ਪੰਜਾਬ ਦੇ ਕਿਸਾਨ ਨੂੰ ਚਾਦਰ ਦੇਖ ਕੇ ਪੈਰ ਪਸਾਰਨ ਦੀ ਸਲਾਹ ਦੇਣਾ ਗ਼ਲਤ ਹੈ ਕਿਉਂਕਿ ਉਸ ਕੋਲ ਤਾਂ ਮਹਿਜ਼ ਰੁਮਾਲ ਹੈ!
ਪੰਜਾਬ ਦੇ ਖੇਤੀ ਸੰਕਟ ਦੀ ਜੜ੍ਹ ਦੀ ਸ਼ਨਾਖ਼ਤ ਕਰਨ ਦੀ ਥਾਂ ਉੱਤੇ ਕਿਸਾਨੀ ਨੂੰ ਹੀ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ।ਕਿਸਾਨਾਂ ਦਾ ਵਿਹਲਾ ਰਹਿਣਾ, ਸਮਾਜਿਕ-ਧਾਰਮਿਕ ਸਮਾਗਮਾਂ ਉੱਤੇ ਬੇਹਿਸਾਬਾ ਖ਼ਰਚ ਕਰਨਾ, ਰੀਸ ਨਾਲ ਖੇਤੀ ਮਸ਼ੀਨਰੀ ਖਰੀਦਣਾ ਅਤੇ ਨਸ਼ੇ ਦਾ ਸੇਵਨ ਕਰਨ ਦੀਆਂ ਧਾਰਨਾਵਾਂ ਹਕੀਕਤ ਤੋਂ ਕੋਹਾਂ ਦੂਰ ਹਨ।ਪੰਜਾਬ ਦੇ ਖੇਤੀ ਸੰਕਟ ਦੀ ਸ਼ਨਾਖ਼ਤ ਲਈ ਪੇਸ਼ ਕੀਤੀਆਂ ਜਾਂਦੀਆਂ ਧਾਰਨਾਵਾਂ ਦੀ ਅਸਲੀਅਤ ਉੱਤੇ ਪ੍ਰੋ. ਸੁਖਪਾਲ ਸਿੰਘ ਨੇ ਅੰਕੜਿਆਂ ਦੇ ਹਵਾਲੇ ਨਾਲ ਰੌਸ਼ਣੀ ਪਾਈੇ।ਪ੍ਰੋ ਸੁਖਪਾਲ ਨੇ ਦੱਸਿਆ ਕਿ ਪੰਜਾਬ ਦੀ ਖੇਤੀ ਵਿੱਚ ਕਣਕ-ਚੌਲ ਦੇ ਫ਼ਸਲ-ਚੱਕਰ ਨਾਲ ਸਭ ਤੋਂ ਵੱਧ ਮੁਨਾਫ਼ਾ ਹੁੰਦਾ ਹੈ ਕਿਉਂਕਿ ਇਨ੍ਹਾਂ ਫ਼ਸਲਾਂ ਦਾ ਉਤਪਾਦਨ ਅਤੇ ਮੰਡੀਕਰਨ ਯਕੀਨਣ ਹੈ।
ਉਨ੍ਹਾਂ ਦੱਸਿਆ, *ਪੰਜਾਬ ਵਿਚ ਇਨ੍ਹਾਂ ਫ਼ਸਲਾਂ ਦਾ ਪ੍ਰਤੀ ਦਿਨ ਝਾੜ ਦੁਨੀਆਂ ਵਿੱਚ ਸਭ ਤੋਂ ਵੱਧ ਹੈ। ਇੱਕ ਏਕੜ ਵਿੱਚ ਕਣਕ ਦੀ ਫ਼ਸਲ ਦੌਰਾਨ ਅੱਠ ਦਿਨ ਅਤੇ ਝੋਨੇ ਦੀ ਫ਼ਸਲ ਦੌਰਾਨ ਵੀਹ ਦਿਨਾਂ ਦਾ ਕੰਮ ਹੁੰਦਾ ਹੈ ਜੋ ਸਾਲਾਨਾ ਅਠਾਈ ਦਿਨ ਬਣਦਾ ਹੈ।”
*ਇਸ ਤਰ੍ਹਾਂ ਚਾਰ ਏਕੜ ਵਾਲੇ ਪਰਿਵਾਰ ਕੋਲ 112 ਦਿਨਾਂ ਦਾ ਕੰਮ ਹੈ ਅਤੇ ਖੇਤੀ ਵਾਲੇ ਪਰਿਵਾਰਾਂ ਵਿੱਚ ਔਸਤਨ ਦੋ ਬੰਦੇ ਕੰਮ ਕਰਦੇ ਹਨ।”
ਪ੍ਰੋ ਸੁਖਪਾਲ ਨੇ ਵੱਖ-ਵੱਖ ਸੋਮਿਆਂ ਦੇ ਹਵਾਲੇ ਨਾਲ ਦੱਸਿਆ ਕਿ ਸੂਬੇ ਵਿੱਚ 10.5 ਲੱਖ ਖੇਤੀ ਪਰਿਵਾਰ ਹਨ ਅਤੇ ਕਿਸਾਨ ਕਾਮੇ 20 ਲੱਖ ਹਨ। ਜੇ ਪਰਿਵਾਰ ਵਿੱਚ ਦੋ ਜੀਅ ਕੰਮ ਕਰਦੇ ਹਨ ਤਾਂ ਸਾਲਾਨਾ 56 ਦਿਨਾਂ ਦਾ ਕੰਮ ਹੈ।ਉਨ੍ਹਾਂ ਕਿਹਾ, *ਖੇਤੀ ਸਨਅਤ ਨਹੀਂ ਹੈ ਅਤੇ ਬਿਜਾਈ ਜਾਂ ਵਢਾਈ ਨੂੰ ਅੱਗੇ ਨਹੀਂ ਪਾਇਆ ਜਾ ਸਕਦਾ। ਇੱਕ ਹਫ਼ਤੇ ਦੀ ਪਛੇਤ ਨਾਲ ਕਣਕ ਦਾ ਡੇਢ ਕੁਇੰਟਲ ਪ੍ਰਤੀ ਏਕੜ ਝਾੜ ਘਟ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਬਿਜਾਈ-ਵਢਾਈ ਦੇ ਦਿਨਾਂ ਵਿੱਚ ਸਮੇਂ ਸਿਰ ਕੰਮ ਨਿਪਟਾਉਣ ਲਈ ਸਾਲ ਵਿੱਚ 10-12 ਦਿਨ ਮਜ਼ਦੂਰ ਲਗਾਉਣ ਦੀ ਲੋੜ ਪੈਂਦੀ ਹੈ।ਇਨ੍ਹਾਂ ਤੱਥਾਂ ਦੇ ਹਵਾਲੇ ਨਾਲ ਪ੍ਰੋ ਸੁਖਪਾਲ ਨੇ ਕਿਹਾ, *ਖੇਤੀ ਵਿੱਚ ਕੰਮ ਕਿਸਾਨ ਹੀ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਖੇਤੀ ਵਿੱਚ ਕੰਮ ਘੱਟ ਹੈ। ਕਿਸਾਨਾਂ ਦੇ ਕੰਮ ਨਾ ਕਰਨ ਵਾਲੀ ਦਲੀਲ ਗ਼ਲਤ ਹੈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਅਧਿਐਨਾਂ ਰਾਹੀਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਪੰਜਾਬ ਦੇ ਕਿਸਾਨ ਦੀ ਔਸਤਨ ਸਾਲਾਨਾ ਆਮਦਨ ਛੇ ਲੱਖ ਹੈ।ਹਰ ਕਿਸਾਨ ਪਰਿਵਾਰ ਉੱਤੇ ਸਰਕਾਰੀ ਅਦਾਰਿਆਂ ਦਾ ਅੱਠ ਲੱਖ ਰੁਪਏ ਅਤੇ ਗ਼ੈਰ-ਸਰਕਾਰੀ ਸੋਮਿਆਂ ਤੋਂ ਲਿਆ ਡੇਢ ਲੱਖ ਰੁਪਏ ਦਾ ਕਰਜ਼ਾ ਹੈ।ਹਰ ਕਿਸਾਨ ਦੇ ਖ਼ਰਚ ਦਾ 54 ਫ਼ੀਸਦੀ ਹਿੱਸਾ ਰੋਜ਼ਮਰਾ ਲੋੜਾਂ, ਰਸੋਈ ਅਤੇ ਬਿਜਲੀ-ਪਾਣੀ ਉੱਤੇ ਹੁੰਦਾ ਹੈ। ਇਸ ਤੋਂ ਬਾਅਦ 12 ਫ਼ੀਸਦੀ ਸਿੱਖਿਆ ਅਤੇ ਸਿਹਤ ਉੱਤੇ ਹੁੰਦਾ ਹੈ ਅਤੇ ਸਮਾਜਿਕ-ਧਾਰਮਿਕ ਸਮਾਗਮਾਂ ਉੱਤੇ ਸਿਰਫ਼ 2.5 ਫ਼ੀਸਦੀ ਖ਼ਰਚ ਹੁੰਦਾ ਹੈ।ਪ੍ਰੋ. ਸੁਖਪਾਲ ਦਾ ਕਹਿਣਾ ਹੈ ਕਿ ਇਸ ਹਾਲਤ ਵਿੱਚ ਕਿਸਾਨ ਨੂੰ ਚਾਦਰ ਦੇਖ ਕੇ ਪੈਰ ਪਸਾਰਨ ਦੀ ਸਲਾਹ ਦੇਣਾ ਗ਼ਲਤ ਹੈ ਕਿਉਂਕਿ ਉਸ ਕੋਲ ਤਾਂ ਮਹਿਜ਼ ਰੁਮਾਲ ਹੈ ਜਿਸ ਨਾਲ ਮਹਿੰਗਾਈ ਦੇ ਦੌਰ ਵਿੱਚ ਕਬੀਲਦਾਰੀ ਦੇ ਪਰਦੇ ਨਹੀਂ ਕੱਜੇ ਜਾਂਦੇ।ਪੰਜਾਬ ਵਿੱਚ ਪੰਜ ਏਕੜ ਤੋਂ ਘੱਟ ਵਾਲੇ 3.64 ਲੱਖ ਕਿਸਾਨ ਹਨ, ਇਨ੍ਹਾਂ ਵਿੱਚੋਂ ਇੱਕ- ਤਿਹਾਈ ਕੋਲ ਟਰੈਕਟਰ ਹਨ। ਇਨ੍ਹਾਂ ਟਰੈਕਟਰਾਂ ਨਾਲ ਹੀ ਬਾਕੀ ਦੇ ਦੋ-ਤਿਹਾਈ ਛੋਟੇ ਕਿਸਾਨਾਂ ਦੀ ਜ਼ਮੀਨ ਉੱਤੇ ਕੰਮ ਹੁੰਦਾ ਹੈ।ਇਹ ਟਰੈਕਟਰ ਛੋਟੀ ਕਿਸਾਨੀ ਦੇ ਸੰਕਟ ਦਾ ਕਾਰਨ ਹਨ ਪਰ ਇਨ੍ਹਾਂ ਕਿਸਾਨਾਂ ਨੂੰ ਬੱਲਦਾਂ ਨਾਲ ਖੇਤੀ ਹੋਰ ਵੀ ਮਹਿੰਗੀ ਪਵੇਗੀ।
ਪੰਜਾਬ ਸਰਕਾਰ ਨੇ ਸਮੁੱਚੇ ਸੂਬੇ ਦੇ ਖੁਦਕੁਸ਼ੀ ਕਰਨ ਵਾਲੇ ਜੀਆਂ ਦੇ ਪਰਿਵਾਰਾਂ ਦੀ ਮਰਦਮਸ਼ੁਮਾਰੀ ਕਰਵਾਈ ਹੈ। ਸੂਬੇ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ 2000-2015 ਦੌਰਾਨ 16606 ਖ਼ੁਦਕੁਸ਼ੀਆਂ ਦਰਜ ਹੋਈਆਂ ਹਨ।ਖੁਦਕੁਸ਼ੀਆਂ ਦੀ ਗਿਣਤੀ ਵਿੱਚ 9243 ਕਿਸਾਨ ਅਤੇ 7363 ਮਜ਼ਦੂਰ ਹਨ। ਪ੍ਰੋ. ਸੁਖਪਾਲ ਦੱਸਦੇ ਹਨ, *ਸੂਬੇ ਵਿੱਚ ਸਾਲਾਨਾ 1038 ਅਤੇ ਰੋਜ਼ਾਨਾ ਤਿੰਨ ਖ਼ੁਦਕੁਸ਼ੀਆਂ ਹੋ ਰਹੀਆਂ ਹਨ।*ਪ੍ਰੋ. ਸੁਖਪਾਲ ਨੇ ਆਪ ਮਾਲਵਾ ਖਿੱਤੇ ਦਾ ਅਧਿਐਨ ਕੀਤਾ ਹੈ। ਉਨ੍ਹਾਂ ਨੇ ਦੱਸਿਆ, *ਨਸ਼ੇ ਬਹੁਤ ਅਹਿਮ ਮਸਲਾ ਹਨ ਪਰ ਖੇਤੀ ਸੰਕਟ ਦਾ ਮੂਲ ਕਾਰਨ ਨਹੀਂ ਹਨ।ਸੰਗਰੂਰ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਖੁਦਕੁਸ਼ੀਆਂ ਕਰਨ ਵਾਲੇ ਜੀਅ ਕ੍ਰਮਵਾਰ 65 ਅਤੇ 59 ਫ਼ੀਸਦੀ ਨਸ਼ੇੜੀ ਨਹੀਂ ਸਨ।
ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ ਬੇਚੈਨੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਜਿਸ ਇੰਡੀਆ ਗੱਠਜੋੜ ਦੇ ਦਮ ’ਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਪਾਸੇ ਕਰਨ ਦਾ ਦਮ ਭਰ ਰਹੀ ਸੀ, ਦੇ ਮੁੱਖ ਸੂਤਰਧਾਰ ਨਿਤਿਸ਼ ਕੁਮਾਰ ਦੇ ਵੱਖ ਹੋਣ ’ਤੇ ਕਾਂਗਰਸ ਸਮੇਤ ਸਮੁੱਚੀ ਵਿਰੋਧੀ ਧਿਰ ਬੈਕਫੁੱਟ ’ਤੇ ਨਜ਼ਰ ਆ ਰਹੀ ਸੀ। National3 hours ago
ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ