Ad-Time-For-Vacation.png

ਗੁਰਦਵਾਰਾ ਦੂਖ ਨਿਵਾਰਨ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿ.ਜੋਗਿੰਦਰ ਸਿੰਘ ਵੇਦਾਂਤੀ ਦਾ ਸਨਮਾਨ – ਸਰੀ

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿ.ਜੋਗਿੰਦਰ ਵੇਦਾਂਤੀ ਨਾਲ ਵਿਸ਼ੇਸ਼ ਮੁਲਾਕਾਤ ਸਫਾ ..ਤੇ ਪੜੋ
ਸਰੀ:-ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਕੈਨੇਡਾ ਵਿੱਚ ਆਏ। ਅਗਸਤ 19 ਦਿਨ ਐਤਵਾਰ ਨੂੰ ਗੁਰਦਵਾਰਾ ਸਾਹਿਬ ਦੂਖ ਨਿਵਾਰਨ ਸਰੀ ਵਿਖੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਉਨਾ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਗਿਆਨੀ ਜੀ ਨੇ ਦੱਸਿਆ ਕਿ ਮੈ ਗਿਆਰਾਂ ਸਾਲ ਬਾਅਦ ਇਥੇ ਆਇਆ ਹਾਂ। ਜਦੋਂ ਇਸ ਅਸ਼ਥਾਨ ਦੀ ਸ਼ੁਰੂਆਤ ਕੀਤੀ ਗਈ ਸੀ ਉਸ ਸਮੇਂ ਇਸ ਅਸਥਾਨ ਤੇ ਆਉਂਣ ਦਾ ਸੁਭਾਗ ਪ੍ਰਾਪਤ ਹੋਇਆ ਸੀ।ਉਨਾ ਸਟੇਜ ਤੋਂ ਵਿਚਾਰਾਂ ਸਾਝੀਆਂ ਕਰਦਿਆ ਕਿਹਾ ਕਿ ਸਾਨੂੰ ਗੁਰੁ ਦੀ ਮਤਿ ਗ੍ਰਹਿਣ ਕਰਨੀ ਚਾਹੀਦੀ।ਜਿਨਾ ਚਿਰ ਅਸੀਂਂ ਗੁਰੁ ਦੀ ਕਹੀ ਗੱਲ ਮੰਨ ਕੇ ਉਸ ਉਪਰ ਅਮਲ ਨਹੀਂ ਕਰਦੇ ਉਨਾ ਚਿਰ ਅਸੀ ਸਿੱਖੀ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ।ਬਾਹਰੀ ਦਿੱਖ ਦੇ ਨਾਲ ਨਾਲ ਸਾਨੂੰ ਅੰਦਰੂਨੀ ਤੌਰ ਤੇ ਵੀ ਸਿੱਖੀ ਅਸੂਲਾਂ ਗੁਰੂ ਗ੍ਰੰਥ ਸਾਹਿਬ ਜੀ ਸਿਖਿਆਵਾਂ ਵੀ ਅਮਲ ਵਿੱਚ ਲਿਆਂਉਂਣੀਆ ਚਾਹੀਦੀਆ ਹਨ ਜਿਨਾ ਤੋਂ ਅਸੀਂ ਦੂਰ ਜਾ ਰਹੇ ਹਾਂ।ਵਰਨਣਯੋਗ ਹੈ ਕਿ ਗਿ ਜੋਗਿੰਦਰ ਸਿੰਘ ਵੇਧਾਤੀ ਜੀ ਅੱਜ ਕਲ ਖਡੂਰ ਸਾਹਿਬ ਵਿਖੇ ਸੰਥਿਆ ਕਲਾਸ਼ਾ ਲਾਉਂਦੇ ਹਨ ਅਤੇ ਧਰਮ ਪ੍ਰਚਾਰ ਕਮੇਟੀ ਅਤੇ ਗੁਰੂ ਨਾਨਕ ਯੂਨੀਵਰਸਿਟੀ ਅਮ੍ਰਿਤਸਰ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਵੀ ਲਿਖ ਰਹੇ ਹਨ।
ਦੁਸਰੇ ਦਿਨ ਸਰੀ ਨਿਵਾਸੀ ਸਰਦਾਰ ਬਲਦੇਵ ਸਿੰਘ ਸਰਾਂ ਦੇ ਘਰ ਉਨਾ ਨਾਲ ਚਾਰ ਪੰਜ ਘੰਟੇ ‘ਪੰਜਾਬ ਗਾਰਡੀਅਨ’ ਦੀ ਟੀਮ ਨੇ ਖੁਲ੍ਹੀਆ ਵਿਚਾਰਾਂ ਕੀਤੀਆ।ਜਦੋਂ ਪੰਜਾਬ ਗਾਰਡੀਅਨ ਦੀ ਟੀਮ ਉਨਾ ਨੂੰ ਸਰਦਾਰ ਬਲਦੇਵ ਸਿੰਘ ਸਰਾਂ ਦੇ ਘਰ ਮਿਲਣ ਗਈ ਤਾਂ ਉਸ ਸਮੈਂ ਵਿਕਟੋਰੀਆ ਨਿਵਾਸੀ ਡਾ.ਮੇਜਰ ਸਿੰਘ ਤਤਲਾ ਗੁਰਬਾਣੀਂ ਉਚਾਰਣ ਸਬੰਧੀ ਉਨਾ ਨਾਲ ਵਿਚਾਰ ਵਟਾਂਦਰਾ ਕਰ ਰਹੇ ਸਨ। ਗਿ ਜੋਗਿੰਦਰ ਸਿੰਘ ਜੀ ਉਨਾ ਨੂੰ ਕਾਗਜ ਉਪਰ ਲਿਖ ਲਿਖ ਕੇ ਸਮਝਾ ਰਹੇ ਸਨ ਕਿ ਕਿਥੇ ਬਿੰਦੀ ਜਾਂ ਟਿੱਪੀ ਦਾ ਉਚਾਰਣ ਕਰਨਾ ਹੈ ਕਿਥੇ ਨਹੀਂ।ਉਨਾ ਨੇ ਕਿਹਾ ਅਸੀਂਂ ਕਿਸੇ ਥਾਂ ਐਵੈਂ ਹੀ ਬਿੰਦੀਆ ਲਾ ਦਿੰਦੇ ਹਾਂ ਜਿਥੇ ਉਚਾਰਨ ਕਰਨੀ ਹੈ ਉਥੇ ਅਸੀਂਂ ਨਹੀਂ ਲਾਉਂਦੇ।ਉਨਾ ਕਿਹਾ ਕਿਹਾ ਗੁਰਬਾਣੀਂਂ ਵਿਆਕਰਣ ਦਾ ਇੱਕ ਨਿਯਮ ਹੈ ਉਸ ਨਿਯਮ ਅਨੁਸਾਰ ਬਾਣੀਂਂ ਪੜੋਗੇ,ਸੁਣੋਗੇ ਤਾਂ ਅਰਥ ਸਪੱਸ਼ਟ ਹੋ ਜਾਣਗੇ।ਨਹੀ ਤਾਂ ਅਸੀਂ ਅਰਥਾ ਦੇ ਅਨਰਥ ਕਰਾਂਗੇ।ਗਿਆਨੀ ਜੀ ਨੇ ਗੁਰੁ ਗਰੰਥ ਸਾੋਿਹਬ ਜੀ ਦੇ ਕਈ ਸਬਦਾਂ ਦੀ ਉਦਾਹਰਣ ਵੀ ਦਿੱਤੀ।
ਇਹ ਗੱਲਬਾਤ ਚੱਲ ਰਹੀ ਸੀ ਤਾਂ ਪੰਜਾਬ ਗਾਰਡੀਅਨ ਵੱਲੋਂ ਸਵਾਲ ਕੀਤਾ ਗਿਆ ਕਿ ਅੱਜ ਕਈ ਪਾਠੀ ਜਾਂ ਪ੍ਰਚਾਰਕ ਕਹਿੰਦੇ ਹਨ ਜੋ ਹੂ-ਬਹੂ ਲਿਖਿਆ ਉਹੀ ਪੜ੍ਹਨਾ ਚਾਹੀਦਾ ਹੈ?
ਜੁਆਬ: ਮੈ ਟਕਸਾਲ ਦਾ ਵਿਦਿਆਰਥੀ ਹਾਂ ਗਿਆਨੀ ਗੁਰਬਚਨ ਸਿੰਘ ਜੀ ਕੋਲ ਮੈ ਲਮਾਂ ਸਮਾਂ ਰਹਿ ਕੇ ਪੜ੍ਹਿਆ ਹਾਂ ।ਸਾਨੂੰ ਸੰਥਿਆ ਸਮੇਂ ਦੱਸਿਆ ਜਾਂਦਾ ਸੀ ਕਿ ਕਿਥੇ ਬਿੰਦੀ ਦਾ ਉਚਾਰਨ ਕਰਨਾ ਹੈ ਕਿਥੇ ਨਹੀਂ।ਜਿਵੇਂ ‘ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰਿ” ਇਥੇ ‘ ‘ਚੰਗਿਆਈਆਂ ਬੁਰਿਆਈਆਂ’ ਤੇ ਬਿੰਦੀ ਉਚਾਰਨ ਕਰਨੀ ਪਵੇਗੀ ਤਾਂ ਸਪੱਸ਼ਟ ਅਰਥ ਬਣਨਗੇ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਸਾਨੂੰ ਸੇਧ ਮਿਲਦੀ ਹੈ।ਬਾਣੀ ਦਾ ਉਚਾਰਣ ਕਿਵੇਂ ਸੁ੍ਨਧ ਕਰਨਾ ਹੈ।ਜਿਨ੍ਹਾ ਦੀ ਗੁਰਬਾਣਂਿ ਵਿਆਕਰਣ ਬਾਰੇ ਸਮਝ ਨਹੀਂਂ ਬਣਦੀ ਉਹ ਫਿਰ ਪਾਠ ਸ਼ੁੱਧ ਨਹੀਂਂ ਕਰ ਸਕਦੇ।ਉਨਾ ਇਹ ਵੀ ਕਿਹਾ ਅੱਜ ਕੱਲ ਤਾਂ ਕਈ ਐਸੇ ਹਨ ਜੋ ਟਕਸਾਕਲ ਦੇ ਨੇੜੇ ਵੀ ਨਹੀਂਂ ਗਏ ਪਰ ਉਹ ਟਕਸਾਲੀ ਬਣੇਂ ਫਿਰਦੇ ਹਨ।ਉਨਾ ਕਿਹਾ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਵਾਲਿਆਂ ਨੇ ਵੀ ਗੁਰਬਾਣੀ ਪਾਠ ਦਰਸ਼ਨ ਵਿੱਚ ਦੱਸਿਆ ਕਿ ਕਿਵੇਂ ਪਾਠ ਸੁ੍ਨਧ ਕਰਨਾ ਚਾਹੀਦਾ ਹੈ।ਉਹ ਪੜ੍ਹ ਲੈਣਾ ਚਾਹੀਦਾ ਹੈ ਉਸਤੋਂ ਬਹੁਤ ਕੁਝ ਗਿਆਨ ਹੋ ਜਾਂਦਾ ਹੈ।
ਸਵਾਲ:ਗਿਆਨੀ ਜੀ ਆਪ ਲੰਮਾ ਸਮਾ ਟਕਸਾਲ ਵਿੱਚ ਰਹੇ ਹੋ? ਮੂਲ ਮੰਤਰ ਬਾਰੇ ਦੱਸੋ?
ਜੁਆਬ: ਜਿਵੇਂ ਗਉੜੀ ਸੁਖਮਨੀ,ਬਾਰਾ ਮਾਹ,ਸੋਦਰ ਆਦਿ ਇਸਤਰਾਂ ‘ਜਪੁ’ ਬਾਣੀ ਦਾ ਸਿਰਲੇਖ ਹੈ।‘ਆਦਿ ਸਚ ਜੁਗਾਦਿ.. ਇਹ ਸਲੋਕ ਹੈ।ਫਿਰ ਪਾਉੜੀਆਂ ਹਨ ਅੰਤ ਵਿੱਚ ਫਿਰ ਸਲੋਕ ‘ਪਵਣ ਗੁਰੂ ..ਬਾਾਂਧ ਵਿੱਚ ਇੱਕ ‘ਅੰਕ’ ਹੈ।ਇਥੇ ‘ਜਪੁ” ਬਾਣੀ ਸਮਾਪਤ ਫਿਰ ਦੂਸਰੀ ਬਾਣੀ ਸ਼ੁਰੂ ਹੁੰਦੀ ਹੈ।ਜਿਵੇਂ ਮੈ ਉਪਰ ਕਿਹਾ ਇਹ ਗੁਰਬਾਣੀ ਦਾ ਨਿਯਮ ਹੈ।ਮੂਲਮੰਤਰ ਗੁਰੂ ਗ੍ਰੰਥ ਵਿੱਚ ਕਈ ਵਾਰ ਆਇਆ ਹੈ ਉਹ ‘ਗੁਰਪ੍ਰਸਾਦਿ’ ਤੱਕ ਹੀ ਹੈ।ਜਦੋਂ ਰਾਗ ਸ਼ੁਰੂ ਹੁੰਦੇ ਹਨ ਉਥੇ ਮੂਲਮੰਤਰ ਲਿਖਿਆ ਹੈ ਫਿਰ ਰਾਗ ਦੀ ਬਾਣੀਂ ਸ਼ੁਰੂ ਹੁੰਦੀ ਹੈ।‘ਆਦਿ ਸੱਚ..’ਸਲੋਕ ਸੁਖਮਨੀ ਸਾਹਿਬ ਵਿੱਚ ਦੁਬਾਰਾ ਆਉਂਦਾ ਹੈ ਥੋੜੇ ਜਿਹੇ ਅੰਤਰ ਨਾਲ।ਇਥੋਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੂਲ ਮੰਤਰ ਕਿਥੋਂ ਤੱਕ ਹੈ।

ਸਵਾਲ:ਗਿਆਨੀ ਜੀ ਜੋ ਵੇਦਾਂਾਤੀ ਸਬਦ ਹੈ ਉਹ ਆਪ ਆਪਣੇਂ ਨਾਲ ਕਿਉਂ ਲਾਉਂਦੇ ਹੋ ? ਕੀ ਇਸਦਾ ਸਬੰਧ ਹਿੰਦੂ ਧਰਮ ਨਾਲ ਹੈ?
ਜੁਆਬ:- ਹਿੰਦੂ ਧਰਮ ਅਨੁਸਾਰ ਵੇਦਾਂਤੀ ਉਨਾ ਨੂੰ ਕਿਹਾ ਜਾਂਦਾ ਹੈ ਕਿ ਜੋ ਵੇਦਾਂ ਦਾ ਜਾਣੂ ਹੋਵੇ।ਜਿਵੈਂ ਦੋ ਵੇਦਾਂ ਦਾ ਜਾਣੂ ਦਿਵੇਦੀ,ਤਿੰਨਾ ਦਾ ਜਾਣੂ ਤ੍ਰਿਵੇਦੀ ,ਜੋ ਚਾਰੇ ਜਾਣਦਾ ਹੋਵੇ ਉਹ ਚਤਰਵੇਦੀ ਜਾਂ ਵੇਦਾਂਤੀ ਕਹਿ ਦਿੰਦੇ ਹ ਨ।ਪਰ ਮੈ ਕੋਈ ਵੇਦ ਨਹੀਂ ਪੜ੍ਹੇ।ਜਦੋਂ ਮੈ ਟਕਸਾਲ ਵਿੱਚ ਗਿ.ਗੁਰਬਚਨ ਸਿੰਘ ਜੀ ਕੋਲ ਪੜ੍ਹਦਾ ਸੀ ਤਾਂ ਉਸ ਸਮੇਂ ਕਥਾ ਵਿੱਚ ਜਾਂ ਸੰਥਿਆ ਸਮੇ ਮੈ ਸੁਆਲ ਪੁੱਛ ਲੈਂਦਾ ਸੀ।ਇੱਕ ਦਿਨ ਸੰਤ ਕਥਾ ਕਰ ਰਹੇ ਸਨ ਕਿਸੇ ਸਬਦ ਦੀ,ਉਸ ਵਿੱਚ ਉਨਾ ਦੱਸਿਆ ਕਿ ‘ਅਕਾਲ ਪੁਰਖ ਸਾਰੀ ਕਾਇਨਾਤ ਵਿੱਚ ਵੱਸ ਰਿਹਾ ਹੈ।ਇਹ ਉਸੇ ਦੀ ਕਿਰਤ ਹੈ।ਮੈਂ ਸੁਆਲ ਕਰ ਲਿਆ ਕਿ “ਜੀ ਸਮਝਾਉ ਉਹ ਕਿਵੈਂ ਸਾਰੇ ਥਾਂ ਵੱਸ ਰਿਹਾ ਹੈ? ਤਾਂ ਸੰਤਾ ਨੇ ਕਿਹਾ ਉਮਰ ਤੇਰੀ ਛੋਟੀ ਹੈ ਪਰ ਸੁਆਲ ਤੂੰ ‘ਵੇਦਾਂਤੀਆ’ ਵਰਗੇ ਕਰਦਾ ਹੈ ਉਥੋਂ ਮੈਨੂੰ ਵੇਦਾਂਤੀ ਕਹਿਣ ਲੱਗ ਪਏ ਤੇ ਮੇਰੇ ਨਾਲ ਨਾ ਜੁੜ ਗਿਆ।ਟਕਸਾਲ ਵਿੱਚ ਬਹੁਤ ਸਾਰੇ ਸਿੰਘਾਂ ਦੇ ਨਾਲ ਅਜਿਹੇ ਉਪਨਾਮ ਜੁੜ ਜਾਂਦੇ ਸਨ ਜਿਵੇਂ ਕਿਸੇ ਨੂੰ ਅਭਿਆਸੀ, ਕਹਿਣ ਲੱਗ ਪਏ।ਇਸ ਤਰਾਂ ਤਖੱਲਸ ਜਿਹੇ ਬਣ ਜਾਂਦੇ ਸਨ।

ਸਵਾਲ:ਗਿਆਨੀ ਜੀ ਆਪਜੀ ਦੀ ਕਈ ਵਾਰ ਅਲੋਚਨਾ ਹੁੰਦੀ ਹੈ ਕਿ ਤੁਸੀਂ ‘ਗੁਰਬਿਲਾਸ ਪਾਤਿਸ਼ਾਹੀ ਛੇਵੀ’ ਕਿਤਾਬ ਦੀ ਭੂਮਿਕਾ ਲਿਖੀ ਜਿਸ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾ ਜੋ ਗੁਰੂ ਜੀ ਸਬੰਧੀ ਨੀਵੇਂ ਪੱਧਰ ਦੀਆ ਗੱਲਾਂ ਹਨ?
ਜਵਾਬ: ਜੋ ਇਹ ਪੁਸਤਕ ਹੈ ਉਸਨੂੰ ਐਡੀਟਿੰਗ ਕਰਨ ਲਈ ਮੇਰੇ ਕੋਲ ਇਹ ਪੁਸਤਕ ਆਈ ਸੀ। ਇਹ ਪੁਸਤਕ ਸਿੱਖ ਇਤਿਹਾਸ ਦਾ ਸਰੋਤ ਹੈ।ਪਰ ਇਸਦੀ ਮੁੱਢਲੀ ਭੂਮਿਕਾ ਵਿੱਚ 100 ਸਫੇ ਮੈਂ ਲਿਖੇ ਹਨ।ਉਸ ਵਿੱਚ ਮੈਂ ਲਿਖਿਆ ਹੈ ਕਿ ਇਸ ਪੁਸਤਕ ਵਿੱਚ ਬਹੁਤ ਸਾਰੀਆ ਗੱਲਾਂ ਗੁਰਮਤਿ ਅਨੁਸਾਰੀ ਨਹੀਂ ਹਨ, ਉਹ ਵੀ ਮੈਂ ਨੋਟ ਦੇ ਕੇ ਦੱਸਿਆ ਹੈ।।ਉਹ ਅਸੀਂ ਪੜ੍ਹਦੇ ਨਹੀਂ ਹਾਂ। ਜਿਵੇਂ ਜਿਹੜੇ ਪੁਰਾਣੇ ਕਵੀ ਸਨ ਉਨਾ ਨੇ ਗੁਰੂ ਘਰ ਦੀ ਸੋਭਾ ਵਧਾਉਂਣ ਲਈ ਇਹ ਵੀ ਲਿਖ ਦਿੱਤਾ ਕਿ ਗੁਰੂ ਪੁੱਤਰ ਦੇਵਤਿਆਂ ਦਾ ਰੂਪ ਸਨ।ਇਸਦਾ ਕਾਰਣ ਇਹ ਸੀ ਕਿ ਜੋ ਲੋਕ ਇਨਾ ਦੇਵਤਿਆ ਨੂੰ ਪੂਜਦੇ ਉਹ ਦੇਵਤੇ ਤਾਂ ਗੁਰੂ ਘਰ ਵਿੱਚ ਜਨਮ ਲੈਣ ਨੂੰ ਵਢਭਾਗੇ ਸਮਝਦੇ ਹਨ।ਉੁਹ ਜਾਣੇਂ ਅਣਜਾਣੇਂ ਵਿੱਚ ਆਪਣੀ ਸਮਝ ਅਨੁਸਾਰ ਗੁਰੂ ਘਰ ਦੀ ਸੋਭਾ ਵਧਾ ਰਹੇ ਹਨ ਪਰ ਇਹ ਗੱਲਾਂ ਗੁਰਮਤਿ ਦੀ ਕਸਵੱਟੀ ਤੇ ਪੂਰੀਆ ਨਹੀਂ ਉਤਰਦੀਆਂ।ਇਹੀ ਮੈ ਗੁਰਬਿਲਾਸ ਪਾਤਿਸ਼ਾਹੀ ਛੇਵੀਂ ਦੀ ਭੂਮਿਕਾ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ।‘ਵਰ ਅਤੇ ਸਰਾਪ’ ਇਨਾ ਗੱਲਾਂ ਨੂੰ ਗੁਰਮਤਿ ਨਹੀਂ ਮੰਨਦੀ।

ਸਵਾਲ:ਗੁਰਮਤਿ ਅਨੁਸਾਰ ਅਕਾਲ ਪੁਰਖ ਜਨਮ ਮਰਣ ਵਿੱਚ ਨਹੀਂ ਆਉਂਦਾ ਪਰ ਕਈ ਸਿੱਖ ਇਹ ਕਹਿੰਦੇ ਹਨ ਕਿ ਗੁਰਬਾਣੀਂ ਵਿੱਚ ਆਉਂਦਾ ਕਿ ‘ਪ੍ਰਮਾਤਾਮ ਨਰ ਸਿੰਘ’ ਦਾ ਰੂਪ ਧਾਰ ਕੇ ਆਇਆ?
ਜੁਆਬ: ਜੋੋ ਇਹ ਕਹਿੰਦੇ ਹਨ ਕਿ ਅਕਾਲ ਪੁਰਖ ਜੂਨੀ ਵਿੱਚ ਆਉਂਦਾ ਹੈ ਉਹ ਗੁਰਮਤਿ ਤੋਂ ਉਕਾ ਹੀ ਅਣਜਾਣ ਹਨ।ਪਰਮਾਤਮਾ ਸਭ ਵਿੱਚ ਹੈ ਹਰ ਥਾਂ ਤੇ ਹੈ, ਪਰ ਇਹ ਸਭ ਪ੍ਰਮਾਤਮਾ ਨਹੀ, ਉਹ ਬੇਅੰਤ ਚਕਰ ਚਿਹਨ ਤੋਂ ਬਾਹਰ ਹੈ।ਕਈ ਵਾਰ ਸਾਡੀ ਵੀ ਜਿੰਦਗੀ ਵਿੱਚ ਕਈ ਵਾਰ ਐਸਾ ਵਾਪਰਦਾ ਹੈ ਜਿਵੇਂ ਜੋ ਕੰਮ ਨਹੀਂ ਹੋ ਸਕਦਾ ਜਾਂ ਅਸੀਂ ਬੇਆਸ ਹੋ ਜਾਦੇ ਹਾਂ, ਜੇ ਉਹ ਕੰਮ ਹੋ ਜਾਵੇ ਤਾਂ ਅਸੀਂ ਆਮ ਹੀ ਕਹਿੰਦੇ ਹਾ ਕਿ ‘ਵਾਹਿਗੁਰੂ ਆਪ ਬਹੁੜਿਆ’ ਹੈ।ਜਿਵੇਂ ਕੋਈ ਡੁੱਬ ਰਿਹਾ ਹੈ ਕਿਸੇ ਇਨਸਾਨ ਨੇ ਉਸਨੂੰ ਬਚਾ ਲਿਆ ਤਾਂ ਡੁੱਬਣ ਵਾਲਾ ਕਹੇਗਾ ਹੀ ਕਿ ਇਹ ਬੰਦਾ ਰੱਬ ਬਣਕੇ ਆਗਿਆ।ਬਚਿਆਂ ਉਹ ਰੱਬ ਦੇ ਹੁਕਮ ਨਾਲ ਹੀ,ਬਚਾਇਆ ਰੱਬ ਦੇ ਬਣਾਏ ਬੰਦੇ ਨੇ ਹੀ,ਪਰ ਰੱਬ ਆਪ ਤਾਂ ਨਹੀ ਆਇਆ। ਇਸ ਮਤਲਬ ਇਹ ਨਹੀਂ ਅਕਾਲ ਪੁਰਖ ਸਾਹਮਣੇਂ ਆ ਗਿਆ।ਇਸੇ ਤਰਾਂ ਧਰੂ ਪ੍ਰਹਿਲਾਦ ਦੀ ਸਾਖੀ ਦੀ ਉਦਾਹਰਣ ਹੈ ਕਿ ਪ੍ਰਮਾਤਮਾ ਨੇ ਉਨਾ ਦਾ ਵਾਲ ਵਿੰਗਾਂ ਨਾ ਹੋਣ ਦਿੱਤਾ।ਪ੍ਰਮਾਤਮਾ ਨੇ ਬਹੁੜੀ ਕੀਤੀ।ਸੋ ਇਹ ਧਾਰਨਾਵਾਂ ਹਨ।ਪਰ ਅਕਾਲ ਪੁਰਖ ਅਜੂੰਨੀ ਹੈ।ਇਹ ਗੁਰੂ ਨਾਨਕ ਦੇਵ ਜੀ ਦਾ ਫੈਸਲਾ ਹੈ।

ਸਵਾਲ:ਨਾਨਕਸ਼ਾਹੀ ਕੈਲੰਡਰ ਉਦੋ ਲਾਗੂ ਹੋਇਆ ਜਦੋਂ ਤੁਸੀ ਜਥੇਦਾਰ ਸੀ? ਕਈ ਲੋਕ ਕਹਿੰਦੇ ਹਨ ਇਸਦੀ ਲੋੜ ਨਹੀਂ ਹੈ ਤੁਸੀ ਇਸ ਬਾਰੇ ਕੀ ਸਮਝਦੇ ਹੋ?
ਜੁਆਬ:- ਦੇਖੋ ਜਦੋਂ ਕੈਲੰਡਰ ਦੀ ਦੀ ਗੱਲ ਤੁਰੀ ਤਾਂ ਅਸੀਂ ਸਿੱਖ ਵਿਦਵਾਨਾਂ ਦੀ ਮੀਟਿੰਗ ਬੁਲਾਈ ਉਸ ਵਿੱਚ ਸਿੱਖ ਪੰਥ ਦੇ ਨਾਮਵਰ ਵਿਦਵਾਨ ਸਨ। ਮੈ ਇਹ ਵੀ ਕਹਿ ਦਿਆਂ ਸਾਰਿਆਂ ਨੂੰ ਕੈਲੰਡਰ ਦੀ ਸਮਝ ਨਹੀਂਂ ਆ ਸਕਦੀ। ਇਹ ਬਰੀਕ ਵਿਸ਼ਾ ਹੈ।ਉਨਾ ਨੂੰ ਕਿਹਾ ਕਿ ਮੀਟਿੰਗ ਕਰਕੇ ਦੱਸੋ ਕਿ ਸਿੱਖ ਕੌੰਮ ਨੂੰ ਕੈਲੰਡਰ ਦੀ ਲੋੜ ਹੈ?ਉਨਾ ਲੰਮੀ ਮੀਟਿੰਗ ਕਰਕੇ ਕਿਹਾ ਸਿੱਖ ਕੌਮ ਵੱਖਰੀ ਕੌਮ ਹੈ ਇਸਦਾ ਕੈਲੰਡਰ ਵੱਖਰਾ ਚਾਹੀਦਾ ਹੈ।ਹੁਣ ਕਈ ਲੋਕ ਐਵੈਂ ਪੁਰੇਵਾਲ ਨੂੰ ਕਹੀ ਜਾਂਦੇ ਹਨ ਕਿ ਉਹ ਕੈਲੰਡਰ ਠੋੋਸ ਰਿਹਾ ਹੈ, ਪਰ ਇਹ ਤਾਂ ਸਿੱਖ ਵਿਦਵਾਨਾਂ ਦੀ ਰਾਇ ਸੀ ਕਿ ਸਾਡਾ ਕੈਲੰਡਰ ਵੱਖਰਾ ਹੋਣਾ ਚਾਹੀਦਾ ਹੈ।ਫਿਰ ਲੰਮੀ ਵੀਚਾਰ ਤੋਂ ਬਾਅਦ ਇਹ ਕੈਲੰਡਰ ਲਾਗੂ ਕੀਤਾ ਗਿਆ ਸੀ।
ਸਵਾਲ:ਕੀ ਕੈਲੰਡਰ ਸਿੱਖ ਕੌਮ ਦੇ ਹਿੱਤ ਵਿੱਚ ਹੈ?
ਜੁਆਬ :ਬਿਲਕੁੱਲ ਹਿੱਤ ਵਿੱਚ ਹੈ।ਜਿਨਾ ਲੋਕਾ ਨੂੰ ਕੈਲੰਡਰ ਦੀ ਸਮਝ ਨਹੀਂਂ ਹੈ ਉਹ ਹੀ ਵਿਰੋਧਤਾ ਕਰਦੇ ਹਨ।ਕੈਲੰਡਰ ਬਿਲਕੁਲ ਸਹੀ ਹੈ।ਮੈਂ ਤੁਹਾਨੁੰ ਇੱਕ ਵਾਕਿਆ ਦੱਸਦਾਂ ਹਾਂ ਅਸੀਂ ਪਾਕਿਸਤਾਨ ਗਏ ਤਾਂ ਉਥੇ ਸਾਨੂੰ ਇੱਕ ਮੁਸਲਮਾਨ ਵਿਦਵਾਨ ਨੇ ਆਪਣਾਂ ਕੈਲੰਡਰ ਦਿੱਤਾ ਬੜਾ ਬੜਾ ਵਧੀਆ ਕੈਲੰਡਰ ਸੀ।ਉਹ ਮੁਸਲਮਾਨ ਨੇ ਜਦੋਂ ਦਸਿਆ ਕਿ ਇਹ ਸਾਡਾ ਕੈਲੰਡਰ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਬਣਾਇਆ ਹੈ।ਮੈ ਉਨਾ ਨੂੰ ਪੁਛਿਆ ਕਿ ਮੁਸਲਮਾਨ ਇਸ ਕੈਲੰਡਰ ਤੇ ਕਿੰਤੂ ਪ੍ਰੰਤੂ ਨਹੀਂਂ ਕਰਦੇ ?ਤਾਂ ਉਨਾ ਕਿਹਾ ਕਿ ਇਹ ਕੈਲੰਡਰ ਨੂੰ ਅਸੀਂ ਸਾਡੇ ਮੁਸਲਮਾਨਾ ਵਿਦਵਾਨਾ ਦੀ ਕਮੇਟੀ ਨੂੰ ਦਿਖਾਇਅ ਾਗਿਆ ਤਾਂ ਉਨਾ ਕਿਹਾ ਕਿ ਇਹ ਬਿਲਕੁੱਲ ਸਹੀ ਹੈ।
ਸਰਦਾਰ ਪੁਰੇਵਾਲ ਤੋਂ ਹੋਰ ਕੌਮਾਂ ਤਾਂ ਕੈਲੰਡਰ ਬਣਵਾਉਂਦੀਆਂ ਹਨ ਪਰ ਸਾਡੇ ਸਿੱਖ ਭਰਾ ਹੀ ਉਸਦੀ ਵਿਰੋਧਤਾ ਕਰਦੇ ਹਨ।ਸਾਨੂੰ ਤਾਂ ਸਗੋਂ ਮਾਣ ਹੋਣਾ ਚਾਹੀਦਾ ਕਿ ਇੱਕ ਸਿੱਖ ਵਿਦਵਾਨ ਦੀ ਦੂਸਰੀਆਂ ਕੌਮਾ ਵੀ ਵਡਿਆਈ ਕਰ ਰਹੀਆ ਹਨ (ਮੇਜਰ ਸਿੰਘ ਤਤਲਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਿਕਰਮੀ ਸੰਨ ਦਾ ਜਿਕਰ ਹੈ ਅਸੀਂ ਕਿਵੇਂ ਉਸਨੂੰ ਛੱਡ ਦੇਈਏ) ਗਿਆਨੀ ਜੋਗਿੰਦਰ ਸਿੰਘ ਨੇ ਉਤਰ ਦਿੱਤਾ ਕਿ ਜਿਨਾ ਲੋਕਾਂ ਨੂੰ ਕੈਲ਼ੰਡਰ ਬਾਰੇ ਸਮਝ ਨਹੀ ਹੈ ਉਹੀ ਅਜਿਹੀਆਂ ਗੱਲਾਂ ਕਰਦੇ ਹਨ।ਪੁਰੇਵਾਲ ਸਾਹਿਬ ਦੇ ਕੈਲੰਡਰ ਨਾਲ ਸਿੱਖ ਕੌਮ ਦੇ ਸਿਧਾਂਤ ਨੂੰ ਕੋਈ ਨੁਕਸਾਨ ਨਹੀਂਂ ।ਜਿਵੇਂ ਪਹਿਲਾ ਪਾਈਏ ,ਸੇਰਾਂ ਮਣਾਂ ਵਿੱਚ ਤੋਲ ਤੁਲਾਂਕ ਹੁੰਦਾ ਸੀ ਹੁਣ ਕਿਲੋ ਕੁਇੰਟਲ ਵਿੱਚ ਆ ਗਿਆ। ਇਸੇ ਤਰਾਂ ਕੈਲੰਡਰ ਦਿਨਾ ਮਹੀਨੇ ਸਾਲਾ ਦੀ ਮਿਣਤੀ ਹੈ ਪਹਿਲਾ ਲੋਕ ਬਿਕਰਮੀ ਕੈਲੰਡਰ ਚੰਦਰਮਾ ਨਾਲ ਮਹੀਨੇ ਸਾਲ ਮਿਣਦੇ ਸਨ ਉਨਾ ਵਿੱਚ ਬਹੁਤ ਹੇਰ ਫੇਰ ਹੁੰਦਾ ਹੈ ਕੁਝ ਸਾਲਾ ਬਾਅਦ ਸਾਲ ਦੇ ਤੇਰਾ ਮਹੀੇਂਨੇ ਬਣਾਉਂਦੇ ਹਨ।ਗਿਆਨੀ ਜੀ ਨੇ ਗੁਰਬਾਣੀ ਦੀ ਤੁੱਕ ਨਾਲ ਦੱਸਿਆ ਕਿ ਚੰਦਰਮਾ ਾ ਦਾ ਆਪਣਾ ਕੁਝ ਵੀ ਨਹੀਂ ਹੈ ਉਹਾ ਤਾਂ ਸਰੂਜ ਨਾਲ ਚਮਕਦਾ ਹੈ।ਬਹਤੁ ਮੰਦਭਾਗਾ ਹੈ ਕਿ ਜਿਨਾ ਨੂੰ ਕੈਲੰਡਰ ਬਾਰੇ ਉੱਕਾ ਹੀ ਨਹੀਂ ਪਤਾ ਉਨਾ ਨੇ ਕੈਲੰਡਰ ਨੂੰ ਖਾਰਜ਼ ਕਰ ਦਿੱਤਾ।
ਜਦੋਂ ਅਸੀਂਂ ਕੈਲੰਡਰ ਲਾਗੂ ਕੀਤਾ ਤਾਂ ਬਹੁਤ ਰੌਲ਼ਾ ਪਿਆ ਕੁਝ ਹਿੰਦੂਆ ਕਿਹਾ ਕਿ ਤੁਸੀ ਭਾਈਚਾਰੇ ਵਿੱਚ ਦੁਫੇੜ ਪਾ ਰਹੇ ਹੋ? ਸਾਡੇ ਨਾਲ ਮੀਟੰਗਾ ਵੀ ਹੋਈਆਂ ਉਨਾਂ ਨੂੰ ਦੱਸਿਆ ਕਿ ਇਹ ਸਿੱਖਾਂ ਦਾ ਕੈਲੰਡਰ ਹੈ ਤੁਸੀਂ ਆਪਣੀ ਹੋਲੀ ਦੀਵਾਲੀ ਕ੍ਰਿਸਨ ਅਸ਼ਟਮੀ ਜਦੋਂ ਮਰਜ਼ੀ ਮਨਾਉ ਸਾਨੂੰ ਕੋਈ ਇਤਰਾਜ਼ ਨਹੀ।ਪਰ ਜੇ ਅਸੀਂ ਸਿਖਾਂ ਦੇ ਦਿਨ ਨੀਯਤ ਕਰਦੇ ਹਾਂ ਤਾਂ ਤੁਹਾਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ।ਜਿਵੇਂ ਦੁਖ ਭੰਜਨੀ ਬੇਰੀ,ਦੇਵਤਿਆ ਨੇ ਅਮ੍ਰਿਤ ਦੱਬਿਆ ਆਦਿ ਕਹਾਣੀਆਂ ਕੀਤੀਆਂ ਜਾਂ ਪ੍ਰਚਲੱਤ ਕੀਤੀਆ ਜਾਂਦੀਆਂ ਹਨ ਪਰ ਸ੍ਰੀ ਦਰਬਾਰ ਸਾਹਿਬ ਦੀ ਮਹਾਨਤਾ ਸਿੱਖ ਗੁਰੂ ਸਾਹਿਬਾਨ ਕਰਕੇ ਹੈ।ਇਥੇ ਸਾਡੇ ਗੁਰੂਆਂ ਨੇ ਚਰਨ ਪਾਏ ਉਨਾ ਨੇ ਸ਼ਹਿਰ ਵਸਾਇਆ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਥਾਪਤ ਕੀਤੇ,ਸਿੱਖ ਉਸ ਲਈ ਉਥੇ ਨਮਸਤਕ ਹੁੰਦੇ ਹਨ।ਜੋ ਪ੍ਰਮਾਣਿਕ ਇਤਿਹਾਸ ਹੈ।ਮਿਥਿਹਾਸ ਨਾਲ ਸਿੱਖ ਕੌਮ ਦਾ ਕੋਈ ਸਬੰਧ ਨਹੀਂ।

ਸਵਾਲ ਦਸਮ ਗ੍ਰੰਥ ਬਾਰੇ ਵੀ ਸਿੱਖ ਕੌਮ ਵਿੱਚ ਦੁਫਾੜ ਪੈ ਰਹੀ ਹੈ ਉਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ?
ਜੁਆਬ: ਇਸ ਵਿਸੇ ਤੇ ਕੁਝ ਲੋਕ ਬਹੁਤ ਅੱਗੇ ਚਲੇ ਤੇ ਕੁਝ ਬਹੁਤ ਪਿਛਾਂ ਨੂੰ ਚਲੇ ਗਏ ਪਰ ਪੰਥਕ ਸੋਚ ਨੂੰ ਇਨਾ ਦੋਨਾ ਨੇ ਹੀ ਮਨਫੀ ਕਰ ਦਿੱਤਾ। ਇਸ ਬਾਰੇ ਪੰਥ ਵਿੱਚ ਤਿੰਂਨ ਧਾਰਾਵਾ ਹਨ ਇੱਕ ਤਾਂ ਉਹ ਜੋ ਸਾਰੇ ਦਾ ਸਾਰਾ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨਦਾ ਹੈ।ਦੂਸਰੇ ਉਹ ਹਨ ਜੋ ਇਸਨੂੰ ਮੰਨਦੇ ਹੀ ਨਹੀਂ।ਤੀਸਰੇ ਉਹ ਹਨ ਜੋ ਕਹਿੰਦੇ ਹਨ ਕੁਝ ਕ੍ਰਿਤਾਂਾ ਗੁਰੂ ਜੀ ਦੀਆਂ ਹਨ ਬਾਕੀ ਕਵੀਆਂ ਰਚਨਾਵਾ ਜਾਂ ਹੋਰਾਂ ਗ੍ਰੰਥਾਂ ਦੇ ਉਲੱਥੇ ਹਨ।
ਪਹਿਲੀ ਗੱਲ ਇਹ ਕਿ ਦਸਮ ਗ੍ਰੰਥ ਸਿੱਖਾਂ ਦਾ ਇਸ਼ਟ ਨਹੀਂ ਹੈ।ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਨਾ ਨੂੰ ਦਸਮ ਪਿਤਾ ਜੀ ਨੇ ਗੁਰਿਆਈ ਦਿੱਤੀ।
ਦਸਮ ਗ੍ਰੰਥ ਵਿੱਚ ਬਹੁਤੀਆਂ ਰਚਨਾਵਾ ਕਵੀਆਂ ਦੀਆਂ ਹਨ ਕੁਝ ਕ੍ਰਿਤਾਂ ਗੁਰੂ ਜੀ ਨਾਲ ਵੀ ਸਬੰਧਤ ਹਨ।ਇਸ ਨੂੰ ਪੜ੍ਹਨ ਦੀ ਮਨਾਹੀ ਨਹੀਂਂ ਹੈ।ਜਾਣਕਾਰੀ ਹਾਸਲ ਕਰਨਾ ਮਾੜੀ ਗੱਲ ਨਹੀਂ ।ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ “ਰੋਵੈ ਰਾਮ ਨਿਕਾਲਾ ਭਇਆ” ਕਿਹੜਾ ਰਾਮ ਉਸਦੀ ਰੈਫਰੈਸ ਇਸ ਗ੍ਰੰਥ ਚੋ ਲਈ ਜਾ ਸਕਦੀ ਹੇ।ਪਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨਾ ਜਾਂ ਬਰਾਬਰ ਤੁਲਨਾ ਕਦੇ ਵੀ ਨਹੀਂ ਕਰਨੀ ਚਾਹੀਦੀ।

ਸਵਾਲ :-ਤੁਸੀਂ ਦੀਨਾ ਕਾਂਗੜ ਦਸਮ ਗ੍ਰੰਥ ਦੇ ਅਖੰਡ ਪਾਠ ਵਿੱਚ ਸ਼ਾਮਲ ਵੀ ਸੀ?
ਜਵਾਬ: ਮੇਰੇ ਕੋਲ ਹਰਨਾਮ ਸਿੰਘ ਧੁੰਮਾ ਅਤੇ ਹੋਰ ਟਕਸਾਲ ਨਾਲ ਸਬੰਧਤ ਕਈ ਸਜਣ ਆਏ ਸਨ ਕਿ ਅਸੀਂ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰ ਨਾਮਾ ਉਚਾਰਿਆ ਉਥੇ 300 ਸਾਲਾ ਮਨਾਉਂਣਾ ਹੈ।ਮੈਂ ਹਾਂ ਕਰ ਦਿੱਤੀ।ਇਥੇ ਇਹ ਦੱਸ ਦੇਣਾਂ ਚਹੁੰਦਾ ਹਾ ਕਿ ਮੈਂ ਜੋ ਬਾਹਰ ਪੰਡਾਲ ਵਿੱਚ ਦੀਵਾਨ ਸਜਿਆ ਉਥੇ ਸ਼ਾਮਲ ਹੋਇਆ ਮੇਰੇ ਜਾਣ ਤੋਂ ਪਹਿਲਾਂ ਇਨਾ ਅੰਦਰ ਕੀ ਜੋ ਕੀਤਾ ਮੈਨੂੰ ਬਾਅਦ ਵਿੱਚ ਪਤਾ ਲੱਗਿਆ।ਮੈਂ ਜਫਰ ਨਾਮੇ ਦੇ 300 ਸਾਲਾ ਸਮਾਗਮ ਵਿਚ ਗਿਆ ਸੀ।ਬਾਅਦ ਵਿੱਚ ਇਹ ਕਿਹਾ ਗਿਆ ਕਿ ਮੈਂ ਦਸਮ ਗ੍ਰੰਥ ਦੇ ਅਖੰਡਪਾਠ ਵਿੱਚ ਸ਼ਾਮਲ ਹੋਇਆ ਇਹ ਗਲਤ ਹੈ।

ਸਵਾਲ:ਜਦੋਂ ਤੁਸੀ ਟਕਸਾਲ ਵਿੱਚ ਪੜ੍ਹਦੇ ਸੀ ਕੀ ਉਸ ਸਮੇਂ ਦਸਮ ਗ੍ਰੰਥ ਨੂੰ ਬਰਾਬਰ ਪ੍ਰਕਾਸ਼ ਕੀਤਾ ਜਾਂਦਾ ਸੀ?
ਜੁਆਬ : ਨਹੀਂਂ ਬਿਲਕੁਲ ਨਹੀਂ।ਪਰ ਜਦੋਂ ਵਿਦਿਆਰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਪੜ੍ਹ ਲੈਂਦਾ ਸੀ ਤਾਂ ਬਾਅਦ ਵਿੱਚ ਜੋ ਵਿਦਿਆਰਥੀ ਪੜ੍ਹਨਾ ਚਾਹੇ ਫਿਰ ਉਸਦੇ ਅਰਥ ਕਰਵਾਏ ਜਾਂਦੇ ਸਨ।

ਸਵਾਲ: ਕਈ ਤਰਕ ਕਰਦੇ ਹਨ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਆਪਣੀ ਕਿਤਾਬ ਵਿਚ ਲਿਖਿਆ ਕਿ ਕਛਹਿਰਾ ਹਨੰਮਾਨ ਤੋਂ ਆਇਆ ਜਾਂ ਪੰਜ ਪਿਆਰੇ ਭਗਤਾਂ ਜਾਂ ਦੇਵਤਿਆਂ ਪੁੰਨਰ ਜਨਮ ਹਨ?
ਜਵਾਬ:ਜਦੋਂ ਅਸੀਂ ਪੜ੍ਹਦੇ ਸੀ ਤਾਂ ਉਸ ਸਮੇਂ ਤਾਂ ਸੰਤਾਂ ਨੇ ਕਦੇ ਅਜਿਹੀ ਗਲ ਨਹੀਂ ਸੀ ਕੀਤੀ।ਬਾਅਦ ਵਿੱਚ ਪਤਾ ਨਹੀ ਕਿਵੇਂ ਇਹ ਗੱਲਾਂ ਆ ਗਈਆ।ਪਰ ਗੁਰਮਤਿ ਇਨਾ ਗੱਲਾਂ ਨੂੰ ਨਹੀਂ ਪਰਵਾਣ ਕਰਦੀ।

ਸਵਾਲ:ਫਿਰ ਪੰਥ ਬੈਠ ਕੇ ਕਿਉਂ ਨਹੀਂ ਇਨਾ ਨੂੰ ਹੱਲ ਕਰਦਾ?
ਜੁਆਬ:ਇਹੀ ਤਾਂ ਸਾਡੀ ਤਰਾਸਦੀ ਹੈ ਕਿ ਅਸੀਂ ਬੈਠਣ ਜਾਂ ਗੱਲ ਕਰਨ ਦੀ ਸਮਰਥਾ ਨਹੀਂਂ ਰੱਖਦੇ।ਕਿਸੇ ਨੇ 99 ਗੱਲਾਂ ਚੰਗੀਆਂ ਕੀਤੀਆ, ਪਰ ਇੱਕ ਗੱਲ ਨੂੰ ਲੈ ਕੇ ਸਾਰੇ ਕੀਤੇ ਕਿਰਾਏ ਤੇ ਫੋੱਟੀ ਪੋਚ ਦਿੰਦੇ ਹਾਂ।ਗੋਸਟੀ ਕਰਨ ਦੀ ਤਾਮੀਜ਼ ਅਸੀਂ ਗੁਆ ਬੈਠੇ ਹਾਂ।ਜਦੋਂ ਅਸੀਂ ਟਕਸਾਲ ਵਿੱਚ ਪੜਦੇ ਸੀ , ਵੀਚਾਰਾ ਕਰਦੇ ਕਿਹੜੀ ਚੀਜ ਗੁਰਮਤ ਅਨੁਸਾਰੀ ਹੈ ਕਿਹੜੀ ਨਹੀਂ ।ਗੁਰੂ ਕੀ ਬਾਣੀ ਜਾਂ ਗੁਰੁ ਸਮਰਥ ਹੈ ਪਰ ਅਸੀਂ ਗੁਰਬਾਣੀਂ ਤੇ ਵੀਚਾਰ ਕਰਦੇ ਹਾਂ ਸਹੀ ਅਰਥਾਂ ਤੇ ਸਪੱਸ਼ਟਤਾ ਵੱਲ ਵੱਧਦੇ ਹਾਂ। ਇਸੇ ਤਰਾਂ ਇਨਸਾਨ ਚਾਹੇ ਕੋਈ ਕਿੱਡਾ ਵੀ ਵਿਦਵਾਨ ਹੋਵੇ ਭੁੱਲਣਹਾਰ ਹੈ ਉਸਦੀ ਲਿਖਤ ਤੇ ਵੀਚਾਰ ਹੌ ਸਕਦੀ ਹੈ।ਜਿਵੇਂ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ ਵਿੱਚ ਬਾਬਾ ਬੰਦਾ ਸਿੰਘ ਬਾਰੇ ਬਹੁਤ ਕੁਝ ਅਨਿਆਪੂਰਣ ਲਿਖਿਆ ਕਿਉਂਕਿ ਰਤਨ ਸਿੰਘ ਭੰਗੂ ਬਾਬਾ ਵਿਨੋਦ ਸਿੰਘ ਦੇ ਖਾਨਦਾਨ ਵਿੱਚੋਂ ਸੀ ਬਾਬਾ ਵਿਨੋਦ ਸਿੰਘ ਦੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਨਹੀਂ ਬਣੀ।ਇਸੇ ਪ੍ਰਭਾਵ ਥੱਲੇ ਉਸਨੇ ਬੰਦਾ ਸਿੰਘ ਬਹਾਦਰ ਨੂੰੂੰ ਛਟਿਆ ਕੇ ਲਿਖਿਆ ।ਇਸੇ ਤਰਾਂ ਗੁਰਤਾਪ ਸੂਰਜ ਵਿੱਚ ਵੀ ਬਹੁਤ ਕੁਝ ਗੁਰਮਤਿ ਅਨੁਸਾਰੀ ਨਹੀਂ ਹੈ ।ਇਹ ਸਾਨੂੰ ਗੁਰਮਤਿ ਦੀ ਕਸਵੱਟੀ ਤੇ ਵੀਚਾਰ ਕੇ ਠਕਿ ਕਰਨਾ ਚਾਹੀਦਾ ਹੈ।ਪਰ ਅਫਸੋਸ ਕਿ ਸਾਡੇ ਵਿਦਵਾਨ ਪਹਿਲਾ ਹੀ ਮਿਸ਼ਨਰੀ ਟਕਸਾਲੀ ਆਦਿ ਗਰੁੱਪਾਂ ਦਾ ਇੱਕ ਦੂਸਰੇ ਧੱਬਾ ਲਾ ਦਿੰਦੇ ਹਨ।ਚਾਹੀਦਾ ਹੈ ਕਿ ਇਹ ਕਿ ਵਿਦਵਾਨ ਵੀਚਾਰਾ ਕਰਨ ਇੱਕ ਪੈਨਲ ਸਾਰੀ ਗੱਲਬਾਤ ਸੁਣੇਂ ਤੇ ਅਖੀਰ ਉਹ ਸਾਰਥਿਕ ਨਤੀਜ਼ਾ ਸੰਗਤਾਂ ਸਾਹਮਣੇਂ ਰੱਖ ਦੇਵੇ ਤੇ ਮਸਲੇ ਹੱਲ ਹੋ ਜਾਣਗੇ।

ਸਵਾਲ : ਤੁਸੀ ਅਕਾਲ ਤਖਤ ਦੀ ਜਥੇਦਾਰੀ ਸਮੇਂ ਅਜਿਹਾ ਕਿਉਂ ਨਹੀਂ ਕੀਤਾ?
ਜੁਆਬ :ਮੈਂ ਦੱਿਸਆ ਕਿ ਕਿ ਅਸੀਂ ਕੈਲੰਡਰ ਦੇ ਵਿਸ਼ੇ ਤੇ ਅਜਿਹਾ ਕੀਤਾ।ਪਰ ਮੇਰੇ ਜਾਣ ਮਗਰੋਂ ਬਾਬਾ ਧੁੰਮਾ ਤੇ ਮੱਕੜ ਨੇ ਜਿਨਾ ਨੂੰ ਕੈਲੰਡਰ ਬਾਰੇ ਪਤਾ ਹੀ ਨਹੀਂ ਸਾਰੇ ਕੀਤੇ ਕਰਾਏ ਤੇ ਫੱਟੀ ਪੋਚ ਦਿੱਤੀ।

ਸਵਾਲ:ਅਜਿਹਾ ਕਿਉਂ?
ਜੁਆਬ :ਪੰਥ ਦੋਖੀ ਸ਼ਕਤੀਆ ਦਾ ਪ੍ਰਭਾਵ ਜਿਵੇਂ ਆਰ ਐਸ ਐਸ ਦਾ ਸਿੱਧਾ ਦਖਲ

ਸਵਾਲ:ਕੀ ਤੁਹਾਡੇ ਸਮੇਂਂ ਵਿੱਚ ਵੀ ਦਖਲ ਹੋਇਆ?
ਜੁਆਬ:ਜਿਵੇਂ ਪਹਿਲਾ ਦੱਸਿਆ ਕਿ ਕੈਲੰਡਰ ਬਾਰੇ ਬੰਦੇ ਆਏ ਕਿ ਤੁਸੀ ਦੁਫਾੜ ਪਾ ਰਹੇ ਹੋ ਜਦੋਂ ਉਨਾ ਨੂੰ ਦਲੀਲ ਨਾਲ ਸਮਝਾਇਆ ਕਿ ਇਹ ਸਿੱਖ ਕੌਮ ਦਾ ਮਸਲਾ ਤੁਹਾਡਾ ਇਸ ਵਿੱਚ ਕੀ ਦਖਲ ਤਾਂ ਉਹ ਚੁੱਪ ਹੋ ਗਏ ਪਰ ਹੁਣ ਤੁਸੀ ਦੇਖ ਰਹੇ ਕਿ ਜੋ ਪ੍ਰਭਾਵ ਅਸੀਂਂ ਪੈਣ ਨਹੀਂਂ ਸੀ ਦਿੱਤਾ ਉਹ ਸਾਫ ਨਜ਼ਰ ਆ ਰਿਹਾ ਹੈ।ਕਲੰਡਰ ਨੂੰ ਬਦਲਣਾ ,ਸੌਦਾ ਸਾਧ ਨੂੰ ਮੁਆਫੀ ਜਾਂ ਬਾਦਲਾਂ ਦੀ ਤਰਫ ਦਾਰੀ ਇਹ ਸਭ ਆਰ.ਅੇਸ ਐਸ ਦਾ ਹੀ ਪ੍ਰਭਾਵ ਹੈ।

ਸਵਾਲ :ਕੀ ਪੰਥਕ ਭਾਵਨਾ ਜਾਂ ਗੁਰਮਤਿ ਸੇਧਾਂ ਮੁੜ ਸਰਜੀਤ ਹੋਣ ਦੀ ਉਮੀਦ ਹੈ?
ਜੁਆਂਬ:ਬਿਲਕੁੱਲ ਹੋਣਗੀਆ?ਕਿਸੇ ਵਿਸ਼ੇ ਨੂੰ ਲੈ ਕੇ ਮਤਭੇਦ ਹੋ ਜਾਂਦੇ ਹਨ।ਪਰ ਅੰਤਰੀਵ ਤੱਤ ਨੂੰ ਖਤਮ ਨਹੀਂ ਕੀਤਾ ਸਕਦਾ।ਖਾਲਸੇ ਦਾ ਪੰਥ ਹੈ ਕਦੇ ਕਦੇ ਸਾਨੂੰ ਲੱਗੇਗਾ ਕਿ ਸਭ ਕੁਝ ਖਤਮ ਹੋ ਗਿਆ ਪਰ ਪਤਝੜ ਤੋਂ ਬਾਅਦ ਬਹਾਰ ਨਿਸਚਤ ਹੈ।ਇਹ ਕੁਦਰਤ ਦਾ ਅਸੂਲ ਹੈ।ਗੁਰਸਿਖ ਅਗੜਾਂਈ ਲੈਣਗੇ ਆਪਣੀਆਂ ਪ੍ਰੰਪਰਾਵਾਂ ਗੁਰਮਤਿ ਸੇਧਾਂ ਨੂੰ ਦੁਬਾਰਾ ਉਜਾਗਰ ਕਰਨਗੇ।ਜਿਵੇ 1873 ਵਿੱਚ ਲਗਦਾ ਸੀ ਕਿ ਸਿੱਖ ਆਪਣੇਂ ਆਦਰਸ਼ ਭੁਲ ਭੁਲਾ ਗਏ ਹਨ ਪਰ ਸਿੰਘ ਸਭਾ ਲਹਿਰ ਪ੍ਰਚੰਡ ਹੋਈ।ਬੜੀ ਜਲਦੀ ਹੀ ਖਾਲਸਾ ਪੰਥ ਜਾਗੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

                    ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ ਬੇਚੈਨੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਜਿਸ ਇੰਡੀਆ ਗੱਠਜੋੜ ਦੇ ਦਮ ’ਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਪਾਸੇ ਕਰਨ ਦਾ ਦਮ ਭਰ ਰਹੀ ਸੀ, ਦੇ ਮੁੱਖ ਸੂਤਰਧਾਰ ਨਿਤਿਸ਼ ਕੁਮਾਰ ਦੇ ਵੱਖ ਹੋਣ ’ਤੇ ਕਾਂਗਰਸ ਸਮੇਤ ਸਮੁੱਚੀ ਵਿਰੋਧੀ ਧਿਰ ਬੈਕਫੁੱਟ ’ਤੇ ਨਜ਼ਰ ਆ ਰਹੀ ਸੀ। National3 hours ago

                    ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ

                    ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਸਾਹਮਣੇ: ਬਿਲਡਰ, ਪਤਨੀ ਤੇ ਪੁੱਤਰ ਨੇ ਲਿਆ ਫਾਹਾ, ਲਾਸ਼ਾਂ ਬਰਾਮਦ ਇੱਥੋਂ ਦੇ ਹੁਰਾਵਲੀ ਇਲਾਕੇ ਵਿਚ ਐਤਵਾਰ ਨੂੰ ਬਿਲਡਰ ਜਤਿੰਦਰ ਝਾਅ ਜੀਤੂ, ਉਸ ਦੀ ਪਤਨੀ ਪਿ੍ਰੰਸੀਪਲ ਤ੍ਰਿਵੇਣੀ ਤੇ ਪੁੱਤਰ ਅਚਲ ਦੀ ਦਿਲ ਦਹਿਲਾ ਦੇਣ ਵਾਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਵਿੱਚੋਂ ਇਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ ਤੇ ਤਿੰਨਾਂ ਨੇ ਫਾਹਾ ਲਿਆ ਹੋਇਆ ਸੀ। National3 hours ago

                    ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਸਾਹਮਣੇ: ਬਿਲਡਰ, ਪਤਨੀ ਤੇ ਪੁੱਤਰ ਨੇ ਲਿਆ ਫਾਹਾ, ਲਾਸ਼ਾਂ

                    Land For Job Scam Case: ਕੱਲ੍ਹ ਸੱਤਾ ਤੋਂ ਹੋਏ ਬਾਹਰ, ਅੱਜ ਈਡੀ ਅੱਗੇ ਪੇਸ਼ੀ; ਲਾਲੂ ਯਾਦਵ ਤੋਂ ਪੁੱਛਗਿੱਛ 'ਤੇ ਟਿਕੀਆਂ ਸਾਰਿਆਂ ਦੀਆਂ ਨਜ਼ਰਾਂ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਤੋਂ ਨੌਕਰੀ ਘੁਟਾਲੇ ਦੇ ਮਾਮਲੇ ਵਿਚ ਪੁੱਛਗਿੱਛ ਕਰ ਸਕਦੀ ਹੈ। ਜਾਂਚ ਏਜੰਸੀ ਨੇ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਨੂੰ … National3 hours ago

                    Land For Job Scam Case: ਕੱਲ੍ਹ ਸੱਤਾ ਤੋਂ ਹੋਏ ਬਾਹਰ, ਅੱਜ ਈਡੀ ਅੱਗੇ ਪੇਸ਼ੀ; ਲਾਲੂ

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.