ਨਵੀਂ ਦਿੱਲੀ — ਵੰਦੇ ਭਾਰਤ ਐਕਪ੍ਰੈਸ ਟ੍ਰੇਨ ਦੂਜੀਆਂ ਗੱਡੀਆਂ ਤੋਂ ਬਿਲਕੁੱਲ ਵੱਖ ਹੈ। ਇਕ ਦਮ ਸਪੀਡ ਫੜ੍ਹਣ ਦੀ ਗੱਲ ਹੋਵੇ ਜਾਂ ਫਿਰ ਐਮਰਜੰਸੀ ਬ੍ਰੈਕ ਦੀ, ਦੋਨਾਂ ਹਾਲਾਤਾਂ ‘ਚ ਇਹ ਗੱਡੀ ਪੂਰੀ ਤਰ੍ਹਾਂ ਫਿਟ ਹੈ। ਰੇਲਵੇ ਦੇ ਤਕਨੀਕੀ ਮਾਹਰ ਦੱਸਦੇ ਹਨ ਕਿ ਇਸ ਦੀ ਸਵਾਰੀ ਕਰਨ ਵਾਲੇ ਯਾਤਰੀ ਨੂੰ ਹਵਾਈ ਜਹਾਜ਼ ਦੇ ਸਫਰ ਵਰਗਾ ਅਹਿਸਾਸ ਹੋਵੇਗਾ। ਇਸ ਦਾ ਸਭ ਤੋਂ ਵੱਡਾ ਕਾਰਨ ਵੰਦੇ ਭਾਰਤ ਐਕਸਪ੍ਰੈਸ ਦੇ ਹਰ ਕੋਚ ‘ਚ ਵੱਖਰਾ ਮੋਟਰ ਲੱਗਾ ਹੋਣਾ ਹੈ। ਤੁਸੀਂ ਇਸ ਨੂੰ ਮੈਟਰੋ ਦੀ ਤਰਜ ‘ਤੇ ਵੀ ਦੇਖ ਸਕਦੇ ਹੋ।
ਇਸੇ ਇੰਜਣ ਕਾਰਨ ਇਹ ਗੱਡੀ ਕੁਝ ਹੀ ਸੰਕਿਟਾਂ ‘ਚ ਹਵਾ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ, ਤਾਂ ਦੂਜੇ ਪਾਸੇ ਜਦੋਂ ਚਾਹੋ ਇਸ ਨੂੰ ਰੋਕਿਆ ਜਾ ਸਕਦਾ ਹੈ। ਦੂਜੀ ਖਾਸ ਗੱਲ ਇਹ ਹੈ ਕਿ ਇਸ ਦੇ ਹਰ ਪਹੀਏ ‘ਚ ਇਕ ਵਖਰੀ ਟ੍ਰੈਕਸ਼ਨ ਮੋਟਰ ਲੱਗੀ ਹੈ। ਇਹੀ ਉਹ ਤਕਨੀਕ ਹੈ ਜੋ ਇਸ ਗੱਡੀ ਨੂੰ ਦੂਜੀਆਂ ਟਰੇਨਾਂ ਤੋਂ ਵੱਖਰਾ ਕਰਦੀ ਹੈ। ਇਹ ਤਕਨੀਕ ਨਾ ਸਿਰਫ ਸਪੀਡ ਦੇ ਨਜ਼ਰੀਏ ਤੋਂ, ਸਗੋਂ ਦਮਦਾਰ ਅਤੇ ਸੁਰੱਖਿਅਤ ਬ੍ਰੇਕਿੰਗ ਸਿਸਟਮ ਲਈ ਵੀ ਮੰਨੀ ਜਾਂਦੀ ਹੈ।