ਫ਼ੌਜ ਨੇ ਗੁਰੂ ਗ੍ਰੰਥ ਸਾਹਿਬ ਦੇ 205 ਸਰੂਪ ਵਾਪਸ ਕੀਤੇ:ਵੇਦਾਂਤੀ

ਅੰਮ੍ਰਿਤਸਰ, (ਵਿਸ਼ੇਸ਼ ਪ੍ਰਤੀਨਿਧ) : ਸਿੱਖ ਕੌਮ ਨਾਲ ਸਬੰਧਤ ਅਣਮੋਲ ਦਸਤਾਵੇਜ਼ ਵੇਚਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਹੈ ਕਿ ਫ਼ੌਜ ਨੇ ਗੁਰੂ ਗ੍ਰੰਥ ਸਾਹਿਬ ਦੇ 205 ਸਰੂਪ ਵਾਪਸ ਕੀਤੇ ਸਨ ਪਰ ਇਸ ਵੇਲੇ ਇਨ੍ਹਾਂ ਵਿਚੋਂ ਇਕ ਵੀ ਮੌਜੂਦ ਨਹੀਂ। ਵੇਦਾਂਤੀ ਨੇ ਕਿਹਾ ਕਿ ਅਪ੍ਰੇਸ਼ਨ ਬਲੂ ਸਟਾਰ ਮਗਰੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚ ਜਾਣ ਵਾਲੇ ਉਹ ਪਹਿਲੇ ਸ਼ਖਸ ਸਨ। ਉਨ੍ਹਾਂ ਦੱਸਿਆ ਕਿ 19 ਜੂਨ 1984 ਨੂੰ ਉਹ ਲਾਇਬ੍ਰੇਰੀ ਵਿਚ ਗਏ ਜਿਥੇ ਕਿਸੇ ਵੀ ਕਿਸਮ ਦੀ ਅੱਗ ਦੇ ਨਿਸ਼ਾਨ ਨਹੀਂ ਸਨ। ਫ਼ੌਜ ਵੱਲੋਂ ਵਾਪਸ ਸਰੂਪਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਰੂਪ ਕਿਧਰ ਗਏ, ਇਸ ਬਾਰੇ ਉਹੀ ਲੋਕ ਦੱਸ ਸਕਦੇ ਹਨ ਜਿਨ੍ਹਾਂ ਨੇ ਦਸਤਖ਼ਤ ਕਰ ਕੇ ਇਨ੍ਹਾਂ ਨੂੰ ਪ੍ਰਵਾਨ ਕੀਤਾ ਸੀ ਜਿਸ ਦੇ ਮੱਦੇਨਜ਼ਰ ਸਿੱਧੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਬਣਦੀ ਹੈ। ਵੇਦਾਂਤੀ ਨੇ ਦਾਅਵਾ ਕੀਤਾ ਕਿ ਕਿਸੇ ਵੀ ਸਰੂਪ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤ ਨਹੀਂ ਸਨ।

Be the first to comment

Leave a Reply