”ਖ਼ਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੇ ਕਦੇ ਨਹੀਂ ਲਈ ਸਾਕਾ ਨੀਲਾ ਤਾਰਾ ਦੇ ਪੀੜਤਾਂ ਦੀ ਸਾਰ”

ਸਾਕਾ ਨੀਲਾ ਤਾਰਾ ਨੂੰ ਲੈ ਕੇ 60 ਸਾਲ ਦੀ ਬੇਬੇ ਅਮਰਜੀਤ ਕੌਰ ਨੇ 84 ਵੇਲੇ ਦੇ ਦੁਖਾਂਤ ਦਾ ਜ਼ਿਕਰ ਕਰਦਿਆਂ ਆਖਿਆ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦਾ ਹਾਲ ਬਹੁਤ…

ਚੰਡੀਗੜ੍ਹ : ਸਾਕਾ ਨੀਲਾ ਤਾਰਾ ਨੂੰ ਲੈ ਕੇ 60 ਸਾਲ ਦੀ ਬੇਬੇ ਅਮਰਜੀਤ ਕੌਰ ਨੇ 84 ਵੇਲੇ ਦੇ ਦੁਖਾਂਤ ਦਾ ਜ਼ਿਕਰ ਕਰਦਿਆਂ ਆਖਿਆ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦਾ ਹਾਲ ਬਹੁਤ ਹੀ ਜ਼ਿਆਦਾ ਖ਼ਰਾਬ ਸੀ ਕਿਉਂਕਿ ਪਰਿਕਰਮਾ ਵਿਚ ਲਾਸ਼ਾਂ ਦੇ ਢੇਰ ਲੱਗੇ ਪਏ ਸਨ। ਇਨ੍ਹਾਂ ਵਿਚੋਂ ਬਹੁਤ ਸਾਰੇ ਸ਼ਰਧਾਲੂ ਸਨ ਜੋ ਮੱਥਾ ਟੇਕਣ ਲਈ ਇੱਥੇ ਆਏ ਸਨ ਜਦਕਿ ਕੁੱਝ ਉਹ ਸਿੰਘ ਸਨ ਜੋ ਲੜਦੇ ਸਮੇਂ ਸ਼ਹੀਦ ਹੋਏ।

amarjit kaur

ਬੇਬੇ ਅਮਰਜੀਤ ਕੌਰ ਨੇ ਭਰੇ ਮਨ ਨਾਲ ਦਸਿਆ ਕਿ ਇਸ ਖ਼ੂਨੀ ਕਾਂਡ ਦੌਰਾਨ ਉਸ ਦੇ ਨੇੜੇ ਤੇੜੇ ਗੋਲੀਆਂ ਦੀ ਬਾਰਿਸ਼ ਹੋ ਰਹੀ ਸੀ ਅਤੇ ਉਹ ਇਸ ਭਿਆਨਕ ਸਮੇਂ ਦੌਰਾਨ ਆਪਣੇ ਦੋ ਬੱਚਿਆਂ ਨਾਲ ਸੁਰਖਿਅਤ ਥਾਂ ਦੀ ਭਾਲ ਕਰ ਰਹੀ ਸੀ। ਉਸ ਨੇ ਦਸਿਆ ਕਿ ਉਹ ਇਸ ਗੱਲੋਂ ਅਣਜਾਣ ਸੀ ਕਿ ਸਾਡੇ ਨਾਲ ਇਹ ਸਭ ਹੋ ਰਿਹਾ ਹੈ। ਬੇਬੇ ਅਮਰਜੀਤ ਅਨੁਸਾਰ ਇਹ ਗੱਲ ਚਾਰ ਜੂਨ ਦੀ ਹੈ। ਉਸ ਨੇ ਦਸਿਆ ਕਿ ਉਸ ਨੇ ਅਪਣੇ ਪਤੀ ਦੇ ਕਹਿਣ ਮੁਤਾਬਕ ਉਹ ਉਸ ਸਮੇਂ ਦੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪੂਰਨ ਸਿੰਘ ਦੇ ਘਰ ਜਾ ਰਹੇ ਸਨ, ਜਿਥੇ ਹੋਰ ਵੀ ਬਹੁਤ ਸੰਗਤ ਮੌਜੂਦ ਸੀ।

saka neela tarasaka neela taraਬੇਬੇ ਅਮਰਜੀਤ ਕੌਰ ਨੇ ਸਾਕਾ ਨੀਲਾ ਤਾਰਾ ਵਿਚ ਆਪਣਾ ਪਤੀ ਦਾਰਾ ਸਿੰਘ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਿੱਜੀ ਡਰਾਈਵਰ ਸੀ, ਨੂੰ ਗੁਆ ਲਿਆ ਅਤੇ ਇਸ ਤੋਂ ਇਲਾਵਾ ਅਪਣੇ ਪਿਤਾ ਨੂੰ ਵੀ ਇਸ ਖੂਨੀ ਕਾਂਡ ਵਿਚ ਖੋ ਦਿਤਾ। ਬੇਬੇ ਅਮਰਜੀਤ ਕੌਰ ਇਸ ਸਮੇਂ ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕੀ ਜ਼ਿਲ੍ਹਾ ਤਰਤਾਰਨ ਦਾ ਕਸਬਾ ਵਲਟੋਹਾ ਦਾ ਬਹਾਦਰ ਨਗਰ ਵਿਚ ਪਿੰਡ ਤੋਂ ਬਾਹਰ ਖੇਤਾਂ ਵਿਚ ਬਣੇ ਘਰ ਵਿਚ ਅਮਰਜੀਤ ਕੌਰ ਅੱਜਕਲ੍ਹ ਆਪਣੇ ਦੋ ਪੁੱਤਰਾਂ ਨਾਲ ਰਹਿ ਰਹੀ ਹੈ।

saka neela tarasaka neela taraਅਮਰਜੀਤ ਕੌਰ ਨਾਲ ਜਦੋਂ ਆਪਰੇਸ਼ਨ ਬਲੂ ਸਟਾਰ ਬਾਰੇ ਗੱਲ ਕੀਤੀ ਗਈ ਤਾਂ ਉਸ ਦੀ ਪਹਿਲੀ ਪ੍ਰਤੀਕਿਰਿਆ ਇਹੀ ਸੀ ਕਿ ਉਹ ਬਹੁਤ ਹੀ ਮਾੜਾ ਸਮਾਂ ਸੀ, ਜਿਸ ਨੂੰ ਯਾਦ ਕਰਦਿਆਂ ਵੀ ਲੂੰ ਕੰਡੇ ਖੜ੍ਹੇ ਹੁੰਦੇ ਹਨ। ਗੱਲ ਕਰਦਿਆਂ ਉਹ ਵਿਚਾਲੇ ਹੀ ਰੋਣ ਲੱਗ ਪਈ। ਉਸ ਦੀਆਂ ਅੱਖਾਂ ਵਿਚ ਹੰਝੂ ਡਿਗਣ ਲੱਗੇ। ਕੁੱਝ ਦੇਰ ਤਕ ਚੁੱਪ ਰਹਿਣ ਪਿਛੋਂ ਅਮਰਜੀਤ ਕੌਰ ਨੇ ਅੱਥਰੂਆਂ ਨੂੰ ਚਿਹਰੇ ਤੋਂ ਸਾਫ਼ ਕਰਦੇ ਹੋਏ ਬੋਲਿਆ ਕਿ ਹਮਲੇ ਤੋਂ ਕੁਝ ਦਿਨ ਪਹਿਲਾਂ ਉਸ ਦੇ ਇਕ ਪੁੱਤਰ ਦੀ ਮੌਤ ਹੋਈ ਸੀ ਅਤੇ ਅਜੇ ਪਰਿਵਾਰ ਇਸ ਸਦਮੇਂ ਤੋਂ ਉਭਰ ਹੀ ਰਿਹਾ ਸੀ ਕਿ ਫ਼ੌਜ ਦੇ ਹਮਲੇ ਨੇ ਉਸ ਨੂੰ ਕਦੇ ਵੀ ਨਾ ਭੁੱਲਣ ਵਾਲਾ ਇਹ ਵੱਡਾ ਜ਼ਖ਼ਮ ਦੇ ਦਿਤਾ।

amarjit kauramarjit kaurਜੂਨ 1984 ਦੇ ਖ਼ੂਨੀ ਸਾਕੇ ਨੂੰ ਯਾਦ ਕਰਦਿਆਂ ਅਮਰਜੀਤ ਕੌਰ ਨੇ ਦਸਿਆ ਕਿ ਉਸ ਦਾ ਪਤੀ ਦਾਰਾ ਸਿੰਘ ਅਤੇ ਆਪਣੇ ਬੱਚਿਆਂ ਨਾਲ ਦਰਬਾਰ ਸਾਹਿਬ ਵਿਚ ਹੀ ਰਹਿੰਦੀ ਸੀ। ਅਮਰਜੀਤ ਕੌਰ ਅਨੁਸਾਰ ਇਕ ਜੂਨ ਨੂੰ ਜਦੋਂ ਉਹ ਲੰਗਰ ਹਾਲ ਵਿਚ ਸੇਵਾ ਕਰ ਰਹੀ ਸੀ ਤਾਂ ਬਾਹਰੋਂ ਫਾਇਰਿੰਗ ਦੀ ਆਵਾਜ਼ ਸੁਣਾਈ ਦਿਤੀ, ਜਿਸ ਨਾਲ ਉਥੇ ਸੰਗਤ ਵਿਚ ਸਹਿਮ ਦਾ ਮਾਹੌਲ ਪੈਦਾ ਹੋਇਆ। ਉਸ ਨੇ ਦੱਸਿਆ ਕਿ ਉਸ ਦਿਨ ਹੀ ਉਹਨਾਂ ਦੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨਾਲ ਮੁਲਾਕਾਤ ਵੀ ਹੋਈ ਸੀ, ਉਹਨਾਂ ਇਹ ਵੀ ਆਖਿਆ ਸੀ ਛੇਤੀ ਹੀ ਸਥਿਤੀ ਠੀਕ ਹੋ ਜਾਵੇਗੀ।

poster 1984poster 1984ਅਮਰਜੀਤ ਕੌਰ ਮੁਤਾਬਕ ਚਾਰ ਜੂਨ ਤਕ ਆਉਣ ਵਾਲੇ ਸਮੇਂ ਨੂੰ ਭਾਂਪਦੇ ਹੋਏ ਉਸ ਦੇ ਪਤੀ ਨੇ ਪਰਿਵਾਰ ਨੂੰ ਗਿਆਨੀ ਪੂਰਨ ਸਿੰਘ ਦੇ ਘਰ ਜਾਣ ਲਈ ਆਖ ਦਿਤਾ। ਚਾਰ ਜੂਨ ਨੂੰ ਸਵੇਰੇ ਤੜਕੇ ਤੋਂ ਫੌਜ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਸਨ ਅਤੇ ਸਵੇਰੇ ਸੱਤ ਵਜੇ ਦੇ ਕਰੀਬ ਅਸੀਂ ਗਿਆਨੀ ਪੂਰਨ ਸਿੰਘ ਦੇ ਘਰ ਜਾ ਕੇ ਸ਼ਰਣ ਲੈ ਲਈ। ਇਸ ਦੌਰਾਨ ਅਪਣੇ ਪਤੀ ਨਾਲ ਉਨ੍ਹਾਂ ਦੀ ਅੰਤਮ ਗੱਲਬਾਤ ਸੀ।

saka neela tarasaka neela taraਉਨ੍ਹਾਂ ਆਖਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਕਦੇ ਵੀ ਖ਼ਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ, ਉਹਨਾਂ ਪੰਜਾਬ ਦੀਆਂ ਮੰਨੀਆਂ ਜਾਣ ਵਾਲੀਆਂ ਮੰਗਾਂ ਦੀ ਵਕਾਲਤ ਕੀਤੀ ਸੀ ਜਿਸ ਦੇ ਲਈ ਦਰਬਾਰ ਸਾਹਿਬ ‘ਤੇ ਹਮਲਾ ਕਰਨਾ ਜਾਇਜ਼ ਨਹੀਂ ਸੀ। ਉਨ੍ਹਾਂ ਇਸ ਗੱਲ ‘ਤੇ ਵੀ ਰੋਸ ਜ਼ਾਹਿਰ ਕੀਤਾ ਕਿ ਜਿਹੜੇ ਲੋਕ ਅੱਜ ਖ਼ਾਲਿਸਤਾਨ ਦੀ ਗੱਲ ਕਰਦੇ ਹਨ ਉਨ੍ਹਾਂ ਨੇ ਕਦੇ ਵੀ ਆਪਰੇਸ਼ਨ ਬਲੂ ਸਟਾਰ ਦੌਰਾਨ ਆਪਣਿਆਂ ਨੂੰ ਗੁਆਉਣ ਵਾਲਿਆਂ ਦੀ ਸਾਰ ਨਹੀਂ ਲਈ।

Be the first to comment

Leave a Reply