Ad-Time-For-Vacation.png

ਕਾਂਗਰਸ ਪਾਰਟੀ ਅਤੇ ਭਾਰਤੀ ਸਟੇਟ ਦੋਨੇ ਹੀ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਹਨ – ਪੰਥਕ ਜਥੇਬੰਦੀਆਂ ਯੂ ਕੇ

ਲੰਡਨ: ਕਾਂਗਰਸ ਦੇ ਪਰਧਾਨ ਰਾਹੁਲ ਗਾਂਧੀ ਵਲੋਂ ਪਿਛਲੇ ਦਿਨੀਂ ਲੰਡਨ ਵਿੱਚ ਇੱਕ ਸਮਾਰੋਹ ਦੌਰਾਨ ਦਿੱਤੇ ਬਿਆਨ ਕਿ ਕਾਂਗਰਸ 1984 ਦੇ ਸਿੱਖ ਕਤਲੇਆਮ ਦੀ ਦੋਸ਼ੀ ਨਹੀਂ ਹੈ, ਦੀ ਅਸੀਂ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ । ਇਸ ਦੇ ਨਾਲ ਹੀ ਉਹਨਾਂ ਕਾਂਗਰਸੀ ਲੀਡਰ ਜੋ ਕਿ ਰਾਹੁਲ ਗਾਂਧੀ ਦੇ ਬਿਆਨ ਦੀ ਪ੍ਰੋੜਤਾ ਕਰ ਰਹੇ ਹਨ ਉਹਨਾਂ ਦੀ ਨਿੰਦਾ ਕਰਦੇ ਹਾਂ । ਨਾ ਸਿਰਫ ਕਾਂਗਰਸ ਬਲਕਿ ਸਮੁੱਚੀ ਭਾਰਤੀ ਸਟੇਟ, ਭਾਰਤੀ ਅਦਾਲਤਾਂ, ਫੌਜ ਅਤੇ ਸੁਰੱਖਿਆ ਬਲ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਹਨ । ਸਿੱਖ ਕਤਲੇਆਮ ਤੋਂ ਬਾਅਦ ਕਈ ਕਾਂਗਰਸੀ ਲੀਡਰ ਅੱਜ ਵੀ ਅਦਾਲਤਾਂ ਦੇ ਕਟਿਹਰੇ ਵਿੱਚ ਹਨ । ਇਹ ਅਲੱਗ ਗੱਲ ਹੈ ਕਿ ਅਦਾਲਤਾਂ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੀਆਂ । ਕਾਂਗਰਸੀ ਲੀਡਰ ਨੂੰ ਸਜ਼ਾ ਨਾ ਹੋ ਸਕਣਾ, ਦਰਜਨਾਂ ਕਮਿਸ਼ਨ ਬਿਠਾਉਣ ਤੋਂ ਬਾਅਦ ਵੀ ਕਤਲੇਆਮ ਪੀੜਤਾਂ ਨੂੰ ਇਨਸਾਫ ਨਾ ਮਿਲਣਾ ਭਾਰਤੀ ਸਟੇਟ ਦੇ ਸਿਖ ਵਿਰਧੀ ਚਿਹਰੇ ਨੂੰ ਜੱਗ ਜ਼ਾਹਰ ਕਰਦੇ ਹਨ । ਅਸੀਂ ਯੂ.ਕੇ. ਦੇ ਵਸਨੀਕ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਹਨਾਂ ਐਮ ਪੀਜ਼ ਦੀ ਜਵਾਬ ਤਲਬੀ ਜ਼ਰੂਰ ਕਰਨ ਕਿ ਕੀ ਉਹ ਸਿੱਖ ਕਤਲੇਆਮ ਨੂੰ ਝੁਠਲਾਏ ਜਾਣ ਦੇ ਹਾਮੀ ਹਨ ਤੇ ਜੇ ਨਹੀਂ ਤਾਂ ਫਿਰ ਉਹਨਾਂ ਨੇ ਰਾਹੁਲ ਗਾਂਧੀ ਦਾ ਵਿਰੋਧ ਕਿਉਂ ਨਹੀਂ ਕੀਤਾ ਅਤੇ ਭਵਿੱਖ ਵਿੱਚ ਇਸ ਵਿਸ਼ੇ ਪ੍ਰਤੀ ਉਹਨਾਂ ਦਾ ਕੀ ਸਟੈਂਡ ਹੋਵੇਗਾ। ਰਾਹੁਲ ਗਾਂਧੀ ਵੱਲੋਂ ਦਿੱਤੇ ਬਿਆਨ ਵਿੱਚ ਕਾਂਗਰਸ ਪਾਰਟੀ ਨੂੰ ਸਿੱਖ ਕਤਲੇਆਮ ਦੇ ਦੋਸ਼ ਤੋਂ ਬਰੀ ਕਰਨਾ ਅਗਲੇ ਸਾਲ ਆ ਰਹੀਆਂ ਭਾਰਤੀ ਲੋਕ ਸਭਾ ਦੀਆਂ ਚੋਣਾ ਵਿੱਚ ਆਪਣਾ ਸੁਥਰਾ ਅਕਸ ਪੇਸ਼ ਕਰਨ ਦੀ ਕੋਸ਼ਿਸ਼ ਹੈ । ਪਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸਿੱਖ ਸਮੁੱਚੀ ਭਾਰਤੀ ਸਟੇਟ ਅਤੇ ਉਸ ਸਮੇਂ ਸਤਾ ਤੇ ਕਾਬਜ਼ ਕਾਂਗਰਸ ਪਾਰਟੀ ਨੂੰ ਸਿੱਖ ਕਤਲੇਆਮ ਦਾ ਦੋਸ਼ੀ ਮੰਨਦੇ ਸੀ, ਮੰਨਦੇ ਹਨ ਅਤੇ ਮੰਨਦੇ ਰਹਿਣਗੇ । ਕਾਂਗਰਸ ਪ੍ਰਧਾਨ ਦੇ ਤੱਥ ਹੀਣ ਅਤੇ ਝੂਠੇ ਬਿਆਨ ਸਾਡੇ ਇਸ ਦਾਅਵੇ ਦੀ ਪੁਰਜ਼ੋਰ ਪ੍ਰੋੜਤਾ ਕਰਦੇ ਹਨ ਕਿ ਭਾਰਤ ਅੰਦਰ ਕਦੇ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਸਕਦਾ ਅਤੇ ਸਿੱਖਾਂ ਦਾ ਅਜ਼ਾਦ ਘਰ ਖਾਲਿਸਤਾਨ ਹੀ ਸਿੱਖਾਂ ਦੇ ਸਭ ਮਸਲਿਆ ਦਾ ਹੱਲ ਹੈ । ਅਸੀਂ ਸਿੱਖਾਂ ਲਈ ਇਨਸਾਫ ਦੀ ਪ੍ਰਾਪਤੀ ਅਤੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਲਈ ਸਦਾ ਵਚਨਬੱਧ ਹਾਂ ਤੇ ਸਿੱਖਾਂ ਨਾਲ ਹੋਈਆਂ ਬੇਇਨਸਾਫੀਆਂ ਲਈ ਸਦਾ ਅਵਾਜ਼ ਉਠਾਉਂਦੇ ਰਹਾਂਗੇ ਅਤੇ 1984 ਦੇ ਸਿੱਖ ਕਤਲੇਆਮ ਨੂੰ ਝੁਠਲਾਉਣ ਦੀ ਹਰ ਕੋਸ਼ਿਸ਼ ਦਾ ਮੂੰਹ ਤੋੜ ਜਵਾਬ ਦਿੰਦੇ ਰਹਾਂਗੇ ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.