ਖ਼ਾਲਸਾ ਏਡ’ ਨੇ ਪੰਜਾਬ ਵਿਚ ਖੋਲ੍ਹਿਆ ਮੁਫ਼ਤ ਟਿਊਸ਼ਨ ਸੈਂਟਰ

ਪਟਿਆਲਾ: ਵਿਸ਼ਵ ਭਰ ਦੇ ਲੋਕ ਸਿੱਖ ਕੌਮ ਦੀ ਸਿਰਮੌਰ ਸੰਸਥਾ ‘ਖਾਲਸਾ ਏਡ’ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਤੋਂ ਭਲੀ ਭਾਂਤ ਜਾਣੂ ਹਨ। ਇਹ ਸੰਸਥਾ ਵੱਖ ਵੱਖ ਮੌਕਿਆਂ ਅਤੇ ਲੋੜ ਪੈਣ ‘ਤੇ ਸਮਾਜ ਸੇਵੀ ਕੰਮਾਂ ਵਿਚ ਅਪਣਾ ਯੋਗਦਾਨ ਪਾ ਰਹੀ ਹੈ। ਇਹ ਸੰਸਥਾ ਦੁਨੀਆ ਭਰ ਵਿਚ ਬੇਆਸਰਿਆਂ ਦਾ ਸਹਾਰਾ ਬਣ ਕੇ ਉਭਰੀ ਹੈ। ਕਿਸੇ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਨਾਲ ਪੀੜਤ ਲੋਕਾਂ ਦੀ ਮਦਦ ਲਈ ਇਹ ਸੰਸਥਾ ਅਪਣੀ ਅਹਿਮ ਭੂਮਿਕਾ ਨਿਭਾਅ ਰਹੀ ਹੈ।
ਇਸੇ ਤਰ੍ਹਾਂ ਦੀ ਇਕ ਹੋਰ ਭੂਮਿਕਾ ਨਿਭਾਉਣ ਲਈ ਖਾਲਸਾ ਏਡ ਵੱਲੋਂ ਇਕ ਹੋਰ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਖਾਲਸਾ ਏਡ ਵੱਲੋਂ ਪੰਜਾਬ ਵਿਚ ਮੁਫ਼ਤ ਟਿਊਸ਼ਨ ਸੈਂਟਰ ਖੋਲੇ ਜਾ ਰਹੇ ਹਨ। ਪਟਿਆਲਾ ਵਿਖੇ ਹਲਕਾ ਸਨੌਰ ਦੇ ਪਿੰਡ ਅਕੌਤ ਵਿਖੇ ਵਿਸ਼ਵ ਪ੍ਰਸਿੱਧ ਸੰਸਥਾਂ ਖਾਲਸਾ ਏਡ ਵੱਲੋਂ ਮੁਫ਼ਤ ਟਿਊਸ਼ਨ ਸੈਂਟਰ ਖੋਲਿਆ ਗਿਆ, ਜਿਸ ਦਾ ਉਦਘਾਟਨ ਜਗਜੀਤ ਸਿੰਘ ਕੌਹਲੀ ਸਿਆਸੀ ਸਕੱਤਰ (ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ), ਰਵਿੰਦਰ ਸਿੰਘ ਐਸ.ਡੀ.ਐਮ., (ਪਟਿਆਲਾ) , ਪੁਨੀਤ ਸਰਮਾਂ ਬੀ.ਡੀ.ਪੀ.ਓ ., (ਪਟਿਆਲਾ), ਅਮਰਪ੍ਰੀਤ ਸਿੰਘ ਡਾਇਰੈਕਟਰ ਖਾਲਸਾ ਏਡ (ਿਨਦਿੳ) ਨੇ ਸਾਝੇਂ ਤੋਰ ਤੇ ਕੀਤਾ।
ਇਸ ਤੋਂ ਪਹਿਲਾਂ ਵੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਖਾਲਸਾ ਏਡ ਵੱਲੋਂ ਕਮਜ਼ੋਰ ਵਰਗ ਦੇ ਬੱਚਿਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਖੋਲਿਆ ਗਿਆ ਹੈ। ਇਸ ਵਿਚ ਬੱਚਿਆਂ ਨੂੰ ਮੁਫ਼ਤ ਟਿਊਸ਼ਨ, ਗੁਰਮਤਿ ਕਲਾਸਾਂ ਅਤੇ ਸੰਗੀਤ ਦੀ ਸਿਖਲਾਈ ਦਿੱਤੀ ਜਾਂਦੀ ਹੈ। ਖ਼ਾਲਸਾ ਏਡ ਇਹ ਉਪਰਾਲਾ ਪੰਜਾਬ ਦੇ ਪੇਂਡੂ ਖੇਤਰਾਂ ਦੇ ਬੱਚਿਆਂ ਦੇ ਵਿਕਾਸ ਲਈ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ‘ਖ਼ਾਲਸਾ ਏਡ’ ਦੀ ਸਥਾਪਨਾ ਸਾਲ 1999 ਵਿਚ ਇੰਗਲੈਂਡ ਵਿਚ ਰਵਿੰਦਰ ਸਿੰਘ ਰਵੀ ਵਲੋਂ ਕੀਤੀ ਗਈ ਸੀ। ਹੋਂਦ ਵਿਚ ਆਉਣ ਮਗਰੋਂ ਹੀ ‘ਖ਼ਾਲਸਾ ਏਡ’ ਨੇ ਸਾਲ 2000 ਤੋਂ ਹੁਣ ਤੱਕ ਅਣਗਿਣਤ ਸਮਾਜ ਭਲਾਈ ਕੰਮ ਕੀਤੇ ਹਨ।

Be the first to comment

Leave a Reply