ਅਮਰੀਕਾ ‘ਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਉਹ ਰੇਹਾਨ ਸਿੱਦੀਕੀ ਦੀਆਂ ਸਰਗਰਮੀਆਂ ਸਬੰਧੀ ਲਗਾਤਾਰ ਸ਼ਿਕਾਇਤਾਂ ਕਰਦੇ ਰਹੇ ਹਨ। ਅਮਰੀਕੀ ਸਰਕਾਰ ਤੋਂ ਇਲਾਵਾ ਭਾਰਤ ਸਰਕਾਰ ਦੇ ਵਿਦੇਸ਼ ਤੇ ਗ੍ਰਹਿ ਮੰਤਰਾਲਿਆਂ ‘ਚ ਪਰਵਾਸੀ ਭਾਰਤੀਆਂ ਨੇ ਰੇਹਾਨ ਦੀ ਸ਼ਿਕਾਇਤ ਕੀਤੀ ਹੈ। ਦੱਸਿਆ ਗਿਆ ਹੈ ਕਿ ਰੇਹਾਨ ਬਾਲੀਵੁੱਡ ਸਟਾਰ ਦੇ ਅਮਰੀਕਾ ‘ਚ ਪ੍ਰੋਗਰਾਮ ਕਰਵਾਉਂਦਾ ਹੈ ਤੇ ਉਸ ਤੋਂ ਹੋਣ ਵਾਲੀ ਕਮਾਈ ਨੂੰ ਭਾਰਤ ਵਿਰੋਧੀ ਸਰਗਰਮੀਆਂ ‘ਚ ਇਸਤੇਮਾਲ ਕਰਦਾ ਹੈ। ਕਈ ਵਾਰ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਕੁਝ ਨਾ ਹੋਣ ਤੇ ਭਾਰਤੀ ਕਲਾਕਾਰਾਂ ਦੇ ਪ੍ਰੋਗਰਾਮ ਜਾਰੀ ਰਹਿਣ ਨਾਲ ਪਰਵਾਸੀ ਭਾਰਤੀਆਂ ‘ਚ ਰੋਸ ਦੇ ਭਾਵ ਸਨ। ਪਰ ਹੁਣ ਭਾਰਤੀ ਏਜੰਸੀਆਂ ਦੇ ਸਰਗਰਮ ਹੋਣ ਜਾਣ ਨਾਲ ਉਨ੍ਹਾਂ ‘ਚ ਰਾਹਤ ਦੇ ਭਾਵ ਹਨ। ਭਾਰਤੀ ਭਾਈਚਾਰੇ ਦੇ ਪ੍ਰਮੁੱਖ ਲੋਕਾਂ ਮੁਤਾਬਕ ਸਿੱਦੀਕੀ ਪਿਛਲੇ ਕਈ ਸਾਲਾਂ ਤੋਂ ਕਸ਼ਮੀਰ ‘ਚ ਭਾਰਤ ਵਿਰੋਧੀ ਸਰਗਰਮੀਆਂ ਲਈ ਵੀ ਪੈਸੇ ਦੇ ਰਿਹਾ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ‘ਤੇ ਉਸਨੇ ਕਈ ਥਾਵਾਂ ‘ਤੇ ਵਿਰੋਧ ਮੁਜ਼ਾਹਰੇ ਵੀ ਕਰਵਾਏ ਸਨ। ਪਰਵਾਸੀ ਭਾਰਤੀ ਨਵਨ ਡੀ ਕੌਰ ਮੁਤਾਬਕ ਸਤੰਬਰ 2019 ‘ਚ ਹਿਊਸਟਨ ‘ਚ ਹਾਉਡੀ ਮੋਦੀ ਪ੍ਰੋਗਰਾਮ ਦੌਰਾਨ ਸਿੱਦੀਕੀ ਨੇ ਉੱਥੇ ਭਾਰਤ ਵਿਰੋਧੀ ਰੈਲੀ ਕੀਤੀ ਸੀ। ਇਸ ‘ਚ ਭਾਰਤ ਤੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਜ਼ਹਿਰ ਉਗਲ ਗਿਆ ਸੀ।

ਅਧਿਕਾਰਕ ਸੂਤਰਾਂ ਮੁਤਾਬਕ ਭਾਰਤ ਵਿਰੋਧੀ ਸਰਗਰਮੀਆਂ ਨੂੰ ਲੰਬੇ ਸਮੇਂ ਤਕ ਚੱਲਦੇ ਨਹੀਂ ਰਹਿਣ ਦਿੱਤਾ ਜਾ ਸਕਦਾ। ਸਿੱਦੀਕੀ ਖ਼ਿਲਾਫ਼ ਜਾਂਚ ਸ਼ੁਰੂ ਹੋ ਗਈ ਹੈ। ਨਤੀਜਾ ਆਉਣ ‘ਚ ਥੋੜ੍ਹਾ ਸਮਾਂ ਲੱਗ ਸਕਦਾ ਹੈ। ਜ਼ਿਕਰਯੋਗ ਹੈ ਕਿ ਸਿੱਦੀਕੀ ਦਾ ਅਮਰੀਕਾ ‘ਚ ਇਕ ਰੇਡੀਓ ਸਟੇਸ਼ਨ ਵੀ ਹੈ। ਹੁਣ ਉਸ ਤੋਂ ਪ੍ਰਸਾਰਤ ਹੋਣ ਵਾਲੇ ਪ੍ਰੋਗਰਾਮ ਵੀ ਸੁਣੇ ਜਾਣਗੇ।