ਸਿੱਖਾਂ ਦੇ ਨਿਹੱਥੇ ਪੁੱਤ ਮਾਰਕੇ ਪੁਲਿਸ ਦਾ ਮਨੋਬਲ ਉੱਚਾ ਰੱਖਣ ਵਾਲੇ ਡੀਜੀਪੀ ਨੂੰ ਕੈਪਟਨ ਸਰਕਾਰ ਨੇ ਬਰਤਰਫ਼ ਕਿਉਂ ਨਹੀ ਕੀਤਾ : ਖਹਿਰਾ
ਬਰਗਾੜੀ- ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਵਿੱਚ ਅਪਣੇ ਸਾਥੀ ਵਿਧਾਇਕਾਂ ਨਾਲ ਵੱਡੇ ਕਾਫਲੇ ਦੇ ਰੂਪ ਵਿੱਚ ਪੁੱਜੇ ਸ੍ਰ ਸੁਖਪਾਲ ਸਿੰਘ ਖਹਿਰਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਅ ਕਿਹਾ ਕਿ ਅੱਤ ਦੀ ਗਰਮੀ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਬਰਗਾੜੀ ਦੀ ਦਾਣਾ ਮੰਡੀ ਵਿੱਚ ਮੋਰਚਾ ਸੰਭਾਲ ਕੇ ਬੈਠੇ ਖਾਲਸਾ ਪੰਥ ਅੱਗੇ ਮੇਰਾ ਸਿਰ ਝੁਕਦਾ ਹੈ, ਮੈ ਤੁਹਾਡੇ ਜਜ਼ਬੇ ਨੂੰ ਸਲਾਮ ਕਰਦਾ ਹਾਂ।ਉਹਨਾਂ ਸਰਕਾਰ ਦੀ ਨੀਅਤ ਤੇ ਸ਼ੱਕ ਜਾਹਰ ਕਰਦਿਆਂ ਕਿਹਾ ਇਸ ਸ਼ੈਸ਼ਨ ਵਿੱਚ ਵੀ ਕੋਈ ਪਰਾਪਤੀ ਹੋਣ ਦੀ ਸੰਭਾਵਨਾ ਨਹੀ ਹੈ, ਕਿਉਂ ਕਿ 24 ਤਰੀਕ ਨੂੰ ਸਿਰਫ ਸਰਧਾਂਜਲੀ ਦੇਣ ਤੋਂ ਬਾਅਦ ਸ਼ੈਸ਼ਨ ਨੇ ਉੱਠ ਜਾਣਾ ਹੈ,ਤੇ ਅੱਗੇ ਦੋ ਦਿਨ 25 26 ਨੂੰ ਛੁੱਟੀਆਂ ਹਨ ਤੇ ਸਿਰਫ ਦੋ ਦਿਨ 27 ਤੇ 28 ਦੇ ਸ਼ੈਸ਼ਨ ਿਵੱਚ ਦੋ ਸੌ ਪੰਨਿਆਂ ਦੀ ਰਿਪੋਰਟ ਤੇ ਕੀ ਬਹਿਸ ਹੋ ਸਕਦੀ ਹੈ।
ਇਹ ਅਕਾਲੀ ਅਤੇ ਕਾਂਗਰਸੀ ਆਪਸ ਵਿੱਚ ਰਲੇ ਮਿਲੇ ਹਨ ਤੇ ਝੂਠੇ ਕੇਸਾਂ ਵਿੱਚ ਫਸਾਉਣ ਅਤੇ ਬੇਈਮਾਨੀ ਦੇ ਮਾਹਰ ਹਨ, ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਸੰਵੇਦਨਸੀਲ ਮੁੱਦੇ ਤੇ ਘੱਟੋ ਘੱਟ ਇੱਕ ਹਫਤੇ ਦਾ ਸਪੈਸਿਲ ਸੈਸਨ ਸੱਦਣਾ ਚਾਹੀਦਾ ਸੀ।ਉਹਨਾਂ ਕਿਹਾ ਕਿ ਜਦੋਂ ਡੀ ਆਈ ਜੀ ਰਣਬੀਰ ਸਿੰਘ ਖਟੜਾ ਹੁਣ ਥੋੜੇ ਸਮੇ ਵਿੱਚ ਸਾਰੇ ਮਾਮਲੇ ਨੂੰ ਉਜਾਗਰ ਕਰ ਸਕਦਾ ਹੈ ਫਿਰ ਪਿਛਲੇ ਢਾਈ ਸਾਲਾਂ ਵਿੱਚ ਇਹ ਸੱਚ ਉਜਾਗਰ ਕਿਉ ਨਹੀ ਹੋ ਸਕਿਆ।ਉਹਨਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੀਹ ਜੁਲਾਈ ਨੂੰ ਆ ਚੁੱਕੀ ਹੈ ਤੇ 10 ਪੁਲਿਸ ਅਫਸਰਾਂ ਦੇ ਨਾਮ ਆਏ ਹਨ ਤੇ ਉਹਨਾਂ ਵਿੱਚ ਚਾਰ ਤੇ 302 ਦਾ ਪਰਚਾ ਚੀ ਦਰਜ ਹੋ ਚੁੱਕਾ ਹੈ, ਫਿਰ ਵੀ ਕੈਪਟਨ ਸਰਕਾਰ ਸੀ ਵੀ ਆਈ ਨੂੰ ਸੌਪਕੇ ਠੰਡੇ ਬਸਤੇ ਵਿੱਚ ਪਾਉਣਾ ਚਾਹੁੰਦੀ ਹੈ।ਉਹਨਾਂ ਕਿਹਾ ਕਿ ਜੇਕਰ ਅਜਿਹੀ ਕੋਈ ਘਟਨਾ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵਾਪਰੀ ਹੁੰਦੀ ਤਾ ਦੋਸ਼ੀਆਂ ਨੂੰ ਕਦੋ ਦਾ ਫਾਹੇ ਟੰਗ ਦਿੱਤਾ ਜਾਣਾ ਸੀ, ਜੇਕਰ ਅਮਰੀਕਾ, ਇੰਗਲੈਂਡ ਵਿੱਚ ਬਾਈਬਲ ਦੀ ਬੇਅਦਬੀ ਹੋਈ ਹੁੰਦੀ ਤਾਂ ਵੀ ਮਿੰਟਾਂ ਸਕਿੰਟਾਂ ਵਿੱਚ ਮਸਲਾ ਹੱਲ ਹੋਇਆ ਹੁੰਦਾ, ਪਰੰਤੂ ਸਾਡੇ ਪਿਉ ਦੀ ਬੇਅਦਬੀ ਹੋਈ ਨੂੰ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰਾਂ ਵੋਟ ਰਾਜਨੀਤੀ ਕਰ ਰਹੀਆਂ ਹਨ।ਉਹਨਾਂ ਡੀਜੀ ਪੀ ਪੰਜਾਬ ਦੇ ਦੋਸ਼ੀ ਪੁਲਿਸ ਅਫਸਰਾਂ ਦੇ ਹੱਕ ਵਿੱਚ ਭੁਗਤਣ ਸਬੰਧੀ ਦਿੱਤੇ ਬਿਆਨ ਕਿ ਜੇਕਰ ਦੋਸੀ ਪੁਲਿਸ ਅਫਸਰਾਂ ਤੇ ਕੇਸ ਦਰਜ ਕੀਤੇ ਗਏ ਤਾਂ ਪੁਲਿਸ ਦਾ ਮਨੋਬਲ ਡਿੱਗ ਜਾਵੇਗਾ ਤੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਇੱਕੀਵੀਂ ਸਦੀ ਵਿੱਚ ਜਦੋਂ ਪੂਰੀ ਦੁਨੀਆਂ ਵਿੱਚ ਬੋਲਬਾਲਾ ਹੈ ਤਾਂ ਪੰਜਾਬ ਦੀ ਪੁਲਿਸ ਲੋਕਾਂ ਦੇ ਬੱਚੇ ਮਾਰਕੇ ਅਪਣਾ ਮਨੋਬਲ ਉੱਚਾ ਰੱਖੇਗੀ?ਉਹਨਾਂ ਕਿਹਾ ਕਿ ਅਸੀ ਪੁਲਿਸ ਦੇ ਖਿਲਾਫ ਨਹੀ ਪਰ ਉਹਨਾਂ ਨੂੰ ਇਹ ਅਧਿਕਾਰ ਕਿਸਨੇ ਦਿੱਤਾ ਕਿ ਉਹ ਲੋਕਾਂ ਦੇ ਬੇਦੋਸੇ ਅਤੇ ਨਿਹੱਥੇ ਬੱਚਿਆਂ ਨੂੰ ਗੋਲੀਆਂ ਦਾ ਨਿਸਾਨਾ ਬਣਾਵੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦਾ ਕੋਈ ਚੰਗਾ ਤੇ ਇਮਾਨਦਾਰ ਸਾਸਕ ਹੁੰਦਾ ਤਾਂ ਅਜਿਹੇ ਡੀਜੀਪੀ ਨੂੰ ਮੌਕੇ ਤੇ ਹੀ ਬਰਤਰਫ ਕਰਕੇ ਘਰ ਭੇਜ ਦਿੰਦਾ, ਪਰ ਅਫਸੋਸ , ਕਿ ਕੈਪਟਨ ਤਾਂ ਪੁਲਿਸ ਮੁਖੀ ਨੂੰ ਸਹਿ ਦੇ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਕੈਪਟਨ ਦੀ ਸਰਕਾਰ ਇਸ ਸ਼ੈਸਨ ਵਿੱਚ ਕੋਈ ਕਾਰਵਾਈ ਨਹੀ ਕਰਦੀ ਤਾਂ ਬਰਗਾੜੀ ਤੋਂ ਚੰਡੀਗੜ ਵੱਲ ਕੂਚ ਕਰਾਂਗੇ ਅਤੇ ਵਿਧਾਨ ਸਭਾ ਦਾ ਘਿਰਾਓ ਕਰਾਂਗੇ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਪੂਰੀ ਦੁਨੀਆਂ ਦੀਆਂ ਨਜਰਾਂ 24 ਤਰੀਕ ਨੂੰ ਹੋਣ ਜਾ ਰਹੇ ਵਿਧਾਨ ਸਭਾ ਸੈਸਨ ਤੇ ਟਿਕੀਆਂ ਹੋਈਆਂ ਹਨ, ਜਿਸ ਤੋਂ ਸਰਕਾਰ ਦੀ ਭਰੋਸੇਯੋਗਤਾ ਸਪੱਸਟ ਗੋ ਜਾਵੇਗੀ।ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਨੇ ਵੀ ਅਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਅਤੇ ਮੋਰਚੇ ਨੂੰ ਜਥੇਬੰਦੀ ਵੱਲੋਂ ਪੂਰਨ ਸਮੱਰਥਣ ਦਾ ਐਲਾਨ ਵੀ ਕੀਤਾ।