Ad-Time-For-Vacation.png

ਕੈਨੇਡਾ ਸਰਕਾਰ ਨੇ ਪੰਜਾਬ ਦੇ ਦੋ ਵਿਧਾਇਕਾਂ ਨੂੰ ਏਅਰਪੋਰਟ ਤੋਂ ਮੋੜਿਆ ਵਾਪਸ

-ਡਾ: ਅਮਨਦੀਪ ਸਿੰਘ ਬੈਂਸ ਲੁਧਿਆਣਾ ਦੀ ਸ਼ਿਕਾਇਤ ‘ਤੇ ਹੋਈ ਹੈ ਕਾਰਵਾਈ
-ਔਰਤ ਦੀ ਕੁੱਟਮਾਰ, ਸਰਕਾਰੀ ਦਫਤਰ ‘ਚ ਧੌਂਸ, ਬਦਫੈਲੀ ਅਤੇ ਫ਼ੰਡ ਵੀ ਬਣੇ ਮੁੱਦਾ
ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਦੋ ਵਿਧਾਨਕਾਰਾਂ ਕੁਲਤਾਰ ਸਿੰਘ ਸੰਧਵਾਂ (ਕੋਟਕਪੂਰਾ) ਅਤੇ ਅਮਰਜੀਤ ਸਿੰਘ ਸੰਦੋਹਾ ( ਰੋਪੜ) ਨੂੰ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਦੀ ਹਦਾਇਤ ‘ਤੇ ਲੁਧਿਆਣਾ ਦੇ ਡੈਂਟਲ ਸਰਜਨ ਡਾæ ਅਮਨਦੀਪ ਸਿੰਘ ਬੈਂਸ ਦੁਆਰਾ ਕੀਤੀ ਲਿਖਤੀ ਸ਼ਿਕਾਇਤ ਦੇ ਮੱਦੇ ਨਜ਼ਰ ਏਅਰਪੋਰਟ ਅਥਾਰਟੀ ਨੇ ਦੇਸ਼ ਦੀ ਰਾਜਧਾਨੀ ਔਟਵਾ ਦੇ ਹਵਾਈ ਅੱਡੇ ਤੋਂ ਹੀ ਦੋ ਘੰਟਿਆਂ ਦੀ ਪੁੱਛ ਪੜਤਾਲ ਪਿੱਛੋਂ ਵਾਪਸ ਇੰਡੀਆ ਮੋੜ ਦਿੱਤਾ ਹੈ। ਏਅਰਪੋਰਟ ਅਥਾਰਟੀ ਨੇ ਇਨ੍ਹਾਂ ਦੋਵਾਂ ਵਿਧਾਇਕਾਂ ਨੂੰ ਵੱਖ ਵੱਖ ਕਮਰਿਆਂ ਵਿੱਚ ਲਿਜਾਕੇ ਕੈਨੇਡਾ ਆਉਣ ਦੇ ਕਾਰਨਾਂ ਬਾਰੇ ਡੂੰਘੀ ਪੁੱਛ ਪੜਤਾਲ ਤੋਂ ਇਲਾਵਾ ਪੰਜਾਬ ‘ਚ ਉਨ੍ਹਾਂ ਦੇ ਚਰਚਿਆਂ ਬਾਰੇ ਕਈ ਸਵਾਲਾਂ ਦੇ ਜਵਾਬ ਮੰਗੇ ਜਿੰਨ੍ਹਾਂ ਵਿੱਚ ਸੰਧਵਾਂ ਤੋਂ ਉਸ ਦੇ ਜਿਲ੍ਹਾ ਫਰੀਦਕੋਟ ਦੇ ਏ ਡੀ ਸੀ ਨੂੰ ਧੌਂਸ ਦਿਖਾ ਕੇ ਆਪਣੇ ਆਪ ਨੂੰ ਸਰਕਾਰ ਦੱਸਣਾ ਅਤੇ ਜਿਲ੍ਹਾ ਦੇ ਸਰਕਾਰੀ ਮੁੱਖ ਦਫ਼ਤਰ ਵਿੱਚ ਉਸ ਦੇ ਸਮਰੱਥਕਾਂ ਵੱਲੋਂ ਕੀਤੀ ਨਾਹਰੇਬਾਜ਼ੀ ਅਤੇ ਸੰਦੋਹਾ ਤੋਂ ਮਾਈਨਿੰਗ ਦੇ ਕੇਸ ‘ਚ ਫਸ ਜਾਣ ਦੇ ਕਾਰਨਾਂ ਤੋਂ ਇਲਾਵਾ ਇੱਕ ਔਰਤ ਦੀ ਕੁੱਟਮਾਰ ਦੇ ਕੇਸ ਵਿੱਚ ਰੋਪੜ ਦੀ ਜਿਲ੍ਹਾ ਅਦਾਲਤ ਵੱਲੋਂ ਦੋਸ਼ੀ ਪਾਏ ਜਾਣ ਅਤੇ 17 ਸਾਲ ਦੇ ਲੜਕੇ ਨਾਲ ਕੀਤੀ ਬਦਫ਼ੈਲੀ ਦੇ ਕੇਸ ਬਾਰੇ ਪੁੱਛ ਪੜਤਾਲ ਸ਼ਾਮਲ ਸੀ ਜਿੰਨ੍ਹਾਂ ਬਾਰੇ ਦੋਵੇਂ ਵਿਧਾਇਕ ਆਪਣੇ ਬਾਰੇ ਏਅਰਪੋਰਟ ਅਥਾਰਟੀ ਦੀ ਸੰਤੁਸ਼ਟੀ ਨਹੀਂ ਕਰਵਾ ਸਕੇ ਜਿਸ ਕਰਕੇ ਦੋਵਾਂ ਨੂੰ ਹੀ ਬੇਰੰਗ ਚਿੱਠੀ ਵਾਂਗ ਏਅਰਪੋਰਟ ਤੋਂ ਹੀ ਵਾਪਸ ਮੋੜ ਦੇਣਾ ਯਕੀਨੀ ਬਣਾਇਆ ਹੈ।
ਜਾਣਕਾਰੀ ਸੂਤਰਾਂ ਅਨੁਸਾਰ ਦੋਵਾਂ ਵਿਧਾਇਕਾਂ ਨੂੰ ਵਾਪਸ ਮੋੜੇ ਜਾਣ ਦਾ ਏਅਰਪੋਰਟ ਅਥਾਰਟੀ ਨੇ ਇੱਕ ਇਹ ਵੀ ਵੱਡਾ ਕਾਰਨ ਦੱਸਿਆ ਹੈ ਕਿ ਉਨ੍ਹਾਂ ਕੋਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਈ ਕੈਨੇਡਾ ਤੋਂ ਪੰਜਾਬ ਭੇਜੇ ਗਏ ਵੱਡੇ ਪੱਧਰ ‘ਤੇ ਇਕੱਠੇ ਕੀਤੇ ਫੰਡਾਂ ਬਾਰੇ ਬੜੀ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਗਈ ਜਿਨ੍ਹਾਂ ਬਾਰੇ ਦੋਵੇਂ ਵਿਧਾਨਕਾਰ ਸਹੀ ਜਵਾਬ ਨਾ ਦੇ ਸਕੇ ਜਿਸ ਕਰਕੇ ਏਅਰਪੋਰਟ ਅਥਾਰਟੀ ਨੇ ਉਨ੍ਹਾਂ ਲਈ ਕੈਨੇਡਾ ‘ਚ ਦਾਖਲ ਹੋਣ ਦੇ ਸਾਰੇ ਰਾਹ ਬੰਦ ਕਰ ਦਿੱਤੇ। ਪੁੱਛ ਪੜਤਾਲ ‘ਚ ਇਹ ਪੁੱਛਿਆ ਗਿਆ ਕਿ ਤੁਸੀਂ ਆਪਣੇ ਪਰਿਵਾਰਾਂ ਨੂੰ ਕਿਉਂ ਨਹੀਂ ਨਾਲ ਲੈ ਕੇ ਆਏ ਜਦੋਂ ਕਿ ਉਨ੍ਹਾਂ ਦਾ ਵੀਜ਼ਾ ਵੀ ਤੁਹਾਡੇ ਨਾਲ ਲੱਗਾ ਹੈ, ਜਿਸ ਦਾ ਵੀ ਉਹ ਸਹੀ ਉੱਤਰ ਨਹੀਂ ਦੇ ਸਕੇ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੰਧਵਾਂ ਵੱਲੋਂ ਕੈਨੇਡੀਅਨ ਅਧਿਕਾਰੀਆਂ ਨਾਲ ਗਰਮੀ ਵਿੱਚ ਵੀ ਕੁਝ ਗੱਲਾਂ ਕੀਤੀਆਂ ਗਈਆਂ ਜਿੰਨ੍ਹਾਂ ਕਰਕੇ ਉਹ ਸੰਦੋਏ ਨੂੰ ਵੀ ਲੈ ਬੈਠਾ। ਪਤਾ ਲੱਗਾ ਹੈ ਕਿ ਦਿੱਲੀ ਹਵਾਈ ਅੱਡੇ ‘ਤੇ ਉੱਤਰਦਿਆਂ ਹੀ ਦੋਵਾਂ ਵਿਧਾਨਕਾਰਾਂ ਨੇ ਪੱਤਰਕਾਰਾਂ ਨੂੰ ਇੰਟਰਵਿਊ ‘ਚ ਦੱਸਿਆ ਕਿ ਕੈਨੇਡੀਅਨ ਅਧਿਕਾਰੀਆਂ ਨੇ ਉਨ੍ਹਾਂ ਨਾਲ ਬੜੀ ਇੱਜ਼ਤ ਨਾਲ ਗੱਲਬਾਤ ਕੀਤੀ ਅਤੇ ਬਣਦਾ ਮਾਣ ਸਨਮਾਨ ਦਿੱਤਾ, ਪਰ ਜਦੋਂ ਦੋਵਾਂ ਵਿਧਾਨਕਾਰਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਇਸ ਸੰਬੰਧੀ ਆਪਣਾ ਰੋਣਾ ਲੈ ਕੇ ਗਏ ਤਾਂ ਓੱਥੇ ਉਨ੍ਹਾਂ ਨੇ ਕਿਹਾ ਕਿ ਕੈਨੇਡਾ ਏਅਰਪੋਰਟ ਅਥਾਰਟੀ ਨੇ ਸਾਡੇ ਨਾਲ ਚੰਗਾ ਸਲੂਕ ਨਹੀਂ ਕੀਤਾ।
ਕੁਲਤਾਰ ਸਿੰਘ ਸੰਧਵਾਂ ਦੀ ਭੈਣ ਆਪਣੇ ਵਿਧਾਇਕ ਭਰਾ ਨੂੰ ਏਅਰਪੋਰਟ ਤੋਂ ਲੈਣ ਆਈ ਹੋਈ ਸੀ ਜਦੋਂ ਉਸ ਨੂੰ ਏਅਰਪੋਰਟ ਤੋਂ ਬਾਹਰ ਨਿੱਕਲਣ ਦੀ ਆਗਿਆ ਨਾ ਮਿਲੀ ਤਾਂ ਉਸ ਨੇ ਬਰੈਂਪਟਨ ਦੀ ਇੱਕ ਮਹਿਲਾ ਐਮ ਪੀ ਨੂੰ ਇਸ ਵਿੱਚ ਦਖਲ ਦੇਣ ਲਈ ਕਿਹਾ ਤਾਂ ਉਸ ਦੇ ਕਹਿਣ ‘ਤੇ ਵੀ ਏਅਰਪੋਰਟ ਅਥਾਰਟੀ ਨੇ ਉਨ੍ਹਾਂ ਨੂੰ ਕੈਨੇਡਾ ਦੀ ਧਰਤੀ ‘ਤੇ ਪੈਰ ਰੱਖਣ ਦੀ ਆਗਿਆ ਨਹੀਂ ਦਿੱਤੀ। ਸ਼ਾਇਦ ਇਹ ਪਹਿਲੀ ਵਾਰ ਹੀ ਹੋਇਆ ਹੋਵੇ ਕਿ ਕਿਸੇ ਸਿਆਸੀ ਨੇਤਾਵਾਂ ਨੂੰ ਕੈਨੇਡਾ ਨੇ ਏਅਰਪੋਰਟ ਤੋਂ ਵਾਪਸ ਮੋੜਿਆ ਹੋਵੇ। ਵਿਧਾਇਕ ਸੰਦੋਹਾ ਨੇ ਭਾਵੇਂ ਆਪਣੇ ਅਦਾਲਤੀ ਕੇਸ ਬਾਰੇ ਸਾਰੇ ਕਾਗਜ਼ਾਤ ਮੰਗਵਾਕੇ ਸੱਚੇ ਹੋਣ ਦਾ ਸਪੱਸ਼ਟੀਕਰਨ ਦੇਣ ਬਾਰੇ ਗੱਲ ਕਰਨੀ ਚਾਹੀ ਤਾਂ ਵੀ ਏਅਰਪੋਰਟ ਅਧਿਕਾਰੀਆਂ ਨੇ ‘ਮੈਂ ਨਾ ਮਾਨੂੰ’ਵਾਲੀ ਜਿੱਦ ਕਾਇਮ ਰੱਖੀ ਅਤੇ ਦੋਵਾਂ ਵਿਧਾਇਕਾਂ ਨੂੰ ਥੈਂਕਿਊ, ਥੈਂਕਿਊ ਕਹਿ ਕੇ ਭਾਰਤ ਭੇਜਣ ਦਾ ਆਪਣਾ ਫੈਸਲਾ ਅਟੱਲ ਰੱਖਿਆ ਅਤੇ ਵਾਪਸ ਮੋੜ ਦਿੱਤੇ।

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.