦੇ ਹਾਂ, ਜਿਵੇਂ ਵੈਡਿਂਗ ਸ਼ਾਵਰ, ਸਟੈਗ ਪਾਰਟੀ , ਮੰਿਹੰਦੀ, ਫਲਾਵਰਗਰਲਜ਼ ਅਤੇ ਲਾਵਾਂ ਵੇਲੇ ਲੜਕੀ ਦੇ ਭਰਾਵਾਂ ਆਦਿ ਨੂੰ ਇਕੋ ਜਿਹੀਆਂ ਡਰੈਸਾਂ ਵਿਚ ਖੜੇ ਕਰਨਾ ਵਾਧੂ ਅਤੇ ਬੇਲੋੜੇ ਖਰਚੇ ਹਨ।ਜੇ ਇਨ੍ਹਾਂ ਵਾਧੂ ਖਰਚਿਆਂ ਨੂੰ ਜੋੜਿਆ ਜਾਵੇ ਤਾਂ ਇੱਕ ਹੋਰ ਸਾਦਾ ਵਿਆਹ ਕੀਤਾ ਜਾ ਸਕਦਾ ਹੈ।ਖੁਸ਼ਕਿਸਮਤੀ ਨਾਲ ਸਾਡੇ ਭਾਈਚਾਰੇ ਵਿਚ ਹਾਲਾਂ ਵੀ ਕੁੱਝ ਜਾਗਰੂਕ ਮਾਪੇ ਅਤੇ ਨੌਜੁਆਨ ਬੱਚੇ ਬੱਚੀਆਂ ਹਨ ਜੋ ਇਸ ਕਿਸਮ ਦੀਆਂ ਬੇਲੋੜੀਆਂ ਰਸਮਾਂ ਛੱਡ ਕੇ ਦੂਜਿਆਂ ਲਈ ਚੰਗੀ ਮਿਸਾਲ ਪੇਸ਼ ਕਰਨ ਦੇ ਸਮਰੱਥ ਹਨ।ਉਦਾਹਰਣ ਵਜੋਂ ਸਰਦਾਰ ਜਸਪਾਲ ਸਿੰਘ ਸੋਧਨ ਅਤੇ ਸਰਦਾਰਨੀ ਗੁਰਪਰੀਤ ਕੌਰ ਸੋਧਨ ਦੇ ਸਪੁਤਰ ਤੇਜਵੀਰ ਸਿੰਘ ਸੋਧਨ ਦਾ ਅਨੰਦਕਾਰਜ ਸਰਦਾਰ ਹਰਪਰੀਤ ਸਿੰਘ ਜਵੰਦਾ ਅਤੇ ਸਰਦਾਰਨੀ ਜਸਵੰਤ ਕੌਰ ਜਵੰਦਾ ਦੀ ਸਪੁਤਰੀ ਤਕਦੀਰ ਕੌਰ ਜਵੰਦਾ ਨਾਲ ਹੁਣੇ ਹੁਣੇ ਹੋਇਆ ਵਰਨਣ ਕੀਤਾ ਜਾ ਸਕਦਾ ਹੈ। ਤੇਜਵੀਰ ਸਿੰਘ ਅਤੇ ਤਕਦੀਰ ਕੌਰ ਦਾ ਅਨੰਦਕਾਰਜ 26 ਮਈ 2018 ਸ਼ਨਿਚਰਵਾਰ ਨੂੰ ਖਾਲਸਾ ਦੀਵਾਨ ਸੋਸਾਇਟੀ ਸੁਖ ਸਾਗਰ ਗੁਰਦਆਰਾ ਸਾਹਿਬ ਨਿਊਵੈਸਟਮਨਿਸਟਰ ਵਿਖੇ ਬੜੇ ਹੀ ਸਾਦਾ ਢੰਗ ਨਾਲ ਸੰਪੂਰਨ ਹੋਇਆ। ਸਤਵਿੰਦਰਪਾਲ ਸਿੰਘ ਢੱਟ ਜਿਸ ਨੂੰ ਪਿਆਰ ਨਾਲ ਜੰਗੀ ਕਹਿੰਦੇ ਹਨ, ਤੇਜਵੀਰ ਸਿੰਘ ਦੇ ਪਿਤਾ ਜੀ ਸਰਦਾਰ ਜਸਪਾਲ ਸਿੰਘ ਸੋਧਨ ਦੇ ਸਹਿਕਰਮੀ ਅਤੇ ਮਿੱਤਰ ਹਨ, ਉਹ ਵੀ ਵਿਆਹ ਵਿਚ ਬੁਲਾਏ ਗਏ ਮਹਿਮਾਨਾਂ ਵਿਚੋਂ ਇਕ ਸਨ। ਜੰਗੀ ਨੇ ਦੱਸਿਆ ਕਿ ਵਿਆਂਦੜ ਲੜਕਾ ਅਤੇ ਲੜਕੀ ਆਪਣੇ ਪਰਿਵਾਰਾਂ ਅਤੇ ਮਿੱਤਰਾਂ ਸਹੇਲੀਆਂ ਨਾਲ ਸਨਿਮਰ ਭਾਵਨਾ ਸਹਿਤ ਦਰਬਾਰ ਹਾਲ ਵਿਚ ਆਏ। ਵਿਆਂਦੜ ਲੜਕੇ ਲਈ ਨਾ ਤਾਂ ਕੋਈ ਘੋੜਾ, ਨਾ ਕੋਈ ਬੈਂਡਬਾਜਾ, ਨਾ ਕੋਈ ਲਿਮੋਜ਼ੀਨ ਗੱਡੀ ਅਤੇ ਨਾ ਹੀ ਕੋਈ ਹੋਰ ਅਡੰਬਰ ਸੀ।ਇਸੇ ਤਰ੍ਹਾਂ ਵਿਆਂਦੜ ਲੜਕੀ ਨਾਲ ਵੀ ਕੋਈ ਫਲਾਵਰ-ਗਰਲਜ਼ ਜਾਂ ਭਰਾ ਭੈਣਾਂ ਦਾ ਕਾਫਲਾ ਨਹੀਂ ਸੀ।ਤਜਿੰਦਰ ਸਿੰਘ ਅਤੇ ਤਕਦੀਰ ਕੌਰ ਦੇ ਕਪੜੇ ਐਚਕਨ ਜਾਂ ਲੈਹਿੰਗਾ–ਨੁਮਾ ਨਹੀਂ ਸਨ ਤੇ ਨਾ ਹੀ ਉਨ੍ਹਾਂ ਦੇ ਮਾਪਿਆਂ ਦੇ ਵਿਸ਼ੇਸ਼ ਕਿਸਮ ਦੇ ਕਪੜੇ ਪਾਏ ਹੋਏ ਸਨ। ਉਹ ਸਾਰੇ ਗੁਰਦਆਰਾ ਸਾਹਿਬ ਨੂੰ ਇਸ ਤਰ੍ਹਾਂ ਆਏ ਜਿਸ ਤਰ੍ਹਾਂ
ਉਹ ਹਰ ਰੋਜ਼ ਆਉਂਦੇ ਹਨ। ਜੰਗੀ ਨੇ ਦੱਸਿਆ ਕਿ ਜਿੰਨਾ ਚਿਰ ਲੜਕਾ ਅਤੇ ਲੜਕੀ ਮੱਥਾ ਟੇਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠ ਨਹੀਂ ਗਏ ਉਤਨਾ ਚਿਰ ਕਿਹਾ ਨਹੀਂ ਸੀ ਜਾ ਸਕਦਾ ਕਿ ਕਿਸ ਦੀ ਸ਼ਾਦੀ ਹੈ।ਲੜਕੇ ਅਤੇ ਲੜਕੀ ਦੇ ਰਿਸ਼ਤੇਦਾਰ ਜਾਂ ਮਿੱਤਰ ਸਹੇਲੀਆਂ ਉਨ੍ਹਾਂ ਦੇ ਪਿਛੇ ਬਿਲਕੁਲ ਨਹੀਂ ਬੈਠੇ ਜਿਵੇਂ ਕਿ ਆਮ ਵਿਆਹਾਂ ਵਿਚ ਬੈਠਦੇ ਹਨ। ਵਿਆਹ ਦੀ ਰਸਮ ਬੜੀ ਸਾਦਾ ਸੀ ।ਉਨ੍ਹਾਂ ਦੇ ਮਾਪੇ ਜਿਹੜੇ ਕਿ ਬਹੁਤ ਸ਼ਰਧਾਵਾਨ ਸਿੱਖ ਹਨ, ਸ਼ਾਤੀ ਪੂਰਵਕ ਸੰਗਤ ਵਿਚ ਬੈਠੇ ਸਨ।ਲਾਵਾਂ ਦੀਆਂ ਚਾਰ ਪਰਕਰਮਾਂ ਵੇਲੇ ਅੱਗੇ ਲੜਕਾ ਤੇ ਪਿਛੇ ਲੜਕੀ ਤੋਂ ਬਿਨਾਂ ਹੋਰ ਕੋਈ ਵਿਅਕਤੀ ਨਹੀਂ ਸੀ।ਲੜਕਾ ਲੜਕੀ ਦੋਵੇਂ ਲਾਵਾਂ ਲੈਂਦੇ ਹੋਏ ਕੀਰਤਨੀ ਜਥੇ ਦੇ ਨਾਲ ਨਾਲ ਲਾਵਾਂ ਦਾ ਪਾਠ ਉਚਾਰ ਰਹੇ ਸਨ।ਇਸ ਗੱਲ ਤੋਂ ਸਾਫ ਸਪੱਸ਼ਟ ਹੈ ਕਿ ਲੜਕੇ ਲੜਕੀ ਨੂੰ ਲਾਵਾਂ ਦਾ ਪਾਠ ਜ਼ੁਬਾਨੀ ਯਾਦ ਸੀ, ਜੋ ੳ ੁਨ੍ਹਾਂ ਦੇ ਗੁਰਮਤਿ ਪ੍ਰਤੀ ਪਿਆਰ ਅਤੇ ਸੁਹਿਰਦਤਾ ਨੂੰ ਦਰਸਾ ਰਿਹਾ ਸੀ।ਇਸੇ ਦਾ ਹੀ ਇਕ ਹੋਰ ਪ੍ਰਮਾਣ ਹੈ ਕਿ ਲਾਵਾਂ ਦਾ ਪਾਠ ਵੀ ਤੇਜਵੀਰ ਸਿੰਘ ਦੇ ਨਾਨਾਂ ਜੀ ਸਰਦਾਰ ਸੁਦਰਸ਼ਨ ਸਿੰਘ ਧਾਲੀਵਾਲ ਹੀ ਕਰ ਰਹੇ ਸਨ।ਜਦੋਂ ਵਿਆਹ ਦੀ ਰਸਮ ਸੰਪੂਰਨ ਹੋਈ ਅਤੇ ਲੜਕਾ ਲੜਕੀ ਅਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠੇ ਸਨ, ਕੇਵਲ ਦੋ ਸੱਜਣ ਹੀ ਉਨ੍ਹਾਂ ਦੇ ਕੋਲ ਗਏ ,ਇਕ ਨੇ ਉਨ੍ਹਾਂ ਨੂੰ ਕੜਾਹ ਪ੍ਰਸ਼ਾਦ ਦਿੱਤਾ ਅਤੇ ਦੂਜੇ ਨੇ ਵਿਆਹ ਸਬੰਧੀ ਕਾਗਜ਼ਾਂ ਤੇ ਦਸਤਖਤ ਕਰਵਾਏ।ਇਸ ਤੋਂ ਪਿਛੋਂ ਲੜਕਾ ਲੜਕੀ ਅਤੇ ੳ ੁਨ੍ਹਾਂ ਦੇ ਪਰੀਵਾਰ ਅਤੇ ਬਾਕੀ ਸਾਰੇ ਲੰਗਰ ਹਾਲ ਵਿਚ ਲੰਗਰ ਛਕਣ ਲਈ ਚਲੇ ਗਏ। ਸ਼ਗਨ ਜਾਂ ਇਸ ਪ੍ਰਕਾਰ ਦੀ ਕੋਈ ਵੀ ਰਸਮ ਨਹੀਂ ਹੋਈ।ਸਾਡੇ ਵਿਆਹ ਅਤੇ ਪਾਰਟੀਆਂ ਬੜੀਆਂ ਹੀ ਖਰਚੀਲੀਆਂ ਹਨ।ਸਾਡੇ ਹਜ਼ਾਰਾਂ ਡਾਲਰ ਵਿਆਹ ਤੋਂ ਪਹਿਲੀਆਂ ਪਾਰਟੀਆਂ, ਫਿਰ ਵਿਆਹ ਅਤੇ ਵਿਆਹ ਤੋਂ ਮਗਰੋਂ ਪਾਰਟੀਆਂ ਤੇ ਖਰਚ ਆ ਜਾਂਦੇ ਹਨ।ਪਰ ਇਸ ਪਰੀਵਾਰ ਨੇ ਤਥਾਕਥਿਤ ਰਸੈਪਸ਼ਨ ਪਾਰਟੀ ਦੀ ਥਾਂ ਗੁਰਦੁਆਰਾ ਅੰਮ੍ਰਿਤ ਪਰਕਾਸ਼ ਸਰੀ ਵਿਖੇ ਕੀਰਤਨ ਕਰਵਾਇਆ ਅਤੇ ਲੰਗਰ ਦੀ ਸੇਵਾ ਕੀਤੀ।ਤੇਜਵੀਰ ਸਿੰਘ, ਤਕਦੀਰ ਕੌਰ ਅਤੇ ਉਨ੍ਹਾਂ ਦੇ ਮਾਪਿਆਂ ਦੀ ਭਾਈਚਾਰੇ ਲਈ ਇਹ ਇਕ ਚੰਗੀ ਪਿਰਤ ਪਾਉਣ ਲਈ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ।ਵਿਆਹਾਂ ਅਤੇ ਪਾਰਟੀਆਂ ਤੇ ਹੋਣ ਵਾਲਾ ਆਮੁਹਾਰਾ ਖਰਚ ਬੇਹਿਤਰ ਹੈ ਕਿ ਬੱਚਿਆਂ ਵਾਸਤੇ, ਕੌਮ ਅਤੇ ਧਰਮ ਹਿੱਤ ਚੱਲ ਰਹੇ ਚੰਗੇ ਕਾਰਜਾਂ ਲਈ ਵਰਤਿਆ ਜਾਵੇ।ਆਓ ਅਸੀਂ ਵੀ ਸਾਰੇ ਇਨ੍ਹਾਂ ਦੋਨਾਂ ਪਰਵਾਰਾਂ ਵਲੋਂ ਕਰਵਾਏ ਗਏ ਇਸ ਅਨੰਦਕਾਰਜ ਤੋਂ ਪ੍ਰੇਰਨਾ ਲੈ ਕੇ ਆਪਣੇ ਬੱਚਿਆਂ ਦੇ ਵੀ ਅਨੰਦਕਾਰਜ ਸਾਦੇ ਅਤੇ ਗੁਰਮਤਿ ਅਨੁੰਸਾਰ ਕਰੀਏ।ਇਸ ਤਰ੍ਹਾਂ ਸਾਨੂੰ
ਬੇਲੋੜੇ ਖਰਚਿਆਂ ਤੋਂ ਛੁਟਕਾਰਾ ਵੀ ਮਿਲੇਗਾ ਅਤੇ ਅਸੀਂ ਗੁਰੂ ਦੀਆਂ ਖੂਸ਼ੀਆਂ ਦੇ ਪਾਤਰ ਵੀ ਬਣਾਗੇ।- ਬਲਵੰਤ ਸਿੰਘ ਸੰਘੇੜਾ (ਰੀਟਾਇਰਡ ਸਕੂਲ ਫਿਜ਼ੀਐਲੋਜ਼ਿਸਟ ਅਤੇ ਸਮਾਜ ਸੇਵਕ)

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.